ਅੰਮ੍ਰਿਤਸਰ, ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਗੁਰਦੁਆਰਾ ਡੇਹਰਾ ਸਾਹਿਬ ਲਾਹੌਰ (ਪਾਕਿਸਤਾਨ) ਵਿਖੇ ਮਨਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ‘ਚ ਜਾਣ ਵਾਲਾ ਜਥਾ 21 ਜੂਨ ਨੂੰ ਸਪੈਸ਼ਲ ਰੇਲ ਗੱਡੀ ਰਾਹੀਂ ਰਵਾਨਾ ਹੋਵੇਗਾ, ਇਸ ਜਥੇ ਦੇ 108... (Continue reading)
ਪਟਨਾ, ਨਿਤਿਸ਼-ਮੋਦੀ ਇਸ਼ਤਿਹਾਰ ਨੂੰ ਲੈ ਕੇ ਪੈਦਾ ਹੋਏ ਵਿਵਾਦ ਤੋਂ ਬਾਅਦ ਬਿਹਾਰ ਸਰਕਾਰ ਨੇ ਗੁਜਰਾਤ ਵਲੋਂ ਕੋਸੀ ਹੜ੍ਹ ਸਮੱਸਿਆ ਸਮੇਂ ਦਿੱਤੀ ਗਈ ਪੰਜ ਕਰੋੜ ਰੁਪਏ ਦੀ ਮਦਦ ਰਾਸ਼ੀ ਵਾਪਸ ਕਰ ਦਿੱਤੀ ਹੈ। ਜਨਤਾ ਦਲ ਯੂਨਾਈਟਡ ਅਨੁਸਾਰ ਭਾਜਪਾ ਨੇ ਏਜੰਡੇ... (Continue reading)
ਚੰਡੀਗੜ੍ਹ – ਪੰਜਾਬ ਦੇ ਬਹੁਤੇ ਇੰਡਸਟ੍ਰੀਲਿਸਟ ਪੰਜਾਬ ਦੀ ਬਿਜਲੀ ਵੱਡੇ ਪੱਧਰ ਉੱਤੇ ਚੋਰੀ ਕਰਕੇ ਪੰਜਾਬ ਦੇ ਮਾਲੀ ਹਾਲਾਤਾਂ ਨੂੰ ਹੀ ਕਮਜ਼ੌਰ ਨਹੀਂ ਕਰ ਰਹੇ, ਬਲਕਿ ਇਨ੍ਹਾ ਫੇਕਟਰੀਆਂ ਅਤੇ ਕਾਰਖਾਨਿਆਂ ਦੇ ਖਤਰਨਾਕ ਜ਼ਹਿਰੀਲੇ ਪਦਾਰਥਾਂ ਦੇ ਗੰਧਲੇ ਪਾਣੀ ਅਤੇ ਗੰਦ ਨੂੰ ਪੰਜਾਬ... (Continue reading)
ਬਿਹਾਰ ਅਤੇ ਮੱਧ ਪ੍ਰਦੇਸ਼ ਵਿਚ ਮਾਨਸੂਨ ਦੀ ਦਸਤਕ ਨਾਲ ਮੌਸਮ ਖੁਸ਼ਗਵਾਰ ਹੋਗਿਆ ਹੈ ਅਤੇ ਇਸਦਾ ਅਸਰ ਨਜ਼ਰ ਆਉਣ ਲੱਗਾ ਹੈ ਜਦੋਂ ਕਿ ਦਿੱਲੀ ਵਿਚ ਅਜੇ ਤਪਸ ਤੋਂ ਅਜੇ ਰਾਹਤ ਨਹੀਂ ਹੈ ਅਤੇ ਯੂ.ਪੀ. ਵਿਚ ਹੁੱਮਸ ਨੇ ਲੋਕਾਂ ਦਾ ਜਿਊਣਾਮੁਹਾਲ ਕੀਤਾ ਹੋਇਆ ਹੈ। ਬਿਹਾਰ ਵਿਚ ਮਾਨਸੂਨ ਦੇ ਆਉਣ ਨਾਲ ਪੂਰਨੀਆ, ਸੁਪੌਲ, ਮੁਜੱਫ਼ਰਪੁਰ ਅਤੇ ਅਰਰੀਆ ਜ਼ਿਲ੍ਹਿਆਂ ਵਿਚ ਆਮ ਨਾਲੋਂ ਤੇਜ਼ ਵਰਖਾਹੋਈ। ਪਟਨਾ ਸਥਿਤ ਭਾਰਤੀ ਮੌਸਮ ਵਿਭਾਗ ਦੇ ਡਾਇਰੈਕਟਰ ਅਨਿਮੇਸ਼ ਚੰਦਰਾ ਨੇ ਦੱਸਿਆ ਕਿ ਸੂਬੇ ਵਿਚ ਮਾਨਸੂਨ ਪਹੁੰਚਣ ਤੋਂ ਬਾਅਦ ਇਥੋਂ ਦੀ ਸਥਿਤੀ ਵਿਚਸੁਧਾਰ ਹੋਣ ਦੇ ਸੰਕੇਤ ਮਿਲੇ ਹਨ। ਉਨ੍ਹਾਂ ਦੱਸਿਆ ਕਿ ਆਉਣ ਵਾਲੇ ਦੋ ਦਿਨਾਂ ਵਿਚ ਪੂਰੇ ਰਾਜ ਵਿਚ ਵਰਖਾ ਹੋਣ ਦੀ ਸੰਭਾਵਨਾ ਹੈ। ਜ਼ਿਕਰਯੋਗ ਹੈ ਕਿ ਬਿਹਾਰ ਵਿਚਪਿਛਲੇ ਸਾਲ ਮਾਨਸੂਨ ਨਾ ਪਹੁੰਚਣ ਕਾਰਨ ਇਥੋਂ ਦੇ 38ਵਿਚੋਂ 26 ਜ਼ਿਲ੍ਹਿਆਂ ਨੂੰ ਸਰਕਾਰ ਨੇ ਸੋਕਾ ਪੀੜਤ ਐਲਾਨ ਦਿੱਤਾ ਸੀ। ਮੱਧ ਪ੍ਰਦੇਸ਼ ਵਿਚ ਦਾਖ਼ਲ ਹੋ ਚੁੱਕੇਮਾਨਸੂਨ ਦਾ ਅਸਰ ਪੂਰੇ ਸੂਬੇ ਵਿਚ ਨਜ਼ਰ ਆਉਣ ਲੱਗਾ ਹੈ। ਮੀਂਹ ਪੈਣ ਕਾਰਨ ਮੌਸਮ ਸੁਹਾਵਣਾ ਹੋ ਗਿਆ ਹੈ। ਮੌਸਮ ਵਿਭਾਗ ਅਨੁਸਾਰ ਮਾਨਸੂਨ ਇੰਦੌਰ ਤੱਕਪਹੁੰਚ ਚੁੱਕਿਆ ਹੈ ਅਤੇ ਇਸਤੋਂ ਅੱਗੇ ਪਹੁੰਚਣ ਦੀ ਸੰਭਾਵਨਾ ਬਣੀ ਹੋਈ ਹੈ। ਤਾਪਮਾਨ ਵਿਚ ਵੀ ਗਿਰਾਵਟ ਦਰਜ ਕੀਤੀ ਗਈ। ਇੱਧਰ ਦਿੱਲੀ ਵਾਸੀਆਂ ਨੂੰ ਅੱਜਵੀ ਗਰਮੀ ਤੋਂ ਰਾਹਤ ਨਹੀਂ ਮਿਲੀ। ਇਥੋਂ ਦਾ ਵੱਧ ਤਂ ਵੱਧ ਤਾਪਾਮਾਨ 42 ਡਿਗਰੀ ਦਰਜ ਕੀਤਾ ਗਿਆ। ਇਥੇ ਫ਼ਿਲਹਾਲ ਬਾਰਿਸ਼ ਹੋਣ ਦੀ ਸੰਭਾਵਨਾ ਨਹੀਂ ਹੈ... (Continue reading)
ਨਵੀਂ ਦਿੱਲੀ, 18 ਜੂਨ : ਸੀ.ਬੀ.ਆਈ. ਨੇ ਅੱਜ ਕਰੋੜਾਂ ਰੁਪਏ ਦੇ ਰੇਲਵੇ ਭਰਤੀ ਘੁਟਾਲੇ ਦਾ ਪਰਦਾਫ਼ਾਸ਼ ਕਰਨ ਦਾ ਦਾਅਵਾ ਕੀਤਾਅਤੇ ਪੈਸੇ ਬਦਲੇ ਭਰਤੀ ਪ੍ਰੀਖਿਆ ਦਾ ਪ੍ਰਸ਼ਨ ਪੱਤਰ ਲੀਕ ਕਰਨ ਦੇ ਦੋਸ਼ ਵਿਚ 8 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜਿਨ੍ਹਾਂ ਵਿਚ ਰੇਲਵੇ ਭਰਤੀ ਬੋਰਡ ਮੁੰਬਈ ਦੇ ਪ੍ਰਧਾਨਦਾ ਬੇਟਾ ਵੀ ਸ਼ਾਮਲ ਹੈ। ਸੀ ਬੀ ਆਈ ਦੇ ਬੁਲਾਰੇ ਹਰਸ਼ ਭਾਲ ਨੇ ਦੱਸਿਆ ਕਿ ਸੀ ਬੀ ਆਈ ਨੇ ਮੁੰਬਈ, ਬੰਗਲੌਰ, ਰਾਏਪੁਰ, ਕੋਲਕਾਤਾ ਅਤੇ ਹੈਦਰਾਬਾਦ ਵਿਚਇਕੋ ਸਮੇਂ ਛਾਪੇ ਮਾਰਦਿਆਂ ਰੇਲਵੇ ਭਰਤੀ ਘੁਟਾਲੇ ਦਾ ਭਾਂਡਾ ਭੰਨਿਆ ਹੈ। ਇਹ ਘੁਟਾਲਾ ਸਹਾਇਕ ਲੋਕੋਪਾਈਲਟ ਅਤੇ ਸਹਾਇਕ ਸਟੇਸ਼ਨ ਪ੍ਰਬੰਧਕ ਦੀ ਦਾਖ਼ਲਾਪ੍ਰੀਖਿਆ ਨਾਲ ਸਬੰਧਤ ਹੈ। ਅੰਦਾਜ਼ਾ ਹੈ ਕਿ ਇਸ ਵਿਚ ਕਰੋੜਾਂ ਰੁਪਏ ਦਾ ਘੁਟਾਲਾ ਹੋਇਆ ਹੈ। ਗ੍ਰਿਫ਼ਤਾਰ ਕੀਤੇ ਲੋਕਾਂ ਵਿਚ ਰੇਵਲੇ ਭਰਤੀ ਬੋਰਡ ਮੁੰਬਈ ਦੇਪ੍ਰਧਾਨ ਐਸ.ਐਮ. ਸ਼ਰਮਾ ਦਾ ਪੁੱਤਰ ਵਿਵੇਕ ਸ਼ਰਮਾ, ਤਤਕਾਲੀ ਵਧੀਕ ਰੇਲਵੇ ਪ੍ਰਬੰਧਕ ਏ.ਕੇ. ਜਗਨਨਾਥ ਅਤੇ ਉਸਦਾ ਪੁੱਤਰ ਸਿਰਜਨ ਅਤੇ ਰਾਏਪੁਰ ਦਾ ਇਕਏਜੰਟ ਸ਼ਾਮਲ ਹੈ।... (Continue reading)
ਨਵੀਂ ਦਿੱਲੀ, 18 ਜੂਨ : ਇਕ ਹੀ ਗੋਤ ਵਿਚ ਵਿਆਹ ‘ਤੇ ਪਾਬੰਦੀ ਲਗਾਉਣ ਲਈ ਹਿੰਦੂ ਵਿਆਹ ਐਕਟ ਵਿਚ ਸੋਧ ਸਬੰਧੀ ਇਕ ਪਟੀਸ਼ਨ ਨੂੰ ਦਿੱਲੀ ਹਾਈ ਕੋਰਟ ਨੇ ਅੱਜ ਖਾਰਜ ਕਰਦਿਆਂ ਪਟੀਸ਼ਨਕਰਤਾ ਨੂੰ ਇਸ ਨੂੰ ਵਾਪਸ ਲੈਣ ਦੀ ਇਜਾਜ਼ਤ ਦੇ ਦਿੱਤੀ।... (Continue reading)
ਵਾਸ਼ਿੰਗਟਨ, 18 ਜੂਨ : ਭਾਰਤੀ ਸਾਂਸਦਾਂ ਦਾ ਇਕ ਵਫ਼ਦ ਅਮਰੀਕਾ ਦੀ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਨੂੰ ਅੱਜ ਮਿਲਿਆ ਅਤੇਪਾਕਿਸਤਾਨ ’ਤੇ ਮੁੰਬਈ ਹਮਲਿਆਂ ਦੇ ਮੁੱਖ ਦੋਸ਼ੀ ਹਾਫ਼ਿਜ਼ ਸਈਦ ਅਤੇ ਜ਼ਕੀ ਉਰ ਰਹਿਮਾਨ ਲਖਵੀ ਦੀ ਸਪੁਰਦਗੀ ਲਈ ਅਮਰੀਕਾ ਵਲੋਂ ਦਬਾਅ ਬਨਾਉਣ ਦੀਅਪੀਲ ਕੀਤੀ। ਭਾਰਤੀ ਵਫ਼ਦ ਨੇ ਹਿਲੇਰੀ ਕਲਿੰਟਨ ਨੂੰ ਕਿਹਾ ਕਿ ਇਸਲਾਮਾਬਾਦ ਵਲੋਂ ਭਾਰਤ ਵਿਰੋਧੀ ਗਤੀਵਿਧੀਆਂ ਵਿਚ ਅਮਰੀਕੀ ਮਦਦ ਦੀ ਵਰਤੋਂ ਨਾ ਕੀਤੀਜਾਵੇ। ਇਸ ਵਫ਼ਦ ਦੀ ਅਗਵਾਈ ਕਾਂਗਰਸ ਦੇ ਬੁਲਾਰੇ ਅਭਿਸ਼ੇਕ ਮਨੁ ਸਿੰਘਵੀ ਨੇ ਕੀਤੀ। ਵਫ਼ਦ ਹਿਲੇਰੀ ਨੂੰ ਵਾਸ਼ਿੰਗਟਨ ਵਿਖੇ ਮਿਲਿਆ। ਇਸ ਮੌਕੇ ਚੀਨਪਾਕਿਸਤਾਨ ਦੀ ਪ੍ਰਸਤਾਵਿਤ ਪ੍ਰਮਾਣੂ ਸੰਧੀ ’ਤੇ ਵੀ ਚਿੰਤਾ ਦਾ ਪ੍ਰਗਟਾਵਾ ਕੀਤਾ ਗਿਆ। ਭਾਰਤੀ ਸਾਂਸਦਾਂ ਨੇ ਇਹ ਮੁੱਦੇ ਬਰਾਕ ਓਬਾਮਾ ਪ੍ਰਸ਼ਾਸਨ ਦੇ ਅਧਿਕਾਰੀਆਂਅਤੇ ਅਮਰੀਕੀ ਕਾਂਗਰਸ ਦੇ ਮੈਂਬਰਾਂ ਨਾਲ ਵੀ ਸਾਂਝੇ ਕੀਤੇ। ਕਲਿੰਟਨ ਨੂੰ ਮਿਲਣ ਤੋਂ ਬਾਅਦ ਸਿੰਘਵੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਅਸੀਂਅਮਰੀਕੀ ਵਿਦੇਸ਼ ਮੰਤਰੀ ਨਾਲ ਹਾਫ਼ਿਜ ਸਈਦ ਅਤੇ ਜ਼ਕੀ ਉਰ ਰਹਿਮਾਨ ਲਖਵੀ ’ਤੇ ਪਾਕਿਸਤਾਨ ਵਲੋਂ ਕਾਰਵਾਈ ਨਾ ਕੀਤੇ ਜਾਣ ਸਬੰਧੀ ਚਿੰਤਾ ਦਾ ਪ੍ਰਗਟਾਵਾਕੀਤਾ... (Continue reading)
ਨਵੀਂ ਦਿੱਲੀ, (ਵਿਸ਼ਵ ਵਾਰਤਾ)-ਪਿਛਲੇ ਮਹੀਨੇ ਮੰਗਲੌਰ ਵਿਖੇ ਵਾਪਰੇ ਹਵਾਈ ਹਾਦਸੇ ਬਾਰੇ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਵੱਲੋਂ ਸਥਿਤੀ ਰਿਪੋਰਟ ਜਾਰੀਕੀਤੀ ਗਈ। ਇਸ ਦਰਦਨਾਕ ਹਾਦਸੇ ਵਿਚ 158 ਵਿਅਕਤੀ ਮਾਰੇ ਗਏ ਸਨ, ਜਦੋਂ ਕਿ 8 ਵਿਅਕਤੀ ਜਿਉਂਦੇ ਬਚ ਗਏ ਸਨ। ਇਸ ਰਿਪੋਰਟ ਅਨੁਸਾਰ ਹਾਦਸੇਵਿਚ ਮਾਰੇ ਗਏ ਵਿਅਕਤੀਆਂ ਦੀਆਂ ਲਾਸ਼ਾਂ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀਆਂ ਗਈਆਂ ਹਨ, ਜਿਨ੍ਹਾਂ 12 ਲਾਸ਼ਾਂ ਦੀ ਸ਼ਿਨਾਖਤ ਨਹੀਂ ਹੋ ਸਕੀ, ਉਨ੍ਹਾਂ ਦਾਸਮੂਹਿਕ ਅੰਤਮ ਸਸਕਾਰ ਕਰ ਦਿੱਤਾ ਗਿਆ ਹੈ। ਹਾਦਸੇ ਵਿਚ ਜਿਉਂਦੇ ਬਚੇ ਅੱਠ ਲੋਕਾਂ ਵਿਚੋਂ ਤਿੰਨ ਦਾ ਇਲਾਜ ਚੱਲ ਰਿਹਾ ਹੈ, ਜਦੋਂ ਕਿ ਪੰਜ ਲੋਕਾਂ ਨੂੰ ਛੁੱਟੀ ਦੇਦਿੱਤੀ ਗਈ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਏਅਰ ਇੰਡੀਆ ਵੱਲੋਂ 11 ਜੂਨ ਨੂੰ ਕੱਲ 14.06 ਕਰੋੜ ਰੁਪਏ ਬਤੌਰ ਮੁਆਵਜ਼ੇ ਵਜੋਂ ਦੇ ਦਿੱਤੇ ਗਏ ਹਨ। ਮਾਰੇ ਗਏ ਹਰਵਿਅਕਤੀ ਦੇ ਪਰਿਵਾਰ ਪ੍ਰਧਾਨ ਮੰਤਰੀ ਰਾਹਤ ਫੰਡ ਵਿਚੋਂ ਦੋ ਲੱਖ ਰੁਪਏ ਦੀ ਰਕਮ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ 22 ਮਈ, 2010 ਨੂੰ ਏਅਰ ਇੰਡੀਆ ਦਾਦੁਬਈ ਤੋਂ ਆ ਰਿਹਾ ਜਹਾਜ਼ ਮੰਗਲੌਰ ਹਵਾਈ ਅੱਡੇ ਉਤੇ ਉਤਰਦੇ ਸਮੇਂ ਖਾਈ ਵਿਚ ਜਾ ਡਿੱਗਾ ਸੀ, ਇਸ ਹਾਦਸੇ ਵਿਚ 158 ਲੋਕ ਮਾਰੇ ਗਏ ਸਨ।... (Continue reading)
ਚੰਡੀਗੜ੍ਹ, (ਕਮਲਾ/ਕੋਹਲੀ) : ਅੱਜ ਇੱਥੇ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਮੰਤਰੀ ਮੰਡਲ ਦੀ ਮੀਟਿੰਗ ਹੋਈ ਜਿਸਵਿੱਚ ਸੂਬੇ ਨੂੰ ਬਿਜਲੀ ਘਾਟੇ ਵਾਲੇ ਸੂਬੇ ਤੋਂ ਵਾਧੂ ਬਿਜਲੀ ਵਿੱਚ ਤਬਦੀਲ ਕਰਨ ਲਈ ਮਹੱਤਵਪੂਰਨ ਤੇਜ਼ ਗਤੀ ਨਾਲ ਬਿਜਲੀ ਪੈਦਾ ਕਰਨ ਦੀ ਸਮਰਥਾ ਵਧਾਉਣਦੇ ਉਦੇਸ਼ ਨਾਲ ਬਿਜਲੀ ਪੈਦਾ ਕਰਨ ਸਬੰਧੀ ਨੀਤੀ 2010 ਨੂੰ ਪ੍ਰਵਾਨਗੀ ਦਿੱਤੀ ਗਈ। ਇਹ ਪ੍ਰਗਟਾਵਾ ਕਰਦੇ ਹੋਏ ਪੰਜਾਬ ਸਰਕਾਰ ਦੇ ਇੱਕ ਬੁਲਾਰੇ ਨੇ ਦੱਸਿਆਕਿ ਨਵੀਂ ਨੀਤੀ ਵਿੱਚ ਬਿਜਲੀ ਦੀ ਲਾਗਤ ਨੂੰ ਘੱਟ ਕਰਨਾ, ਪਾਵਰ ਸਟੇਸ਼ਨ ਸਥਾਪਤ ਕਰਨਾ ਅਤੇ ਪਾਵਰ ਪਲਾਂਟਾਂ ਨਾਲ ਸਬੰਧਤ ਉਦਯੋਗਿਕ ਕਾਰਖਾਨਿਆਂ ਨੂੰਪ੍ਰਫੁੱਲਤ ਕਰਨਾ ਸ਼ਾਮਲ ਹੋਵੇਗਾ। ਇਹ ਪਾਲਿਸੀ ਰਾਜ ਵਿੱਚ ਸਥਿੱਤ ਨਵੇਂ ਬਿਜਲੀ ਪ੍ਰਾਜੈਕਟਾਂ ਅਤੇ ਹੈਡ/ਕੌਸਟਲ ਥਰਮਲ ਪਾਵਰ ਪਲਾਂਟਾਂ ਤੇ ਵੀ ਲਾਗੂ ਹੋਵੇਗੀਜਿਨ੍ਹਾਂ ਦੀ ਸਮਰਥਾ 250 ਮੈਗਾਵਾਟ ਜਾਂ ਇਸ ਤੋਂ ਵੱਧ ਇੱਕੋ ਥਾਂ ਤੇ ਹੋਵੇਗੀ। ਕੈਪਟਿਵ ਅਤੇ ਕੋ ਜ਼ੈਨਰੇਸ਼ਨ ਪਾਵਰ ਪਲਾਂਟਾਂ ਨੂੰ ਇਸ ਨੀਤੀ ਵਿੱਚ ਸ਼ਾਮਲ ਨਹੀਂ ਕੀਤਾਜਾਵੇਗਾ। ਇਸੇ ਤਰ੍ਹਾਂ ਪੰਜਾਬ ਵਿਕਾਸ ਊਰਜਾ ਏਜੰਸੀ ਵਲੋਂ ਲਾਗੂ ਐਨ.ਆਰ.ਐਸ.ਈ. ਅਧੀਨ ਆਉਂਦੇ ਪਾਵਰ ਪ੍ਰਾਜੈਕਟਾਂ ਅਤੇ ਵਿਸ਼ੇਸ਼ ਆਰਥਿਕ ਜ਼ੋਨ ਵਿੱਚਸਥਾਪਤ ਪਾਵਰ ਪ੍ਰਾਜੈਕਟਾਂ ਤੇ ਇਹ ਨੀਤੀ ਲਾਗੂ ਨਹੀਂ ਹੋਵੇਗੀ। ਇੱਕ ਹੋਰ ਮਹੱਤਵਪੂਰਨ ਫੈਸਲੇ ਵਿੱਚ ਰਾਜ ਵਿੱਚ ਲੁੱਟ ਖੋਹ ਦੀਆਂ ਵਾਰਦਾਤਾਂ ਸਬੰਧੀ ਭਾਰਤੀਦੰਡ ਸੰਘਤਾ, 1860 ਵਿੱਚ ਸੋਧ ਕਰਨ ਨੂੰ ਪ੍ਰਵਾਨਗੀ ਦਿੱਤੀ ਗਈ। ਅਜਿਹੇ ਅਨਸਰਾਂ ਨਾਲ ਸਖਤੀ ਨਾਲ ਨਜਿੱਠਣ ਲਈ ਭਾਰਤੀ ਦੰਡ ਸੰਘਤਾ ਦੀ ਧਾਰਾ-379ਵਿੱਚ ਸੋਧ ਕਰਕੇ ਧਾਰਾ 379-ਏ ਅਤੇ 379-ਬੀ ਸ਼ਾਮਲ ਕਰਨ ਅਤੇ ਕਰੀਮੀਨਲ ਪ੍ਰੋਸੀਜਰ ਕੋਡ 1973 ਵਿੱਚ ਅਪਰਾਧ ਦੇ ਟੇਬਲ ਵਿੱਚ ਧਾਰਾ 379-ਬੀ ਨੂੰ ਸ਼ਾਮਲਕਰਨ, ਜਿਸ ਰਾਹੀਂ ਇਸ ਜ਼ੁਰਮ ਬਦਲੇ ਮਿਲਣਯੋਗ ਸਜ਼ਾ/ਜ਼ੁਰਮਾਨਾ, ਇਸ ਜ਼ੁਰਮ ਨੁੰ ਸਜਾ ਯੋਗ/ਗੈਰ-ਜਮਾਨਤ ਯੋਗ ਅਪਰਾਧ ਮੰਨਣਾ ਅਤੇ ਸੈਸ਼ਨ ਕੋਰਟ ਨੂੰਸਮਰੱਥ ਟਰਾਇਲ ਕੋਰਟ ਘੋਸ਼ਿਤ ਕਰਨ ਦਾ ਉਪਬੰਧ ਕਰਨ ਨੂੰ ਵੀ ਪ੍ਰਵਾਨਗੀ ਦਿੱਤੀ ਗਈ। ਲੁੱਟ ਖੋਹ ਕਰਨ ਵਾਲੇ ਅਨਸਰਾਂ ਨੂੰ ਇਹ ਸਜ਼ਾ ਘੱਟ ਤੋਂ ਘੱਟ ਪੰਜ ਸਾਲ ਅਤੇ ਵੱਧ ਤੋਂ ਵੱਧ 10 ਸਾਲ ਤੱਕ ਹੋਵੇਗੀ।ਅਪਰਾਧੀ ਨੂੰ 10,000 ਰੁਪਏ ਦਾ ਜ਼ੁਰਮਾਨਾ ਵੀ ਕੀਤਾ ਜਾ ਸਕੇਗਾ ਅਤੇ ਸਜ਼ਾ ਤੇ ਜ਼ੁਰਮਾਨਾ ਦੋਵੇਂ ਵੀ ਦਿੱਤੀਆਂ ਜਾ ਸਕਦੀਆਂ ਹਨ। ਮੰਤਰੀ ਪ੍ਰੀਸ਼ਦ ਨੇ ਰਾਜ ਦੇਪ੍ਰਮੋਟਰਾਂ/ਡਿਵੈਲਪਰਾਂ ਨੂੰ ਰਾਹਤ ਦੇਣ ਲਈ ਬਾਹਰੀ ਵਿਕਾਸ ਦਰਾਂ, ਲਾਇਸੰਸ ਫੀਸ ਅਤੇ ਭੌਂ ਵਰਤੋਂ ਵਿੱਚ ਤਬਦੀਲੀ ਵਿੱਚ ਰਿਆਇਤਾਂ ਨੂੰ ਪ੍ਰਵਾਨਗੀ ਵੀ ਦਿੱਤੀਗਈ। ਮੰਤਰੀ ਪ੍ਰੀਸ਼ਦ ਨੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵਿੱਚ ਸੇਵਾ ਮੁਕਤ ਸਪੈਸ਼ਲਿਸਟ ਡਾਕਟਰਾਂ ਨੂੰ ਰੀਇੰਪਲਾਇਮੈਂਟ ਦੇਣ ਨੂੰ ਪ੍ਰਵਾਨਗੀ ਦਿੱਤੀ ਹੈ।ਇਨ੍ਹਾਂ ਖਾਲੀ ਅਸਾਮੀਆਂ ਨੂੰ ਹਰ ਮਹੀਨੇ ਇਸ਼ਤਿਹਾਰ ਜਾਂ ਵੈਬਸਾਈਟ ਰਾਹੀਂ ਪ੍ਰਕਾਸ਼ਤ ਕੀਤਾ ਜਾਵੇਗਾ। ਜੇਕਰ ਕਿਸੇ ਖਾਲੀ ਅਸਾਮੀ ਤੇ ਕੋਈ ਸਪੈਸ਼ਲਿਸ਼ਟਡਾਕਟਰ ਜੋ ਸਰਵਿਸ ਵਿੱਚ ਹੋਵੇ, ਆਉਣ ਦਾ ਚਾਹਵਾਨ ਨਹੀਂ ਉਹ ਖਾਲੀ ਅਸਾਮੀਆਂ ਰਿਟਾਇਰਡ ਸਪੈਸ਼ਲਿਸ਼ਟ ਡਾਕਟਰਾਂ ਵਿਚੋਂ ਭਰ ਲਈਆਂ ਜਾਣਗੀਆਂ।ਰਿਟਾਇਰਡ ਸਪੈਸ਼ਲਿਸਟ ਡਾਕਟਰਾਂ ਵੱਲੋਂ ਜ਼ੋ ਅਰਜ਼ੀਆਂ ਪ੍ਰਾਪਤ ਹੋਣਗੀਆਂ, ਉਹ ਐਮ.ਡੀ. ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਅਤੇ ਡਾਇਰੈਕਟਰ, ਸਿਹਤਤੇ ਪਰਿਵਾਰ ਭਲਾਈ ਵੱਲੋਂ ਘੋਖੀਆਂ ਜਾਣਗੀਆਂ। ਡਾਕਟਰਾਂ ਦੀ ਚੋਣ ਅਤੇ ਤੈਨਾਤੀ ਉਨ੍ਹਾਂ ਦਾ ਸੇਵਾ ਰਿਕਾਰਡ ਅਤੇ ਸੀਨੀਆਰਤਾ ਨੂੰ ਧਿਆਨ ਵਿੱਚ ਰੱਖ ਕੇ ਕੀਤੀਜਾਵੇਗੀ। ਮੰਤਰੀ ਪ੍ਰੀਸ਼ਦ ਨੇ ਸੂਬੇ ਵਿੱਚ ਸ਼ਾਮ ਦੀਆਂ 5 ਅਦਾਲਤਾਂ ਅੰਮ੍ਰਿਤਸਰ, ਜਲੰਧਰ, ਜਲੰਧਰ-1, ਲੁਧਿਆਣਾ ਅਤੇ ਪਟਿਆਲਾ ਵਿਖੇ ਸਥਾਪਤ ਕਰਨ ਅਤੇਸਟਾਫ਼ ਨੁੰ ਮਾਣ ਭੱਤਾ ਦੇਣ ਦੀ ਪ੍ਰਵਾਨਗੀ ਵੀ ਦੇ ਦਿੱਤੀ। ਇਨ੍ਹਾਂ ਅਦਾਲਤਾਂ ਦਾ ਸਮਾਂ ਸ਼ਾਮ 5 ਵਜੇ ਤੋਂ 7 ਵਜੇ ਤੱਕ ਦਾ ਹੋਵੇਗਾ। ਇਨ੍ਹਾਂ ਸ਼ਾਮ ਦੀਆਂ ਅਦਾਲਤਾਂ ਵਿੱਚਮੋਟਰ ਵਹੀਕਲਜ਼ ਐਕਟ 1988, ਪੰਜਾਬ ਸਾਪਸ਼ ਅਤੇ ਕਮਰਸ਼ੀਅਲ ਇਸਟੇਬਲਿਸ਼ਮੈਂਟਸ ਐਕਟ 1958 ਅਤੇ ਫੈਕਟਰੀ ਐਕਟ 1948 ਅਧੀਨ ਦਰਜ਼ ਹੋਏ ਕੇਸਾਂਦਾ ਨਿਪਟਾਰਾ ਕੀਤਾ ਜਾਇਆ ਕਰੇਗਾ। ਮੰਤਰੀ ਪ੍ਰੀਸ਼ਦ ਨੇ 128 ਅਸਾਮੀਆਂ ਮੈਡੀਕਲ ਅਫ਼ਸਰਾਂ (ਸਪੈਸ਼ਲਿਸਟ), 214 ਮੈਡੀਕਲ ਅਫ਼ਸਰ(ਜਨਰਲ), 34 ਮੈਡੀਕਲ ਅਫ਼ਸਰ (ਡੈਂਟਲ), 133ਆਯੂਰਵੈਦਿਕ ਮੈਡੀਕਲ ਅਫ਼ਸਰਾਂ ਨੂੰ ਪੰਜਾਬ ਲੋਕ ਸੇਵਾ ਕਮਿਸ਼ਨ ਦੇ ਅਧਿਕਾਰ ਖੇਤਰ ਵਿਚੋਂ ਬਾਹਰ ਕੱਢਣ ਦਾ ਫੈਸਲਾ ਲਿਆ ਗਿਆ ਹੈ। ਪੀ.ਜੀ.ਆਈ. ਦੇਮਾਹਿਰਾਂ ਦੀ ਚੋਣ ਕਮੇਟੀ ਚੇਅਰਮੈਨ ਵਜੋਂ ਇਨ੍ਹਾਂ ਅਤੇ ਬਾਬਾ ਫਰੀਦ ਯੂਨੀਵਰਸਿਟੀ ਹੈਲਥ ਸਾਇੰਸਿਸ ਦੇ ਵਾਈਸ ਚਾਂਸਲਰ, ਸਕੱਤਰ ਸਿਹਤ ਤੇ ਪਰਿਵਾਰਭਲਾਈ, ਸਕੱਤਰ ਪ੍ਰਸੋਨਲ, ਸਕੱਤਰ ਭਲਾਈ, ਸਕੱਤਰ ਸੈਨਿਕ ਭਲਾਈ, ਸਕੱਤਰ ਖੇਡਾਂ, ਕਮਿਸ਼ਨਰ ਅਪਾਹਜ ਵਿਅਕਤੀਆਂ ਦੀ ਭਲਾਈ, ਡਾਇਰੈਕਟਰ ਸਿਹਤਤੇ ਪਰਿਵਾਰ ਭਲਾਈ ਅਤੇ ਪੀ.ਜੀ.ਆਈ ਨਾਲ ਸਬੰਧਤ ਸਪੈਸ਼ਲਿਟੀ ਦੇ ਮਾਹਿਰਾਂ ਦੀ ਸ਼ਮੂਲੀਅਤ ਨਾਲ ਕਮੇਟੀ ਵੱਲੋਂ ਇਨ੍ਹਾਂ ਸਾਰੀਆਂ ਅਸਾਮੀਆਂ ਦੀ ਭਰਤੀ ਦੀਨਿਗਰਾਨੀ ਕੀਤੀ ਜਾਵੇਗੀ। ਮੈਡੀਕਲ ਅਫ਼ਸਰਾਂ (ਸਪੈਸ਼ਲਿਸਟ) ਦੀ ਭਰਤੀ ਇੰਟਰਵਿਊ ਰਾਹੀਂ ਕੀਤੀ ਜਾਵੇਗੀ ਜਦ ਕਿ ਬਾਕੀ ਚਾਰ ਸ਼੍ਰੇਣੀਆਂ ਦੀ ਭਰਤੀ ਲਈਲਿਖਤੀ ਟੈਸਟ ਹੋਵੇਗਾ ਅਤੇ ਇੰਟਰਵਿਊ ਕਮੇਟੀ ਵਲੋਂ ਨਿਰਧਾਰਤ ਪ੍ਰਣਾਲੀ ਅਨੁਸਾਰ ਹੋਵੇਗੀ।ਮੰਤਰੀ ਮੰਡਲ ਨੇ ਇੰਡੀਅਨ ਪਬਲਿਕ ਸਕੂਲ ਕੌਂਸਲ ਸੈਂਟਰਲ ਬੋਰਡ ਆਫ਼ ਸਕੰਡਰੀ ਐਜ਼ੂਕੇਸ਼ਨ ਅਤੇ ਵਿਦਿਆ ਭਾਰਤੀ ਨੂੰ ਸਕੂਲ ਗੇਮਜ਼ ਫੈਡਰੇਸ਼ਨ ਆਫ਼ਇੰਡੀਆ ਦੇ ਐਫੀਲੇਟਿਡ ਯੂਨਿਟਾਂ ਦੀ ਪ੍ਰਤੀਨਿਧਤਾ ਕਰਦੇ ਹੋਏ ਪੰਜਾਬ ਰੀਜ਼ਨ ਦੇ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ (ਖਿਡਾਰੀਆਂ/ਖਿਡਾਰਨਾਂ) ਨੂੰ ਸਪੋਰਟਸਗਰੇਡੇਸ਼ਨ ਸਰਟੀਫਿਕੇਟ ਜਾਰੀ ਕਰਨ ਦੀ ਪ੍ਰਵਾਨਗੀ ਵੀ ਦਿੱਤੀ। ਮੰਤਰੀ ਮੰਡਲ ਨੇ ਭਰਤੀ ’ਤੇ ਰੋਕ ਦੌਰਾਨ 13 ਮਈ, 2002 ਨੂੰ ਸਰਕਾਰੀ ਹਦਾਇਤਾਂ ਵਿੱਚਰਿਆਇਤ ਦੇ ਕੇ ਭਰਤੀ ਕੀਤੇ 353 ਕਾਂਸਟੇਬਲਾਂ ਨੂੰ ਨਿਯਮਤ ਕਰਨ ਨੂੰ ਕਾਰਜ ਬਾਅਦ ਪ੍ਰਵਾਨਗੀ ਵੀ ਦਿੱਤੀ। ਮੰਤਰੀ ਮੰਡਲ ਨੇ ਬਾਰਡਰ ਸੁਰੱਖਿਆ ਫੋਰਸਕੰਟੀਨ, ਜਲੰਧਰ ਵੱਲੋਂ ਪੰਜਾਬ ਵਿਚੋਂ ਖਰੀਦ ਕੀਤੀਆਂ ਵਸਤਾਂ ਅਤੇ ਲਿਕੁੱਰ ਜ਼ੋ ਕਿ ਬੀ.ਐਸ.ਐਫ. ਦੇ ਸੇਵਾ ਕਰਦੇ ਜਵਾਨਾਂ ਨੂੰ ਸੇਲ ਕੀਤੀਆਂ ਜਾਂਦੀਆਂ ਹਨ ਤੇ ਵੈਟਤੋਂ ਛੋਟ ਦੇਣ ਨੂੰ ਪ੍ਰਵਾਨਗੀ ਵੀ ਦਿੱਤੀ।ਮੰਤਰੀ ਪ੍ਰੀਸ਼ਦ ਨੇ ਸਿਗਰਟ ਅਤੇ ਸ਼ਿਗਾਰ ’ਤੇ ਟੈਕਸ ਦੀ ਦਰ 12.5 ਤੋਂ ਵਧਾ ਕੇ 20 ਫੀਸਦੀ ਕਰਨ ਦੇ ਪ੍ਰਸਤਾਵ ਨੂੰ ਪ੍ਰਵਾਨਗੀ ਵੀ ਦਿੱਤੀ। ਮੰਤਰੀ ਪ੍ਰੀਸ਼ਦ ਨੇ ਬੱਸਾਂਦੀ ਪਰਮਿਟ ਫੀਸ ਅਤੇ ਰੀਨੀਊਵਲ ਫੀਸ 5000 ਰੁਪਏ ਤੋਂ ਘਟਾ ਕੇ 1000 ਰੁਪਏ ਪ੍ਰਤੀ ਸਾਲ ਕਰਨ ਦੀ ਪ੍ਰਵਾਨਗੀ ਵੀ ਦਿੱਤੀ ਹੈ।... (Continue reading)
ਨਵੀਂ ਦਿੱਲੀ, -ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ‘ਤੇ ਵਾਧੇ ਲਈ ਹੋਣ ਵਾਲੀ ਮੰਤਰੀ ਸਮੂਹ ਦੀ ਬੈਠਕ ਅਗਲੇ ਹਫ਼ਤੇ ਹੋਵੇਗੀ। ਇਸ ਦੌਰਾਨ ਮੰਨਿਆ ਜਾ ਰਿਹਾ ਹੈ ਕਿ ਸਰਕਾਰ ਪੈਟਰੋਲ ਦੀਆਂ ਕੀਮਤਾਂ ਪੂਰੀ ਤਰ੍ਹਾਂ ਕੰਟਰੋਲ ਮੁਕਤ ਕਰ ਸਕਦੀ ਹੈ, ਜਦੋਂ ਕਿ ਡੀਜ਼ਲ... (Continue reading)