Punjabi
December 16, 2010No Comments
ਦਰਸ਼ਨ ਸਿੰਘ ’ਦਰਸ਼ਕ’ ================================ ਸੰਗਰੂਰ ਜ਼ਿਲ੍ਹੇ ਦੇ ਪਿੰਡ ਬਰੜਵਾਲ ਦੀ ਘਟਨਾ ਹੈ ਜਿਥੇ ਇਕ ਨਸ਼ੇੜੀ ਪੁੱਤਰ ਕੰਵਲਜੀਤ ਸਿੰਘ ਨੇ ਆਪਣੇ ਪਿਤਾ ਦੀ ਹੱਤਿਆ ਕੀਤੀ ਅਤੇ ਲਾਸ਼ ਨੂੰ 20 ਦਿਨ ਤੱਕਆਪਣੇ ਘਰ ਵਿਚ ਹੀ ਦੱਬੀ ਰੱਖਿਆ। ਸ਼ਾਇਦ ਇਸ ਮੌਤ ਦਾ ਪਤਾ ਹੀ ਨਾ ਲਗਦਾ ਜੇਕਰ ਉਹ ਥਾਣੇ ਗੁੰਮਸ਼ੁਦਗੀ ਦੀ ਰਿਪੋਰਟ ਨਾ ਲਿਖਵਾਉਣ ਜਾਂਦਾ। ਪੁਲਿਸ ਨੇਜਦੋਂ ਸ਼ੱਕ ਵਜੋਂ ਪੁੱਤਰ ਤੋਂ ਤਹਿਕੀਕਾਤ ਕੀਤੀ ਤਾਂ ਸੱਚ ਸਾਹਮਣੇ ਆ ਗਿਆ। ਪਿਓ ਨੇ ਇਸ ਕਰਕੇ ਆਪਣੇ ਪੋਤੇ ਦੇ ਨਾਂ ਜ਼ਮੀਨ ਕਰਵਾ ਦਿੱਤੀ ਸੀ ਕਿਉਂਕਿ ਉਸ ਨੂੰਲਗਦਾ ਸੀ ਕਿ ਉਸ ਦਾ ਨਸ਼ੇੜੀ ਪੁੱਤਰ ਨਸ਼ਿਆਂ ਦੀ ਖਾਤਰ ਸਾਰੀ ਜ਼ਮੀਨ ਨਾ ਵੇਚ ਦੇਵੇ। ਪੁੱਤਰ ਨੂੰ ਇਹ ਗੱਲ ਚੰਗੀ ਨਹੀਂ ਲੱਗੀ ਕਿਉਂਕਿ ਪਿਤਾ ਦੀ ਇਹਕਾਰਵਾਈ ਉਸ ਦੇ ਐਸ਼ੋ ਇਸ਼ਰਤ ਵਾਲੇ ਜੀਵਨ ਵਿਚ ਰੁਕਾਵਟ ਬਣ ਗਈ ਸੀ ਅਤੇ ਉਸ ਨੇ ਆਪਣੇ ਪਿਓ ਨੂੰ ਹੀ ਰਾਹ ਵਿਚੋਂ ਹਟਾ ਦਿੱਤਾ। ਅਜਿਹੀ ਇਕ ਹੋਰ ਘਟਨਾ ਇਕ ਹਫ਼ਤਾ ਪਹਿਲਾਂ ਸੰਗਰੂਰ ਵਿਖੇ ਹੀ ਵਾਪਰੀ ਜਿਥੇ ਜਸਵੰਤ ਸਿੰਘ ਸੋਹੀ ਨਾਮਕ ਵਕੀਲ ਦਾ ਸਿਰਫ਼ ਇੰਨਾ ਕੁ ਕਸੂਰ ਸੀ ਕਿ ਉਸ ਨੇਆਪਣੇ ਵਿਗੜੇ ਹੋਏ ਪੁੱਤਰ ਨੂੰ ਇਹ ਪੁੱਛਣ ਦੀ ਹਿਮਾਕਤ ਕਰ ਲਈ ਕਿ ਉਹ ਪੜ੍ਹਾਈ ਵੱਲ ਕਿਉਂ ਧਿਆਨ ਨਹੀਂ ਦੇ ਰਿਹਾ। ਪੁੱਤਰ ਅਮਨਦੀਪ ਸਿੰਘ ਸੋਹੀਫਤਹਿਗੜ੍ਹ ਸਾਹਿਬ ਵਿਖੇ ਇੰਜੀਨੀਅਰਿੰਗ ਕਰ ਰਿਹਾ ਸੀ। ਪਿਤਾ ਨੂੰ ਇਸ ਗੱਲ ’ਤੇ ਇਤਰਾਜ਼ ਸੀ ਕਿ ਪੁੱਤਰ ਸਹੀ ਢੰਗ ਨਾਲ ਪੜ੍ਹਾਈ ਨਹੀਂ ਕਰ ਰਿਹਾ। ਪੁੱਤਰਮਾੜੀ ਸੰਗਤ ਵਿਚ ਫਸਦਾ ਜਾ ਰਿਹਾ ਸੀ। ਨਸ਼ੇ ਕਰਦਾ ਸੀ। ਪੁੱਤਰ ਦਾ ਮਾੜੀ ਸੰਗਤ ਵਿਚ ਫਸਣਾ ਕਿਸੇ ਵੀ ਪਿਓ ਨੂੰ ਚੰਗਾ ਨਹੀਂ ਲਗਦਾ। ਹਰ ਕੋਈ ਆਪਣੇਪੁੱਤਰ ਨੂੰ ਵਰਜਦਾ ਹੈ। ਅਜਿਹਾ ਹੀ ਐਡਵੋਕੇਟ ਸੋਹੀ ਨੇ ਕੀਤਾ। ਫਿਰ ਕੀ ਸੀ। ਪੁੱਤਰ ਨੇ ਤੇਜ਼ਧਾਰ ਹਥਿਆਰਾਂ ਨਾਲ ਪਿਓ ਦਾ ਕਤਲ ਕਰ ਦਿੱਤਾ। ਕੁਝ ਮਹੀਨੇ ਪਹਿਲਾਂ ਪਟਿਆਲਾ ਜ਼ਿਲ੍ਹੇ ਦੇ ਕਸਬਾ ਨਾਭਾ ਵਿਖੇ ਨਸ਼ੇ ਦੇ ਆਦੀ ਇਕ ਪੁੱਤਰ ਨੇ ਇਕ ਸਵੇਰ ਆਪਣੇ ਪਰਿਵਾਰ ਦੇ ਇਕ ਅੱਧੇ ਜੀਆਂ ਨੂੰ ਨਹੀਂ ਬਲਕਿਚਾਰ ਜੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਇਥੇ ਵੀ ਘਟਨਾ ਇਸੇ ਪ੍ਰਕਾਰ ਦੀ ਹੈ। ਪੁੱਤਰ ਨਸ਼ਿਆਂ ਦਾ ਆਦੀ ਹੋ ਗਿਆ ਸੀ। ਇਸ ਲਈ ਉਹ ਲਗਾਤਾਰ ਪਿਓ ਤੋਂਪੈਸਿਆਂ ਦੀ ਮੰਗ ਕਰਦਾ ਰਹਿੰਦਾ ਸੀ। ਜਦੋਂ ਪਿਓ ਨੇ ਨਾਂਹ ਕਰ ਦਿੱਤੀ ਤਾਂ ਪੁੱਤਰ ਨੇ ਪਿਸਤੌਲ ਨਾਲ ਪਹਿਲਾਂ ਪਿਓ ਦਾ ਕਤਲ ਕੀਤਾ ਫਿਰ ਉਸ ਮਾਂ ਨੂੰ ਗੋਲੀਆਂਨਾਲ ਭੁੰਨ ਦਿੱਤਾ ਜਿਸ ਦੀ ਕੁੱਖੋਂ ਉਹ ਜੰਮਿਆ ਸੀ, ਫਿਰ ਦਾਦਾ ਜੀ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ, ਜਿਨ੍ਹਾਂ ਦੀ ਗੋਦੀ ਵਿਚ ਬੈਠ ਕੇ ਉਹ ਬਾਤਾਂ ਸੁਣਦਾ ਸੀ ਅਤੇਅਖੀਰ ਵਿਚ ਉਸ ਭੈਣ ਨੂੰ ਵੀ ਮਾਰ ਦਿੱਤਾ ਜਿਸ ਦੀਆਂ ਬਾਹਾਂ ਹਮੇਸ਼ਾਂ ਹੀ ਭਰਾ ਦੀ ਸਲਾਮਤੀ ਲਈ ਦੁਆਵਾਂ ਕਰਦੀਆਂ ਸਨ। ਅਜਿਹੀਆਂ ਮੰਦਭਾਗੀਆਂ ਘਟਨਾਵਾਂਹੋਰ ਵੀ ਹਨ। ਇਹ ਵਾਰਦਾਤਾਂ ਦਰਸਾ ਰਹੀਆਂ ਹਨ ਕਿ ਅੱਜ ਰਿਸ਼ਤੇ ਕਿਸ ਪ੍ਰਕਾਰ ਤਾਰ-ਤਾਰ ਹੋ ਰਹੇ ਹਨ। ਕਿਸ ਪ੍ਰਕਾਰ ਨਸ਼ਿਆਂ ਦੀ ਖਾਤਰ ਇਹ ਨੌਜਵਾਨਆਪÎਣਿਆਂ ਦੀ ਜਾਨ ਲੈਣ ਲਈ ਵੀ ਤਿਆਰ ਹੋ ਜਾਂਦੇ ਹਨ। ਹੁਣ ਪੰਜਾਬ ਪਹਿਲਾਂ ਵਾਲਾ ਪੰਜਾਬ ਨਹੀਂ ਰਿਹਾ। ਨੌਜਵਾਨ ਵੀ ਪਹਿਲਾਂ ਵਾਲੇ ਨੌਜਵਾਨ ਨਹੀਂ ਰਹੇ। ਇਥੇ ਹਰ ਮਾਂ-ਪਿਓ ਜਿੱਥੇ ਆਪਣੇ ਪੁੱਤਰ ਦੇ ਭਵਿੱਖ ਲਈਚਿੰਤਤ ਰਹਿੰਦੇ ਹਨ ਉਥੇ ਹੀ ਸਭ ਤੋਂ ਵੱਡਾ ਡਰ ਇਹ ਰਹਿੰਦਾ ਹੈ ਕਿ ਕਿਧਰੇ ਉਨ੍ਹਾਂ ਦਾ ਬੱਚਾ ਨਸ਼ਿਆਂ ਦੇ ਮੱਕੜਜਾਲ ਵਿਚ ਫਸ ਜਾਵੇ। ਇਕ ਸਮਾਂ ਸੀ ਕਿ ਪੰਜਾਬ ਅੰਦਰ ਸਭ ਤੋਂ ਵੱਡਾ ਨਸ਼ਾ ਸ਼ਰਾਬ ਹੁੰਦੀ ਸੀ ਪਰ ਹੁਣ ਇਹ ਵੱਡਾ ਨਸ਼ਾ ਨਹੀਂ ਰਹਿ ਗਿਆ। ਹੁਣ ਇੱਥੇ ਚਰਸ, ਬਰਾਊਨ ਸ਼ੂਗਰ,ਕੋਕੀਨ,ਹੈਰੋਇਨ ਆਮ ਮਿਲ ਜਾਂਦੇ ਹਨ। ਯੂਨੀਵਰਸਿਟੀਆਂ ਜਾਂ ਕਾਲਜਾਂ ਦੀ ਗੱਲ ਛੱਡੋ ਸਕੂਲਾਂ ਵਿਚ ਵੀ ਇਹ ਨਸ਼ੇ ਆਮ ਵਿਕਦੇ ਹਨ ਅਤੇ ਨਵੀਂ ਪੀੜ੍ਹੀ ਇਨ੍ਹਾਂਨਸ਼ਿਆਂ ਦੀ ਆਦੀ ਹੋ ਰਹੀ ਹੈ। ਸਿਰਫ ਇੱਥੇ ਹੀ ਬੱਸ ਨਹੀਂ, ਨਵੀਂ ਪੀੜ੍ਹੀ ਵੱਲੋਂ ਨਸ਼ੇ ਅਜਿਹੇ ਵੀ ਕੀਤੇ ਜਾ ਰਹੇ ਹਨ ਜੇਕਰ ਤੁਸੀਂ ਸੁਣੋਗੇ ਤਾਂ ਬਹੁਤ ਹੈਰਾਨ ਹੋਵੋਗੇ।ਬੂਟ ਪਾਲਿਸ਼ ਤੋਂ ਲੈ ਕੇ ਆਇਓਡੈਕਸ ਤੱਕ ਨਸ਼ਿਆਂ ਲਈ ਵਰਤੀ ਜਾਂਦੀ ਹੈ। ਹੋਰ ਤਾਂ ਹੋਰ ਅੱਖਰ ਮਿਟਾਉਣ ਲਈ ਵਰਤਿਆ ਜਾਂਦਾ ਫਲੂਡ ਵੀ ਨਸ਼ਿਆਂ ਲਈਵਰਤਿਆ ਜਾ ਰਿਹਾ ਹੈ। ਖੰਘ ਦੀ ਦਵਾਈ ਵਿਚ ਕੁਝ ਅਲਕੋਹਲ ਹੁੰਦੀ ਹੈ, ਇਸ ਲਈ ਨਸ਼ੇੜੀ ਉਸ ਨੂੰ ਲੈਣ ਲਈ ਕੈਮਿਸਟ ਦੀਆਂ ਦੁਕਾਨਾਂ ’ਤੇ ਖੜ੍ਹੇ ਮਿਲਣਗੇ। ਇਨ੍ਹਾਂ ਨਸ਼ਿਆਂ ਅਤੇ ਅਪਰਾਧਾਂ ਲਈ ਸਿਰਫ ਨਵੀਂ ਪੀੜ੍ਹੀ ਨੂੰ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ। ਅਸਲ ਵਿਚ ਸਾਡੇ ਸਮਾਜ ਦਾ ਢਾਂਚਾ ਕੁਝ ਇਸ ਤਰ੍ਹਾਂ ਦਾਬਣਦਾ ਜਾ ਰਿਹਾ ਹੈ ਜਿੱਥੇ ਪਰਿਵਾਰਾਂ ਵਿਚ ਇਕ ਦੂਜੇ ਨਾਲੋਂ ਪਿਆਰ ਬਹੁਤ ਘਟਦਾ ਜਾ ਰਿਹਾ ਹੈ ਅਤੇ ਬੇਭਰੋਸਗੀ ਬਹੁਤ ਜ਼ਿਆਦਾ ਵਧਦੀ ਜਾ ਰਹੀ ਹੈ। ਅੱਗੇਵਧਣ ਦੀ ਦੌੜ ਵਿਚ ਅਸੀਂ ਇਹ ਭੁੱਲਦੇ ਜਾ ਰਹੇ ਹਾਂ ਕਿ ਅਸਲ ਵਿਚ ਸਾਡੀਆਂ ਪਰਿਵਾਰ ਪ੍ਰਤੀ ਕੀ ਜ਼ਿੰਮੇਵਾਰੀਆਂ ਹਨ। ਅਸੀਂ ਸਮਝਦੇ ਹਾਂ ਕਿ ਬੱਚਿਆਂ ਨੂੰਵਧੀਆ ਪੜ੍ਹਾਈ ਲਈ ਸਕੂਲਾਂ ਜਾਂ ਕਾਲਜਾਂ ਵਿਚ ਭੇਜ ਦੇਣ ਨਾਲ ਸਾਡੀ ਜ਼ਿੰਮੇਵਾਰੀ ਮੁੱਕ ਜਾਂਦੀ ਹੈ, ਪਰ ਅਸੀਂ ਜੋ ਪਰਿਵਾਰਾਂ ਵਿਚ ਕਲੇਸ਼ ਖੜ੍ਹੇ ਰੱਖਦੇ ਹਾਂ ਉਸ ਦਾਬੱਚਿਆਂ ’ਤੇ ਕੀ ਪ੍ਰਭਾਵ ਪੈਂਦਾ ਹੈ, ਉਸ ਬਾਰੇ ਕੋਈ ਨਹੀਂ ਸੋਚਦਾ। ਅਸੀਂ ਬੱਚਿਆਂ ਨੂੰ ਕੋਈ ਨਿਸ਼ਾਨਾ ਮਿੱਥ ਕੇ ਨਹੀਂ ਦੇ ਰਹੇ ਅਤੇ ਨਾ ਹੀ ਉਨ੍ਹਾਂ ਨੂੰ ਨਿਸ਼ਾਨਾ ਹਾਸਲਕਰਨ ਵਿਚ ਮਦਦ ਕਰ ਰਹੇ ਹਾਂ। ਅਸੀਂ ਬੱਚਿਆਂ ਨੂੰ ਦੋਸ਼ ਨਹੀਂ ਦੇ ਰਹੇ। ਥਾਣੇਦਾਰੀ ਵੀ ਨੁਕਸਾਨਦੇਹ ਸਾਬਤ ਹੁੰਦੀ ਹੈ। ਇਹੀ ਕਾਰਨ ਹੈ ਕਿ ਸਮਾਜ ਅੰਦਰਪਰਿਵਾਰਾਂ ਵਿਚ ਵੱਡੀ ਟੁੱਟ ਭੱਜ ਵਧਦੀ ਜਾ ਰਹੀ ਹੈ। ਸਾਡਾ ਨਵਾਂ ਸਮਾਜ ਨੈਤਿਕ ਕਦਰਾਂ ਕੀਮਤਾਂ ਤੋਂ ਵਾਂਝਾ ਹੁੰਦਾ ਜਾ ਰਿਹਾ ਹੈ। ਇਸੇ ਕਾਰਨ ਅਸੀਂ ਉਨ੍ਹਾਂਹਾਲਤਾਂ ਦਾ ਸਾਹਮਣਾ ਕਰ ਰਹੇ ਹਾਂ ਜਿਨ੍ਹਾਂ ਬਾਰੇ ਅਸੀਂ ਕਦੇ ਸੋਚਿਆ ਵੀ ਨਹੀਂ ਸੀ।
Continue readingDecember 16, 2010No Comments
ਜਲਵਾਯੂ ਮਾਹਰ ਆਰ.ਕੇ. ਪਚੌਰੀ ਨੇ ਕਿਹਾ ਹੈ ਕਿ ਸਮੁੰਦਰ ਦੇ ਵਧਦੇ ਪੱਧਰ ਨੂੰ ਗਰੀਨ ਹਾਊਸ ਗੈਸਾਂ ਵਿਚ ਕਟੌਤੀ ਵਰਗੇ ਕਦਮਾਂ ਨਾਲ ਕੰਟਰੋਲ ਨਹੀਂ ਕੀਤਾ ਜਾ ਸਕਦਾ ਅਤੇ ਤੱਟਵਰਤੀ ਪ੍ਰਦੇਸ਼ਾਂ ਨੂੰ ਇਸ ਚੁਣੌਤੀ ਨਾਲ ਨਜਿੱਠਣ ਲਈ ਆਪਣੇ ਬੁਨਿਆਦੀ ਢਾਂਚੇ ਦਾ ਵਿਕਾਸ ਕਰਨਾ ਚਾਹੀਦਾ ਹੈ ਅਤੇ ਪ੍ਰੋਗਰਾਮ ਤੈਅ ਕਰਨੇ ਚਾਹੀਦੇ ਹਨ। ਜਲਵਾਯੂ ਤਬਦੀਲੀ ‘ਤੇ ਅੰਤਰ ਸਰਕਾਰੀ ਕਮੇਟੀ [...]
Continue readingDecember 16, 2010No Comments
ਭਾਰਤ ਅਤੇ ਇਟਲੀ ਸੜਕ ਢਾਂਚਾ ਖੇਤਰ ਵਿੱਚ ਆਪਸੀ ਸਹਿਯੋਗ ਨੂੰ ਵਧਾਉਣ ਲਈ ਸਹਿਮਤ ਹੋ ਗਏ ਹਨ ਅਤੇ ਇਸ ਸਬੰਧੀ ਦੋਵਾਂ ਦੇਸ਼ਾਂ ਵਿਚਾਲੇ ਸਮਝੌਤੇ ‘ਤੇ ਦਸਤਖ਼ਤ ਕੀਤੇ ਜਾਣਗੇ। ਇਸ ਸਬੰਧੀ ਫੈਸਲਾ ਰੋਮ ਵਿੱਚ ਸੜਕੀ ਆਵਾਜਾਈ ਬਾਰੇ ਮੰਤਰੀ ਸ਼੍ਰੀ ਕਮਲ ਨਾਥ ਤੇ ਇਟਲੀ ਦੇ ਆਰਥਿਕ ਵਿਕਾਸ ਬਾਰੇ ਮੰਤਰੀ ਸ਼੍ਰੀ ਰੋਮਾਨੀ ਵਿਚਾਲੇ ਹੋਈ ਮੀਟਿੰਗ ਦੌਰਾਨ ਕੀਤਾ ਗਿਆ। ਇਹ [...]
Continue readingDecember 15, 2010No Comments
ਸਰਕਾਰ ਵਲੋਂ 1850 ਕਰੋੜ ਦੇ ਨਵੇਂ ਕਰਜ਼ੇ ਲੈਣਾ ਪੰਜਾਬ ‘ਤੇ ਹੋਰ ਬੋਝ ਪਾਉਣਾ : ਅਮਰਿੰਦਰ ਜਲੰਧਰ/ਚੰਡੀਗੜ੍ਹ, 15 ਦਸੰਬਰ (ਧਵਨ, ਭੁੱਲਰ)¸ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਅਕਾਲੀ-ਭਾਜਪਾ ਗਠਜੋੜ ਸਰਕਾਰ ਵਲੋਂ ਸਰਕਾਰੀ ਖਜ਼ਾਨੇ ਦੀ ਖਸਤਾ ਹਾਲਤ ਹੋਣ ਦੇ ਬਾਵਜੂਦ 1850 ਕਰੋੜ ਦੇ ਨਵੇਂ ਕਰਜ਼ੇ ਲੈਣ ਦੇ ਫੈਸਲੇ ਦੀ ਸਖਤ ਆਲੋਚਨਾ ਕਰਦਿਆਂ ਕਿਹਾ [...]
Continue readingDecember 12, 2010No Comments
26/11 ਮਗਰੋਂ ਕਾਂਗਰਸ ਨੇ ਕੀਤੀ ਧਰਮ ਅਧਾਰਤ ਸਿਆਸਤ ਵਾਸ਼ਿੰਗਟਨ, ਵਿਕੀਲੀਕਸ ’ਤੇ ਜਾਰੀ ਅਮਰੀਕਾ ਦੇ ਇਕ ਗੁਪਤ ਦਸਤਾਵੇਜ਼ ਵਿਚ ਘੱਟ ਵਿਣਤੀ ਮਾਮਲਿਆਂ ਦੇਸਾਬਕਾ ਮੰਤਰੀ ਏ.ਆਰ. ਅੰਤੁਲੇ ਦੇ ਵਿਵਾਦਗ੍ਰਸਤ ਬਿਆਨ ਦਾ ਹਵਾਲਾ ਦਿੰਦਿਆਂ ਕਿਹਾ ਗਿਆ ਹੈ ਕਿ ਮੁੰਬਈ ਹਮਲੇ ਤੋਂ ਬਾਅਦ ਕਾਂਗਰਸ ਪਾਰਟੀ ਇਕ ਧਰਮਅਧਾਰਤ ਸਿਆਸਤ ਕਰਦੇ ਨਜ਼ਰ ਆਈ। ਇਹ ਦਸਤਾਵੇਜ਼ 23 ਦਸੰਬਰ 08 ਨੂੰ ਨਵੀਂ ਦਿੱਲੀ ਵਿਚ ਤਤਕਾਲੀ ਅਮਰੀਕੀ ਰਾਜਦੂਤ ਡੇਵਿਡ ਮੈਲਫੋਰਡ ਨੇ ਆਪਣੇਦੇਸ਼ ਦੇ ਵਿਦੇਸ਼ ਵਿਭਾਗ ਨੂੰ ਭੇਜਿਆ ਸੀ। ਦਸਤਾਵੇਜ਼ ਵਿਚ ਮੈਲਫੋਰਡ ਨੇ ਕਿਹਾ ਕਿ ਅੰਤੁਲੇ ਦੇ ਬਿਆਨ ਤੋਂ ਖੁਦ ਨੂੰ ਵੱਖ ਕਰਨ ਦੇ ਦੋ ਦਿਨ ਬਾਅਦ ਹੀ ਕਾਂਗਰਸ ਨੇਇਕ ਵਿਵਾਦਗ੍ਰਸਤ ਬਿਆਨ ਜਾਰੀ ਕੀਤਾ ਜਿਸ ਨਾਲ ਸਾਜਿਸ਼ ਦੇ ਬਾਰੇ ਸ਼ੱਕ ਨੂੰ ਬਲ ਮਿਲਿਆ। ਉਸ ਸਮੇਂ ਅੰਤੁਲੇ ਨੂੰ ਪੂਰੀ ਤਰ੍ਹਾਂ ਨਾਲ ਬੇਬੁਨਿਆਦ ਦਾਅਵਿਆਂ ਨੂੰਭਾਰਤੀ ਮੁਸਲਿਮ ਸਮਾਜ ਵਲੋਂ ਵੀ ਸਮਰਥਨ ਮਿਲਿਆ। ਮੈਲਫੋਰਡ ਨੇ ਲਿਖਿਆ ਕਿ ਜਾਪਦਾ ਹੈ ਕਿ ਅਗਾਮੀ ਚੋਣਾਂ ਵਿਚ ਲਾਭ ਉਠਾਉਣ ਲਈ ਕਾਂਗਰਸ ਪਾਰਟੀ ਨੇਅੰਤੁਲੇ ਦੇ ਬਿਆਨ ਨੂੰ ਖਾਰਜ ਕਰਨ ਦੇ ਆਪਣੇ ਰਵੱਈਏ ਤੋਂ ਪੱਲਾ ਝਾੜ ਲਿਆ ਅਤੇ ਖੁਦ ਇਸ ਸਾਜਿਸ਼ ਨੂੰ ਲੈ ਕੇ ਵੀ ਸਵਾਲ ਖੜ੍ਹੇ ਕਰ ਦਿੱਤੇ।
Continue readingDecember 11, 2010No Comments
ਦਲਜੀਤ ਸਿੰਘ ਮਾਨ ਨਾਲ ਅਮਰੀਕੀ ਅਧਿਕਾਰੀਆਂ ਦੀ ਬਦਸਲੂਕੀ ਵਾਸਿੰ਼ਗਟਨ, ਡੀਸੀ, 10 ਦਸੰਬਰ : ਸਿੱਖ ਕੋਲੀਸ਼ਨ ਨੇ ਕਾਰੋਬਾਰ ਦੇ ਸਿਲਸਿਲੇ ਵਿੱਚ ਸਫਰ ਕਰਨ ਵਾਲੇ ਦਲਜੀਤ ਸਿੰਘ ਮਾਣ ਵੱਲੋਂ ਟਰਾਂਸਪੋਰਟੇਸ਼ਨ ਸਕਿਊਰਿਟੀ ਐਡਮਨਿਸਟ੍ਰੇਸ਼ਨ (ਟੀਐਸਏ) ਕੋਲ ਸਿ਼ਕਾਇਤ ਦਰਜ ਕਰਵਾਈ ਹੈ। ਦਲਜੀਤ ਸਿੰਘ ਮਾਣ ਨੂੰ ਤਿੰਨ ਦਿਨਾਂ ਦੇ ਅਰਸੇ ਵਿੱਚ ਹੀ ਦੋ ਵੱਖ ਵੱਖ ਮੌਕਿਆਂ ਉੱਤੇ ਪੱਗ ਉਤਾਰਨ ਲਈ ਮਜਬੂਰ [...]
Continue readingDecember 11, 2010No Comments
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਦੋਸ਼ ਲਾਇਆ ਕਿ ਪੰਜਾਬ ਸਰਕਾਰ ਬਠਿੰਡਾ ਤੇਲ ਸੋਧਕ ਰਿਫਾਇਨਰੀ ਦੇ ਭਾਈਵਾਲ ਹਿੰਦੋਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਅਤੇ ਮਿੱਤਲ ਐਨਰਜੀ ਲਿਮਟਿਡ (ਐਚ.ਪੀ.ਐਮ.ਈ.ਐਲ.) ਨੂੰ ਵਿਸ਼ੇਸ਼ ਛੋਟ ਦੇ ਕੇ ਸੂਬੇ ਨੂੰ ਕਰੋੜਾਂ ਦਾ ਚੂਨਾ ਲਾਉਣ ਦੀ ਤਾਕ ਵਿਚ ਹੈ। ਸਰਕਾਰ ਕੰਪਨੀ ਦੀ 15 ਸਾਲਾਂ ਲਈ ਵੈਟ ਮੁਆਫੀ ਦੀ ਮੰਗ ਨੂੰ [...]
Continue readingDecember 10, 2010No Comments
ਮੁੰਬਈ, 6 ਨਵੰਬਰ (ਇੰਟ.)¸ ਦੁਨੀਆ ਦੇ ਸਭ ਤੋਂ ਤਾਕਤਵਰ ਵਿਅਕਤੀ ਬਰਾਕ ਓਬਾਮਾ ਸ਼ਨੀਵਾਰ ਬਾਅਦ ਦੁਪਹਿਰ ਭਾਰਤ ਪਹੁੰਚ ਗਏ। ਇਥੋਂ ਦੇ ਹਵਾਈ ਅੱਡੇ ‘ਤੇ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਅਮਰੀਕਾ ਦੇ ਰਾਸ਼ਟਰਪਤੀ ਵਾਂਗ ਉਨ੍ਹਾਂ ਦੀ ਕਾਰ ਵੀ ਤਾਕਤਵਰ ਹੈ। ਉਨ੍ਹਾਂ ਦੀ ਕਾਰ ਚੱਲਦਾ ਫਿਰਦਾ ਦਫਤਰ ਹੈ। ਇਸ ‘ਚ ਅਜਿਹੀਆਂ ਟੈਕਨਾਲੋਜੀਆਂ ਲੱਗੀਆਂ ਹੋਈਆਂ ਹਨ ਕਿ ਸੁਣ [...]
Continue readingDecember 9, 2010No Comments
ਚੰਡੀਗੜ੍ਹ/ਬਿਊਰੋ ਨਿਊਜ਼ ਜਿਸ ਦੀ ਦਿਲ ਖਿੱਚਵੀਂ ਆਵਾਜ਼ ਨੂੰ ਸੁਣਨ ਦੇ ਲਈ ਹਜ਼ਾਰਾਂ ਦੀ ਭੀੜ ਜੁੜ ਜਾਂਦੀ ਹੈ, ਉਸ ਸੁਰੀਲੇ ਗਾਇਕ ਨੇ ਭੀੜ ਤੋਂ ਦੂਰ ਰਹਿ ਕੇ ਚੁੱਪਚਾਪ ਵਿਆਹ ਕਰਵਾ ਲਿਆ। ਇਸ ਖ਼ਬਰ ਨਾਲ ਕਈਆਂ ਦੇ ਦਿਲ ਟੁੱਟ ਸਕਦੇ ਹਨ, ਪਰ ਇਹ ਸੱਚ ਹੈ, ਕਿ ਸਰਤਾਜ ਦਾ ਵਿਆਹ ਹੋ ਗਿਆ। ਪੂਰੇ ਵਾਜੇ ਗਾਜੇ ਨਾਲ ਅਤੇ ਯਾਰਾਂ [...]
Continue readingDecember 9, 2010No Comments
ਟ੍ਰਾਂਸਪੇਰੇਂਸੀ ਇੰਟਰਨੈਸ਼ਨਲ ਦਾ ਕਹਿਣਾ ਹੈ ਕਿ ਦੁਨੀਆਂ ਵਿੱਚ ਭ੍ਰਿਸਟਾਚਾਰ ਦਿਨੋ ਦਿਨ ਵੱਧ ਰਿਹਾ ਹੈ ਅਤੇ ਭਾਰਤ ਦੀ ਗਿਣਤੀ ਸਭ ਤੋਂ ਵੱਧ ਭ੍ਰਿਸ਼ਟ ਦੇਸ਼ਾਂ ਵਿੱਚ ਹੋ ਰਹੀ ਹੈ। ਭ੍ਰਿਸ਼ਟਾਚਾਰ ਖਿਲਾਫ਼ ਮੁਹਿੰਮ ਚਲਾਉਣ ਵਾਲੀ ਇਹ ਅੰਤਰਰਾਸ਼ਟਰੀ ਸੰਸਥਾ ਨੇ 86 ਦੇਸ਼ਾਂ ਦੇ 90,000 ਲੋਕਾਂ ਤੇ ਸਰਵੇਖਣ ਕਰਕੇ ਇਹ ਨਤੀਜੇ ਕੱਢਿਆ ਕਿ 60 ਫੀਸਦੀ ਲੋਕ ਮੰਨਦੇ ਹਨ ਕਿ ਰਿਸ਼ਵਤਖੋਰੀ [...]
Continue reading