Punjabi

January 18, 2011No Comments

ਨਵੀਂ ਦਿੱਲੀ,  ਪਿਆਜ਼ ਤੋਂ ਬਾਅਦ ਹੁਣ ਖਾਧ ਤੇਲਾਂ ਦੀਆਂ ਉਚੀਆਂ ਕੀਮਤਾਂ ਨੇ ਸੁਆਣੀਆਂ ਨੂੰ ਪ੍ਰੇਸ਼ਾਨ ਕਰ ਦਿੱਤਾਹੈ। ਪਿਛਲੇ ਇਕ ਸਾਲ ਦੌਰਾਨ ਖਾਧ ਤੇਲਾਂ ਦੀਆਂ ਕੀਮਤਾਂ ਵਿਚ 62 ਫ਼ੀਸਦੀ ਤੱਕ ਵਾਧਾ ਹੋ ਚੁੱਕਿਆ ਹੈ, ਜਿਸ ਨਾਲ ਖਪਤਕਾਰਾਂ ਦੀ ਰਸੋਈ ਦਾ ਬਜਟ ਵਿਗੜਗਿਆ ਹੈ। ਮਾਹਰਾਂ ਅਨੁਸਾਰ ਆਉਣ ਵਾਲੇ ਮਹੀਨਿਆਂ ਵਿਚ ਖਾਧ ਤੇਲਾਂ ਦੀ ਖੁਦਰਾ ਕੀਮਤ ਮਜ਼ਬੂਤ ਬਣੇ ਰਹਿਣ ਦੀ ਸੰਭਾਵਨਾ ਹੈ ਅਤੇ ਕੌਮਾਂਤਰੀ ਬਾਜ਼ਾਰ ਵਿਚਉਚੀਆਂ ਕੀਮਤਾਂ ਦੇ ਚਲਦਿਆਂ ਖਾਧ ਤੇਲਾਂ ਦੀਆਂ ਕੀਮਤਾਂ ਹੇਠਾਂ ਆਉਣ ਦੇ ਆਸਾਰ ਨਜ਼ਰ ਨਹੀਂ ਆਉਂਦੇ। ਖਪਤਕਾਰ ਮਾਮਲਿਆਂ ਦੇ ਮੰਤਰਾਲੇ ਦੇ ਅੰਕੜਿਆਂਅਨੁਸਾਰ ਸੂਰਜਮੁਖੀ ਤੇਲ, ਮੂੰਗਫਲੀ ਤੇਲ, ਸਰੋਂ ਦਾ ਤੇਲ, ਸੋਇਆਬੀਨ ਦਾ ਤੇਲ ਅਤੇ ਬਨਸਪਤੀ ਵਰਗੇ ਖਾਧ ਤੇਲਾਂ ਦੀਆਂ ਕੀਮਤਾਂ 14 ਜਨਵਰੀ ਤੱਕ ਇਕਸਾਲ ਪਹਿਲਾਂ ਤੀ ਤੁਲਨਾ ਵਿਚ 62 ਫ਼ੀਸਦੀ ਤੱਕ ਵਧ ਚੁੱਕੀਆਂ ਸਨ।

  • Share/Bookmark
Continue reading

January 14, 2011No Comments

ਸ੍ਰੀ ਮੁਕਤਸਰ ਸਾਹਿਬ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ ਅੱਜ ਮਾਘੀ ਦੇ ਮੇਲੇ ਮੌਕੇ ਅਕਾਲੀ ਅਕੈਡਮੀ ਦੇ ਨਜ਼ਦੀਕ ਇੱਕ ਵੱਡੀ ਸਿਆਸੀ ਕਾਨਫਰੰਸ ਕੀਤੀ ਗਈ। ਜਿਸ ਨੂੰ ਸੰਬੋਧਨ ਕਰਦਿਆਂ ਕਾਂਗਰਸ ਦੇ ਸੂਬਾ ਪ੍ਰਧਾਨ ਤੇ ਸਾਬਕਾ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸ. ਪ੍ਰਕਾਸ਼ ਸਿੰਘ ਬਾਦਲ ਭਾਵੇਂ 4 ਵਾਰ ਪੰਜਾਬ ਦੇ ਮੁੱਖ ਮੰਤਰੀ ਬਣ ਚੁੱਕੇ [...]

  • Share/Bookmark
Continue reading

January 14, 2011No Comments

ਅੰਮ੍ਰਿਤਸਰ, 14 ਜਨਵਰੀ (ਰਜਿੰਦਰ ਬਾਠ): ਭਾਰਤ ਸਰਕਾਰ ਦੇ ਸਰਹੱਦੀ ਜ਼ੋਨ ਗ੍ਰਹਿ ਮਾਮਲਿਆਂ ਦੇ ਸਕੱਤਰ ਸ੍ਰੀ ਏ ਈ ਅਹਿਮਦ ਨੇ ਭਾਰਤ ਸਰਕਾਰ ਦੀ ਚੈਕਪੋਸਟ ਵਾਹਗਾ ’ਤੇ ਭਾਰਤ ਸਰਕਾਰ ਵਲੋਂ ਕੀਤੇ ਜਾ ਰਹੇ ਉਸਾਰੀ ਕਾਰਜਾਂ ਦਾ ਜਾਇਜ਼ਾ ਲਿਆ। ਤਕਰੀਬਨ 130 ਏਕੜ ’ਤੇ ਇਕ ਅਰਬ 20 ਕਰੋੜ ਰੁਪਏ ਦੀਲਾਗਤ ਨਾਲ ਭਾਰਤੀ ਪਾਸੇ ਚੈਕ ਪੋਸਟ ਦਾ ਨਵੀਨੀਕਰਨ ਜ਼ੋਰਾਂ ’ਤੇ ਚਲ ਰਿਹਾ ਹੈ। ਜਿਸ ਵਿਚ ਸੁੰਦਰ ਬੈਰਕਾਂ, ਸੈਲਾਨੀਆਂ ਦੇ ਬੈਠਣ ਲਈ ਵਧੀਆ ਇੰਤਜ਼ਾਮਕੀਤੇ ਜਾ ਰਹੇ ਹਨ। ਸ੍ਰੀ ਅਹਿਮਦ ਲਾਲ ਬੀ ਐਸ ਐਫ ਦੇ ਆਈ ਜੀ ਸ੍ਰੀ ਐਸ ਐਸ ਚਤੁਰਥ, ਅੰਮ੍ਰਿਤਸਰ ਦੇ ਡੀ ਸੀ ਸ. ਕਾਹਨ ਸਿੰਘ ਪੰਨੂ, ਕਸਟਮ ਵਿਭਾਗ ਦੇਕਮਿਸ਼ਨਰ ਸ. ਰਣਜੀਤ ਸਿੰਘ, ਬੀਐਸ ਐਫ ਦੇ ਕਮਾਂਡੈਂਟ ਸ੍ਰੀ ਸੁਮੇਧ ਸਿੰਘ ਵੀ ਹਾਜ਼ਰ ਸਨ। ਸ੍ਰੀ ਅਹਿਮਦ ਨੇ ਉਸਾਰੀ ਕਰਨ ਵਾਲੀਆਂ ਕੰਪਨੀਆਂ ਨੂੰ ਹਦਾਇਤਕੀਤੀ ਕਿ ਉਹ ਇਸ ਸਾਲ ਅਪ੍ਰੈਲ ਤਕ ਆਪਣੇ ਦਿੱਤੇ ਹੋਏ ਕੰਮਾਂ ਨੂੰ ਹਰ ਹਾਲਤ ਵਿਚ ਪੂਰਾ ਕਰ ਲੈਣ।

  • Share/Bookmark
Continue reading

January 14, 2011No Comments

ਵਾਸ਼ਿੰਗਟਨ,  ਸੁਰੱਖਿਆ ਜਾਂਚ ਕਾਰਨ ਪਹਿਲਾਂ ਤੋਂ ਹੀ ਪ੍ਰੇਸ਼ਾਨ ਸਿੱਖਾਂ ਨੂੰ ਹੁਣ ਅਮਰੀਕਾ ਵਿਚ ਚੇਤਾਵਨੀ ਦਿੱਤੀਗਈ ਹੈ ਕਿ ਅਮਰੀਕੀ ਹਵਾਈ ਅੱਡਿਆਂ ’ਤੇ ਉਨ੍ਹਾਂ ਨੂੰ 100 ਫ਼ੀਸਦੀ ਜਾਂਚ ਤੋਂ ਲੰਘਣਾ ਪੈ ਸਕਦਾ ਹੈ ਕਿਉਂਕਿ ਨਵੀਂ ਇਮੇਜ਼ਿੰਗ ਟੈਕਨਾਲੋਜੀ ਉਨ੍ਹਾਂ ਦੀ ਪੱਗ ਦੇ ਆਰਪਾਰ ਨਹੀਂ ਦੇਖ ਸਕਦੀ। ਸਿੱਖ ਕੁਆਲੀਸ਼ਨ ਨੇ ਆਪਣੇ ਭਾਈਚਾਰੇ ਨੂੰ ਈਮੇਲ ਰਾਹੀਂ ਸੁਨੇਹੇ ਭੇਜ ਕੇ ਖ਼ਬਰਦਾਰ ਕੀਤਾ ਹੈ ਕਿ ਉਨ੍ਹਾਂ ਨੂੰ ਅਰਮੀਕਾ ਦੇ ਸਾਰੇ ਹਵਾਈਅੱਡਿਆਂ ’ਤੇ ਵਾਧੂ ਜਾਂਚ ਲਈ ਤਿਆਰ ਰਹਿਣਾ ਚਾਹੀਦਾ ਹੈ। ਸੁਨੇਹੇ ਵਿਚ ਕਿਹਾ ਗਿਆ ਹੈ ਕਿ ਸਿੱਖਾਂ ਨੂੰ ਹੁਣ ਅਮਰੀਕੀ ਹਵਾਈ ਅੱਡਿਆਂ ’ਤੇ ਐਡਵਾਂਸਡਇਮੀਜ਼ਿੰਗ ਟੈਕਨਾਲੋਜੀ ਮਸ਼ੀਨਾਂ ਵਿਚੋਂ ਲੰਘਣ ਦੇ ਬਾਵਜੂਦ 100 ਫ਼ੀਸਦੀ ਮੌਕਿਆਂ ’ਤੇ ਦੂਜੀ ਵਾਰ ਵੀ ਜਾਂਚ ਲਈ ਤਿਆਰ ਰਹਿਣਾ ਚਾਹੀਦਾ ਹੈ। ਹਾਲਾਂਕਿ ਟੀ ਐਸ ਏਜਨਤਕ ਤੌਰ ’ਤੇ ਆਪਣੀ ਵੈਬਸਾਈਟ ’ਤੇ ਦਾਅਵਾ ਕਰ ਰਹੀ ਹੈ ਕਿ ਉਸਦੀਆਂ ਨਵੀਆਂ ਮਸ਼ੀਨਾਂ ਕੱਪੜਿਆਂ ਦੇ ਆਰ ਪਾਰ ਦੇਖ ਸਕਦੀਆਂ ਹੈ।

  • Share/Bookmark
Continue reading

January 14, 2011No Comments

ਮਨਪ੍ਰੀਤ ਬਾਦਲ ਦੇ ਇਕੱਠ ਨੇ ਸਿਆਸੀ ਹਲਕਿਆਂ ’ਚ ਚਰਚਾ ਛੇੜੀ, ਸੱਤਾਧਾਰੀ ਅਕਾਲੀ-ਭਾਜਪਾ ਨੇ ਮਾਰੇ ਵਿਕਾਸ ਦੇ ਦਮਗਜੇ, ਕੈਪਟਨ ਨੇ ਮਨਪ੍ਰੀਤ ਬਾਦਲਤੇ ਪ੍ਰਕਾਸ਼ ਸਿੰਘ ਬਾਦਲ ਦੋਹਾਂ ਨੂੰ ਭੰਡਿਆ ਅਕਾਲੀ-ਭਾਜਪਾ ਸਰਕਾਰ ਵੱਲੋਂ ਪੰਜਾਬ ਵਿਚ ਕਈ ਵੱਡੇ ਪ੍ਰੋਜੈਕਟ ਲਾਏ ਜਾ ਰਹੇ ਨੇ : ਪ੍ਰਕਾਸ਼ ਸਿੰਘ ਬਾਦਲ ਸ੍ਰੀ ਮੁਕਤਸਰ ਸਾਹਿਬ, 14 ਜਨਵਰੀ (ਐਚ. ਐਸ ਕਪੂਰ/ਡੀ. ਐਸ. ਬੱਗਾ)-ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਮੇਲਾ ਮਾਘੀ ਮੌਕੇ ਅੱਜ ਮਲੋਟ ਰੋਡ ’ਤੇ ਇਕ ਭਾਰੀਸਿਆਸੀ ਅਕਾਲੀ ਕਾਨਫਰੰਸ ਕੀਤੀ ਗਈ। ਜਿਸ ਵਿਚ ਬੋਲਦਿਆਂ ਮੁੱਖ ਮੰਤਰੀ ਪੰਜਾਬ ਸ: ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਦਾਇਹ ਸੁਪਨਾ ਹੈ ਕਿ ਪੰਜਾਬ ਨੂੰ ਹਰ ਪੱਖ ਤੋਂ ਖੁਸ਼ਹਾਲ ਬਣਾਇਆ ਜਾਵੇ। ਜਿਸ ਦੇ ਮੱਤਵ ਲਈ ਪੰਜਾਬ ਵਿਚ ਕਈ ਵੱਡੇ ਪ੍ਰੋਜੈਕਟ ਲਾਏ ਜਾ ਰਹੇ ਹਨ। ਜਿੰਨ੍ਹਾਂ ਵਿਚਪੰਜਾਬ ਦੇ ਬੇਰੁਜ਼ਗਾਰਾਂ ਨੂੰ ਨੌਕਰੀਆਂ ਵੀ ਦਿੱਤੀਆਂ ਜਾਣਗੀਆ। ਉਹਨਾਂ ਕਿਹਾ ਕਿ ਗਰੀਬ ਲੋਕਾਂ ਲਈ ਸਿਰਫ਼ ਅਕਾਲੀ ਭਾਜਪਾ ਸਰਕਾਰ ਨੇ ਹੀ ਸੋਚਿਆ ਹੈ ਅਤੇਹੁਣ ਤੱਕ ਪੰਜਾਬ ਦੇ 17 ਲੱਖ ਗਰੀਬ ਪਰਿਵਾਰਾਂ ਨੂੰ 4 ਰੁਪਏ ਕਿਲੋ ਆਟਾ ਅਤੇ 20 ਰੁਪਏ ਕਿਲੋ ਦਾਲ ਦਿੱਤੀ ਜਾ ਰਹੀ ਹੈ। ਗਰੀਬ ਲੋਕਾਂ ਦੀਆਂ ਲੜਕੀਆਂ ਦੀਆਂਸ਼ਾਦੀਆਂ ਸਮੇਂ 15 ਹਜ਼ਾਰ ਰੁਪਏ ਸ਼ਗਨ ਸਕੀਮ ਵਜੋਂ ਦਿੱਤੇ ਜਾ ਰਹੇ ਹਨ ਅਤੇ ਬੁਢਾਪਾ, ਵਿਧਵਾ ਤੇ ਅੰਗਹੀਣਾਂ ਨੂੰ ਪੈਨਸ਼ਨ ਦਿੱਤੀ ਜਾ ਰਹੀ ਹੈ। ਸ. ਬਾਦਲ ਨੇਕਿਹਾ ਕਿ ਅਕਾਲੀ ਦਲ ਨੇ ਪਿਛਲੇ 4 ਸਾਲਾਂ ਦੌਰਾਨ ਸੂਬੇ ਨੂੰ ਤਰੱਕੀ ਦੀਆਂ ਲੀਹਾਂ ’ਤੇ ਲਿਆਂਦਾ ਹੈ, ਸੂਬੇ ਦੇ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਦੇਣ ਲਈ ਸਰਕਾਰੀਹਸਪਤਾਲਾਂ ਵਿਚ ਸੁਧਾਰ ਕੀਤਾ ਗਿਆ ਹੈ ਅਤੇ ਵਿੱਦਿਆ ਦੇ ਮਿਆਰ ਨੂੰ ਉਚਾ ਚੁੱਕਣ ਲਈ ਅਨੇਕਾਂ ਨਵੇਂ ਸਕੂਲ ਅਤੇ ਕਾਲਜ ਹੋਰ ਖੋਲੇ ਜਾ ਰਹੇ ਹਨ ਅਤੇ 35ਹਜ਼ਾਰ ਹੋਰ ਨਵੇਂ ਅਧਿਆਪਕਾਂ ਨੂੰ ਨੌਕਰੀ ਦਿੱਤੀ ਗਈ ਹੈ। ਹਰ ਹਲਕੇ ਵਿਚ ਆਦਰਸ਼ ਸਕੂਲ ਖੋਲੇ ਜਾ ਰਹੇ ਹਨ ਅਤੇ ਇਸ ਕੰਮ ਤੇ 700 ਕਰੋੜ ਰੁਪਏ ਖਰਚਕੀਤਾ ਜਾ ਰਿਹਾ ਹੈ। ਇਹਨਾਂ ਸਕੂਲਾਂ ਵਿਚ 2 ਲੱਖ 50 ਹਜ਼ਾਰ ਬੱਚਿਆਂ ਨੂੰ ਮੁਫ਼ਤ ਵਿਦਿਆ ਮੁਹੱਈਆ ਕਰਵਾਈ ਜਾਵੇਗੀ। ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘਬਾਦਲ ਨੇ ਇਸ ਮੌਕੇ ’ਤੇ ਬੋਲਦਿਆਂ ਕਿਹਾ ਕਿ ਆਉਣ ਵਾਲੇ ਦੋ ਸਾਲਾਂ ਵਿਚ ਪੰਜਾਬ ਦੇ ਲੋਕਾਂ ਨੂੰ ਬਿਜਲੀ ਦੀ ਸਪਲਾਈ 24 ਘੰਟੇ ਮਿਲੇਗੀ। ਗਿੱਦੜਬਾਹਾ ਨੇੜੇ ਲੱਗਰਿਹਾ ਪੰਜਾਬ ਦਾ ਸਭ ਤੋਂ ਵੱਡਾ ਥਰਮਲ ਪਲਾਂਟ ਤਕਰੀਬਨ ਡੇਢ ਸਾਲ ਵਿਚ ਮੁਕੰਮਲ ਹੋ ਜਾਵੇਗਾ। ਜਿਸਦੇ ਚਾਲੂ ਹੋ ਜਾਣ ਨਾਲ 30 ਹਜ਼ਾਰ ਲੋਕਾਂ ਨੂੰ ਰੁਜ਼ਗਾਰ ਮਿਲੇਗਾ। ਪੰਜਾਬ ਸਿਰ ਚੜੇ ਕਰਜ਼ਿਆਂ ਦੀ ਗੱਲ ਕਰਦਿਆਂ ਉਹਨਾਂ ਕਿਹਾ ਕਿ ਪੰਜਾਬ ਦੇ ਕਰਜ਼ੇ ਦੀ ਤਾਂਐਵੇਂ ਹੀ ਦੁਹਾਈ ਪਾਈ ਜਾ ਰਹੀ ਹੈ,ਜਦਕਿ ਸਭ ਤੋਂ ਜ਼ਿਆਦਾ ਕਰਜ਼ਾ ਉਤਰ ਪ੍ਰਦੇਸ਼ ਵੱਲ ਹੈ। ਜਿਸ ਨੇ 2 ਲੱਖ 21 ਹਜ਼ਾਰ ਰੁਪਏ ਕਰੋੜ ਦੇਣਾ ਹੈ, ਜਦਕਿ ਪੰਜਾਬਸਿਰ ਤਾਂ ਸਿਰਫ਼ 65 ਹਜ਼ਾਰ ਕਰੋੜ ਰੁਪਏ ਹੀ ਕਰਜ਼ਾ ਹੈ।

  • Share/Bookmark
Continue reading

January 14, 2011No Comments

ਸ੍ਰੀ ਮੁਕਤਸਰ ਸਾਹਿਬ, ਸ਼੍ਰੋਮਣੀ ਅਕਾਲੀ ਦਲ ਬਾਦਲ ਤੋਂ ਵੱਖ ਹੋ ਕੇ ਪਹਿਲੀ ਵਾਰ ਮੁਕਤਸਰ ਦੇ ਮਾਘੀ ਮੇਲੇ’ਤੇ ਸਾਬਕਾ ਖਜ਼ਾਨਾ ਮੰਤਰੀ ਸ. ਮਨਪ੍ਰੀਤ ਸਿੰਘ ਬਾਦਲ ਵੱਲੋਂ ਕੀਤੀ ਗਈ ਕਾਨਫਰੰਸ ਨੇ ਵਿਰੋਧੀਆਂ ਦੀ ਨੀਂਦ ਉਡਾ ਦਿੱਤੀ। ਕਿਉਕਿ ਇਸ ਕਾਨਫਰੰਸ ਵਿਚ ਸਭਕਿਆਸ ਅਰਾਈਆਂ ਦੇ ਉਲਟ ਸਰਕਾਰੀ ਰੋਕਾਂ ਦੇ ਬਾਵਜੂਦ ਵੀ ਰਿਕਾਰਡ ਤੋੜ ਇਕੱਠ ਹੋਇਆ। ਇਸ ਸਮੇਂ ਮਨਪ੍ਰੀਤ ਸਿੰਘ ਬਾਦਲ ਨੇ ਇਸ ਰੈਲੀ ਨੂੰ ਸੰਬੋਧਨਕਰਦਿਆਂ ਕਿਹਾ ਕਿ 1947 ਦੀ ਵੰਡ ਵਿਚ ਅਨੇਕਾਂ ਲੋਕ ਮਾਰੇ ਗਏ, ਔਰਤਾਂ ਵਿਧਵਾ ਹੋਈਆਂ, ਵੱਡਾ ਖੂਨ ਖਰਾਬਾ ਹੋਇਆ ਅਤੇ ਅਨੇਕਾਂ ਸ਼ਹੀਦਾਂ ਨੇ ਸ਼ਹੀਦੀਆਂਪ੍ਰਾਪਤ ਕੀਤੀਆਂ। ਦੇਸ਼ ਭਾਵੇਂ ਆਜ਼ਾਦ ਹੋ ਗਿਆ, ਪਰ ਸ਼ਹੀਦਾਂ ਦੇ ਸੁਪਨੇ ਸਾਕਾਰ ਨਹੀਂ ਹੋਏ। ਆਜਾਦੀ ਦੇ 64 ਸਾਲ ਬੀਤਣ ਦੇ ਬਾਵਜੂਦ ਲੋਕ ਬੁਨਿਆਦੀ ਸਹੂਲਤਾਂਤੋਂ ਸੱਖਣੇ ਹਨ। ਉਹਨਾਂ ਕਿਹਾ ਕਿ ਸਰ ਛੋਟੂ ਰਾਮ ਨੇ ਕਿਸਾਨਾਂ ਦੇ ਹਿੱਤਾਂ ਦੀ ਗੱਲ ਕੀਤੀ ਸੀ ਅਤੇ ਉਹਨਾਂ ਨੇ ਕਿਸਾਨ ਨੂੰ ਵਿਚਾਰਾ ਕਹਿਣ ਤੋਂ ਵਰਜਿਆ ਸੀ।ਉਹਨਾਂ ਕਿਹਾ ਕਿ ਅੱਜ ਜੋਂ ਕਿਸਾਨ ਅਤੇ ਮਜ਼ਦੂਰ ਦੀ ਜੋ ਦੁਰਦਸ਼ਾ ਹੋ ਰਹੀ ਹੈ, ਉਸ ਲਈ ਸਾਡਾ ਮੌਜੂਦਾ ਨਿਜ਼ਾਮ ਜ਼ਿੰਮੇਵਾਰ ਹੈ। ਉਹਨਾਂ ਕਿਹਾ ਕਿ ਸਰਕਾਰਾਂਆਪਣੇ ਨਿੱਜੀ ਹਿੱਤਾਂ ਲਈ ਤਾਂ ਕੰਮ ਕਰਦੀਆਂ ਰਹੀਆਂ, ਪਰ ਲੋਕਾਂ ਦੇ ਭਲੇ ਲਈ ਕਿਸੇ ਨੇ ਵੀ ਨਹੀਂ ਸੋਚਿਆ। ਉਹਨਾਂ ਕਿਹਾ ਕਿ ਜੇਕਰ ਮੈਂ ਲੋਕਾਂ ਦੇ ਹਿੱਤਾਂ ਨੂੰ ਭੁੱਲਕੇ ਆਪਣੀ ਵਜ਼ੀਰੀ ਦੀ ਖਾਤਰ ਸੋਚਦਾ ਤਾਂ ਮੈਂ ਆਪਣਾ ਤਾਂ ਭਲਾ ਕਰ ਸਕਦਾ ਸੀ, ਪਰ ਲੋਕਾਂ ਦੀ ਦਰਗਾਹ ਨੇ ਮੈਨੂੰ ਮਾਫ਼ ਨਹੀਂ ਸੀ ਕਰਨਾ। ਉਹਨਾਂ ਕਿਹਾ ਕਿ ਅੱਜਵੀ ਕਮਿਸ਼ਨ ਖਾਣ ਵਾਲੇ ਲੋਕ ਕੈਬਨਿਟ ਮੰਤਰੀ ਵਜੋਂ ਸਹੂਲਤਾਂ ਮਾਣ ਰਹੇ ਹਨ। ਉਹਨਾਂ ਕਿਹਾ ਕਿ ਪੰਜਾਬੀਆਂ ਦਾ ਦਰਦ ਮੇਰੇ ਦਿਲ ਵਿਚ ਹੈ ਅਤੇ ਮੈਂ ਪੰਜਾਬ ਦੇਲੋਕਾਂ ਦਾ ਕਰਜ਼ਾ ਉਤਾਰ ਕੇ ਹੀ ਸਾਹ ਲਵਾਂਗਾ। ਉਹਨਾਂ ਕਿਹਾ ਕਿ ਪਾਰਟੀ ਦਾ ਐਲਾਨ 23 ਮਾਰਚ ਨੂੰ ਖਟਕਲਾਂ ਵਿਚ ਕੀਤਾ ਜਾਵੇਗਾ। ਸ: ਬਾਦਲ ਨੇ ਕਿਹਾ ਕਿਪੰਜਾਬ ਦੇ ਢਾਈ ਕਰੋੜ ਲੋਕ ਮੁਸ਼ਕਿਲਾਂ ਭਰੀ ਜ਼ਿੰਦਗੀ ਵਿਚ ਜੀਵਨ ਬਤੀਤ ਕਰ ਰਹੇ ਹਨ। ਉਹਨਾਂ ਕਿਹਾ ਕਿ ਜੇਕਰ ਪੰਜਾਬ ਦੇ ਨੌਜਵਾਨਾਂ ਨੂੰ ਪੰਜਾਬ ਵਿਚ ਹੀ ਰੁਜ਼ਗਾਰ ਮਿਲੇ ਤਾਂ ਉਹ ਬਾਹਰ ਜਾ ਕੇ ਆਪਣਾ ਸੁਨਹਿਰੀ ਭਵਿੱਖ ਕਿਉਂ ਤਬਾਹ ਕਰਨ।ਉਹਨਾਂ ਕਿਹਾ ਕਿ ਸਾਡਾ ਸਮਾਜ ਸਮਾਜਿਕ ਕੁਰੀਤੀਆਂ ਦਾ ਸ਼ਿਕਾਰ ਹੋ ਗਿਆ ਹੈ ਅਤੇ ਸਮੇਂ ਦੀਆਂ ਸਰਕਾਰਾਂ ਨੇ ਉਕਾ ਹੀ ਧਿਆਨ ਨਹੀਂ ਦਿੱਤਾ। ਉਹਨਾਂ ਕਿਹਾ ਕਿਜੇਕਰ ਮੈਂ ਪੰਜਾਬ ਦੇ ਕਰਜ਼ਾ ਮੁਆਫ਼ੀ ਦੀ ਗੱਲ ਕੀਤੀ ਤਾਂ ਮੈਂ ਕੀ ਗੁਨਾਹ ਕੀਤਾ। ਉਹਨਾਂ ਕਿਹਾ ਕਿ ਪੰਜਾਬ ਸਿਰ ਕਰਜ਼ਾ ਅਮਰਵੇਲ ਵਾਂਗ ਵੱਧ ਰਿਹਾ ਹੈ ਤੇ ਹਰਵਿਅਕਤੀ ਕਰਜ਼ਾਈ ਹੈ। ਇਸ ਕਾਨਫਰੰਸ ਨੂੰ ਸਾਬਕਾ ਡਿਪਟੀ ਸਪੀਕਰ ਬੀਰਦਵਿੰਦਰ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਮਨਪ੍ਰੀਤ ਸਿੰਘ ਬਾਦਲ ਨੂੰ ਕੱਢਣਲਈ ਜਿਹੜੀ ਅਨੁਸ਼ਾਸਨੀ ਕਮੇਟੀ ਬਣਾਈ ਸੀ, ਉਸ ਵਿਚ ਲੋਕਾਂ ਦੇ ਦਰਕਾਰੇ ਹੋਏ ਲੀਡਰ ਸ਼ਾਮਲ ਸਨ। ਇਸ ਕਾਨਫਰੰਸ ਨੂੰ ਜਗਬੀਰ ਸਿੰਘ ਬਰਾੜ ਵਿਧਾਇਕ, ਮਨਜਿੰਦਰ ਸਿੰਘ ਕੰਗ, ਕੁਲਦੀਪ ਸਿੰਘ ਢੋਸ, ਮਨਜਿੰਦਰ ਸਿੰਘ, ਗੁਰਪ੍ਰੀਤ ਸਿੰਘ ਭੱਟੀ, ਸ਼ਵਿੰਦਰ ਕੌਰਜੌਹਲ, ਕੁਸ਼ਲਦੀਪ ਢਿੱਲੋਂ, ਸਰਬਜੀਤ ਸਿੰਘ ਬਰਾੜ, ਅਮਨਦੀਪ ਸਿੰਘ ਮਾਹਸ਼ਾ, ਜਸਵਿੰਦਰ ਖੋਸਾ, ਅਮਰਜੀਤ ਸਿੰਘ, ਸੁਰਜੀਤ ਸਿੰਘ ਗਿੱਲ, ਸਰਬਜੀਤ ਸਿੰਘਮੱਖਣ, ਹਰਭੁਪਿੰਦਰ ਸਿੰਘ ਲਾਡੀ, ਹਨੀ ਫੱਤਣਵਾਲਾ, ਐਡਵੋਕੇਟ ਰਿਆੜ, ਜਗਦੀਪ ਸਿੰਘ ਕਾਲਾ ਸੋਢੀ, ਕਰਨਲ ਦਰਸ਼ਨ ਸਿੰਘ, ਨੇਕ ਚੰਦ ਸਰਦੂਲਗੜ,ਜਗਜੀਤ ਸਿੰਘ ਸਿੱਧੂ, ਸਿਮਰਜੀਤ ਸਿੰਘ ਭੁੱਟੀਵਾਲਾ, ਬੀਰਬਲ ਸਿੰਘ ਭੁੱਟੀਵਾਲਾ, ਹਿੰਮਤ ਸਿੰਘ ਅਤਲਾਖੁਰਦ, ਮੇਜਰ ਸੁਖਬੀਰ ਸਿੰਘ, ਰੋਮਪਾਲ ਆਦਿ ਮੌਜੂਦਸਨ। ਸਟੇਜ ਦੀ ਕਾਰਵਾਈ ਚਰਨਜੀਤ ਸਿੰਘ ਫਕਰਸਰ ਨੇ ਨਿਭਾਈ।

  • Share/Bookmark
Continue reading

January 14, 2011No Comments

ਪਟਿਆਲਾ  (ਗੁਰਨਾਮ ਸਿੰਘ ਅਕੀਦਾ) : ਆਖਿਰ ਸ੍ਰੀ ਅਕਾਲ ਤਖਤ ਸਾਹਿਬ ਨੇ ਇਕ ਹੋਰ ਭਖ ਰਹੇ ਵਿਵਾਦ ਨੂੰ ਠੱਲ ਪਾਉਣ ਦਾ ਯਤਨ ਕਰ ਹੀਲਿਆ। ਜਿਸ ਕਰਕੇ ਸਿੱਖ ਕੌਮ ਨੂੰ ਕੋਈ ਵੀ ਨਮੋਸ਼ੀ ਨਹੀਂ ਝਲਣੀ ਪਈ। ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਇਹ ਬਿਆਨ ਦੇਕੇ ਕਿ’ਜਿਨਾਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਪੁਰਬ 5 ਜਨਵਰੀ ਨੂੰ ਮਨਾਇਆ ਹੈ, ਉਨਾਂ ’ਤੇ ਕੋਈ ਕਾਰਵਾਈ ਨਹੀ ਹੋਵੇਗੀ’ ਇਕ ਵਾਰ ਇਹ ਸਾਬਤ ਕਰ ਦਿਤਾ ਕਿਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਲਏ ਜਾਂਦੇ ਫੈਸਲੇ ਵੀ ਗਲਤ ਹੋ ਸਕਦੇ ਹਨ। ਪਿਛਲੇ ਦਿਨਾਂ ਤੋਂ ਕਾਫੀ ਚਰਚਾ ਹੋ ਰਹੀ ਸੀ ਕਿ ਗੁਰਪੁਰਬ 5 ਜਨਵਰੀ ਨੂੰਨਹੀਂ ਸਗੋਂ 11 ਜਨਵਰੀ ਨੂੰ ਮਨਾਇਆ ਜਾਵੇਗਾ ਪਰ ਦਿਲੀ ਦਿੱਤਾ ਸੀ ਕਿ ਉਹ ਸੋਧੇ ਨਾਨਕਸ਼ਾਹੀ ਕੈਲੰਡਰ ਅਨੁਸਾਰ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ਦਿਹਾੜਾ ਮਨਾਉਣ। ਉਹਨਾਂ ਕਿਹਾ ਕਿ ਸ੍ਰੀ ਪਰਮਜੀਤ ਸਿੰਘ ਨੇ ਕੋਈ ਹੁਕਮਨਾਮੇ ਦੀ ਉਲੰਘਣਾ ਨਹੀਂ ਕੀਤੀ ਜਿਸ ਲਈ ਉਸ ਨੂੰ ਅਕਾਲ ਤਖਤ ’ਤੇ ਤਲਬ ਕੀਤਾਜਾਵੇ। ਉਹਨਾਂ ਕਿਹਾ ਕਿ 98 ਫੀਸਦੀ ਸੰਗਤਾਂ ਨੇ ਇਹ ਦਿਹਾੜਾ ਨਵੇਂ ਸੋਧੇ ਹੋਏ ਕੈਲੰਡਰ ਅਨੁਸਾਰ ਹੀ 11 ਜਨਵਰੀ ਨੂੰ ਹੀ ਮਨਾਇਆ ਹੈ। ਉਹਨਾਂ ਕਿਹਾ ਕਿਜਿਹੜਾ ਦੋ ਫੀਸਦੀ ਲੋਕਾਂ ਨੇ ਪੰਜ ਜਨਵਰੀ ਨੂੰ ਪੁਰਾਣੇ ਕੈਲੰਡਰ ਅਨੁਸਾਰ ਮਨਾਇਆ ਹੈ ਉਹਨਾਂ ਨੇ ਵੀ ਕੋਈ ਗੁਨਾਹ ਨਹੀਂ ਕੀਤਾ ਸਗੋਂ ਉਹਨਾਂ ਨੇ ਵੀ ਗੁਰੂ ਸਾਹਿਬਦਾ ਪ੍ਰਕਾਸ਼ ਦਿਹਾੜਾ ਹੀ ਮਨਾ ਕੇ ਕੋਈ ਵੀ ਗਲਤ ਕੰਮ ਨਹੀਂ ਕੀਤਾ ।

  • Share/Bookmark
Continue reading

January 11, 2011No Comments

January 11, 2011 07:15:54 pm ਪੰਜਾਬ ਸੂਬਾ ਜਿਹੜਾ ਕਦੀ ਮਹਿਕਦਾ ਫੁੱਲ ਗੁਲਾਬ ਦਾ ਕਿਹਾ ਜਾਂਦਾ ਸੀ ਅਮੀਰੀ ਅਤੇ ਖੁਸ਼ਹਾਲੀ ਦੇ ਪੱਖੋਂ ਪਹਿਲੇ ਦਰਜ਼ੇ ਦਾ ਰੁਤਬਾ ਮਾਣਦਾ ਸੀ ਰੋਜ਼ਗਾਰ ਦੇ ਪੱਖੋਂ ਦੂਜੇ ਸੂਬਿਆਂ ਵਾਲੇ ਪੰਜਾਬ ਨੂੰ ਵਿਦੇਸ਼ ਮੰਨਦੇ ਸੀ ਅੱਜ ਉਹੀ ਪੰਜਾਬ ਹਰ ਪੱਖ ਤੋਂ ਝੱਖੜਾਂ ਵਿਚ ਘਿਰਿਆ ਦਿਖਾਈ ਦਿੰਦਾ ਹੈ ਹਾਲਾਤ ਬਦ ਤੋਂ ਬਦਤਰ ਬਣਦੇ [...]

  • Share/Bookmark
Continue reading

January 10, 2011No Comments

ਲੰਡਨ, 10 ਜਨਵਰੀ (ਏ. ਐੱਨ. ਆਈ.)¸ ਇਕ ਭਾਰਤੀ ਕਿਸਾਨ ਰਾਮਜੀਤ ਰਾਘਵ, ਜਿਹੜਾ ਕਿ 94 ਸਾਲ ਦੀ ਉਮਰ ਵਿਚ ਵਿਸ਼ਵ ਦਾ ਸਭ ਤੋਂ ਬਜ਼ੁਰਗ ਪਿਤਾ ਬਣ ਗਿਆ ਹੈ, ਨੇ ਇਕ ਰਾਤ ਵਿਚ ਤਿੰੰਨ ਵਾਰ ਸੈਕਸ ਮਾਨਣ ਦੇ ਆਪਣੇ ਰੁਝਾਨ ਨੂੰ ਫਿਲਹਾਲ ਰੋਕ ਦਿਤਾ ਹੈ। ਕਾਰਨ ਇਹ ਹੈ ਕਿ ਉਹ ਅਤੇ ਉਸ ਦੀ ਪਤਨੀ ਸ਼ਕੁੰਤਲਾ ਚਾਹੁੰਦੀ ਹੈ [...]

  • Share/Bookmark
Continue reading

January 10, 2011No Comments

ਵਾਸ਼ਿੰਗਟਨ, 10 ਜਨਵਰੀ (ਭਾਸ਼ਾ)¸ ਭਾਰਤੀ ਅਮਰੀਕੀ ਨਿੱਕੀ ਹੇਲੀ ਬੁੱਧਵਾਰ ਨੂੰ ਦੱਖਣੀ ਕੈਰੋਲੀਨਾ ਸੂਬੇ ਦੇ ਗਵਰਨਰ ਦੇ ਅਹੁਦੇ ਦੀ ਸਹੁੰ ਚੁੱਕ ਕੇ ਇਕ ਇਤਿਹਾਸ ਰਚੇਗੀ। ਨਿੱਕੀ ਦੱਖਣੀ ਕੈਰੋਲੀਨਾ ਦੀ ਪਹਿਲੀ ਮਹਿਲਾ ਗਵਰਨਰ ਹੈ ਅਤੇ ਭਾਰਤੀ ਭਾਈਚਾਰੇ ਵਿਚੋਂ ਗਵਰਨਰ ਦੇ ਅਹੁਦੇ ਨੂੰ ਸ਼ੁਸ਼ੋਭਿਤ ਕਰਨ ਵਾਲੀ ਦੂਜੀ ਔਰਤ ਹੈ। ਪੰਜਾਬ ਤੋਂ ਆਏ ਇਕ ਸਿੱਖ ਪਰਿਵਾਰ ਦੀ ਬੇਟੀ ਨਮਰਤਾ [...]

  • Share/Bookmark
Continue reading