This option will reset the home page of Nava Panga Online restoring closed widgets and categories.

Reset Nava Panga Online homepage

Punjabi

ਕਾਲੇ ਧਨ ਵਾਲਿਆਂ ਦੇ ਕੱਚੇ ਚਿੱਠੇ ਖੋਲਣ ਦੀ ਤਿਆਰੀ

• ਵਿਦੇਸ਼ੀ ਬੈਕਾਂ ਵਿੱਚ ਪਏ ਕਾਲੇ ਧਨ ਨੂੰ ਭਾਰਤ ਲਿਆਉਣ ਦੀ ਕੋਸ਼ਿਸ਼ਾਂ ਨੂੰ ਥੋੜੀ ਸਫਲਤਾ ਮਿਲਦੀ ਦਿਸ ਰਹੀ ਹੈ। ਸਵਿਟਜਰਲੈਂਡ ਸਰਕਾਰ ਨੇ ਉਹਨਾਂ ਭਾਰਤੀਆਂ ਦੀ ਸੂਚੀ ਦੇਣ ਨੂੰ ਤਿਆਰ ਹੈ ਜਿੰਨ੍ਹਾਂ ਦਾ ਪੈਸਾ ਸਵਿਸ ਬੈਂਕਾਂ ਵਿੱਚ ਜਮਾਂ ਹੈ । ਭਾਰਤ... (Continue reading)

ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਤੋਂ ਉਤਾਰੇ ਗਏ ਸੋਨੇ ਦੇ ਇਤਿਹਾਸਕ ਪੱਤਰਿਆਂ ਦੀ ਹੋ ਰਹੀ ਹੈ ਬੇਅਦਬੀ

ਮਹਾਰਾਜਾ ਰਣਜੀਤ ਸਿੰਘ ਅਤੇ ਸਾਕਾ ਨੀਲਾ ਤਾਰਾ ਦੀਆਂ ਯਾਦਾਂ ਸਮੋਈਆਂ ਹਨ ਇਨ੍ਹਾਂ ਪੱਤਰਿਆਂ ‘ਚ ਪਟਿਆਲਾ  (ਗੁਰਨਾਮ ਸਿੰਘ ਅਕੀਦਾ) ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ‘ਤੇ ਲਗਾਏ ਜਾਂਦੇ ਸੋਨੇ ਦੇ ਪੱਤਰਿਆਂ ਦੇ ਢੇਰ ਦਰਬਾਰ ਸਾਹਿਬ ਵਿਚ ਪਏ ਹਨ, ਸਰਾਂ ਵਾਲੇ ਪਾਸਿਓਂ ਜਦੋਂ... (Continue reading)

ਵਿਦੇਸ਼ਾਂ ‘ਚ ਜਮ੍ਹਾਂ ਕਾਲੇ ਧਨ ਦਾ ਮਾਮਲਾ

ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ਨੂੰ ਭਰੋਸਾ ਦਿੱਤਾ ਹੈ ਕਿ ਵਿਦੇਸ਼ੀ ਬੈਂਕਾਂ ਵਿਚ ਕਾਲਾ ਧਨ ਜਮ੍ਹਾਂਕਰਵਾਉਣ ਵਾਲੇ ਲੋਕਾਂ ਦੇ ਖਿਲਾਫ਼ ਰਸਮੀ ਤੌਰ ’ਤੇ ਮਾਮਲਾ ਦਰਜ ਕੀਤੇ ਜਾਣ ਤੋਂ ਬਾਅਦ ਉਹ ਉਨ੍ਹਾਂ ਸਾਰੇ ਲੋਕਾਂ ਦੇ ਨਾਂ ਜਨਤਕ ਕਰ ਦੇਵੇਗੀ। ਜਸਟਿਸ ਡੀਸੁਦਰਸ਼ਨ ਰੈਡੀ ਦੀ ਪ੍ਰਧਾਨਗੀ ਵਾਲੇ ਬੈਂਚ ਦੇ ਸਾਹਮਣੇ ਪੇਸ਼ ਹੁੰਦਿਆਂ ਸਾਲੀਸਿਟਰ ਜਨਰਲ ਗੋਪਾਲ ਸੁਬਰਾਮਨੀਅਮ ਨੇ ਕਿਹਾ ਕਿ ਸਰਕਾਰ ਨੇ ਵਿਦੇਸ਼ੀ ਬੈਂਕਾਂਵਿਚ ਕਾਲਾ ਧਨ ਜਮ੍ਹਾਂ ਕਰਨ ਦੇ ਦੋਸ਼ੀਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਹਨ ਅਤੇ ਇਕ ਵਾਰ ਉਨ੍ਹਾਂ ਦੇ ਖਿਲਾਫ਼ ਮਾਮਲਾ ਦਰਜ ਹੋਣ ਤੋਂ ਬਾਅਦ ਉਨ੍ਹਾਂ ਦੇ ਨਾਂਜਨਤਕ ਕਰ ਦਿੱਤੇ ਜਾਣਗੇ। ਬੈਂਚ ਨੇ ਸਰਕਾਰ ਨੂੰ ਇਹ ਵੀ ਯਕੀਨੀ ਬਣਾਉਣ ਲਈ ਕਿਹਾ ਕਿ ਵਿਦੇਸ਼ੀ ਬੈਂਕਾਂ ਵਿਚ ਕਾਲਾ ਧਨ ਜਮ੍ਹਾਂ ਕਰਵਾਉਣ ਦਾ ਮੁਲਜ਼ਮ ਪੁਣੇਦਾ ਵਪਾਰੀ ਹਸਨ ਅਲੀ ਖਾਨ ਦੇਸ਼ ਛੱਡ ਕੇ ਨਾ ਜਾ ਸਕੇ। ਸੁਬਰਾਮਨੀਅਮ ਨੇ ਜਦੋਂ ਅਦਾਲਤ ਨੂੰ ਦੱਸਿਆ ਕਿ ਅਲੀ ਭਾਰਤ ਵਿਚ ਹੈ ਅਤੇ ਸਰਕਾਰ ਉਸਦੇ ਖਿਲਾਫ਼ਸਾਰੇ ਜ਼ਰੂਰੀ ਕਦਮ ਚੁੱਕ ਰਹੀ ਹੈ, ਉਦੋਂ ਬੈਂਚ ਨੇ ਕਿਹਾ ਕਿ ਇਹ ਯਕੀਨੀ ਕਰਨਾ ਤੁਹਾਡਾ ਫਰਜ਼ ਹੈ ਕਿ ਉਹ ਮੁਕੱਦਮਾ ਚਲਾਏ ਜਾਣ ਲਈ ਉਪਲਬਧ ਰਹੇ। ਬੈਂਚਮੰਨੇ ਪ੍ਰਮੰਨੇ ਵਕੀਲ ਰਾਮ ਜੇਠ ਮਲਾਨੀ ਅਤੇ ਕਈ ਸਾਬਕਾ ਨੌਕਰਸ਼ਾਹਾਂ ਵਲੋਂ ਦਾਇਰ ਪਟੀਸ਼ਨ ’ਤੇ ਸੁਣਵਾਈ ਕਰ ਰਹੀ ਸੀ। ਪਟੀਸ਼ਨਾਂ ਵਿਚ ਅਦਾਲਤ ਤੋਂਸਰਕਾਰ ਨੂੰ ਵਿਦੇਸ਼ੀ ਬੈਂਕਾਂ ਵਿਚ ਜਮ੍ਹਾਂ ਕਾਲਾ ਧਨ ਵਾਪਸ ਲਿਆਉਣ ਸਬੰਧੀ ਹੁਕਮ ਦਿੱਤੇ ਜਾਣ ਦੀ ਮੰਗ ਕੀਤੀ ਗਈ ਸੀ। ਇਹ ਰਕਮ ਲਗਭਗ ਇਕ ਖਰਬਡਾਲਰ ਦੱਸੀ ਜਾ ਰਹੀ ਹੈ। ਜੇਠਮਲਾਨੀ ਵਲੋਂ ਪੇਸ਼ ਸੀਨੀਅਰ ਵਕੀਲ ਅਨਿਲ ਦੀਵਾਨ ਨੇ ਦਲੀਲ ਦਿੱਤੀ ਕਿ ਸਰਕਾਰ ਇਸ ਦਿਸ਼ਾ ਵਿਚ ਪ੍ਰਭਾਵਸ਼ਾਲੀ ਕਦਮ ਨਹੀਂਚੁੱਕ ਰਹੀ। ਉਨ੍ਹਾਂ ਨੇ ਇਸ ਦੌਰਾਨ ਇਕ ਲੇਖ ਦਾ ਵੀ ਸੰਧਰਵ ਦਿੱਤਾ ਜਿਸ ਵਿਚ ਕਿਹਾ ਗਿਆ ਸੀ ਕਿ ਕਾਲੇ ਧਨ ਨਾਲ ਜੁੜੀ ਜਾਣਕਾਰੀ ਮੰਗਣ ਲਈ ਪੰਜ ਦੇਸ਼ਾਂ,ਸੰਯੁਕਤ ਰਾਸ਼ਟਰ ਅਮਿਰਾਤ, ਬਰਤਾਨੀਆ, ਅਮਰੀਕਾ, ਸਿੰਗਾਪੁਰ ਅਤੇ ਹਾਂਗਕਾਂਗ ਦੇ ਅਧਿਕਾਰੀਆਂ ਨੂੰ ਬਿਨੈਪੱਤਰ ਭੇਜੇ ਗਏ ਹਨ। ਇਸ ਲੇਖ ਦਾ ਹਵਾਲਾਦਿੰਦਿਆਂ ਦੀਵਾਨ ਨੇ ਕਿਹਾ ਕਿ ਇਸ ਸਬੰਧ ਵਿਚ ਕੁੱਝ ਵੀ ਨਹੀਂ ਕੀਤਾ ਗਿਆ। ਸਾਲੀਸਿਟਰ ਜਨਰਲ ਨੇ ਇਸ ਗੱਲ ਨੂੰ ਮੰਨਿਆ ਕਿ ਅਪੀਲੀ ਪੱਤਰ ਜਾਰੀ ਕੀਤੇਗਏ ਹਨ, ਪਰ ਦੀਵਾਨ ਦੀ ਦਲੀਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਸਰਕਾਰ ਨੇ ਕਾਲੇ ਧਨ ਦੇ ਮਾਮਲੇ ਵਿਚ ਜ਼ਿਕਰਯੋਗ ਕਦਮ ਚੁੱਕੇ ਹਨ। ਬੈਂਚ ਦੇ ਸਾਹਮਣੇ ਇਕਮੋਹਰਬੰਦ ਲਿਫਾਫਾ ਦੱਸਦਿਆਂ ਸੁਬਰਾਮਨੀਅਮ ਨੇ ਕਿਹਾ ਕਿ ਇਸ ਵਿਚ ਇਸ ਬਾਰੇ ਪੂਰੀ ਜਾਣਕਾਰੀ ਦਿੱਤੀ ਗਈ ਹੈ।... (Continue reading)

ਹੁਣ ਅਕਾਲੀ-ਭਾਜਪਾ ਵਿਚ ਤਰੇੜਾਂ ਪਾਉਣ ਵਿਚ ਦੋ ਬੀਬੀਆਂ ਬੀਬੀ ਜਗੀਰ ਕੌਰ ਤੇ ਸ੍ਰੀਮਤੀ ਲਕਸ਼ਮੀ ਕਾਂਤਾ ਚਾਵਲਾ ਵਿਸ਼ੇਸ਼ ਰੋਲ ਨਿਭਾ ਰਹੀਆਂ ਹਨ। ਇਹ ਬੀਬੀਆਂ ਬੜੀਆਂ ਹੀ ਅਹਿਮ ਹਨ ਤੇ ਆਪਣੀ ਆਪਣੀ ਪਾਰਟੀ ਵਿਚ ਅਹਿਮ ਯੋਗਦਾਨ ਰੱਖਣ ਵਾਲੀਆਂ ਹਨ। ਬੀਬੀ ਜਗੀਰ ਕੌਰ... (Continue reading)

13 ਫ਼ਰਵਰੀ ਤੋਂ ਸਿੱਖ ਹਲਕਿਆਂ ਵਿਚ ਰਹੇਗੀ ਭਾਰੀ ਹਲਚਲ

13 ਫ਼ਰਵਰੀ ਤੋਂ ਸਿੱਖ ਹਲਕਿਆਂ ਵਿਚ ਰਹੇਗੀ ਭਾਰੀ ਹਲਚਲ

ਨਾਨਕਸ਼ਾਹੀ ਕੈਲੰਡਰ ਤਿਆਰ ਕਰਨ ਵਾਲੇ ਪੁਰੇਵਾਲ 13 ਨੂੰ ਭਾਰਤ ਪੁੱਜਣਗੇ 13 ਫਰਵਰੀ ਤੋਂ ਕਈ ਦਿਨ ਸਿੱਖ ਹਲਕਿਆਂ ਵਿਚ ਕਾਫੀ ਹਲਚਲ ਰਹਿਣੀ ਹੈ ਕਿਉਂਕਿ 15 ਸਾਲ ਮਿਹਨਤਕਰਕੇ ਨਾਨਕਸ਼ਾਹੀ ਕੈਲੰਡਰ ਬਨਾਉਣ ਵਾਲੇ ਸ. ਪਾਲ ਸਿੰਘ ਪੁਰੇਵਾਲ 13 ਫਰਵਰੀ ਨੂੰ ਭਾਰਤ ਵਿਚ ਆ ਰਹੇ ਹਨ। ਇਸ ਗੱਲ ਨੂੰ ਲੈਕੇ ਪੰਥਕ ਆਗੂ ਸ. ਮਨਜੀਤਸਿੰਘ ਕਲੱਕਤਾ ਨੇ ਸ੍ਰੀ ਅਕਾਲ ਤਖਤ ਨੂੰ ਚਿੱਠੀ ਲਿਖੀ ਹੈ ਕਿ ਉਹ ਸ੍ਰੀ ਪੁਰੇਵਾਲ ਨਾਲ ਨਾਨਕਸ਼ਾਹੀ ਕੈਲੰਡਰ ਦੇ ਭੁਲੇਖੇ ਕੱਢਣ ਲਈ ਮੀਟਿੰਗਾਂ ਕਰਨ ਤੇਨਾਨਕਸ਼ਾਹੀ ਕਲੈਂਡਰ ਨੂੰ ਦੁਬਾਰਾ ਬਨਾਉਣ ਵਾਲਿਆਂ ਨਾਲ ਵੀ ਸ. ਪੁਰੇਵਾਲ ਨੂੰ ਮਿਲਾਇਆ ਜਾਵੇ ਤਾਂ ਕਿ ਸਿੱਖ ਕੌਮ ਵਿਚ ਆਏ ਭਰਮ ਭੁਲੇਖੇ ਮਿਟਾਏ ਜਾਸਕਣ।ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਸ. ਪਾਲ ਸਿੰਘ ਪੁਰੇਵਾਲ ਨੂੰ ਵਿਸ਼ੇਸ਼ ਕਰਕੇ ਭਾਰਤ ਵਿਚ ਨਾਨਕਸ਼ਾਹੀ ਕੈਲੰਡਰ ਦੇ ਭੁਲੇਖੇ ਮਿਟਾਉਣ ਲਈ ਹੀ ਕੁਝ ਜਥੇਬੰਦੀਆਂਨੇ ਬੁਲਾਇਆ ਹੈ, ਜਿਨਾਂ ਨੇ ਸਿੱਖਾਂ ਦੇ ਇਸ ਸੰਵੇਦਨਸ਼ੀਲ ਮਸਲੇ ਨੂੰ ਸਮਝਦਿਆਂ ਭਾਰਤ ਵਿਚ ਆਉਣਾ ਜ਼ਰੂਰੀ ਸਮਝਿਆ ਹੈ, ਜ਼ਿਕਰਯੋਗ ਹੈ ਕਿ ਪਾਲ ਸਿੰਘਪੁਰੇਵਾਲ ਚੰਗੇ ਵਿਦਵਾਨ ਹਨ ਜਿਨਾਂ ਨੂੰ ਕੈਲੇਡਰ ਬਨਾਉਣ ਲਗਿਆਂ ਕਾਫੀ ਮਿਹਨਤ ਕਰਨੀ ਪਈ ਸੀ। ਦੱਸਣਾ ਬਣਦਾ ਹੈ ਕਿ ਨਾਨਕਸ਼ਾਹੀ ਕਲੈਂਡਰ 2006 ਵਿਚਸ੍ਰੀ ਅਕਾਲ ਤਖਤ ਵੱਲੋਂ ਰਿਲੀਜ਼ ਕੀਤਾ ਗਿਆ ਸੀ, ਜਿਸ ਦੇ ਅਨੁਸਾਰ ਸਿੱਖ ਸੰਗਤਾਂ ਚਲਦੀਆ ਆ ਰਹੀਆਂ ਹਨ, ਪਰ ਅਚਾਨਕ ਹੀ ਇਹ ਕਲੈਂਡਰ ਬਦਲ ਦਿਤਾਗਿਆ ਸਿੱਖ ਸੰਗਤਾਂ ਦੋਸ਼ ਲਗਾ ਰਹੀਆਂ ਹਨ ਕਿ ਇਹ ਕਲੈਂਡਰ ਸ. ਪ੍ਰਕਾਸ਼ ਸਿੰਘ ਬਾਦਲ ਦੇ ਕਹਿਣ ’ਤੇ ਬਦਲਿਆ ਗਿਆ ਹੈ, ਗਰਮ ਦਲੀਏ ਸਿੱਖਾਂ ਵੱਲੋਂ ਤਾਂ ਇਹਵੀ ਕਹਿ ਦਿੱਤਾ ਗਿਆ ਹੈ ਕਿ ਸ. ਪ੍ਰਕਾਸ਼ ਸਿੰਘ ਬਾਦਲ ਆਰ ਐਸ ਐਸ ਦੇ ਕਹਿਣ ’ਤੇ ਇਹ ਕਲੈਂਡਰ ਬਦਲਣ ਲਈ ਮਜਬੂਰ ਹੋਇਆ ਹੈ, ਸਿੱਖ ਸੰਗਤਾਂ ਦਾਕਹਿਣਾ ਹੈ ਕਿ ਕਲੈਂਡਰੀ ਵਿਵਾਦ ਬਾਰੇ ਭੂਗੋਲ, ਖਗੋਲ, ਸੂਰਜ, ਚੰਦਰਮਾਂ ਅਤੇ ਪ੍ਰਕ੍ਰਿਤੀ ਦੇ ਅਧਾਰ ’ਤੇ ਵਿਗਿਆਨੀਆਂ’ਤੇ ਅਧਾਰਿਤ ਇਕ ਕਮੇਟੀ ਬਣਾ ਕੇ ਹੀਫੈਸਲਾ ਲਿਆ ਜਾਣਾ ਚਾਹੀਦਾ ਸੀ। ਮੱਸਿਆ, ਪੂਰਨਮਾਸ਼ੀ ਵਗੈਰਾ ਹਿੰਦੂ ਧਰਮ ਦਾ ਹਿੱਸਾ ਹਨ ਅਤੇ ਡੇਰਾਵਾਦ ਨੂੰ ਉਤਸ਼ਾਹਿਤ ਕਰਦੇ ਹਨ। ਹੁਣ ਸ. ਪੁਰੇਵਾਲ 13ਫਰਵਰੀ ਤੋਂ ਬਾਦ ਕਈ ਦਿਨ ਪੰਜਾਬ ਵਿਚ ਰਹਿਣਗੇ ਤੇ ਇਸ ਮਾਮਲੇ ਬਾਰੇ ਖੁੱਲ ਕੇ ਵਿਚਾਰਾਂ ਕਰਨਗੇ। ਦੱਸਣਾ ਬਣਦਾ ਹੈ ਕਿ ਸ੍ਰੀ ਪੁਰੇਵਾਲ ਚੜਦੀਕਲਾ ਟਾਈਮਟੀ ਵੀ ਵਿਚ ਚੱਲਣ ਵਾਲੇ ਪ੍ਰੋਗਰਾਮ ’ਪੰਜਾਬ ਪੜਚੋਲ’ ਵਿਚ ਆਉਣਗੇ।... (Continue reading)

ਮੈਕਸੀਕੋ ਵਿਚ ਡਰੱਗ ਮਾਫ਼ੀਆ ਦੇ ਸੰਘਰਸ਼ ਵਿਚ 17 ਹਲਾਕ

ਕਯੋਦਾਦ, ( 7 ਫਰਵਰੀ,ਪੀ.ਐਸ.ਐਨ) –ਉ¤ਤਰੀ ਮੈਕਸੀਕੋ ਵਿਚ ਨਸ਼ੀਲੇ ਪਦਾਰਥਾਂ ਨਾਲ ਸਬੰਧਤ ਹਿੰਸਾ ਵਿਚ ਇਸ ਹਫ਼ਤੇ ਦੇ ਅਖ਼ੀਰ ਵਿਚ ਘੱਟੋ ਘੱਟ 17 ਵਿਅਕਤੀ ਮਾਰੇ ਗਏ। ਅਮਰੀਕੀ ਸੂਬੇ ਟੈਕਸਾਸ ਦੇ ਅਲ ਪਾਸੋ ਨਾਲ ਲਗਦੇ ਮੈਕਸੀਕੋ ਦੇ ਸੱਭ ਤੋਂ ਜ਼ਿਆਦਾ ਅਪਰਾਧ ਨਾਲ ਪ੍ਰਭਾਵਤ... (Continue reading)

ਅਮਰੀਕੀ ਡਿਪਲੋਮੈਟ ਹੱਥੋਂ ਮਾਰੇ ਗਏ ਪਾਕਿਸਤਾਨੀ ਨਾਗਰਿਕ ਦੀ ਪਤਨੀ ਨੇ ਖ਼ੁਦਕੁਸ਼ੀ ਕੀਤੀ

ਲਾਹੌਰ( 7 ਫਰਵਰੀ,ਪੀ.ਐਸ.ਐਨ) –ਅਮਰੀਕੀ ਵਣਜ ਸਫ਼ਾਰਤਖ਼ਾਨੇ ਦੇ ਇਕ ਡਿਪਲੋਮੈਟ ਹੱਥੋਂ ਮਾਰੇ ਗਏ ਦੋ ਪਾਕਿਸਤਾਨੀ ਨਾਗਰਿਕਾਂ ਵਿਚੋਂ ਇਕ ਦੀ ਪਤਨੀ ਨੇ ਕਲ ਕੀਟਨਾਸ਼ਕ ਦਵਾਈ ਖਾ ਕੇ ਖ਼ੁਦਕੁਸ਼ੀ ਕਰ ਲਈ ਹੈ। ਇਸ ਮਹਿਲਾ ਦੇ ਨੇੜਲੇ ਰਿਸ਼ਤੇਦਾਰ ਮੁਹੰਮਦ ਸਲੀਮ ਨੇ ਦਸਿਆ ਕਿ ਉਸ... (Continue reading)

ਕਾਲਾ ਧਨ ਜਮ੍ਹਾ ਕਰਨ ਵਾਲਿਆਂ ਦੇ ਨਾਵਾਂ ਦਾ ਖੁਲਾਸਾ

ਨਵੀਂ ਦਿੱਲੀ, 6 ਫਰਵਰੀ (ਪੀ ਟੀ ਐਨ ਮੀਡੀਆ)-ਜਰਮਨੀ ਦੇ ਬੈਂਕਾਂ ਵਿੱਚ ਕਾਲਾ ਧਨ ਜਮ੍ਹਾ ਕਰਵਾਉਣ ਵਾਲੇ ਭਾਰਤੀਆਂ ਦੇ ਨਾਵਾਂ ਦਾ ਖੁਲਾਸਾ ਹੋਣਾ ਸ਼ੁਰੂ ਹੋ ਗਿਆ ਹੈ। ਖੋਜੀ ਮੈਗਜ਼ੀਨ ਤਹਿਲਕਾ ਨੇ ਅਜਿਹੇ 15 ਭਾਰਤੀਆਂ ਦੇ ਨਾਂ ਉਜਾਗਰ ਕੀਤੇ ਹਨ। ਕਾਲੇ ਧਨ... (Continue reading)

30 ਸੈਕੰਡ ‘ਚ ਮੁਮਕਿਨ ਹੋਵੇਗਾ ਕਾਰ ਨਾਲ ‘ਜਹਾਜ਼’ ਦਾ ਸਫਰ…

ਲੰਡਨ, 6 ਫਰਵਰੀ (ਭਾਸ਼ਾ)-ਜੇਕਰ ਤੁਸੀਂ ਟ੍ਰੈਫਿਕ ਜਾਮ ਤੋਂ ਤੰਗ ਆ ਚੁੱਕੇ ਹੋ ਤਾਂ ਪ੍ਰੇਸ਼ਾਨ ਨਾ ਹੋਵੋ। ਬਹੁਤ ਜਲਦੀ ਹੀ ਬਾਜ਼ਾਰ ਵਿਚ ਆਉਣ ਵਾਲੀ ਹੈ ‘ਦਿ ਫਲਾਈਂਗ ਕਾਰ’ ਸਿਰਫ 30 ਸੈਕੰਡ ਵਿਚ ਤੁਹਾਨੂੰ ਜਹਾਜ਼ ‘ਚ ਸਫਰ ਕਰਨ ਦਾ ਆਨੰਦ ਦੇਵੇਗੀ। ਜੀ... (Continue reading)

ਅਕਾਲੀ ਸਿਰਫ ਨੀਂਹ ਪੱਥਰ ਰੱਖਣ ਜੋਗੇ ਤਿਵਾੜੀ

ਸਿੱਧਵਾਂ ਬੇਟ, 07 ਫਰਵਰੀ (ਚਾਹਲ)-ਲੋਕ ਸਭਾ ਮੈਬਰ ਮੁਨੀਸ਼ ਤਿਵਾੜੀ ਨੇ ਅੱਜ ਬੇਟ ਇਲਾਕੇ ਦੇ ਪਿੰਡ ਮਾਣੀਏਵਾਲ, ਰਾਣਕੇ, ਵਲੀਪੁਰ ਖੁਰਦ, ਮਦਾਰਪੁਰਾ, ਕੀੜੀ, ਭੁਮਾਲ ਤੇ ਸਲੇਮਪੁਰਾ ਵਿਚ ਜਨਤਕ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੂਬੇ ਦੀ ਅਕਾਲੀ-ਭਾਜਪਾ ਗਠਜੋੜ ਸਰਕਾਰ ਨੇ ਪੰਜਾਬ ਵਿਚ... (Continue reading)