Punjabi

May 27, 2010No Comments

  ਨਵੀਂ ਦਿੱਲੀ, 27 ਮਈ (ਨਵਾਂਪੰਗਾਂ ਨਿਊਜ਼ ਸਰਵਿਸ): ਹਥਿਆਰਬੰਦ ਬਲ ਅਥਾਰਟੀ ਨੇ 1999 ਦੀ ਕਾਰਗਿਲ ਜੰਗ ਦੌਰਾਨ ਫੌਜ ਦੀ ਅਗਵਾਈ ‘ਤੇ ਸਵਾਲੀਆ ਨਿਸ਼ਾਨ ਲਗਾਉਂਦਿਆਂ ਇਕ ਸਾਬਕਾ ਲੈਫਟੀਨੈਂਟ ਜਨਰਲ ਨੂੰ ਉਸ ਬ੍ਰਿਗੇਡੀਅਰ ਖ਼ਿਲਾਫ਼ ਪੱਖਪਾਤ ਪੂਰਨ ਰਵੱਈਏ ਦਾ ਦੋਸ਼ੀ ਠਹਿਰਾਇਆ ਹੈ ਜਿਸਦੀ ਅਗਵਾਈ ਵਿਚ ਕਈ ਮਹੱਤਵਪੂਰਨ ਕਾਮਯਾਬੀਆਂ ਮਿਲੀਆਂ ਸਨ। ਅਥਾਰਟੀ ਅਨੁਸਾਰ ਸਾਬਕਾ ਲੈਫ. ਜਨਰਲ ਨੇ ਪੱਖਪਾਤ ਕਰਦਿਆਂ [...]

  • Share/Bookmark
Continue reading

May 27, 2010No Comments

ਸੁਰੱਖਿਆ ਪ੍ਰੀਸ਼ਦ ਦੀ ਸਥਾਈ ਮੈਂਬਰੀ ਲਈ ਚੀਨ ਤੋਂ ਸਮਰਥਨ ਮੰਗਿਆ ਬੀਜਿੰਗ, 27 ਮਈ: ਰਾਸ਼ਟਰਪਤੀ ਪ੍ਰਤਿਭਾ ਪਾਟਿਲ ਨੇ ਅੱਜ ਆਪਸੀ ਹਿੱਤਾਂ ਦੇ ਦੁਵੱਲੇ ਮੁੱਦਿਆਂ ਅਤੇ ਖੇਤਰ ਦੀ ਸਥਿਤੀ ਬਾਰੇਚੀਨ ਦੇ ਪ੍ਰਧਾਨ ਮੰਤਰੀ ਵੇਨ ਜਿਆਬਾਓ ਨਾਲ ਵਿਚਾਰ ਵਟਾਂਦਰਾ ਕੀਤਾ। ਵੇਨ ਨੇ ਪਾਟਿਲ ਦੀ ਯਾਤਰਾ ਨੂੰ ਮਹੱਤਵਪੂਰਨ ਕਰਾਰ ਦਿੱਤਾ ਹੈ ਕਿਉਂਕਿ ਭਾਰਤ ਅਤੇਚੀਨ ਆਪਣੇ ਰਣਨੀਤਿਕ ਸਬੰਧਾਂ ਦੀ ਸਥਾਪਨਾ ਦੀ 60ਵੀਂ ਵਰ੍ਹੇਗੰਢ ਮਨਾ ਰਹੇ ਹਨ। ਰਾਸ਼ਟਰਪਤੀ ਛੇ ਦਿਨਾਂ ਦੌਰੇ ’ਤੇ ਬੁੱਧਵਾਰ ਨੂੰ ਇਥੇ ਪਹੁੰਚੇ ਸਨ। ਵੇਨ ਨੇਗਰੇਟ ਹਾਲ ਆਫ਼ ਦੀ ਪੀਪਲ ਵਿਖੇ ਪਾਟਿਲ ਦਾ ਗਰਮਜੋਸ਼ੀ ਨਾਲ ਸੁਆਗਤ ਕੀਤਾ। ਉਨ੍ਹਾਂ ਕਿਹਾ ਕਿ ਭਾਰਤੀ ਰਾਸ਼ਟਰਪਤੀ ਦਾ ਇਥੇ ਆਉਣਾ ਬਹੁਤ ਹੀ ਖੁਸ਼ੀ ਦੀਗੱਲ ਹੈ। ਉਨ੍ਹਾਂ ਰਾਸ਼ਟਰਪਤੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੈਂ ਤੁਹਾਡਾ ਸੁਆਗਤ ਕਰਦਾ ਹਾਂ। ਇਕ ਦਹਾਕੇ ਵਿਚ ਇਥੇ ਆਉਣ ਵਾਲੇ ਤੁਸੀਂ ਪਹਿਲੇ ਭਾਰਤੀਰਾਸ਼ਟਰਪਤੀ ਹੋ। ਮੱਧ ਚੀਨ ਦੇ ਲੁਆਂਗ ਵਿਚ ਭਾਰਤੀ ਸ਼ੈਲੀ ਦੇ ਇਕ ਬੋਧੀ ਮੰਦਰ ਦਾ ਜ਼ਿਕਰ ਕਰਦਿਆਂ ਵੇਨ ਨੇ ਕਿਹਾ ਕਿ ਦੋਸਤਾਨਾ ਸਬੰਧਾਂ ਨੂੰ ਅੱਗੇ ਵਧਾਉਣਦਾ ਦੋਵਾਂ ਦੇਸ਼ਾਂ ਦਾ ਇਹ ਇਕ ਯਤਨ ਹੈ। ਇਸ ਮੰਦਰ ਦਾ ਰਾਸ਼ਟਰਪਤੀ ਪਾਟਿਲ ਉਦਘਾਟਨ ਕਰਨਗੇ। ਰਾਸ਼ਟਰਪਤੀ ਨੇ ਕਿਹਾ ਕਿ ਚੀਨ ਆ ਕੇ ਮੈਨੂੰ ਬੇਹੱਦਖੁਸ਼ੀ ਮਹਿਸੂਸ ਹੋ ਰਹੀ ਹੈ। ਮੇਰਾ ਅਤੇ ਮੇਰੇ ਨਾਲ ਆਏ ਵਫ਼ਦ ਦੇ ਸੁਆਗਤ ਲਈ ਮੈਂ ਚੀਨ ਦਾ ਧੰਨਵਾਦ ਕਰਦੀ ਹਾਂ। ਪਾਟਿਲ ਨੇ ਵੇਨ ਦੇ ਪਿਛਲੇ ਸਾਲ ਸੰਪੰਨ ਭਾਰਤ ਦੌਰੇ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਾਨੂੰ ਦੋਵਾਂ ਦੇਸ਼ਾਂ ਵਿਚਾਲੇ ਸੁਰੱਖਿਆ ਭਾਈਵਾਲੀ ਵਧਾਉਣ ਵਾਲੀ ਤੁਹਾਡੀ ਰਚਨਾਤਮਕ ਭੂਮਿਕਾ ਅਜੇ ਵੀਯਾਦ ਹੈ। ਪਾਟਿਲ ਦੇ ਨਾਲ ਖਾਦ ਰਾਜ ਮੰਤਰੀ ਸੁਬੋਧ ਕਾਂਤ ਸਹਾਏ, ਵਿਦੇਸ਼ ਸਕੱਤਰ ਨਿਰੂਪਮਾ ਰਾਓ ਅਤੇ ਭਾਰਤੀ ਰਾਜਦੂਤ ਐਸ. ਜੈ ਸ਼ੰਕਰ ਵੀ ਮੌਜੂਦ ਸਨ।ਜਦੋਂ ਕਿ ਚੀਨੀ ਵਫ਼ਦ ਵਿਚ ਵਿਦੇਸ਼ ਮੰਤਰੀ ਯਾਗ ਜਿਏ ਅਤੇ ਹੋਰ ਸੀਨੀਅਰ ਅਧਿਕਾਰੀ ਸ਼ਾਮਲ ਸਨ। ਇਸ ਦੌਰਾਨ ਰਾਸ਼ਟਰਪਤੀ ਨੇ ਸੰਯੁਕਤ ਰਾਸ਼ਟਰਸੁਰੱਖਿਆ ਪ੍ਰੀਸ਼ਦ ਦੀ ਸਥਾਈ ਮੈਂਬਰੀ ਲਈ ਦਾਅਵੇਦਾਰੀ ’ਤੇ ਚੀਨ ਦਾ ਸਮਰਥਨ ਮੰਗਿਆ। ਸਥਾਈ ਮੈਂਬਰੀ ਲਈ ਆਪਣੀ ਦਾਅਵੇਦਾਰੀ ਨੂੰ ਮਜ਼ਬੂਤ ਕਰਨ ਲਈਭਾਰਤ ਨੇ ਹੋਰ ਵੀ ਕਈ ਦੇਸ਼ਾਂ ਨੂੰ ਸਮਰਥਨ ਲਈ ਅਪੀਲ ਕੀਤੀ ਹੈ।

  • Share/Bookmark
Continue reading

May 27, 2010No Comments

  ਵਾਸ਼ਿੰਗਟਨ, 27 ਮਈ (ਨਵਾਂ ਪੰਗਾਂ ਨਿਉਜ਼ ਸਰਵਿਸ) : ਇਕ ਪਾਸੇ ਭਾਰਤ ਜਿਥੇ ਵਿਕਾਸਸ਼ੀਲ ਦੇਸ਼ਾਂ ਦੀ ਸੂਚੀ ਵਿਚ ਉਭਰ ਕੇ ਦੁਨੀਆਂ ਦੇ ਨਕਸ਼ੇ ‘ਤੇ ਅੱਗੇ ਆ ਰਿਹਾ ਹੈ, ਉਥੇ ਹੁਣ ਇਸ ਵਿਕਾਸਸ਼ੀਲ ਦੇਸ਼ ਦਾ ਲੋਹਾ ਦੁਨੀਆਂ ਦੇ ਕਈ ਅਮੀਰ ਤੇ ਸ਼ਕਤੀਸ਼ਾਲੀ ਮੁਲਕ ਵੀ ਮੰਨਣ ਲੱਗ ਪਏ ਹਨ। ਇਸੇ ਆਧਾਰ ‘ਤੇ ਅਮਰੀਕਾ ਦਾ ਕਹਿਣਾ ਹੈ ਕਿ [...]

  • Share/Bookmark
Continue reading

May 27, 2010No Comments

  ਨਵੀਂ ਦਿੱਲੀ, 27 ਮਈ (ਨਵਾਂ ਪੰਗਾਂ ਨਿਉਜ਼ ਸਰਵਿਸ): ਭਾਰਤੀ ਫੌਜ ਦੇ ਅਧਿਕਾਰੀਆਂ ਨੂੰ ਕੈਨੇਡਾ ਵੱਲੋਂ ਵੀਜ਼ਾ ਦੇਣ ਤੋਂ ਇਨਕਾਰ ਕਰਨ ਨੂੰ ਧਿਆਨ ਵਿਚ ਰਖਦਿਆਂ ਭਾਰਤ ਦੇ ਗ੍ਰਹਿ ਮੰਤਰਾਲੇ ਨੇ ਵਿਦੇਸ਼ ਮੰਤਰਾਲੇ ਨੂੰ ਚਿੱਠੀ ਲਿਖੀ ਹੈ ਜਿਸ ਵਿਚ ਇਸ ਮੁੱਦੇ ਨੂੰ ਕੈਨੇਡੀਅਨ ਹਾਈ ਕਮਿਸ਼ਨ ਕੋਲ ਸਖ਼ਤੀ ਨਾਲ ਚੁੱਕਣ ਦੀ ਮੰਗ ਕੀਤੀ ਹੈ। ਗ੍ਰਹਿ ਮੰਤਰਾਲਾ ਚਾਹੁੰਦਾ [...]

  • Share/Bookmark
Continue reading

May 27, 2010No Comments

ਨਵੀਂ ਦਿੱਲੀ, 27 ਮਈ :ਏਅਰ ਕਾਰਪੋਰੇਸ਼ਨ ਇੰਪਲਾਈਜ਼ ਯੂਨੀਅਨ ਨੇ ਕੰਪਨੀ ਦੀ ਮੈਨੇਜਮੈਂਟ ’ਤੇ ਉਨ੍ਹਾਂ ਖ਼ਿਲਾਫ਼ ਸਾਜਿਸ਼ ਰਚਣ ਦੇ ਦੋਸ਼ ਲਗਾਉਂਦਿਆਂਧਮਕੀ ਦਿੱਤੀ ਹੈ ਕਿ ਉਹ 12 ਜੂਨ ਤੋਂ ਮੁੜ ਹੜਤਾਲ ’ਤੇ ਜਾ ਸਕਦੇ ਹਨ। ਯੂਨੀਅਨ ਦੇ ਜਨਰਲ ਸਕੱਤਰ ਜੇ.ਬੀ. ਕਾਦੀਅਨ ਨੇ ਪੱਤਰਕਾਰਾਂ ਨਾਲ ਗੱਲਬਾਤਕਰਦਿਆਂ ਕਿਹਾ ਕਿ ਏਅਰ ਇੰਡੀਆ ਦੇ ਪ੍ਰਬੰਧ ਨਿਰਦੇਸ਼ਕ ਅਰਵਿੰਦ ਜਾਧਵ ਤਾਨਾਸ਼ਾਹੀ ਚਲਾ ਰਹੇ ਹਲ। ਉਹ ਕੰਪਨੀ ਨੂੰ ਤਬਾਹ ਕਰਨ ’ਤੇ ਤੁਲੇ ਹੋਏ ਹਨ। ਉਹਸਾਨੂੰ ਉਕਸਾ ਰਹੇ ਹਨ ਕਿ ਅਸੀਂ ਮੁੜ ਹੜਤਾਲ ’ਤੇ ਜਾਈਏ। ਉਨ੍ਹਾਂ ਕਿਹਾ ਕਿ ਇਹ ਇਕ ਸਾਜਿਸ਼ ਹੈ ਅਤੇ ਯੂਨੀਅਨ ਨੇ 12 ਜੂਨ ਤੋਂ ਮੁੜ ਹੜਤਾਲ ’ਤੇ ਜਾਣ ਬਾਰੇਵਿਚਾਰ ਕੀਤਾ ਹੈ। ਹੜਤਾਲ ਮਗਰੋਂ ਏਅਰ ਇੰਡੀਆ ਨੇ ਕਾਰਵਾਈ ਕਰਦਿਆਂ ਜਿਨ੍ਹਾਂ ਵਿਚ ਯੂਨੀਅਨ ਆਗੂ ਸ਼ਾਮਲ ਸਨ ਨੂੰ ਕੱਢ ਦਿੱਤਾ, 24 ਹੋਰਨਾਂ ਨੂੰਬਰਖਾਸਤ ਕਰ ਦਿੱਤਾ ਅਤੇ ਦੋ ਯੂਨੀਅਨਾਂ ਦੀ ਮਾਨਤਾ ਖ਼ਤਮ ਕਰ ਦਿੱਤੀ।

  • Share/Bookmark
Continue reading

May 26, 2010No Comments

ਫਤਿਹਗੜ੍ਹ ਸਾਹਿਬ੍ਹ, 25 ਮਈ ( ਗੁਰਿੰਦਰਜੀਤ ਸਿੰਘ ਪੀਰਜੈਨ) :- ਸ: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਦਿਨੀਂ ਮੰਗਲੌਰ ਵਿਖੇ ਹੋਏ ਹਵਾਈ ਹਾਦਸੇ ਦੌਰਾਨ 158 ਦੇ ਕਰੀਬ ਮਾਰੇ ਗਏ ਜ਼ਹਾਜ ਅਮਲੇ ਦੇ ਅਧਿਕਾਰੀ ਅਤੇ ਮੁਸਾਫਿਰਾਂ ਦੇ ਪਰਿਵਾਰਾਂ ਨਾਲ ਹਮਦਰਦੀ ਅਤੇ ਡੂੰਘਾ ਦੁੱਖ ਪ੍ਰਗਟ ਕਰਦੇ ਹੋਏ ਇਸ ਗੱਲ ਦੀ ਸ਼ੰਕਾ ਜ਼ਾਹਿਰ ਕੀਤੀ ਕਿ [...]

  • Share/Bookmark
Continue reading

May 26, 2010No Comments

ਚੰਡੀਗੜ੍ਹ, 26 ਮਈ ( ਗੁਰਿੰਦਰਜੀਤ ਸਿੰਘ ਪੀਰਜੈਨ ) :- ਸ: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਹਰਿਆਣੇ ਦੇ ਸਾਬਕਾ ਪੁਲਿਸ ਮੁਖੀ ਸ਼੍ਰੀ ਰਾਠੌਰ ਨੂੰ ਅਦਾਲਤ ਵੱਲੋ ਸੀਖ਼ਾਂ ਪਿੱਛੇ ਡੱਕਣ ਦੇ ਫੈਸਲੇ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਜੋ ਅਫਸਰ ਆਪਣੀ ਤਾਕਤ ਦੀ ਦੁਰਵਰਤੋਂ ਕਰਦੇ ਹੋਏ ਆਪਣੀਆਂ ਧੀਆਂ-ਭੈਣਾਂ ਦੇ ਸਮਾਨ ਬੱਚੀਆਂ ਨਾਲ ਜ਼ਬਰ-ਜਿਨਾਹ ਕਰਨ [...]

  • Share/Bookmark
Continue reading

May 26, 2010No Comments

ਫਤਿਹਗੜ੍ਹ ਸਾਹਿਬ, 26 ਮਈ (  ਗੁਰਿੰਦਰਜੀਤ ਸਿੰਘ ਪੀਰਜੈਨ)   :- ਸੇਵਾ ਸਿੰਘ ਸੇਖਵਾਂ, ਕੈਪਟਨ ਅਮਰਿੰਦਰ ਸਿੰਘ, ਸੁਖਬੀਰ ਬਾਦਲ, ਰਾਣਾ ਸੋਢੀ, ਸੁਖਦੇਵ ਸਿੰਘ ਢੀਂਡਸਾ, ਬਲਵੰਤ ਸਿੰਘ ਰਾਮੂਵਾਲੀਆ ਅਤੇ ਪਰਮਜੀਤ ਸਿੰਘ ਸਰਨਾ ਆਦਿ ਸਿਆਸਤਦਾਨ ਯੂæਏæਈ ਵਿੱਚ ਸਜ਼ਾ-ਏ-ਮੌਤ ਯਾਫਤਾ 17 ਪੰਜਾਬੀ ਨੌਜਵਾਨਾਂ ਦੀਆਂ ਕੀਮਤੀ ਜ਼ਿੰਦਗਾਨੀਆਂ ਨੂੰ ਬਚਾਉਣ ਦੀ ਬਜਾਏ, ਇਹ ਲੋਕ ਮੌਤ ਵਰਗੇ ਖਤਰਨਾਕ ਵਰਤਾਰੇ ਉੱਤੇ ਵੀ ਆਪੋ [...]

  • Share/Bookmark
Continue reading

May 26, 2010No Comments

ਨਵੀਂ ਦਿੱਲੀ26 ਮਈ: ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀ.ਆਰ.ਡੀ.ਓ.) ਦੀਆਂਉਪਲਬਧੀਆਂ ਦੀ ਸ਼ਲਾਘਾ ਕਰਦਿਆ ਕਿਹਾ ਹੈ ਕਿ ਇਸ ਨਾਲ ਜੁੜੇ ਵਿਗਿਆਨੀਆਂ ਅਤੇ ਇੰਜੀਨੀਅਰਾਂ ਨੇ ਦੇਸ਼ ਦੀ ਸੁਰੱਖਿਆ ਸਮਰੱਥਾਂ ਨੂੰ ਮਜ਼ਬੂਤ ਬਨਾਉਣਵਿਚ ਅਹਿਮ ਯੋਗਦਾਨ ਦਿੱਤਾ ਹੈ। ਡਾ. ਸਿੰਘ ਅੱਜ ਨਵੀਂ ਦਿੱਲੀ ਵਿਚ ਕੌਮੀ ਤਕਨੀਕ ਦਿਵਸ ਦੇ ਮੌਕੇ ਆਯੋਜਿਤ ਪੁਰਸਕਾਰ ਵੰਡ ਸਮਾਗਮ ਨੂੰ ਸੰਬੋਧਨ ਕਰ ਰਹੇਸਨ। ਉਨ੍ਹਾਂ ਕਿਹਾ ਕਿ ਮੈਂ ਡੀ ਆਰ ਡੀ ਓ ਦੇ ਵਿਗਿਆਨੀਆਂ ਅਤੇ ਇੰਜੀਨੀਅਰਾਂ ਦੀ ਸ਼ਲਾਘਾ ਕਰਦਾ ਹਾਂ ਜਿਨ੍ਹਾਂ ਨੇ ਵੱਖ ਵੱਖ ਖੇਤਰਾਂ ਵਿਚ ਦੇਸ਼ ਦੀਆਂ ਰੱਖਿਆਸਮਰੱਥਾਵਾਂ ਨੂੰ ਮਜ਼ਬੂਤੀ ਬਖ਼ਸ਼ੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਡੀ ਆਰ ਡੀ ਓ ਨੇ ਵੱਖ ਵੱਖ ਖੇਤਰਾਂ ’ਤੇ ਆਪਣੀ ਛਾਪ ਛੱਡੀ ਹੈ। ਇਸ ਦੇ ਨਾਲ ਹੀ ਇਹ ਸਹੀਹੈ ਕਿ ਅਸੀਂ ਬੀਤੇ ਕਈ ਸਾਲਾਂ ਵਿਚ ਅੱਗੇ ਵਲ ਵਧੇ ਹਾਂ, ਪਰ ਸਾਡੇ ਮੁਕਾਬਲੇਬਾਜ਼ ਸਾਥੋਂ ਕਿਤੇ ਵੱਧ ਤੇਜ਼ੀ ਨਾਲ ਵਧੇ ਹਨ। ਅਜਿਹੇ ਵਿਚ ਡੀ ਆਰ ਡੀ ਓ ਨੂੰ ਹੁਣਸਮਰੱਥਾਵਾਂ ਨੂੰ ਹੋਰ ਵਧਾਉਣ ਦੀ ਲੋੜ ਹੈ। ਪ੍ਰਧਾਨ ਮੰਤਰੀ ਨੇ ਰੱਖਿਆ ਵਿਗਿਆਨੀਆਂ ਨੂੰ ਆਤਮ ਨਿਰਭਰਤਾ ਹਾਸਲ ਕਰਨ ਦੇ ਮਕਸਦ ਨਾਲ ਖੋਜ ਕਾਰਜਾਂਵਿਚ ਤੇਜ਼ੀ ਲਿਆਉਣ ਅਤੇ ਸਵੇਦਨਸ਼ੀਲ ਤਕਨੀਕ ਨੂੰ ਸਮੇਂ ’ਤੇ ਉਪਲਬਧ ਕਰਵਾਉਣ ਲਈ ਕਿਹਾ। ਉਨ੍ਹਾਂ ਕਿਹਾ ਕਿ ਇਹ ਸੱਚ ਹੈ ਕਿ ਰੱਖਿਆ ਖੋਜ ਅਤੇ ਵਿਕਾਸਵਿਚ ਆਤਮਨਿਰਭਰਤਾ ਦਾ ਜੋ ਮੌਜੂਦਾ ਪੱਧਰ ਹੈ ਉਹ ਸਾਡੀਆਂ ਸੰਭਾਵਨਾਵਾਂ ਤੋਂ ਘੱਟ ਹੈ ਅਤੇ ਇਸ ਵਿਚ ਵਿਸ਼ੇਸ਼ ਰੂਪ ਵਿਚ ਤੇਜ਼ੀ ਲਿਆਉਣ ਦੀ ਲੋੜ ਹੈ। ਉਨ੍ਹਾਂਕਿਹਾ ਕਿ ਵਿਗਿਆਨੀਆਂ ਨੂੰ ਇਹ ਵੀ ਯਕੀਨੀ ਬਨਾਉਣਾ ਚਾਹੀਦਾ ਹੈ ਕਿ ਉਨ੍ਹਾਂ ਵਿਚ ਮੁਕਾਬਲੇ, ਨਵੀਆਂ ਖੋਜਾਂ ਆਪਣਾ ਵੱਧ ਤੋਂ ਵੱਧ ਯੋਗਦਾਨ ਦੇਣ ਅਤੇ ਸਮੇਂ ’ਤੇਤਕਨੀਕ ਉਪਲਬਧ ਕਰਵਾਉਣ ਦੀ ਸਮਰੱਥਾ ਅਤੇ ਜਜ਼ਬਾ ਹੋਵੇ। ਵਿਗਿਆਨੀਆਂ ਨੂੰ ਦੌੜ ਵਿਚ ਅੱਗੇ ਬਣੇ ਰਹਿਣ ਅਤੇ ਨਵੇਂ ਵਿਚਾਰਾਂ ਦੇ ਸੁਆਗਤ ਲਈ ਤਿਆਰਰਹਿਣ ਦਾ ਸੁਝਾਅ ਦਿੰਦਿਆਂ ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਗਲਤੀਆਂ ਤੋਂ ਸਬਕ ਸਿੱਖਣ ਲਈ ਵੀ ਕਿਹਾ।

  • Share/Bookmark
Continue reading

May 26, 2010No Comments

26 ਮਈ: ਚਰਚਿਤ ਰੁਚਿਕਾ ਗਿਰਹੋਤਰਾ ਮਾਮਲੇ ਵਿਚ ਜੇਲ੍ਹ ਦੀ ਸਜ਼ਾ ਪਾਉਣ ਵਾਲੇ ਹਰਿਆਣਾ ਦੇ ਸਾਬਕਾ ਪੁਲਿਸਮੁਖੀ ਐਸ.ਪੀ.ਐਸ. ਰਾਠੌਰ ਸੂਬੇ ਦੇ ਉਨ੍ਹਾਂ ਚੋਣਵੇਂ ਉਚ ਪੁਲਿਸ ਅਧਿਕਾਰੀਆਂ ਦੀ ਕਤਾਰ ਵਿਚ ਸ਼ਾਮਲ ਹੋ ਗਏ ਹਨ ਜਿਨ੍ਹਾਂ ਨੂੰ ਉਸੇ ਕਾਨੂੰਨ ਨੇ ਜੇਲ੍ਹ ਦੀ ਸਜ਼ਾ ਸੁਣਾਈਹੈ ਜਿਸਦੀ ਰੱਖਿਆ ਲਈ ਉਨ੍ਹਾਂ ਦੀ ਨਿਯੁਕਤੀ ਹੋਈ ਸੀ। ਰਾਠੌਰ ਨੂੰ ਸਜ਼ਾ ਸੁਨਾਉਣ ਵਿਚ ਨਿਆਂ ਵਿਵਸਥਾ ਨੂੰ 20 ਸਾਲ ਲੱਗ ਗਏ। ਰਾਠੌਰ ਤੋਂ ਇਲਾਵਾ ਹਰਿਆਣਾਪੁਲਿਸ ਦੇ ਕਈ ਉਚ ਅਧਿਕਾਰੀ ਜੇਲ੍ਹ ਦੀ ਸਜ਼ਾ ਕੱਟ ਚੁੱਕੇ ਹਨ। ਹਰਿਆਣਾ ਸੂਬੇ ਦਾ ਗਠਨ 1 ਨਵੰਬਰ 1966 ਨੂੰ ਹੋਇਆ ਸੀ ਅਤੇ ਉਦੋਂ ਲੈ ਕੇ ਹੁਣ ਤੱਕ 26ਪੁਲਿਸ ਮੁਖੀਆਂ ਦੀ ਨਿਯੁਕਤੀ ਹੋ ਚੁੱਕੀ ਹੈ। ਇਨ੍ਹਾਂ ਵਿਚੋਂ ਰਾਠੌਰ ਨੂੰ ਮਿਲਾ ਕੇ ਤਿੰਨ ਨੂੰ ਜੇਲ੍ਹ ਦੀ ਸਜ਼ਾ ਹੋ ਚੁੱਕੀ ਹੈ। ਹਰਿਆਣਾ ਦੇ ਸਾਬਕਾ ਡੀ ਜੀ ਪੀ ਲਛਮਣ ਦਾਸਦਾ ਨਾਂ ਇਸ ਸੂਚੀ ਵਿਚ ਸਿਖਰ ’ਤੇ ਹੈ। ਅਗਸਤ 1994 ਤੋਂ ਅਪ੍ਰੈਲ 95 ਤੱਕ ਡੀ ਜੀ ਪੀ ਰਹੇ ਦਾਸ ਨੂੰ ਅਪਰਾਧੀ ਸਰਗਨੇ ਜਿਤੇਂਦਰ ਪੇਹਾਨ ਦੇ ਕਤਲ ਦੇ ਮਾਮਲੇਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ। ਜਿਤੇਂਦਰ ਦਾ ਕਤਲ 1994 ਵਿਚ ਕੀਤਾ ਗਿਆ ਸੀ ਅਤੇ ਦਾਸ ’ਤੇ ਉਸਦੇ ਕਤਲ ਦੀ ਸਾਜਿਸ਼ ਰਚਣ ਦਾ ਦੋਸ਼ ਸਾਬਤ ਹੋਇਆਸੀ। ਉਸ ਨੂੰ ਸੇਵਾ ਮੁਕਤੀ ਤੋਂ ਬਾਅਦ ਜੇਲ੍ਹ ਜਾਣਾ ਪਿਆ। ਦਾਸ ਦੇ ਉਤਰਾਧਿਕਾਰੀ ਡੀ.ਜੀ.ਪੀ. ਸਹਿਗਲ ਨੂੰ ਦਸੰਬਰ 1996 ਵਿਚ ਗੁੜਗਾਓਂ ਦੇ ਇਕ ਵਪਾਰੀ ਤੋਂਕਥਿਤ ਤੌਰ ’ਤੇ ਰਿਸ਼ਵਤ ਲੈਂਦਿਆਂ ਗ੍ਰਿਫ਼ਤਾਰ ਕੀਤਾ ਗਿਆ ਸੀ। ਸਹਿਗਲ ਮਈ 1995 ਤੋਂ ਨਵੰਬਰ 96 ਤੱਕ ਡੀ ਜੀ ਪੀ ਰਹੇ।

  • Share/Bookmark
Continue reading