ਚੰਡੀਗੜ੍ਹ, 29 ਮਈ ( ਨਵਾਂਪੰਗਾਂ ਨਿਉਜ਼ ਸਰਵਿਸ ) :- “ਸਮੁੱਚੀ ਸਿੱਖ ਕੌਮ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਜਥੇਬੰਦੀ ਨੂੰ ਅੱਜ ਦੇ ਇੰਗਲਿਸ਼ ਟ੍ਰਿਬਿਊਨ ਦੇ ਪਹਿਲੇ ਪੰਨੇ ਉੱਤੇ ਇੱਕ ਕਲੋਨਾਈਜ਼ਰ ਕੰਪਨੀ ਜਿਸਦਾ ਨਾਮ “ਸਾਰੀ” ਹੈ ਜਿਸਨੇ ਆਪਣੇ ਅਸਬੇਰੀ ਹੌਮਜ਼ ਜੀ ਟੀ... (Continue reading)
ਐਸ.ਏ.ਐਸ.ਨਗਰ: 30 ਮਈ (ਗੁਰਿੰਦਰਜੀਤ ਸਿੰਘ ਪੀਰਜੈਨ) ਪੰਜਾਬ ਦੀ ਕਿਰਸਾਣੀ ਤੇ ਨੌਜਵਾਨੀ ਦਿਨ ਪ੍ਰਤੀ ਦਿਨ ਨਸ਼ਿਆਂ ਦੀ ਗ੍ਰਿਫਤ ਹੁੰਦੀ ਜਾ ਰਹੀਂ ਹੈ ਅਤੇ ਨਸ਼ਿਆਂ ਨੇ ਘਰਾਂ ਦੇ ਘਰ ਬਰਵਾਦ ਕਰ ਦਿੱਤੇ ਹਨ। ਸਮਾਜ ਸੇਵੀ ਸੰਸਥਾਵਾਂ ਪੰਜਾਬ ਨੂੰ ਨਸ਼ਾਂ ਮੁਕਤ ਕਰਨ ਲਈ... (Continue reading)
ਚੰਡੀਗੜ੍ਹ, 29 ਮਈ (ਨ.ਨ.ਸ.) : ਪਿਛਲੇ ਤਿੰਨ ਦਿਨਾਂ ਤੋਂ ਜਿਥੇ ਉਤਰੀ ਭਾਰਤ ਗਰਮੀ ਅਤੇ ਲੂ ਦੀ ਮਾਰ ਹੇਠ ਆਇਆ ਹੋਇਆ ਹੈ, ਉਥੇ ਪੰਜਾਬ ਵੀ ਇਸ ਤੋਂ ਬਚਨਹੀਂ ਸਕਿਆ। ਗਰਮੀ ਦੇ ਨਾਲ ਨਾਲ ਬਿਜਲੀ ਅਤੇ ਪਾਣੀ ਦੀ ਕਿੱਲਤ ਨੇ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਹੋਰ ਵੀ ਵਧਾ ਕੇ ਰੱਖ ਦਿੱਤਾ ਹੈ। ਪਿਛਲੇ 32 ਸਾਲ ਦਾਰਿਕਾਰਡ ਤੋੜਦਿਆਂ ਹੋਇਆਂ ਪਾਰਾ 45 ਤੋਂ 47 ਡਿਗਰੀ ਤੱਕ ਪਹੁੰਚਣ ’ਤੇ ਜਿਥੇ ਆਮ ਪੇਂਡੂ ਅਤੇ ਸ਼ਹਿਰੀ ਜਨਜੀਵਨ ਠੱਪ ਹੋ ਕੇ ਰਹਿ ਗਿਆ ਹੈ, ਉਥੇ ਕਿਸਾਨ ਵੀਇਸ ਤਪਸ਼ ਤੋਂ ਬੇਹੱਦ ਦੁਖੀ ਹਨ, ਕਿਉਂਕਿ ਕਿਸਾਨਾਂ ਨੂੰ ਨਰਮਾ ਬਿਜਲੀ-ਪਾਣੀ ਦੀ ਕਿੱਲਤ ਕਾਰਨ ਸੁੱਕਣ ’ਤੇ ਦੁਬਾਰਾ ਬੀਜਣਾ ਪਿਆ ਹੈ। ਇਸ ਤਰ੍ਹਾਂ ਕਰਜ਼ੇ ਦਾਮਾਰਿਆ ਕਿਸਾਨ ਵਧ ਰਹੇ ਤਾਪਮਾਨ ਤੋਂ ਦੁਖੀ ਹੋ ਕੇ ਦੁਬਾਰਾ ਨਵਾਂ ਨਰਮਾ ਬੀਜਣ ਜਾ ਰਿਹਾ ਹੈ। ਇਸ ਤਾਪਮਾਨ ਨੇ ਪਸ਼ੂਆਂ ਲਈ ਬੀਜਿਆ ਹਰਾ ਚਾਰਾ ਵੀ ਸੁਕਾਕੇ ਰੱਖ ਦਿੱਤਾ ਹੈ, ਜਿਸ ਕਾਰਨ ਤੂੜੀ ਦੇ ਰੇਟ ਹੋਰ ਵੀ ਵਧਣ ਦੀ ਸੰਭਾਵਨਾ ਬਣ ਚੁੱਕੀ ਹੈ। ਪਰ ਦੂਜੇ ਪਾਸੇ ਤਰਬੂਜ਼ ਵੇਚਣ ਵਾਲਿਆਂ ਦੀ ਚਾਂਦੀ ਹੈ। ਅੱਜ-ਕੱਲਚਾਂਦੀ ਬਣੀ ਹੋਈ ਹੈ, ਕਿਉਂਕਿ ਡਾਕਟਰੀ ਨੁਕਤੇ ਅਨੁਸਾਰ ਤਰਬੂਜ਼ ਸਰੀਰ ਅਤੇ ਦਿਲ ਦੀ ਗਰਮੀ ਦੂਰ ਕਰਦਾ ਹੈ। ਇਸੇ ਪ੍ਰਕਾਰ ਬਾਕੀ ਫਲ ਫਰੂਟ ਤੇ ਸਬਜ਼ੀਆਂਵੀ ਦਿਨੋਂ ਦਿਨ ਅੱਗ ਦੇ ਭਾਅ ਬਣਦੀਆਂ ਜਾ ਰਹੀਆਂ ਹਨ। ਕੁਦਰਤ ਨਾਲ ਮਨੁੱਖ ਵੱਲੋਂ ਕੀਤੀ ਜਾ ਰਹੀ ਛੇੜਛਾੜ ਕਾਰਨ ਪੰਜਾਬ ਵਿਚ ਜਿਥੇ ਮਈ ਦੇ ਮਹੀਨੇ ਵਿਚਤਿੰਨ ਦਿਨ ਅੱਤ ਦੀ ਗਰਮੀ ਪੈਣ ਤੋਂ ਬਾਅਦ ਚੌਥੇ ਦਿਨ ਅਸਮਾਨੀ ਧੂੜ ਚੜ੍ਹਕੇ ਸਾਰਾ ਦਿਨ ਹਨ੍ਹੇਰੀ ਅਤੇ ਗਰਮ ਲੋ ਚੱਲਦੀ ਹੈ, ਪੂਰਾ ਦਿਨ ਕਿਧਰੇ ਵੀ ਕੋਈਚਹਿਲ ਪਹਿਲ ਦੇਖਣ ਨੂੰ ਨਹੀਂ ਮਿਲੀ। ਇਥੋਂ ਤੱਕ ਕਿ ਸਾਰਾ ਦਿਨ ਆਵਾਜਾਈ ਵੀ ਪ੍ਰਭਾਵਿਤ ਰਹੀ, ਕਿਉਂਕਿ ਚਾਲਕਾਂ ਨੂੰ ਦੂਰ ਦੂਰ ਤੱਕ ਕੁੱਝ ਨਜਰ ਨਹੀਂ ਸੀ ਆਰਿਹਾ। ਇਸ ਨੇ ਲੋਕਾਂ ਨੂੰ ਪ੍ਰੇਸ਼ਾਨ ਕਰਨ ਤੋਂ ਇਲਾਵਾ ਬਿਮਾਰੀਆਂ ਵੱਲ ਵੀ ਧਕੇਲਣਾ ਸ਼ੁਰੂ ਕਰ ਦਿੱਤਾ ਹੈ। ... (Continue reading)
ਟੋਰਾਂਟੋ, ਕੈਨੇਡਾ ਭਾਰਤ ਨਾਲ ਛਿੜੇ ਵੀਜ਼ਾ ਵਿਵਾਦ ਮਗਰੋਂ ਆਪਣੀ ਪਰਵਾਸ ਸਬੰਧੀ ਨਿਯਮਾਂ ਵਿਚ ਸੋਧ ਕਰਨ ਦੀਤਿਆਰੀ ਵਿਚ ਹੈ। ਕੈਨੇਡਾ ਦੇ ਪ੍ਰਵਾਸ ਮੰਤਰੀ ਜੇਸਨ ਕੈਨੀ ਨੇ ਕੱਲ੍ਹ ਸਰਕਾਰ ਦਾ ਮੁਆਫ਼ੀਨਾਮਾ ਜਾਰੀ ਕੀਤਾ ਸੀ ਅਤੇ ਕਿਹਾ ਸੀ ਕਿ ਕੈਨੇਡੀਅਨ ਪ੍ਰਵਾਸਅਧਿਕਾਰੀਆਂ ਨੂੰ ਭਾਰਤੀ ਸੁਰੱਖਿਆ ਅਧਿਕਾਰੀਆਂ ਪ੍ਰਤੀ ਵਿਤਕਰੇਬਾਜ਼ੀ ਵਾਲਾ ਵਿਵਹਾਰ ਨਹੀਂ ਕਰਨਾ ਚਾਹੀਦਾ। ਇਸ ਤੋਂ ਪਹਿਲਾਂ ਭਾਰਤ ਸਥਿਤ ਕੈਨੇਡੀਅਨਹਾਈ ਕਮਿਸ਼ਨ ਨੇ ਕਈ ਭਾਰਤੀ ਸੁਰੱਖਿਆ ਅਧਿਕਾਰੀਆਂ ਨੂੰ ਇਹ ਕਹਿੰਦਿਆਂ ਵੀਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਕਿ ਭਾਰਤੀ ਸੁਰੱਖਿਆ ਬਲ ਮਨੁੱਖੀਅਧਿਕਾਰਾਂ ਦਾ ਉਲੰਘਣ ਕਰਦੇ ਹਨ, ਜਿਸ ਤੋਂ ਬਾਅਦ ਭਾਰਤੀ ਵਿਦੇਸ਼ ਮੰਤਰੀ ਨੇ ਸਖ਼ਤ ਨੋਟਿਸ ਲੈਂਦਿਆਂ ਕੈਨੇਡਾ ਸਰਕਾਰ ਕੋਲ ਰੋਸ ਪ੍ਰਗਟਾਇਆ ਸੀ। ਭਾਰਤਕੈਨੇਡਾ ਸਬੰਧਾਂ ਵਿਚ ਆਈ ਖਟਾਸ ਨੂੰ ਦੂਰ ਕਰਨ ਦੇ ਯਤਨ ਵਿਚ ਸਟੀਫ਼ਨ ਹਾਰਪਰ ਸਰਕਾਰ ਨੇ ਭਾਰਤ ਕੋਲੋਂ ਮੁਆਫ਼ੀ ਮੰਗੀ ਹੈ ਅਤੇ ਵਾਅਦਾ ਕੀਤਾ ਹੈ ਕਿ ਉਹਆਪਣੇ ਪ੍ਰਵਾਸ ਨਿਯਮਾਂ ’ਤੇ ਪੁਨਰ ਵਿਚਾਰ ਕਰੇਗਾ ਤਾਂ ਜੋ ਭਾਰਤ ਕੈਨੇਡਾ ਸਬੰਧ ਮੁੜ ਪਹਿਲਾਂ ਵਾਂਗ ਸੁਖਾਵੇਂ ਹੋ ਜਾਣ। ਕੈਨੇਡਾ ਦੇ ਪ੍ਰਵਾਸ ਸਬੰਧੀ ਨਿਯਮ ਇਹਕਹਿੰਦੇ ਹਨ ਕਿ ਕੋਈ ਵੀ ਵਿਅਕਤੀ ਜੋ ਜੰਗ ਨਾਲ ਸਬੰਧਤ ਅਪਰਾਧਾਂ, ਅਤਿਵਾਦ, ਯੋਜਨਾਬੱਧ ਮਨੁੱਖੀ ਅਧਿਕਾਰਾਂ ਦੇ ਉਲੰਘਣ ਜਾਂ ਮਨੁੱਖੀ ਕਤਲੇਆਮ ਨਾਲਜੁੜਿਆ ਹੋਇਆ ਹੈ, ਉਸ ਨੂੰ ਵੀਜ਼ਾ ਜਾਰੀ ਨਾ ਕੀਤਾ ਜਾਵੇ। ਕੈਨੀ ਨੇ ਆਪਣੇ ਬਿਆਨ ਵਿਚ ਕਿਹਾ ਕਿ ਭਾਰਤ ਅਤੇ ਕੈਨੇਡਾ ਸੁਰੱਖਿਆ ਮਾਮਲਿਆਂ ’ਤੇ ਨੇੜਤਾ ਦੇਸਬੰਧ ਰੱਖਦੇ ਹਨ ਅਤੇ ਦੋਵੇਂ ਦੇਸ਼ਾਂ ਦੇ ਹਿੱਤ ਸਾਂਝੇ ਹਨ।... (Continue reading)
(ਨਵਾਂਪੰਗਾਂਨਿਊਜ਼ ਸਰਵਿਸ): ਪੱਛਮੀ ਬੰਗਾਲ ਵਿਚ ਸ਼ੁੱਕਰਵਾਰ ਦੇਰ ਰਾਤ ਵਾਪਰੇ ਰੇਲ ਹਾਦਸੇ ਤੋਂ ਬਾਅਦ ਰੇਲਵੇ ਵਿਭਾਗ ਨਕਸਲਪ੍ਰਭਾਵਿਤ ਸੂਬਿਆਂ ਵਿਚ ਰਾਤ ਨੂੰ ਟਰੇਨਾਂ ਦੀ ਆਵਾਜਾਈ ਰੋਕਣ ’ਤੇ ਵਿਚਾਰ ਕਰ ਰਿਹਾ ਹੈ। ਰੇਲਵੇ ਬੋਰਡ ਦੇ ਮੈਂਬਰ ਵਿਵੇਕ ਸਹਾਏ ਨੇ ਅੱਜ ਕਿਹਾ ਕਿ ਅਸੀਂਉੜੀਸਾ, ਬਿਹਾਰ, ਬੰਗਾਲ, ਝਾਰਖੰਡ ਅਤੇ ਛੱਤੀਸਗੜ੍ਹ ਵਿਚ ਰਾਤ ਦੇ ਸਮੇਂ ਵਿਚ ਆਵਾਜਾਈ ਨੂੰ ਮੁਲਤਵੀ ਕਰਨ ਦੇ ਮੁੱਦੇ ’ਤੇ ਵਿਚਾਰ ਵਟਾਂਦਰਾ ਕਰ ਰਹੇ ਹਾਂ।ਇਸ ਬਾਰੇ ਜਲਦ ਹੀ ਕੋਈ ਫੈਸਲਾ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਮਾਓਵਾਦੀਆਂ ਵਲੋਂ ਰੇਲਵੇ ਦੀ ਸੰਪਤੀ ਨੂੰ ਨੁਕਸਾਨ ਪਹੁੰਚਾਉਣ ਨੂੰ ਲੈ ਕੇ ਖੁਫ਼ੀਆ ਖ਼ਬਰਾਂਮਿਲੀਆਂ ਹਨ, ਕਿਉਂਕਿ ਮਾਓਵਾਦੀ ਪੰਜ ਸੂਬਿਆਂ ਵਿਚ ਕਾਲਾ ਹਫ਼ਤਾ ਮਨਾ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਰਾਤ ਸਮੇਂ ਰੇਲ ਆਵਾਜਾਈ ਨੂੰ ਰੋਕਦੇ ਹਾਂ ਤਾਂਕੁੱਝ ਸਮਾਂ ਸਾਰਨੀ ਨੂੰ ਮੁਲਤਵੀ ਕਰਨਾ ਹੋਵੇਗਾ, ਪਰ ਅਸੀਂ ਇਸ ਬਾਰੇ ਅਜੇ ਤੱਕ ਕੋਈ ਫੈਸਲਾ ਨਹੀਂ ਲਿਆ ਹੈ। ਰੇਲ ਸੁਰੱਖਿਆ ਫੋਰਸ ਨੇ ਪੰਜ ਸੂਬਿਆਂ ਵਿਚਰੈਡ ਅਲਰਟ ਜਾਰੀ ਕੀਤਾ ਹੈ ਅਤੇ ਪ੍ਰਭਾਵਿਤ ਇਲਾਕਿਆਂ ਵਿਚ ਗਸ਼ਤ ਵਧਾ ਦਿੱਤੀ ਹੈ।... (Continue reading)
ਲਾਹੌਰ, 28 ਮਈ (ਨਵਾਂਪੰਗਾਂ ਨਿਊਜ਼ ਸਰਵਿਸ): ਪਾਕਿਸਤਾਨ ਦੇ ਸ਼ਹਿਰ ਲਾਹੌਰ ਵਿਚ ਅੱਜ ਘੱਟ ਗਿਣਤੀ ਅਹਿਮਦੀਆ ਭਾਈਚਾਰੇ ਦੀਆਂ ਦੋ ਮਸਜਿਦਾਂ ‘ਤੇ ਅਤਿਵਾਦੀਆਂ ਨੇ ਹਮਲਾ ਕੀਤਾ। ਦੋਵਾਂ ਮਸਜਿਦਾਂ ‘ਚ ਮੌਜੂਦ ਤਕਰੀਬਨ ਦੋ ਹਜ਼ਾਰ ਲੋਕਾਂ ਨੂੰ ਬੰਦੀ ਬਣਾ ਲਿਆ ਹੈ। ਇਸ ਹਮਲੇ ਵਿਚ 71... (Continue reading)
ਨਵੀਂ ਦਿੱਲੀ, : ਸਥਾਨਕ ਅਦਾਲਤ ਨੇ 1984 ਦੇ ਸਿੱਖ ਕਤਲੇਆਮ ਨਾਲ ਜੁੜੇ ਇਕ ਮਾਮਲੇ ਵਿਚ ਕਾਂਗਰਸੀ ਆਗੂਸੱਜਣ ਕੁਮਾਰ ਅਤੇ ਪੰਜ ਹੋਰਨਾਂ ਦੇ ਖ਼ਿਲਾਫ਼ ਦੋਸ਼ ਤੈਅ ਕਰ ਦਿੱਤੇ ਹਨ। ਕੇਂਦਰੀ ਜਾਂਚ ਬਿਊਰੋ ਨੇ ਸਿੱਖ ਕਤਲੇਆਮ ਦੌਰਾਨ ਭੀੜ ਨੂੰ ਉਕਸਾਉਣ ਦੇ ਦੋ ਮਾਮਲਿਆਂਵਿਚ ਸੱਜਣ ਕੁਮਾਰ ਅਤੇ ਪੰਜ ਹੋਰਨਾਂ ਖ਼ਿਲਾਫ਼ ਦੋਸ਼ ਪੱਤਰ ਦਾਖ਼ਲ ਕੀਤਾ ਹੈ। ਜ਼ਿਕਰਯੋਗ ਹੈ ਕਿ ਭੀੜ ਨੇ ਪੰਜ ਸਿੱਖਾਂ ਦਾ ਕਤਲ ਕਰ ਦਿੱਤਾ ਸੀ। ਤਤਕਾਲੀਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਫੈਲੇ ਦੰਗਿਆਂ ਦੌਰਾਨ ਤਿੰਨ ਹਜ਼ਾਰ ਤੋਂ ਵੱਧ ਸਿੱਖ ਮਾਰੇ ਗਏ ਸਨ। ਸੀ ਬੀ ਆਈ ਅਨੁਸਾਰ ਕਾਂਗਰਸੀਆਗੂ ਨੇ ਇਕ ਨਵੰਬਰ 1984 ਨੂੰ ਦਿੱਲੀ ਛਾਉਣੀ ਖੇਤਰ ਵਿਚ ਸਿੱਖਾਂ ਦਾ ਕਤਲ ਕਰਨ ਲਈ ਇਕ ਭੀੜ ਨੂੰ ਉਕਸਾਇਆ ਸੀ। ਸੱਜਣ ਕੁਮਾਰ ਤੋਂ ਇਲਾਵਾਬਲਵਾਨ ਖੋਖਰ, ਮਹੇਂਦਰ ਯਾਦਵ, ਕੈਪਟਨ ਭਾਗ ਮਲ, ਗਿਰਧਾਰੀ ਲਾਲ ਅਤੇ ਕ੍ਰਿਸ਼ਨ ਖੋਖਰ ਵੀ ਇਸ ਮਾਮਲੇ ਵਿਚ ਦੋਸ਼ੀ ਪਾਏ ਗਏ ਹਨ। ਅਦਾਲਤ ਦੇ ਇਸਫੈਸਲੇ ਨਾਲ ਸਿੱਖ ਜਥੇਬੰਦੀਆਂ ਵਲੋਂ ਭਰਪੂਰ ਸ਼ਲਾਘਾ ਕੀਤੀ ਗਈ ਹੈ... (Continue reading)
ਟੋਰਾਂਟੋ, 28 ਮਈ : ਕੈਨੇਡਾ ਨੇ ਨਵੀਂ ਦਿੱਲੀ ਸਥਿਤ ਆਪਣੇ ਹਾਈ ਕਮਿਸ਼ਨ ਵਲੋਂ ਕਈ ਉਚ ਭਾਰਤੀ ਅਧਿਕਾਰੀਆਂ ਨੂੰ ਵੀਜ਼ਾ ਨਾ ਦੇਣ ਦੇ ਮਾਮਲੇ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਕੈਨੇਡਾ ਨੇ ਭਾਰਤੀ ਸੁਰੱਖਿਆ ਬਲਾਂ ਦੇ ਉਚ ਅਧਿਕਾਰੀਆਂ ਨੂੰ ਵੀਜ਼ਾ... (Continue reading)
ਬੰਗਲੌਰ, 28 ਮਈ : ਵਿਦੇਸ਼ ਮੰਤਰੀ ਐਸ.ਐਮ. ਕ੍ਰਿਸ਼ਨਾ ਨੇ ਪਾਕਿਸਤਾਨੀ ਸੁਪਰੀਮ ਕੋਰਟ ਵਲੋਂ ਲਸ਼ਕਰ ਏ ਤੋਇਬਾ ਦੇ ਬਾਨੀ ਹਾਫ਼ਿਜ਼ ਸਈਦ ਨੂੰ ਨਜ਼ਰਬੰਦੀ ਤੋਂ ਰਿਹਾਅ ਕੀਤੇ ਜਾਣ ‘ਤੇ ਚਿੰਤਾ ਪ੍ਰਗਟਾਈ ਹੈ। ਸਈਦ ਮੁੰਬਈ ਹਮਲਿਆਂ ਦਾ ਸ਼ੱਕੀ ਸਾਜਿਸ਼ਕਰਤਾ ਹੈ। ਕ੍ਰਿਸ਼ਨਾ ਨੇ ਅੱਜ... (Continue reading)
... (Continue reading)