This option will reset the home page of Nava Panga Online restoring closed widgets and categories.

Reset Nava Panga Online homepage

Punjabi

ਪੰਜਾਬ ਦੀਆਂ ਸਮੂਹ ਅਦਾਲਤਾਂ 30 ਤੱਕ ਬੰਦ ਰਹਿਣਗੀਆਂ

ਚੰਡੀਗੜ੍ਹ, -ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਆਦੇਸ਼ ’ਤੇ ਪੰਜਾਬ ਦੀਆਂ ਸਮੂਹ ਅਦਾਲਤਾਂ ਗਰਮੀ ਦੀਆਂ ਛੁੱਟੀਆਂ ਕਾਰਨ 16 ਤੋਂ 30ਜੂਨ ਤੱਕ ਬੰਦ ਰਹਿਣਗੀਆਂ। ਇਹ ਜਾਣਕਾਰੀ ਜ਼ਿਲ੍ਹਾ ਬਾਰ ਐਸੋਸੀਏਸ਼ਨ ਫਰੀਦਕੋਟ ਦੇ ਸਾਬਕਾ ਪ੍ਰੈਸ ਸਕੱਤਰ ਉਮਾ ਸ਼ੰਕਰ ਸ਼ਰਮਾ ਐਡਵੋਕੇਟ ਨੇ ਅੱਜਪੱਤਰਕਾਰਾਂ ਨੂੰ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਅਤਿ ਜ਼ਰੂਰੀ ਕੰਮਾਂ ਲਈ ਸੈਸ਼ਨ ਜੱਜ ਅਤੇ ਐਡੀਸ਼ਨਲ ਸੀ.ਜੇ.ਐਮ. ਕੰਮ ਕਰਨਗੇ, ਜਿਨ੍ਹਾਂ ਵਿਚ ਜ਼ਮਾਨਤਤੇ ਸਟੇਅ ਮਾਮਲੇ ਦੇਖੇ ਜਾਣਗੇ। ਉਮਾ ਸ਼ੰਕਰ ਸ਼ਰਮਾ ਨੇ ਇਹ ਵੀ ਦੱਸਿਆ ਕਿ ਅਦਾਲਤਾਂ 1 ਜੁਲਾਈ ਤੋਂ ਫੌਜਦਾਰੀ ਕੇਸਾਂ ਲਈ ਖੁੱਲ੍ਹ ਜਾਣਗੀਆਂ ਅਤੇ ਦੀਵਾਨੀ ਕੇਸਾਂਲਈ 16 ਜੁਨ ਤੋਂ 15 ਜੁਲਾਈ ਤੱਕ ਬੰਦ ਰਹਿਣਗੀਆਂ; ਲੇਕਿਨ ਅਤਿ ਜ਼ਰੂਰੀ ਦੀਵਾਨੀ ਕੇਸਾਂ ਲਈ ਡਿਊਟੀ ਸਿਵਲ ਜੱਜ ਕੰਮ ਕਰਨਗੇ... (Continue reading)

ਮੁੰਬਈ ‘ਚ ਮੋਹਲੇਧਾਰ ਵਰਖਾ ਨਾਲ ਜਨਜੀਵਨ ਠੱਪ

  ਮੁੰਬਈ, -ਮੁੰਬਈ ਵਿਚ ਪਿਛਲੇ ਤਿੰਨ ਤੋਂ ਲਗਾਤਾਰ ਹੋ ਰਹੀ ਬਾਰਿਸ਼ ਨੇ ਜਨਤਾ ਤੇ ਪ੍ਰਸ਼ਾਸਨ ਲਈ ਮੁਸ਼ਕਿਲਾਂ ਖੜ੍ਹੀਆਂ ਕਰਕੇ ਰੱਖ ਦਿੱਤੀਆਂ ਹਨ। ਬਾਰਿਸ਼ ਕਾਰਨ ਜਿੱਥੇ ਸੜਕ, ਰੇਲ ਅਤੇ ਹਵਾਈ ਆਵਾਜਾਈ ਉਤੇ ਅਸਰ ਪਿਆ ਹੈ, ਉਥੇ ਆਮ ਲੋਕਾਂ ਨੂੰ ਭਾਰੀ ਮੁਸ਼ਕਿਲਾਂ... (Continue reading)

ਵਿਕਦੇ ਪਿੰਡਾਂ ਦੀ ਤ੍ਰਾਸਦੀ

ਦਰਸ਼ਨ ਸਿੰਘ ’ਦਰਸ਼ਕ’ਜੇਕਰ ਕਿਸੇ ਦਾ ਘਰ ਉਜੜ ਜਾਵੇ ਤਾਂ ਪੂਰਾ ਪਿੰਡ ਦੁੱਖ ਮਨਾਉਂਦਾ ਹੈ, ਪਰ ਜੇਕਰ ਕੋਈ ਪਿੰਡ ਉਜੜ ਜਾਵੇ ਤਾਂ ਇਹ ਕਿਸੇ ਸੂਬੇ ਲਈ ਸ਼ੁਭ ਸੰਕੇਤ ਨਹੀਂ ਹੁੰਦਾ। ਦੇਸ਼ਵਿਦੇਸ਼ਾਂ ਵਿਚ ਵਸਦੇ ਪੰਜਾਬੀਆਂ ਲਈ ਇਹ ਬਹੁਤ ਹੀ ਮੰਦਭਾਗੀ ਖਬਰ ਹੈ ਕਿ ਪਟਿਆਲਾ ਜ਼ਿਲ੍ਹੇ ਦਾ ਪਿੰਡ ਮਿਰਜ਼ਾਪੁਰ ਸੰਧਾਰਸੀ ਵਿਕ ਰਿਹਾ ਹੈ। ਇਹ ਨੌਬਤਇਸ ਲਈ ਆਈ ਹੈ ਕਿਉਂਕਿ ਇਸ ਪਿੰਡ ਦਾ ਧਰਤੀ ਹੇਠਲਾ ਪਾਣੀ ਐਨਾ ਹੇਠਾਂ ਚਲਾ ਗਿਆ ਹੈ ਕਿ ਲੋਕ ਬੂੰਦ ਬੂੰਦ ਨੂੰ ਤਰਸ ਗਏ ਹਨ। ਪਾਣੀ 700 ਫੁੱਟ ਤੋਂ ਵੀਹੇਠਾਂ ਜਾ ਕੇ ਮਿਲ ਰਿਹਾ ਹੈ। ਇਹ ਵੀ ਜ਼ਰੂਰੀ ਨਹੀਂ ਹੈ ਕਿ ਐਨੀ ਡੂੰਘਾਈ ’ਤੇ ਪਾਣੀ ਮਿਲ ਜਾਵੇ। ਕਈਆਂ ਨੇ ਤਾਂ ਕਈ ਕਈ ਵਾਰ ਬੋਰ ਡੂੰਘੇ ਕਰਵਾ ਲਏ, ਪਰ ਫਿਰਵੀ ਪਾਣੀ ਨਹੀਂ ਮਿਲਿਆ। ਉਥੇ ਲਗ ਰਹੀ ਸ਼ਰਾਬ ਦੀ ਫੈਕਟਰੀ ਵਾਲਿਆਂ ਨੇ 1200 ਫੁੱਟ ਡੂੰਘਾ ਬੋਰ ਪੁੱਟ ਕੇ ਪਾਣੀ ਕੱਢਿਆ ਹੈ, ਪਰ ਐਨਾ ਪੈਸਾ ਖਰਚ ਸਕਣਾਹਰ ਕਿਸੇ ਦੇ ਵਸ ਦੀ ਗੱਲ ਨਹੀਂ ਹੈ। ਇਹ ਵੀ ਭਰੋਸਾ ਨਹੀਂ ਹੈ ਕਿ ਹੁਣ ਐਨੀ ਡੂੰਘਾਈ ’ਤੇ ਪਾਣੀ ਮਿਲ ਜਾਵੇ ਅਤੇ ਅਗਲੇ ਸਾਲ 10 ਫੁੱਟ ਹੋਰ ਡੂੰਘਾ ਚਲਿਆ ਜਾਵੇ।ਪੰਜਾਬ ਜਿਸਦਾ ਨਾਂ ਪੰਜ ਦਰਿਆ ’ਤੇ ਪਿਆ ਹੈ ਉਹ ਸਿਰਫ਼ ਨਾਮ ਦਾ ਹੀ ਪੰਜ ਆਬ ਹੈ, ਹੁਣ ਉਸਦੀ ਆਬੋ ਹਵਾ ਹੇਠਾਂ ਤੋਂ ਉਪਰ ਤੱਕ ਸ਼ੁੱਧ ਨਹੀਂ ਹੈ। ਇਹਕਹਾਣੀ ਸਿਰਫ਼ ਮਿਰਜ਼ਾਪੁਰ ਸੰਧਾਰਸੀ ਦੀ ਨਹੀਂ, ਇਹ ਹੋਣੀ ਹੋਰਨਾਂ ਪਿੰਡਾਂ ਦੀ ਵੀ ਹੋਣ ਵਾਲੀ ਹੈ। ਸੂਬੇ ਅੰਦਰ ਕੋਈ ਵੀ ਪਿੰਡ ਦੇਖ ਲਵੋ, ਕੋਈ ਵੀ ਕਸਬਾ ਦੇਖਲਵੋ, ਕੋਈ ਵੀ ਸ਼ਹਿਰ ਦੇਖ ਲਵੋ ਹਰ ਪਾਸੇ ਇਹ ਹੀ ਹਾਲ ਹੈ। ਧਰਤੀ ਹੇਠਲਾ ਪਾਣੀ ਹਰ ਪਾਸੇ ਹੇਠਾਂ ਚਲਿਆ ਗਿਆ ਹੈ। ਇਸ ਬਾਰੇ ਵਿਗਿਆਨੀ ਅਤੇ ਮਾਹਰਚੇਤਾਵਨੀ ਵੀ ਦੇ ਚੁੱਕੇ ਹਨ ਪਰ ਹਾਲੇ ਤੱਕ ਵੀ ਇਸ ਸਬੰਧ ਵਿਚ ਕੋਈ ਗੰਭੀਰ ਨਹੀਂ ਹੋਇਆ। ਹਾਲੇ ਵੀ ਲੋਕ ਧੜੱਲੇ ਨਾਲ ਝੋਨਾ ਲਗਾ ਰਹੇ ਹਨ। ਇਸ ਫ਼ਸਲ ਨੇਸਾਡੀ ਧਰਤੀ ਨੂੰ ਕੱਖੋਂ ਹੌਲਾ ਕਰ ਦਿੱਤਾ ਹੈ। ਇਹ ਫ਼ਸਲ ਆਮ ਫ਼ਸਲਾਂ ਨਾਲੋਂ ਕਈ ਗੁਣਾ ਵੱਧ ਪਾਣੀ ਮੰਗਦੀ ਹੈ। ਇਸ ਫਸਲ ਨੇ ਕਿਸਾਨਾਂ ਨੂੰ ਅਮੀਰ ਜ਼ਰੂਰ ਕਰਦਿੱਤਾ ਹੈ, ਪਰ ਪੰਜਾਬ ਨੂੰ ਪਾਣੀ ਪੱਖੋਂ ਗਰੀਬ ਬਣਾ ਕੇ ਰਖ ਦਿੱਤਾ ਹੈ। ਸਰਕਾਰਾਂ ਕਦੇ ਕਦੇ ਗੰਭੀਰ ਜ਼ਰੂਰ ਹੁੰਦੀਆਂ ਹਨ, ਪਰ ਉਨ੍ਹਾਂ ਦੇ ਯਤਨ ਨਾਕਾਫ਼ੀ ਹੀ ਨਜ਼ਰਆਉਂਦੇ ਹਨ। ਉਹ ਕਿਸਾਨਾਂ ਨੂੰ ਬਦਲਵੀਆਂ ਫ਼ਸਲਾਂ ਲਈ ਉਤਸ਼ਾਹਿਤ ਕਰਨ ਵਿਚ ਅਸਫ਼ਲ ਰਹੀ ਹੈ। ਕਿਸਾਨਾਂ ਨੂੰ ਦੂਜੀਆਂ ਫ਼ਸਲਾਂ ਲਈ ਨਾ ਤਾਂ ਮੰਡੀ ਦੇ ਸਕੀ ਹੈਅਤੇ ਨਾ ਹੀ ਉਨ੍ਹਾਂ ਨੂੰ ਦੂਜੀਆਂ ਫ਼ਸਲਾਂ ਲਈ ਸਬਸਿਡੀ ਮੁਹੱਈਆ ਕਰ ਸਕੀ ਹੈ। ਇਸ ਕਾਰਨ ਕਿਸਾਨ ਮੁੜ ਝੋਨਾ ਹੀ ਲਗਾਈ ਜਾ ਰਹੇ ਹਨ। ਇਸ ਕਾਰਨ ਹਰਪਾਸਿਓਂ ਬੁਰੀਆਂ ਖ਼ਬਰਾਂ ਸਾਨੂੰ ਸੁਣਨ ਨੂੰ ਮਿਲ ਰਹੀਆਂ ਹਨ। ਜਿਥੇ ਧਰਤੀ ਹੇਠਲਾ ਪਾਣੀ ਹੋਰ ਹੇਠਾਂ ਜਾ ਰਿਹਾ ਹੈ, ਉਥੇ ਧਰਤੀ ਉਤਲੇ ਪਾਣੀ ਨੂੰ ਅਸੀਂ ਦੂਸ਼ਿਤ ਕਰੀ ਜਾ ਰਹੇ ਹਾਂ। ਸਤਲੁਜ ਅਤੇ ਬਿਆਸ ਦਰਿਆਵਾਂ ਦੇ ਪਾਣੀਪੀਣਯੋਗ ਨਹੀਂ ਰਹਿ ਗਏ ਕਿਉਂਕਿ ਇਨ੍ਹਾਂ ਵਿਚ ਪਿੰਡਾਂ ਅਤੇ ਸ਼ਹਿਰਾਂ ਦੀ ਗੰਦਗੀ ਡਿੱਗ ਰਹੀ ਹੈ,ਜਿਥੇ ਸਨਅਤੀ ਸ਼ਹਿਰ ਹਨ ਉਥੇ ਇਨ੍ਹਾਂ ਦਰਿਆਵਾਂ ਅੰਦਰਰਸਾਇਣ ਡਿੱਗ ਰਹੇ ਹਨ। ਸਤਲੁਜ ਦੇ ਗੰਦੇ ਪਾਣੀ ਕਾਰਨ ਪੰਛੀਆਂ ਦੇ ਮਰਨ ਦੀਆਂ ਖ਼ਬਰਾਂ ਆਮ ਆਉਂਦੀਆਂ ਰਹਿੰਦੀਆਂ ਹਨ। ਇਹੀ ਜ਼ਹਿਰੀਲਾ ਪਾਣੀ ਆਮਲੋਕਾਂ ’ਤੇ ਵੀ ਅਸਰ ਕਰ ਰਿਹਾ ਹੈ। ਇਨ੍ਹਾਂ ਦਰਿਆਵਾਂ ਵਿਚੋਂ ਨਿਕਲਦੀਆਂ ਨਹਿਰਾਂ ਅੱਗੇ ਆਮ ਲੋਕਾਂ ਨੂੰ ਪ੍ਰਭਾਵਿਤ ਕਰ ਰਹੀਆਂ ਹਨ। ਮਾਲਵੇ ਖੇਤਰ ਵਿਚ ਪੀਣਵਾਲਾ ਪਾਣੀ ਇੰਨਾ ਜ਼ਿਆਦਾ ਦੂਸ਼ਿਤ ਹੋ ਚੁੱਕਿਆ ਹੈ ਕਿ ਉਥੇ ਕੈਂਸਰ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਇਕ ਇਕ ਪਿੰਡ ਵਿਚ ਕਈ ਕਈਪਰਿਵਾਰ ਇਸ ਨਾਮੁਰਾਦ ਬਿਮਾਰੀ ਤੋਂ ਪੀੜਤ ਹਨ। ਸਰਕਾਰ ਵੀ ਇਨ੍ਹਾਂ ਖ਼ਬਰਾਂ ਨੂੰ ਪੜ੍ਹ, ਸੁਣ ਕੇ ਬਹੁਤ ਚਿੰਤਤ ਹੈ। ਉਸਨੇ ਬਹੁਤ ਸਾਰੇ ਪਿੰਡਾਂ ਨੂੰ ਪੀਣ ਵਾਲਾਸ਼ੁੱਧ ਪਾਣੀ ਮੁਹੱਈਆ ਕਰਵਾਉਣ ਲਈ ਯਤਨ ਅਰੰਭੇ ਹਨ। ਹੋਰ ਵੀ ਹੀਲੇ ਕੀਤੇ ਜਾ ਰਹੇ ਹਨ, ਪਰ ਫਿਰ ਵੀ ਮਰਜ਼ ਵਧਦਾ ਹੀ ਜਾ ਰਿਹੈ ਮਾਲਵੇ ਖੇਤਰ ਵਿਚੋਂਪਰਿਵਾਰਾਂ ਦੇ ਪਰਿਵਾਰ ਇਸ ਬਿਮਾਰੀ ਦਾ ਇਲਾਜ ਕਰਵਾਉਂਦੇ ਕਰਵਾਉਂਦੇ ਕਰਜ਼ਾਈ ਹੋ ਰਹੇ ਹਨ। ਕਰਜ਼ੇ ਐਨੇ ਵਧ ਗਏ ਹਨ ਕਿ ਬਹੁਤ ਸਾਰੇ ਲੋਕਾਂ ਨੂੰਖੁਦਕਸ਼ੀਆਂ ਤੱਕ ਕਰਨੀਆਂ ਪੈ ਰਹੀਆਂ ਹਨ।ਇਕ ਤਾਜ਼ਾ ਰਿਪੋਰਟ ਇਹ ਹੈ ਕਿ ਪੰਜਾਬ ਅੰਦਰ ਤਕਰੀਬਨ 6500 ਪਿੰਡਾਂ ਦੇ ਪੀਣ ਵਾਲੇ ਪਾਣੀ ਦੇ ਸੈਂਪਲ ਫੇਲ੍ਹ ਪਾਏ ਗਏ। ਵਿਗਿਆਨੀਆਂ ਅਨੁਸਾਰ ਪੀਣ ਵਾਲੇਪਾਣੀ ਵਿਚ ਟੀ.ਡੀ.ਐਸ. ਪੱਧਰ 115 ਹੋਣਾ ਚਾਹੀਦਾ ਹੈ, ਪਰ ਪਿੰਡਾਂ ਅੰਦਰ ਟੀ.ਡੀ.ਐਸ. ਪੱਧਰ 300 ਤੋਂ 450 ਵਿਚਾਲੇ ਹੈ। ਇਸੇ ਤਰ੍ਹਾਂ ਹੋਰ ਜ਼ਹਿਰੀਲੇ ਤੱਤ ਪੀਣਵਾਲੇ ਪਾਣੀ ਵਿਚ ਮੌਜੂਦ ਹਨ। ਪੰਜਾਬ ਨੂੰ ਬਚਾਉਣ ਲਈ ਹਰ ਪਾਸਿਓਂ ਹੰਭਲਾ ਮਾਰਨ ਦੀ ਲੋੜ ਹੈ। ਧਰਤੀ ਹੇਠਲਾ ਪਾਣੀ ਬਚਾਉਣ ਲਈ ਸਰਕਾਰ ਨੂੰ ਕੋਈ ਪੁਖਤਾ ਨੀਤੀ ਬਨਾਉਣੀ ਹੀ ਪਵੇਗੀ।ਸਿਆਸੀ ਨਫ਼ੇ-ਨੁਕਸਾਨ ਨੂੰ ਸੋਚੇ ਬਿਨਾਂ ਕੋਈ ਅਜਿਹਾ ਕਦਮ ਚੁੱਕਣਾ ਹੀ ਪਵੇਗਾ ਜਿਸ ਨਾਲ ਝੋਨੇ ਦੀ ਲੁਆਈ ਨੂੰ ਨਿਰਉਤਸ਼ਾਹਿਤ ਕੀਤਾ ਜਾ ਸਕੇ। ਜਿੰਨਾ ਰਕਬਾਝੋਨੇ ਤੋਂ ਘਟਾਇਆ ਜਾਵੇਗਾ ਧਰਤੀ ਹੇਠਲਾ ਓਨਾ ਪਾਣੀ ਬਚਦਾ ਜਾਵੇਗਾ। ਧਰਤੀ ਉਤਲੇ ਪਾਣੀ ਨੂੰ ਬਚਾਉਣ ਲਈ ਉਦਯੋਗਪਤੀਆਂ ਨੂੰ ਆਪਣੇ ਫਰਜ਼ ਪਛਾਣਨੇ ਪੈਣਗੇ। ਸਿਰਫ਼ ਮੁਨਾਫ਼ੇ ਵੱਲ ਹੀ ਧਿਆਨ ਦੇਣਾ ਨਹੀਂ ਚਾਹੀਦਾ। ਨਦੀਆਂ ਅਤੇਦਰਿਆਵਾਂ ਵਿਚ ਉਨ੍ਹਾਂ ਵਲੋਂ ਜਿਹੜਾ ਪਾਣੀ ਰੋੜ੍ਹਿਆ ਜਾ ਰਿਹਾ ਹੈ ਉਸ ਨੂੰ ਸਾਫ਼ ਕਰਕੇ ਦਰਿਆਵਾਂ ਵਿਚ ਭੇਜਿਆ ਜਾਣਾ ਚਾਹੀਦਾ ਹੈ । ਸ਼ਹਿਰਾਂ ਦੇ ਗੰਦੇ ਪਾਣੀ ਦਾ ਵੀਕੋਈ ਯੋਗ ਨਿਕਾਸੀ ਪ੍ਰਬੰਧ ਹੋਣਾ ਚਾਹੀਦਾ ਹੈ। ਸਰਕਾਰ ਲਈ ਹੁਣ ਪਾਣੀ ਬਚਾਉਣਾ ਮੁੱਖ ਏਜੰਡਾ ਹੋਣਾ ਚਾਹੀਦਾ ਹੈ। ਧਰਤੀ ਹੇਠਲਾ ਅਤੇ ਉਪਰਲਾ ਪਾਣੀ ਜੇਕਰਇਸੇ ਤਰ੍ਹਾਂ ਖ਼ਤਮ ਹੁੰਦਾ ਰਿਹਾ ਜਾਂ ਗੰਧਲਾ ਹੁੰਦਾ ਰਿਹਾ ਤਾਂ ਸਾਡਾ ਆਪਣਾ ਭਵਿੱਖ ਵੀ ਗੰਧਲਾ ਹੋ ਜਾਵੇਗਾ ਅਤੇ ਅਸੀਂ ਆਪਣੀ ਆਉਣ ਵਾਲੀ ਪੀੜ੍ਹੀ ਅੱਗੇ ਵੀਸ਼ਰਮਿੰਦਾ ਹੋਵਾਂਗੇ। ਅੱਜ ਇਕ ਪਿੰਡ ਦੇ ਉਜੜਨ ਦੀ ਖ਼ਬਰ ਆਈ ਹੈ। ਆਉਣ ਵਾਲੇ ਸਮੇਂ ਵਿਚ ਪਿੰਡਾਂ ਦੇ ਪਿੰਡ ਇਸ ਨਰਕ ਨੂੰ ਹੰਢਾਉਣਗੇ। ਇਸ ਲਈ ਸਾਰੇਪੰਜਾਬੀਆਂ ਦਾ ਫਰਜ਼ ਬਣਦਾ ਹੈ ਕਿ ਇਸ ਗੰਭੀਰ ਸਮੱਸਿਆ ਬਾਰੇ ਸੋਚੀਏ ਅਤੇ ਇਸ ਦੇ ਹੱਲ ਲਈ ਜੇਕਰ ਆਰਥਿਕ ਕੁਰਬਾਨੀਆਂ ਦੇਣੀਆਂ ਪੈਣ ਤਾਂ ਝਿਜਕਣਾਨਹੀਂ ਪੈਣਾ ਚਾਹੀਦਾ। ਆਖਰ ਸਾਡਾ ਗੁਰਬਾਣੀ ਦੇ ਇਸ ਮਹਾਂ ਵਾਕ ’ਪਵਨੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤ£’ ਵਿਚ ਡੂੰਘਾ ਵਿਸ਼ਵਾਸ ਹੈ। ਗੁਰਬਾਣੀ ਦੇ ਇਸਮਹਾਂ ਵਾਕ ਅਨੁਸਾਰ ਸੰਤ ਬਲਬੀਰ ਸਿੰਘ ਸੀਚੇਵਾਲ ਆਪਣੇ ਵੱਲੋਂ ਬਹੁਤ ਉਪਰਾਲੇ ਕਰ ਰਹੇ ਹਨ। ਉਨ੍ਹਾਂ ਵੱਲੋਂ ਚਲਾਈ ਜਾ ਰਹੀ ਮੁਹਿੰਮ ਵਿਚ ਸਭ ਨੂੰ ਹਿੱਸੇਦਾਰਬਣਨਾ ਚਾਹੀਦਾ ਹੈ।... (Continue reading)

ਓਬਾਮਾ ਨੂੰ ਮੰਗ ਪੱਤਰ ਭੇਜਣਗੇ ਗੈਸ ਕਾਂਡ ਦੇ ਪੀੜਤ

ਭੋਪਾਲ,  ਭੋਪਾਲ ਗੈਸ ਪੀੜਤਾਂ ਨੂੰ ਇਨਸਾਫ਼ ਦਿਵਾਉਣ ਲਈ ਗੈਸ ਪੀੜਤਾਂ ਨੇ ਯੂਨੀਅਨ ਕਾਰਬਾਈਡ ਦੇ ਖ਼ਿਲਾਫ਼ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੂੰ ਮੰਗ ਪੱਤਰ ਭੇਜਣ ਲਈ ਹਸਤਾਖ਼ਰ ਮੁਹਿੰਮ ਸ਼ੁਰੂ ਕੀਤੀ ਹੈ। ਭੋਪਾਲ ਗੈਸ ਕਾਂਡ ਦੇ ਪੀੜਤਾਂ ਨੂੰ ਇਨਸਾਫ਼ਦਿਵਾਉਣ ਲਈ ਕੰਮ ਕਰ ਰਹੀ ਇਕ ਸਮਾਜ ਸੇਵੀ ਜਥੇਬੰਦੀ ਵਲੋਂ ਓਬਾਮਾ ਨੂੰ ਭੇਜੇ ਜਾਣ ਵਾਲੇ ਮੰਗ ਪੱਤਰ ਵਿਚ ਕਿਹਾ ਗਿਆ ਹੈ ਕਿ ਮੈਕਸਿਕੋ ਦੀ ਖਾੜੀ ਵਿਚ ਫੈਲੇਤੇਲ ਨੂੰ ਲੈ ਕੇ ਬ੍ਰਿਟਿਸ਼ ਪੈਟਰੋਲੀਅਮ ਕੰਪਨੀ ਦੇ ਖ਼ਿਲਾਫ਼ ਤੁਹਾਡੇ ਸਖ਼ਤ ਕਦਮ ਪੂਰ ਦੁਨੀਆਂ ਵਿਚ ਸ਼ਾਲਾਘਾਯੋਗ ਹਨ ਅਤੇ ਇਹੀ ਕਦਮ ਭੋਪਾਲ ਗੈਸ ਤਰਾਸਦੀਵਿਚ ਸ਼ਾਮਲ ਅਮਰੀਕਾ ਦੀ ਕੰਪਨੀ ਯੂਨੀਅਨ ਕਾਰਬਾਈਡ ਦੇ ਖ਼ਿਲਾਫ਼ ਚੁੱਕੇ ਜਾਣੇ ਚਾਹੀਦੇ ਹਨ। ਜਥੇਬੰਦੀ ਦੇ ਕੁਆਰਡੀਨੇਟਰ ਅਬਦੁਲ ਜੱਬਾਰ ਨੇ ਦੱਸਿਆ ਕਿਇਹ ਮੰਗ ਪੱਤਰ ਓਬਾਮਾ ਨੂੰ ਜਲਦ ਹੀ ਭੇਜਿਆ ਜਾਵੇਗਾ।... (Continue reading)

ਅਮਰਨਾਥ ਯਾਤਰਾ ਲਈ 1 ਲੱਖ ਸ਼ਰਧਾਲੂਆਂ ਵੱਲੋਂ ਰਜਿਸਟਰੇਸ਼ਨ

ਜੰਮੂ,  ਜੰਮੂ ਦੇ ਅਧਾਰ ਕੈਂਪ ਤੋਂ ਇਕ ਜੁਲਾਈ ਨੂੰ ਸ਼ੁਰੂ ਹੋਣ ਵਾਲੀ ਸਾਲਾਨਾ ਅਮਰਨਾਥ ਯਾਤਰਾ ਲਈ ਹੁਣ ਤੱਕ ਤਕਰੀਬਨ ਇਕ ਲੱਖਸ਼ਰਧਾਲੂਆਂ ਵੱਲੋਂ ਰਜਿਸਟਰੇਸ਼ਨ ਕਰਵਾਈ ਗਈ ਹੈ। ਸੂਤਰਾਂ ਅਨੁਸਾਰ ਰਜਿਸਟਰੇਸ਼ਨ ਪ੍ਰਕ੍ਰਿਆ 5 ਜੂਨ ਨੂੰ ਸ਼ੁਰੂ ਹੋਈ ਸੀ ਅਤੇ ਪਿਛਲੇ 10 ਦਿਨਾਂ ਵਿਚ1,06,204 ਸ਼ਰਧਾਲੂ ਇਸ ਯਾਤਰਾ ਲਈ ਰਜਿਸਟਰੇਸ਼ਨ ਕਰਵਾ ਚੁੱਕੇ ਹਨ। ਯਾਤਰਾ ਇਕ ਜੁਲਾਈ ਤੋਂ 24 ਅਗਸਤ ਤੱਕ ਚੱਲੇਗੀ।... (Continue reading)

ਪੰਜਾਬ ਵਿੱਚ ਹਾਦਸਿਆਂ ਦੀ ਸਿਆਸਤ: ਸ਼ਾਹ ਮੁਹੰਮਦਾ ਹੋਈ ਹੁਣ ਮੌਤ ਸਸਤੀ

-ਕਿਰਪਾਲ ਸਿੰਘ ਦਤਾਰੀਏ ਵਾਲਾ‘ਜੰਗ ਸਿੰਘਾਂ ਤੇ ਫਰੰਗੀਆਂ’ ਦੀ ਇੱਕ ਛੋਟੀ ਜਿਹੀ ਰਚਨਾ ਦੇ ਸਿਰ ‘ਤੇ ਪੰਜਾਬੀ ਸਾਹਿਤ ਵਿੱਚ ਨਿਵੇਕਲੀ ਥਾਂ ਬਣਾ ਲੈਣ ਵਾਲੇ ਪੰਜਾਬ ਦੇ ਕੌਮੀ ਕਵੀ ਸ਼ਾਹ ਮੁਹੰਮਦ ਦੀ ਇਹ ਸਤਰ ‘ਸ਼ਾਹ ਮੁਹੰਮਦਾ ਹੋਈ ਹੁਣ ਮੌਤ ਸਸਤੀ’ ਮਹਾਰਾਜਾ ਰਣਜੀਤ... (Continue reading)

ਘਰ ਦੇ ਗਾਰਡਨ ‘ਚੋਂ ਇਕ ਲੱਖ ਸੱਠ ਹਜ਼ਾਰ ਯੂਰੋ ਲੱਭੇ, ਪਰ ਕੰਮ ਨਾ ਆਏ

ਫਰਾਂਸ, – ਇਥੇ ਬੁਰਦੋ ਸ਼ਹਿਰ ਦੇ ਕੋਲ ਇਕ ਆਦਮੀ ਨੇ ਜਨਵਰੀ ਦੇ ਮਹੀਨੇ ਨਵਾਂ ਘਰ ਖਰੀਦਿਆ ਸੀ। ਜਦੋਂ ਉਹ ਗਾਰਡਨ ਦੀ ਸਫਾਈ ਕਰ ਰਿਹਾ ਸੀ ਤਾਂ ਉਸ ਨੂੰ ਇਕ ਬੈਗ ਪਿਆ ਮਿਲਿਆ, ਜਿਹਡ਼ਾ 1,60,000 ਹਜ਼ਾਰ ਯੂਰੋ ਦੇ 50-100-500 ਨੋਟਾਂ ਦੇ... (Continue reading)

ਭੋਪਾਲ ਗੈਸ ਕਾਂਡ ਬਾਰੇ ਮੈਡਮ ਸੋਨੀਆ ਚੁੱਪ ਕਿਉਂ : ਮੋਦੀ

ਪਟਨਾ,  ਬਿਹਾਰ ਦੀ ਰਾਜਧਾਨੀ ਪਟਨਾ ਵਿਚ ਆਯੋਜਿਤ ਭਾਜਪਾ ਦੀ ਸਵੈ ਮਾਣ ਰੈਲੀ ਵਿਚ ਗੁਜਰਾਤ ਦੇ ਮੁੱਖ ਮੰਤਰੀਨਰੇਂਦਰ ਮੋਦੀ ਨੇ ਇਕ ਤੀਰ ਨਾਲ ਕਈ ਨਿਸ਼ਾਨੇ ਲਗਾਏ। ਪਹਿਲਾ ਨਿਸ਼ਾਨਾ ਉਨ੍ਹਾਂ ਨੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ’ਤੇ ਲਗਾਇਆ ਜਦੋਂ ਕਿ ਸੋਨੀਆਗਾਂਧੀ ਨੂੰ ਵੀ ਉਨ੍ਹਾਂ ਨੇ ਲੰਮੇਂ ਹੱਥੀਂ ਲੈਣ ਤੋਂ ਪ੍ਰਹੇਜ਼ ਨਹੀਂ ਕੀਤਾ। ਰੈਲੀ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਬਿਹਾਰੀਆਂ ਨੂੰ ਆਪਣਾ ਸ਼ੁਭਚਿੰਤਕ ਦੱਸਿਆ। ਉਨ੍ਹਾਂ ਕਿਹਾ ਕਿਜਦੋਂ ਗੁਜਰਾਤ ਵਿਚ ਭੂਚਾਲ ਆਇਆ ਸੀ ਤਾਂ ਚਾਰੇ ਪਾਸੇ ਮੌਤ ਦਾ ਤਾਂਡਵ ਸੀ ਉਸ ਸਮੇਂ ਸਾਡੇ ਹੰਝੂਆਂ ਨੂੰ ਗੁਜਰਾਤ ਵਿਚ ਰਹਿ ਰਹੇ ਬਿਹਾਰ ਦੇ ਲੋਕਾਂ ਨੇ ਪੂੰਝਿਆ।ਮੋਦੀ ਇਥੇ ਹੀ ਨਹੀਂ ਰੁਕੇ, ਉਨ੍ਹਾਂ ਨੇ ਕਿਹਾ ਕਿ ਮੈਂ 2001 ਵਿਚ ਬਿਹਾਰ ਆਇਆ ਸੀ ਅਤੇ ਹੁਣ ਇੰਨੇ ਸਾਲਾਂ ਬਾਅਦ ਤੁਹਾਡੇ ਵਿਚ ਆਇਆ ਹਾਂ ਤਾਂ ਦੱਸ ਦੇਵਾਂ ਕਿਬਿਹਾਰੀ ਮੇਰੇ ਭਰਾ ਹਨ।ਨਸਲਵਾਦ, ਮਾਓਵਾਦ, ਅਤਿਵਾਦ, ਵਧਦੀ ਮਹਿੰਗਾਈ, ਦੇਸ਼ ਦੇ ਆਰਥਿਕ ਵਿਕਾਸ ਬਾਰੇ ਮੋਦੀ ਨੇ ਕਿਹਾ ਕਿ ਮੁੰਬਈ ਹਮਲੇ ਵਿਚ ਫਾਂਸੀ ਦੀ ਸਜ਼ਾ ਵਾਲੇ ਅਤਿਵਾਦੀਅਜ਼ਮਲ ਕਸਾਬ ਨੂੰ ਤੁਰੰਤ ਫਾਂਸੀ ਦਿੱਤੀ ਜਾਣੀ ਚਾਹੀਦੀ ਹੈ, ਉਸਤੋਂ ਬਾਅਦ ਦੇਸ਼ ਵਿਚ ਜਿਸ ਤਰ੍ਹਾਂ ਮਹਿੰਗਾਈ ਵਧਦੀ ਹੈ, ਉਸ ਕਾਰਨ ਆਮ ਲੋਕ ਬਹੁਤ ਦੁਖੀਹਨ। ਇਹ ਸਾਰੇ ਮੁੱਦੇ ਬਹੁਤ ਗੰਭੀਰ ਹਨ, ਪਰ ਕਾਂਗਰਸ ਮੁਖੀ ਸੋਨੀਆ ਗਾਂਧੀ ਚੁੱਪ ਬੈਠੇ ਹਨ। ਭੋਪਾਲ ਗੈਸ ਕਾਂਡ ’ਤੇ ਕੇਂਦਰ ਸਰਕਾਰ ’ਤੇ ਨਿਸ਼ਾਨਾ ਵਿੰਨ੍ਹਦਿਆਂਮੋਦੀ ਨੇ ਕਿਹਾ ਕਿ ਅੱਜ ਇਹ ਪੂਰੀ ਦੁਨੀਆਂ ਦੇ ਸਾਹਮਣੇ ਆ ਗਿਆ ਹੈ ਕਿ ਗੈਸ ਤਰਾਸਦੀ ਦੇ ਦੋਸ਼ੀਆਂ ਨੂੰ ਕਿਸ ਤਰ੍ਹਾਂ ਬਚਾਇਆ ਗਿਆ ਹੈ। ਉਨ੍ਹਾਂ ਕਿਹਾ ਕਿਕਾਂਗਰਸੀ ਲੋਕ ਹੀ ਖੁੱਲ੍ਹ ਕੇ ਦਸ ਰਹੇ ਹਨ ਕਿ ਕਿਸ ਤਰ੍ਹਾਂ ਅਪਰਾਧੀਆਂ ਨੂੰ ਬਚਾਇਆ ਗਿਆ। ਮੋਦੀ ਨੇ ਕਿਹਾ ਕਿ ਅੱਜ ਪੂਰਾ ਦੇਸ਼ ਇਹ ਚਾਨਣਾ ਚਾਹੁੰਦਾ ਹੈ ਕਿਭੋਪਾਲ ਗੈਸ ਤਰਾਸਦੀ ਵਿਚ ਹਜ਼ਾਰਾਂ ਲੋਕਾਂ ਦੀ ਮੌਤ ਦਾ ਸੌਦਾਗਾਰ ਕੌਣ ਹੈ। ਅਸੀਂ ਸੋਨੀਆ ਗਾਂਧੀ ਤੋਂ ਇਹ ਜਵਾਬ ਜਾਨਣਾ ਚਾਹੁੰਦੇ ਹਾਂ।... (Continue reading)

ਮੁੱਖ ਮੰਤਰੀ 18 ਨੂੰ ਮੁੜ ਅਮਰੀਕਾ ਜਾਣਗੇ?

ਚੰਡੀਗੜ੍ਹ, 14 ਜੂਨ (ਦਵਿੰਦਰ ਸਿੰਘ ਕੋਹਲੀ): ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਥੋੜ੍ਹੇ ਸਮੇਂ ਵਿਚ ਹੀ ਆਪਣੀ ਦੂਜੀ ਫੇਰੀ ’ਤੇ ਅਮਰੀਕਾ ਜਾ ਰਹੇਹਨ। ਭਰੋਸੇਯੋਗ ਸੂਤਰਾਂ ਅਨੁਸਾਰ ਮੁੱਖ ਮੰਤਰੀ 18 ਜੂਨ ਤੋਂ 3 ਜੁਲਾਈ ਤੱਕ ਦੋ ਹਫ਼ਤਿਆਂ ਲਈ ਅਮਰੀਕਾ ਜਾਣ ਲਈ ਪ੍ਰੋਗਰਾਮ ਉਲੀਕ ਚੁੱਕੇ ਹਨ। ਉਹ ਇਥੇ17 ਜੂਨ ਦੀ ਕੈਬਨਿਟ ਦੀ ਮੀਟਿੰਗ ਵਿਚ ਭਾਗ ਲੈ ਕੇ ਉਸਦੀ ਪ੍ਰਧਾਨਗੀ ਕਰਨਗੇ ਅਤੇ ਇਥੋਂ ਸਿੱਧਾ ਦਿੱਲੀ ਲਈ ਰਵਾਨਾ ਹੋ ਜਾਣਗੇ। ਉਥੇ ਮੁੱਖ ਮੰਤਰੀ ਸ. ਪ੍ਰਕਾਸ਼ਸਿੰਘ ਬਾਦਲ ਕੁੱਝ ਕੇਂਦਰੀ ਆਗੂਆਂ ਨੂੰ ਮਿਲਣਗੇ ਅਤੇ 18 ਜੂਨ ਨੂੰ ਅਮਰੀਕਾ ਲਈ ਰਵਾਨਾ ਹੋ ਜਾਣਗੇ। ਸ. ਪ੍ਰਕਾਸ਼ ਸਿੰਘ ਬਾਦਲ ਦੀ ਧਰਮ ਪਤਨੀ ਸੁਰਿੰਦਰ ਕੌਰਬਾਦਲ ਅਮਰੀਕਾ ਵਿਖੇ ਇਕ ਨਿੱਜੀ ਹਸਪਤਾਲ ਵਿਚ ਜ਼ੇਰੇ ਇਲਾਜ ਹਨ। ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਪਹਿਲਾਂ ਹੀ ਪਿਛਲੇ ਕੁੱਝ ਦਿਨਾਂ ਤੋਂਅਮਰੀਕਾ ਵਿਖੇ ਹੀ ਹਨ। ਸੂਤਰਾਂ ਅਨੁਸਾਰ ਸ. ਸੁਖਬੀਰ ਸਿੰਘ ਬਾਦਲ ਪ੍ਰਕਾਸ਼ ਸਿੰਘ ਬਾਦਲ ਦੇ ਅਮਰੀਕਾਪੁੱਜਣ ’ਤੇ ਹੀ ਪੰਜਾਬ ਪਰਤਣਗੇ। ਉਨ੍ਹਾਂ ਦੀ 22-23 ਜੂਨ ਨੂੰ ਪੰਜਾਬ ਮੁੜਨ ਦੀ ਸੰਭਾਵਨਾ ਹੈ। ਇਹ ਵੀ ਪਤਾ ਲੱਗਾ ਹੈ ਕਿ ਭਾਰਤ ਪਾਕਿ ਸਰਹੱਦ ’ਤੇ 24-25 ਜੂਨਨੂੰ ਰਾਸ਼ਟਰ ਮੰਡਲ ਖੇਡਾਂ ਲਈ ਦਾਖ਼ਲ ਹੋਣ ਵਾਲੀ ਮਸ਼ਾਲ ਨੂੰ ਪ੍ਰਾਪਤ ਕਰਨ ਲਈ ਰਾਜ ਸਰਕਾਰ ਵੱਲੋਂ ਉਪ ਮੁੱਖ ਮੰਤਰੀ ਜਾਂ ਮੁੱਖ ਮੰਤਰੀ ਦੋਵਾਂ ਵਿਚੋਂ ਕਿਸੇ ਇਕਦਾ ਹੋਣਾ ਜ਼ਰੂਰੀ ਹੈ, ਇਸ ਲਈ ਮੰਨਿਆ ਜਾ ਰਿਹਾ ਹੈ ਕਿ ਉਪ ਮੁੱਖ ਮੰਤਰੀ ਇਸ ਤੋਂ ਪਹਿਲਾਂ ਪੰਜਾਬ ਮੁੜ ਆਉਣਗੇ।... (Continue reading)

ਤਲਾਕ ਲੈਣਾ ਹੋਇਆ ਸੌਖਾ ਹਿੰਦੂ ਮੈਰਿਜ ਐਕਟ ‘ਚ ਸੋਧ ਨੂੰ ਮਨਜ਼ੂਰੀ

ਨਵੀਂ ਦਿੱਲੀ, ਨਵਾਂਪੰਗਾਂ ਨਿਉਜ਼ ਸਰਵਿਸ : ਵਿਆਹ ਸਫ਼ਲ ਸਾਬਤ ਨਾ ਹੋਣ ’ਤੇ ਤਲਾਕ ਲੈਣਾ ਹੁਣ ਹੋਰ ਸੌਖਾ ਹੋਵੇਗਾ। ਸਰਕਾਰ ਨੇ ਅੱਜ ਹਿੰਦੂਮੈਰਿਜ ਐਕਟ ਵਿਚ ਸੋਧ ਦਾ ਫੈਸਲਾ ਕੀਤਾ ਹੈ। ਇਸ ਕਾਨੂੰਨ ਦੇ ਅਨੁਸਾਰ ਇਹ ਕਾਨੂੰਨ ਉਨ੍ਹਾਂ ਪੱਖਾਂ ਨੂੰ ਸੁਰੱਖਿਆ ਪ੍ਰਦਾਨ ਕਰੇਗਾ, ਜੋ ਸਹਿਮਤੀ ਨਾਲ ਤਲਾਕ ਦੀਅਰਜ਼ੀ ਦਿੰਦੇ ਹਨ, ਪਰ ਕਿਸੇ ਇਕ ਪੱਖ ਦੇ ਗੈਰ ਹਾਜ਼ਰ ਹੋਣ ਜਾਂ ਜਾਣ ਬੁੱਝ ਕੇ ਅਦਾਲਤ ਦੀ ਕਾਰਵਾਈ ਵਿਚ ਸ਼ਾਮਿਲ ਨਾ ਹੋਣ ਕਾਰਨ ਸ਼ੋਸਣ ਦਾ ਸ਼ਿਕਾਰ ਹੁੰਦੇਹਨ। ਹੁਣ ਜੇਕਰ ਕੋਈ ਲੜਕੀ ਜਾਂ ਲੜਕਾ ਆਪਸੀ ਸਹਿਮਤੀ ਨਾਲ ਇਕ-ਦੂਜੇ ਤੋਂ ਅਲੱਗ ਹੋਣਾ ਚਾਹੁੰਦੇ ਹਨ ਤਾਂ ਅਜਿਹੇ ਮਾਮਲਿਆਂ ਵਿਚ ਛੇਤੀ ਤੋਂ ਛੇਤੀਨਿਪਟਾਰਾ ਕੀਤਾ ਜਾਵੇਗਾ। ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਪ੍ਰਧਾਨਗੀ ਵਿਚ ਹੋਈ ਕੇਂਦਰੀ ਮੰਤਰੀ ਮੰਡਲ ਦੀ ਬੈਠਕ ਵਿਚ ਅੱਜ ਇਹ ਫੈਸਲਾ ਕੀਤਾ ਗਿਆ ਕਿ ਹਿੰਦੂ ਵਿਆਹ ਕਾਨੂੰਨ, 1955 ਵਿਚ ਸੋਧ ਲਈ ਬਿਲ ਸੰਸਦ ਵਿਚ ਪੇਸ਼ ਕੀਤਾ ਜਾਵੇਗਾ। ਇਸ ਬੈਠਕ ਤੋਂ ਬਾਅਦ ਸੂਚਨਾ ਤੇ ਪ੍ਰਸਾਰਣ ਮੰਤਰੀ ਅੰਬਿਕਾ ਸੋਨੀ ਨੇ ਦੱਸਿਆ ਕਿ ਸਰਕਾਰ ਨੇਵਿਸ਼ੇਸ਼ ਵਿਆਹ ਕਾਨੂੰਨ, 1954 ਵਿਚ ਸੋਧ ਦੇ ਪ੍ਰਸਤਾਵ ਨੂੰ ਆਪਣੀ ਮਨਜੂਰੀ ਦੇ ਦਿੱਤੀ ਹੈ। ਉਨ੍ਹਾਂ ਨੇ ਦੱਸਿਆ ਕਿ ਅਕਸਰ ਹੀ ਅਜਿਹਾ ਸਾਹਮਣੇ ਆਉਂਦਾ ਹੈ ਕਿਪਰਸਪਰ ਸਹਿਮਤੀ ਨਾਲ ਤਲਾਕ ਦੀ ਅਰਜ਼ੀ ਦੇਣ ਵਾਲੇ ਪਤੀ ਜਾਂ ਪਤਨੀ ਅਦਾਲਤ ਦੀ ਕਾਰਵਾਈ ਤੋਂ ਗੈਰ ਹਾਜ਼ਰ ਰਹਿੰਦੇ ਹਨ। ਅਜਿਹੇ ਵਿਚ ਕਿਸੇ ਇਕ ਪੱਖਦਾ ਸੋਸ਼ਣ ਹੁੰਦਾ ਹੈ ਅਤੇ ਅਦਾਲਤੀ ਕਾਰਵਾਈ ਦਾ ਨਤੀਜਾ ਵੀ ਨਹੀਂ ਨਿਕਲ ਪਾਉਂਦਾ। ਜ਼ਿਕਰਯੋਗ ਹੈ ਕਿ ਇਸ ਐਕਟ ਵਿਚ ਸੋਧ ਨਾਲ ਹਿੰਦੂ ਧਰਮ ਦੇ ਲੋਕਾਂ ਨੂੰਤਲਾਕ ਲੈਣ ਵਿਚ ਆਸਾਨੀ ਹੋਵੇਗੀ। ਇਸ ਤੋਂ ਪਹਿਲਾਂ ਤਲਾਕ ਦੇ ਮਾਮਲਿਆਂ ਦਾ ਛੇਤੀ ਨਿਪਟਾਰਾ ਕਰਨ ਲਈ ਸਰਕਾਰ ਉਤੇ ਹਿੰਦੂ ਮੈਰਿਜ ਐਕਟ ਵਿਚ ਸੋਧਕਰਨ ਦਾ ਦਬਾਅ ਸੀ, ਜਿਸ ਨੂੰ ਅੱਜ ਪ੍ਰਵਾਨਗੀ ਦੇ ਦਿੱਤੀ ਗਈ।... (Continue reading)