Featured
September 13, 2011No Comments
ਰਛਪਾਲ ਸਿੰਘ ਸੋਸਣ ਕੁਝ ਰੰਗ ਸਿਆਸੀ ਪਾਰਟੀਆਂ ਦੀ ਪਛਾਣ ਹੁੰਦੇ ਸਨ , ਜਿਸਨੂੰ ਪਾਰਟੀ ਦੇ ਪਛਾਣ ਚਿੰਨ ਵਜੋਂ ਜਾਣਿਆ ਜਾਂਦਾ ਸੀ ਪਰ ਹੁਣ ਇਹ ਸਿਆਸੀ ਰੰਗ ਫਿੱਕੇ ਹੋਣ ਲੱਗੇ ਹਨ ਪੰਜਾਬ ਦੇ ਸਿਆਸੀ ਆਗੂ ਹੁਣ ਰਵਾਇਤੀ ਰੰਗਾਂ ਨੂੰ ਅਲਵਿਦਾ ਕਹਿਣ ਲੱਗੇ ਹਨ। ਕਾਂਗਰਸ ਪਾਰਟੀ ਦੇ ਆਗੂ ਰਵਾਇਤੀ ਤੌਰ ਤੇ ਚਿੱਟੀ ਪੱਗ ਬੰਨਦੇ ਸਨ । [...]
Continue readingSeptember 11, 2011No Comments
ਘੁਣਤਰੀ ਜਗਸੀਰ ਸਿੰਘ ਸੰਧੂ 98764-16009 ‘‘ਬਾਦਲਕੇ ਤਾਂ ਭਾਈ! ਹੁਣ ਬਹੁਤਾ ਈ ਧੱਕਾ ਕਰਨ ਲੱਗ’ਪੇ ਨੇ, ਪਹਿਲਾਂ ਮਨਪ੍ਰੀਤ ਨਾਲੋਂ ਕਿੰਨੇ ਈ ਬੰਦੇ ਡਰਾ ਡਰੂ ਕੇ ਤੋੜ ’ਲੇ ਨੇ ਤੇ ਆਹ ਹੁਣ ਬਰਨਾਲੇ ਕੇ ਟੱਬਰ ਨੂੰ ਡਰਾਉਣ ਲਈ ਉਹਨਾਂ ਦੇ ਘਰੇ ਵੀ ਛਾਪਾ ਮਰਵਾ’ਤਾ’’ ਬਾਬਾ ਲਾਭ ਸਿੰਘ ਨੇ ਤਖਤਪੋਸ਼ ’ਤੇ ਬੈਠਦਿਆਂ ਖੂੰਡਾ ਕੰਧ ਨਾਲ ਖੜਾ ਕੀਤਾ। [...]
Continue readingSeptember 11, 2011No Comments
ਬਰਨਾਲਾ ( ਜਗਸੀਰ ਸਿੰਘ ਸੰਧੂ ) :- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਲਕਾ ਬਰਨਾਲਾ ਤੋਂ ਪੰਥਕ ਮੋਰਚੇ ਦੇ ਉਮੀਦਵਾਰ ਅਤੇ ਅਕਾਲੀ ਦਲ ( ਲੌਂਗੋਵਾਲ ) ਦੇ ਮੀਤ ਪ੍ਰਧਾਨ ਬਾਬਾ ਟੇਕ ਸਿੰਘ ਧਨੌਲਾ ਨੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸਕੱਤਰ ਜਨਰਲ ਸੁਖਦੇਵ ਸਿੰਘ ਢੀਂਡਸਾ ਅਤੇ ਕੈਬਨਿਟ ਮੰਤਰੀ ਪੰਜਾਬ ਸਰਕਾਰ ਪਰਮਿੰਦਰ ਸਿੰਘ ਢੀਂਡਸਾ ਉਪਰ ਦੋਸ਼ ਲਗਾਏ [...]
Continue readingSeptember 11, 2011No Comments
ਬੀ ਐਸ ਭੁੱਲਰ ਬਠਿੰਡਾ : ਸਿੱਖਾਂ ਦੇ ਧਾਰਮਿਕ ਮਾਮਲਿਆਂ ਵਿੱਚ ਸਿਆਸੀ ਦਖਲਅੰਦਾਜ਼ੀ ਲਈ ਕੇਂਦਰ ਸਰਕਾਰ ‘ਤੇ ਦੋਸ਼ ਮੜ੍ਹਣ ਵਾਲੇ ਪ੍ਰਕਾਸ਼ ਸਿੰਘ ਬਾਦਲ ਖੁਦ ਅਜਿਹਾ ਕਰ ਰਹੇ ਹਨ। ਉਨ੍ਹਾਂ ਆਪਣੇ ਦੋ ਮੰਤਰੀਆਂ ਨੂੰ ਵੀ ਉਮੀਦਵਾਰ ਹੀ ਨਹੀਂ ਬਣਾਇਆ, ਸਗੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਪੰਜਾਬ ਸਰਕਾਰ ਲੜ ਰਹੀ ਹੈ। ਇਹ ਦੋਸ਼ ਪੰਥਕ ਮੋਰਚੇ ਦੇ [...]
Continue readingSeptember 11, 2011No Comments
ਸੰਤ ਸਮਾਜ ਦੇ ਆਗੂ ਸੰਤ ਬਲਜੀਤ ਸਿੰਘ ਦਾਦੂਵਾਲ ਪਹਿਲਾਂ ਸ਼ਰੋਮਣੀ ਕਮੇਟੀ ਦੀ ਚੋਣਾਂ ਮੌਕੇ ਗੈਰ ਹਾਜ਼ਰੀ ਕਾਰਨ ਪੰਥਕ ਹਲਕਿਆਂ ਵਿੱਚ ਚਰਚਾ ਦਾ ਵਿਸ਼ਾ ਬਣਾ ਰਹੇ ਅਤੇ ਹੁਣ ਉਹਨਾਂ ਨੇ ਸ਼ਰੋਮਣੀ ਅਕਾਲੀ ਦਲ (ਬਾਦਲ) , ਸ਼ਰੋਮਣੀ ਅਕਾਲੀ ਦਲ( ਮਾਨ) , ਸ਼ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) , ਸ਼ਰੋਮਣੀ ਅਕਾਲੀ ਦਲ 1920, ਸ਼ਰੋਮਣੀ ਅਕਾਲੀ ਦਲ ਲੌਂਗੋਵਾਲ ਅਤੇ [...]
Continue readingSeptember 11, 2011No Comments
ਬਟਾਲਾ : ਸ਼ੁੱਕਰਵਾਰ ਨੂੰ ਅਦਾਲਤ ਦੇ ਬਾਹਰ ਐਨ ਆਰ ਆਈ ਗੁਰਿੰਦਰ ਸਿੰਘ ਦੀ ਦਿਨ ਦਿਹਾੜੇ ਹੱਤਿਆ ਦੇ ਮੁੱਖ ਦੋਸ਼ੀ ਭਾਜਪਾ ਕੌਸ਼ਲਰ ਰਾਜਬੀਰ ਸਿੰਘ ਭੁੱਲਰ ਨੇ ਪੁਲੀਸ ਨੇ ਸ਼ਨੀਵਾਰ ਨੂੰ ਗ੍ਰਿਫ਼ਤਾਰ ਕਰ ਲਿਆ। ਬਟਾਲਾ ਪੁਲੀਸ ਦੇਰ ਰਾਤ ਤੱਕ ਭੁੱਲਰ ਦੀ ਗ੍ਰਿਫ਼ਤਾਰੀ ਦੀ ਪੁਸ਼ਟੀ ਕਰਨ ਤੋਂ ਆਨਾਕਾਨੀ ਕਰਨ ਲੱਗੀ । ਪਰ ਡੀਆਈ ਜੀ ਬਾਰਡਰ ਰੇਂਜ ਰਾਮ [...]
Continue readingSeptember 11, 2011No Comments
ਮੈਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ 100 ਦਿਨ ਦਿੱਤੇ ਉਹ ਜਿੰਨੀਆਂ ਮਰਜ਼ੀ ਧੱਕੇਸ਼ਾਹੀਆਂ ਕਰ ਲੈਣ ਪਰ ਸਾਨੂੰ ਕਮਜ਼ੋਰ ਨਹੀਂ ਕਰ ਸਕਦੇ । ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਪੀਪਲਜ਼ ਪਾਰਟੀ ਆਫ ਪੰਜਾਬ ਦੇ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ਨੇ ਕੀਤਾ । ਉਹਨਾਂ ਨੇ ਸੁਖਬੀਰ ਬਾਦਲ ਵੱਲੋਂ ਦਿੱਤੇ ਉਸ ਬਿਆਨ ਪ੍ਰਤੀ ਵੀ ਟਿੱਪਣੀ ਕੀਤੀ ਜਿਸ [...]
Continue readingSeptember 11, 2011No Comments
ਨਵੀਂ ਦਿੱਲੀ : ਸਾਵਧਾਨ ! ਹੁਣ ਟੁੱਥਪੇਸਟ ਨਾਲ ਵੀ ਕੈਂਸਰ ਹੋ ਸਕਦਾ ਕਿਉਂਕਿ ਭਾਰਤ ਸਰਕਾਰ ਵੱਲੋਂ ਕਰਵਾਏ ਇੱਕ ਸਰਕਾਰੀ ਸਰਵੇ ਮੁਤਾਬਿਕ ਇਹਨਾ ਪੇਸਟਾਂ ਅਤੇ ਟੁੱਥ ਪਾਊਡਰਾਂ ਵਿੱਚ ਨਿਕੋਟੀਨ ਦੇ ਤੱਤ ਸ਼ਾਮਿਲ ਹਨ। ਦਿੱਲੀ ਇੰਸਟੀਚਿਊਟ ਆਫ ਫਰਮਾਸਿਸਟੀਕਲ ਸਾਇੰਸਜ਼ ਐਂਡ ਰਿਸਰਚ ਦੀ ਰਿਪੋਰਟ ਮੁਤਾਬਿਕ ਕਈ ਮਸ਼ਹੂਰ ਬਰਾਂਡਾਂ ਵਿੱਚ ਨਿਕੋਟੀਨ ਦੀ ਮਾਤਰਾ ਪਾਈ ਗਈ । 24 ਟੁੱਥਪੇਸਟ ਅਤੇ [...]
Continue readingSeptember 11, 2011No Comments
ਫ਼ਤਹਿਗੜ ਸਾਹਿਬ, 11 ਸਤੰਬਰ (ਗੁਰਪ੍ਰੀਤ ਮਹਿਕ) : ਪੰਜਾਬ ਸਰਕਾਰ ਦਾ ਖੁਫੀਆਂ ਵਿਭਾਗ ਬੁਰੀ ਤਰਾਂ ਫੇਲ ਹੋ ਚੁੱਕਾ ਹੈ। ਪੰਜਾਬਸਰਕਾਰ ਦੇ ਖੁਫੀਆਂ ਵਿਭਾਗ ਵਿੱਚ ਕੰਮ ਕਰਨ ਵਾਲੇ ਕੁਝ ਸੁਲਝੇ ਹੋਏਅਧਿਕਾਰੀ ਇਸ ਨੂੰ ਸਾਧਨਾਂ ਦੀ ਘਾਟ, ਵਿਭਾਗ ਵਿੱਚ ਕੰਮ ਕਰ ਰਹੇਕਰਮਚਾਰੀਆਂ ਨੂੰ ਸਮੇਂ ਸਮੇਂ ਤੇ ਸਹੀ ਟਰੇਨਿੰਗ ਨਾ ਦੇਣਾ ਮੰਨਦੇ ਹਨ। ਉਨਾਂਦਾ ਕਹਿਣਾ ਹੈ ਕਿ ਸਰਕਾਰ ਨੂੰ ਅਲੱਗ ਖੁਫੀਆਂ ਵਿਭਾਗ ਸਥਾਪਿਤ ਕਰਕੇਇਸ ਵਿੱਚ ਕਰਮਚਾਰੀ ਭਰਤੀ ਕਰਨੇ ਚਾਹੀਦਾ ਹੈ , ਕਿਉਂਕਿ ਪਿਛਲੇ ਸਮੇਂਵਿੱਚ ਅਜਿਹੇ ਬਹੁਤ ਹੀ ਘੱਟ ਮੌਕੇ ਹਨ ਜਦੋ ਪੰਜਾਬ ਵਿੱਚ ਇਸ ਵਿਭਾਗਵਿੱਚ ਕੰਮ ਕਰਨ ਲਈ ਮੁਲਾਜਮਾਂ ਦੀ ਸਿੱਧੀ ਭਰਤੀ ਕੀਤੀ ਗਈ ਹੋਵੇ।।ਮੌਜੂਦਾ ਸਮੇਂ ਵਿੱਚ ਇਸ ਵਿੱਚ ਕੰਮ ਕਰਨ ਵਾਲੇ ਜਿਆਦਾਤਰ ਕਰਮਚਾਰੀਪੰਜਾਬ ਪੁਲਿਸ ਦੇ ਮੁਲਾਜਮ ਹਨ। ਮੌਜੂਦਾ ਸਮੇਂ ਪੰਜਾਬ ਵਿੱਚ ਮੁੱਖ ਤੌਰ ਤੇ 2 ਖੁਫੀਆਂ ਵਿਭਾਗ ਕੰਮ ਕਰ ਰਹੇ ਹਨ। ਇਕ ਪੰਜਾਬ ਸਰਕਾਰ ਦਾ ਸੀ ਆਈ ਡੀ ਵਿਭਾਗ ਹੈ,ਦੂਜਾ ਕੇਂਦਰ ਸਰਕਾਰ ਦਾ ਇੰਟੈਲੀਜੈਂਸ ਬਿਊਰੋ (ਆਈ ਬੀ)। ਭਾਵੇਂ ਕਿ ਇਨਾਂ ਦੋਹਾਂ ਖੁਫੀਆਂ ਏਜੰਸੀਆਂ ਦਾ ਕੰਮ ਮਿਲਦਾ ਜੁਲਦਾ ਹੈ, ਪ੍ਰੰਤੂਦੋਵਾਂ ਏਜੰਸੀਆਂ ਦੇ ਕੰਮ ਕਾਰ ਕਰਨ ਦੇ ਢੰਗ ਵਿੱਚ ਕਾਫੀ ਫਰਕ ਹੈ। ਸੀ ਆਈ ਡੀ ਦੇ ਮੁਕਾਬਲੇ ਆਈ ਬੀ ਵਿੱਚ ਕੰਮ ਕਰਨ ਵਾਲੇਜਿਆਦਾਤਰ ਮੁਲਾਜਮ ਪੇਸ਼ਾਵਰ ਹੁੰਦੇ ਹਨ, ਕਿਉਂਕਿ ਉਨਾਂ ਦੀ ਨਿਯੁਕਤੀ ਟੈਸਟ ਰਾਹੀ ਹੁੰਦੀ ਹੈ, ਫੇਰ ਉਨਾਂ ਨੂੰ ਇਸ ਕੰਮ ਲਈ ਵਿਸ਼ੇਸ਼ਤੌਰ ਤੇ ਟਰੇਨਿੰਗ ਦਿੱਤੀ ਜਾਂਦੀ ਹੈ। ਇਕ ਪਾਸੇ ਪੰਜਾਬ ਦੇ ਸੀ ਆਈ ਡੀ ਵਿਭਾਗ ਕੋਲ ਜਿੱਥੇ ਆਈ ਬੀ ਦੇ ਮੁਕਾਬਲੇ ਕਰਮਚਾਰੀਆਂ ਦੀ ਫੌਜ ਦੱਸੀ ਜਾਂਦੀ ਹੈ, ਦੂਜੇ ਪਾਸੇ ਆਈਬੀ ਕੋਲ ਸੀ ਆਈ ਡੀ ਵਿਭਾਗ ਨਾਲੋ ਘੱਟ ਕਰਮਚਾਰੀ ਦੱਸੇ ਜਾਂਦੇ ਹਨ । ਦੋਵਾਂ ਏਜੰਸੀਆਂ ਦੇ ਪੰਜਾਬ ਦੇ ਲਗਭਗ ਸਾਰਿਆਂ ਜਿਲਿਆਂਵਿੱਚ ਦਫਤਰ ਹਨ। ਜਿਲਿਆਂ ਤੋ ਇਲਾਵਾ ਦੋਵਾਂ ਖੁਫੀਆਂ ਏਜੰਸੀਆਂ ਦੇ ਕਾਫੀ ਮਹੱਤਵਪੂਰਨ ਸ਼ਹਿਰਾਂ ਵਿੱਚ ਵੀ ਦਫਤਰ ਹਨ । ਜਿਲਿਆਂਵਿੱਚ ਸੀ ਆਈ ਡੀ ਵਿਭਾਗ ਵਿੱਚ ਡੀ ਐਸ ਪੀ ਪੱਧਰ ਦਾ ਅਧਿਕਾਰੀ ਜਿਲਾ ਮੁੱਖੀ ਵੱਜੋ ਤੈਨਾਤ ਕੀਤੇ ਜਾਂਦੇ ਹਨ, ਪ੍ਰੰਤੂ ਜਿਨਾਂ ਥਾਵਾਂ ਤੇਡੀ ਐਸ ਪੀ ਪੱਧਰ ਦੇ ਅਧਿਕਾਰੀ ਮੌਜੂਦ ਨਹੀਂ ਹੁੰਦੇ ਉਥੇ ਇੰਸਪੈਕਟਰ ਪੱਧਰ ਦੇ ਅਧਿਕਾਰੀ ਕਾਰਜਕਾਰੀ ਮੁੱਖੀ ਵੱਜੋ ਕੰਮ ਚਲਾਉਂਦੇਹਨ। ਆਈ ਬੀ ਏਜੰਸੀ ਵਿੱਚ ਵੀ ਜਿਆਦਾਤਰ ਡੀ ਐਸ ਪੀ ਪੱਧਰ ਦੇ ਅਧਿਕਾਰੀ ਜਿਲਿਆਂ ਦੇ ਮੁੱਖੀਆਂ ਵੱਜੋ ਤੈਨਾਤ ਹੁੰਦੇ ਹਨ, ਪ੍ਰੰਤੂਜਿਨਾਂ ਥਾਵਾਂ ਤੇ ਡੀ ਐਸ ਪੀ ਨਹੀਂ ਹਨ ਉਥੇ ਇੰਸਪੈਕਟਰ ਪੱਧਰ ਦੇ ਅਧਿਕਾਰੀ ਹੀ ਕੰਮ ਚਲਾੳਂਦੇ ਹਨ। ਦੋਵਾਂ ਏਜੰਸੀਆਂ ਵਿੱਚ ਐਸਪੀ, ਡੀ ਆਈ ਜੀ, ਆਈ ਜੀ ਪੱਧਰ ਦੇ ਅਧਿਕਾਰੀ ਕੰਮ ਕਰਦੇ ਹਨ। ਪੰਜਾਬ ਦੇ ਸੀ ਆਈ ਡੀ ਵਿਭਾਗ ਵਿੱਚ ਪੰਜਾਬ ਵਿੱਚ ਰਹਿਣ ਵਾਲੇ ਜਿਆਦਾਤਰ ਮੁਲਾਜਮ ਤੈਨਾਤ ਹਨ, ਜਦੋ ਕਿ ਆਈ ਬੀ ਦੇਜਿਆਦਾਤਰ ਅਧਿਕਾਰੀ ਦੇਸ਼ ਦੇ ਵੱਖ ਵੱਖ ਸੂਬਿਆਂ ਦੇ ਰਹਿਣ ਵਾਲੇ ਹਨ। ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਵੱਲੋ ਵੱਖ ਵੱਖਮੁੱਦਿਆਂ ਤੇ ਆਪਣੀਆਂ ਆਪਣੀਆਂ ਖੁਫੀਆਂ ਏਜੰਸੀਆਂ ਤੋ ਸਮੇਂ ਸਮੇਂ ਤੇ ਜਾਣਕਾਰੀ ਮੰਗੀ ਜਾਂਦੀ ਹੈ ਅਤੇ ਆਪਣੇ ਆਪਣੇ ਸਾਧਨਾਂ ਅਨੁਸਾਰਇਹ ਜਾਣਕਾਰੀ ਮਿੱਥੇ ਸਮੇਂ ਤੋ ਉਚ ਅਧਿਕਾਰੀਆਂ ਨੂੰ ਦਿੰਦੇ ਹਨ। ਦੋਵਾਂ ਏਜੰਸੀਆਂ ਦੇ ਕਰਮਚਾਰੀਆਂ ਵੱਲੋ ਆਪਣੇ ਆਪਣੇ ਇਲਾਕੇ ਵਿੱਚਹੋ ਰਹੀਆਂ ਗਧੀਵਧੀਆਂ ਤੇ ਨਜਰ ਰੱਖੀ ਜਾਂਦੀ ਹੈ। ਆਈ ਬੀ ਵੱਲੋ ਅਤਿਵਾਦ ਨਾਲ ਜੁੜੇ ਵਿਸ਼ਿਆਂ ਅਤੇ ਹੋਰ ਸੰਗੀਨ ਮਸਲਿਆਂ ਤੇ ਪੂਰੀਤਰਾ ਨਜਰ ਰੱਖੀ ਜਾਂਦਾ ਹੈ। ਕਈ ਮਾਮਲਿਆਂ ਵਿੱਚ ਅੱਤਿਵਾਦੀਆਂ ਬਾਰੇ ਜਾਣਕਾਰੀ ਪਹਿਲਾਂ ਮਹੱਈਆਂ ਕਰਵਾ ਕੇ ਪੁਲਿਸ ਨੂੰ ਉਨਾਂ ਦੀਗ੍ਰਿਫਤਾਰੀ ਵਿੱਚ ਸਹਿਯੋਗ ਦਿੰਦੀਆਂ ਹਨ। ਦੋਵਾਂ ਏਜੰਸੀਆਂ ਸਥਾਨਕ ਸਿਆਸੀ ਨੇਤਾਵਾਂ ਦੀ ਗਤੀਵਧੀਆਂ ਤੇ ਸਦਾ ਆਪਣਾ ਧਿਆਨ ਕੇਂਦਰਤ ਕਰਦੀਆਂ ਹਨ ਕਿ ਇਹ ਨੇਤਾ ਉਪਰੇਕੀ ਕਰ ਰਹੇ ਹਨ ਅਤੇ ਅੰਦਰੋ ਕੀ ਕਰ ਰਹੇ ਹਨ, ਇਨਾਂ ਨੇਤਾਵਾਂ ਦੀ ਪਬਲਿਕ ਵਿੱਚ ਕੀ ਈਮਜੇ ਹਨ ਅਤੇ ਹੋਰ ਵੀ ਕਈ ਮਸਲੇ। ਕਈਮਾਮਲਿਆਂ ਵਿੱਚ ਕਰਮਚਾਰੀਆਂ ਦੀ ਭਰਤੀ ਤੋ ਪਹਿਲਾਂ ਉਨਾਂ ਦੇ ਚਾਲ ਚਲਣ ਬਾਰੇ ਖੁਫੀਆਂ ਤੌਰ ਤੇ ਜਾਣਕਾਰੀ ਲਈ ਜਾਂਦੀ ਹੈ। ਸੱਕੀਵਿਅਕਤੀਆਂ ਦੀ ਗਤੀਵਧੀਆਂ ਬਾਰੇ ਵੀ ਇਹ ਖੁਫੀਆਂ ਏਜੰਸੀਆਂ ਜਾਣਕਾਰੀ ਮਹੱਈਆਂ ਕਰਵਾਈਆਂ ਜਾਂਦੀਆਂ ਹਨ। ਦੋਵਾਂ ਖੁਫੀਆਂਏਜੰਸੀਆਂ ਦੇ ਜਿਆਦਾਤਰ ਮੁੱਖੀ ਆਈ ਪੀ ਐਸ ਪੱਧਰ ਦੇ ਅਧਿਕਾਰੀ ਨਿਯੁਕਤ ਕੀਤੇ ਜਾਂਦੇ ਹਨ ਜੋ ਸੂਬੇ ਤੋ ਸਾਰੀ ਜਾਣਕਾਰੀ ਇੱਕਠੀਕਰਦੇ ਹਨ। ਪੰਜਾਬ ਦੇ ਸੀ ਆਈ ਡੀ ਪੰਜਾਬ ਦੇ ਮੁੱਖ ਮੰਤਰੀ ਅਤੇ ਕੇਂਦਰ ਸਰਕਾਰ ਦੀ ਏਜਸੀ ਆਈ ਬੀ ਏਜੰਸੀ ਕੇਂਦਰ ਸਰਕਾਰ ਕੋਲਜਾਣਕਾਰੀ ਮਹੱਈਆਂ ਕਰਵਾਉਂਦੀ ਹੈ। ਭਾਰਤ ਦੇ ਪ੍ਰਧਾਨ ਮੰਤਰੀ ਡਾ ਮਨਮੋਹਨ ਸਿੰਘ ਨਾਲ ਜੁੜੇ ਜਦੋ ਮੁੱਖ ਅਧਿਕਾਰੀਆਂ ਦੀ ਗੱਲਚੱਲਦੀ ਹੈ ਤਾਂ ਇਸ ਵਿੱਚ ਨਿਸ਼ਚਲ ਸੰਧੂ ਦਾ ਜਿਕਰ ਵੀ ਆਉਂਦਾ ਹੈ ਜੋਕਿ ਆਈ ਬੀ ਏਜੰਸੀ ਦੇ ਮੁੱਖੀ ਹਨ ਜੋ ਸਮੇਂ ਸਮੇਂ ਤੇ ਪ੍ਰਧਾਨ ਮੰਤਰੀਨੂੰ ਦੇਸ਼ ਦੇ ਵੱਖ ਵੱਖ ਮੁੱਦਿਆਂ ਦੇ ਮਹੱਤਵਪੂਰਨ ਜਾਣਕਾਰੀ ਮਹੱਈਆਂ ਕਰਵਾਉਂਦੇ ਹਨ। ਪੰਜਾਬ ਵਿੱਚ ਸੀ ਆਈ ਡੀ ਵਿਭਾਗ ਦੇ ਕਾਰਗੁਜਾਰੀ ਕੋਈ ਬਹੁਤੀ ਚੰਗੀ ਨਹੀਂ ਕਈ ਜਾ ਸਕਦੀ ਹੈ। ਆਮ ਲੋਕਾਂ ਨੂੰ ਇਹ ਪਤਾ ਹੁੰਦਾ ਹੈਕਿ ਇਹ ਸੀ ਆਈ ਡੀ ਵਿਭਾਗ ਦੇ ਮੁਲਾਜਮ ਹਨ। ਇੱਕ ਹੀ ਸਟੇਸ਼ਨ ਤੇ ਇਨਾਂ ਮੁਲਾਜਮਾਂ ਦੀ ਤੈਨਾਤੀ ਕਾਰਨ ਕਈ ਹਲਾਤਾਂ ਵਿੱਚ ਇਹਲੋਕਾਂ ਨਾਲ ਇੰਨੇ ਜਿਆਦਾ ਘੁੱਲ ਮਿਲ ਜਾਂਦੇ ਹਨ ਕਿ ਉਨਾਂ ਨੂੰ ਲੋਕ ਆਮ ਵਾਂਗ ਹੀ ਵਰਤਦੇ ਹਨ ਅਤੇ ਮਹੱਤਵਪੂਰਨ ਜਾਣਕਾਰੀ ਨਹੀਂਦਿੰਦੇ। ਆਈ ਬੀ ਵਿੱਚ ਕੰਮ ਕਰਨ ਵਾਲੇ ਕਰਮਚਾਰੀ ਇਸ ਗੱਲੋ ਦੁਖੀ ਰਹਿੰਦੇ ਹਨ ਕਿ ਵਿਭਾਗ ਵੱਲੋ ਉਨਾਂ ਦੀ ਨਿਯੁਕਤੀ ਦੇਸ਼ ਦੇ ਕਿਸੇਵੀ ਸੂਬੇ ਵੀ ਕੀਤੀ ਜਾ ਸਕਦੀ ਹੈ, ਇਸ ਲਈ ਆਪਣੀ ਸਾਰੀ ਨੌਕਰੀ ਸਮੇਂ ਉਹ ਇੱਕ ਥਾਂ ਤੋ ਦੂਜੀ ਥਾਂ ‘ਭਟਕਦੇ’ ਰਹਿੰਦੇ ਹਨ। ਇਸਕਾਰਨ ਉਨਾਂ ਨੂੰ ਸਦਾ ਆਪਣੇ ਬੱਚਿਆਂ ਅਤੇ ਪਰਿਵਾਰ ਦੇ ਹੋਰਨਾ ਮੈਂਬਰਾਂ ਦੀ ਸਦਾ ਚਿੰਤਾ ਰਹਿੰਦੀ ਹੈ। ਸੀ ਆਈ ਡੀ ਅਤੇ ਆਈ ਬੀ ਵਿਭਾਗ ਦੇ ਕਰਮਚਾਰੀਆਂ ਵੱਲੋ ਇਲਾਕੇ ਦੇ ਮਹੱਤਵਪੂਰਨ ਵਿਅਕਤੀਆਂ ਵੱਲੋ ਕੀਤੀ ਗਈਆਂ ਪ੍ਰੈਸਕਾਨਫਰੰਸਾਂ ਤੇ ਵੀ ਨਜਰ ਰੱਖੀ ਜਾਂਦੀ ਹੈ, ਅਤੇ ਦੋਵਾਂ ਏਜੰਸੀਆਂ ਇਸ ਕੰਮ ਲਈ ਪੱਤਰਕਾਰਾਂ ਦਾ ਕਾਫੀ ਸਹਿਯੋਗ ਲੈਂਦੀਆਂ ਹਨ ਪ੍ਰੰਤੂ ਕਈਵਾਰ ਇਨਾ ਏਜੰਸੀਆਂ ਦੇ ਕਰਮਚਾਰੀ ਕਈ ਥਾਵਾਂ ਤੇ ਜਿਆਦਾ ਚਲਾਕੀ ਕਰਨ ਦੀ ਕੋਸ਼ਿਸ ਕਰਦੇ ਹਨ ਅਤੇ ਲੋਕਾਂ ਨੂੰ ਆਪਣੇ ਆਪ ਨੂੰਪੱਤਰਕਾਰ ਦੱਸ ਕੇ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰਦੇ ਹਨ। ਕੁਝ ਸਾਲ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਅਮ੍ਰਿਤਸਰ ਦੇ ਪ੍ਰਧਾਨ ਸ:ਸਿਮਰਨਜੀਤ ਸਿੰਘ ਮਾਨ ਦੀ ਲੁਧਿਆਣਾ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਖੁਫੀਆ ਵਿਭਾਗ ਦਾ ਕਰਮਚਾਰੀ ਉਸ ਸਮੇਂ ਫੜਿਆ ਗਿਆ ਜਦੋਉਸ ਨੇ ਆਪਣੇ ਆਪ ਨੂੰ ਪੱਤਰਕਾਰ ਦੱਸਿਆ, ਜਦੋਕਿ ਉਸ ਸਮੇਂ ਹੋਰਨਾਂ ਅਖਬਾਰਾਂ ਦੇ ਪੱਤਰਕਾਰ ਵੀ ਹਾਜਰ ਸਨ। ਕੁਝ ਥਾਵਾਂ ਤੇ ਤਾਂ ਖੁਫੀਆ ਵਿਭਾਗ ਦੇ ਕਰਮਚਾਰੀਆਂ ਵੱਲੋ ਪੱਤਰਕਾਰਾਂ ਨਾਲ ਸ਼ਰਾਬ ਦਾ ਪਿਆਲਾ ਸਾਂਝਾ ਕਰਨ ਦੀਆਂ ਵੀ ਖਬਰਾਂ ਹਨ।ਇੰਨੀ ਗੂੜੀ ਨੇੜੇਤਾ ਦੇ ਚੰਗੇ ਅਤੇ ਮਾੜੇ ਦੋਵੇ ਨਤੀਜੇ ਹੋ ਸਕਦੇ ਹਨ, ਕਿਉਂਕਿ ਜਿੱਥੇ ਗੁਪਤਚਰ ਵਿਭਾਗ ਦੇ ਕਰਮਚਾਰੀ ਪੱਤਰਕਾਰਾਂ ਤੋਜਾਣਕਾਰੀ ਹਾਸਲ ਕਰਦੇ ਹਨ, ਉਥੇ ਹਮ ਪਿਆਲਾ ਹੋਣ ਤੋ ਬਾਅਦ ਕਈ ਵਾਰ ਸਰਕਾਰ ਦੀਆਂ ਘਾਟਾਂ ਬਾਰੇ ਵੀ ਪੱਤਰਕਾਰਾਂ ਨੂੰ ਦੱਸਦਿੰਦੇ ਹਨ, ਜੋ ਬਾਅਦ ਵਿੱਚ ਕਈ ਪੱਤਰਕਾਰ ਮੀਡੀਆ ਵਿੱਚ ਨਸ਼ਰ ਵੀ ਕਰ ਦਿੰਦੇ ਹਨ। ਪੰਜਾਬ ਸਰਕਾਰ ਦੇ ਅਜਿਹੇ ਬਹੁਤ ਹੀ ਘੱਟ ਖੁਫੀਆ ਵਿਭਾਗ ਨਾਲ ਜੁੜੇ ਅਧਿਕਾਰੀ ਹੁੰਦੇ ਹਨ ਜੋ ਕਿ ਸਰਕਾਰ ਨੂੰ ਸਹੀ ਜਾਣਕਾਰੀ ਦਿੰਦੇਹਨ। ਇਲਾਕੇ ਦੇ ਭ੍ਰਿਸ਼ਟ ਅਫਸਰਾਂ, ਸਿਆਸਤਦਾਨਾਂ ਅਤੇ ਹੋਰ ਕਈ ਸਮਾਜ ਵਿਰੋਧੀ ਗਤੀਵਧੀਆਂ ਬਾਰੇ ਜਾਣਕਾਰੀ ਨਹੀਂ ਦਿੰਦੇ। ਪੰਜਾਬਖੁਫੀਆਂ ਵਿਭਾਗ ਨਾਲ ਜੁੜੇ ਇੱਕ ਅਧਿਕਾਰੀ ਨੇ ਇਸ ਪੱਤਰਕਾਰ ਨੂੰ ਦੱਸਿਆ ਕਿ ਉਹ ਸਹੀ ਜਾਣਕਾਰੀ ਦੇ ਕੇ ਐਵੇ ਪੰਗਾ ਨਹੀਂ ਲੈਣਾਚਾਹੁੰਦੇ ਕਿਉਂਕਿ ਕਈ ਵਾਰ ਵਿਭਾਗ ਦੇ ਮੁੱਖ ਦਫਤਰ ਜਾਂ ਸੀਨੀਅਰ ਅਧਿਕਾਰੀ ਉਸ ਭ੍ਰਿਸਟ ਅਫਸਰ ਜਾਂ ਸਿਆਸਤਦਾਨ ਨੂੰ ਆਪਣੇਨੰਬਰ ਬਣਾਉਣ ਲਈ ਦੱਸ ਦਿੰਦੇ ਹਨ ਕਿ ਫਲਾਣੇ ਅਫਸਰ ਨੇ ਤੇਰੇ ਵਿਰੁੱਧ ਰਿਪੋਰਟ ਭੇਜੀ ਹੇ। ਭ੍ਰਿਸਟ ਅਧਿਕਾਰੀ ਜਾਂ ਸਿਆਸਤਦਾਨਵਿਰੁਧ ਕਈ ਕਾਰਵਾਈ ਤਾਂ ਕੀ ਹੋਣੀ ਹੈ, ਉਲਟਾ ਸਹੀ ਜਾਣਕਾਰੀ ਦੇਣ ਵਾਲੇ ਅਧਿਕਾਰੀ ਨੂੰ ਇਸ ਗੱਲ ਦਾ ਖਮਿਆਜਾ ਭੁਗਤਣਾ ਪੈਂਦਾ ਹੈ।ਸੀ ਆਈ ਡੀ ਵਿਭਾਗ ਵੱਲੋ ਪੰਜਾਬ ਵਿੱਚ ਸੱਤਾਧਾਰੀ ਪਾਰਟੀ ਵੱਲੋ ਕੀਤੇ ਰੈਲੀ ਜਾਂ ਧਰਨੇ ਬਾਰੇ ਜਿਆਦਾਤਰ ਸਰਕਾਰ ਨੂੰ ਖੁਸ਼ ਕਰਨਵਾਲੀ ਜਾਣਕਾਰੀ ਹੀ ਭੇਜੀ ਜਾਂਦੀ ਹੈ ਅਤੇ ਚੰਗਾ ਇੱਕਠ ਸੰਬੰਧੀ ਸੂਚਿਤ ਕੀਤਾ ਜਾਂਦਾ ਹੈ, ਪ੍ਰੰਤੂ ਆਈ ਬੀ ਵੱਲੋ ਇਸ ਦੇ ਉਲਟ ਕੇਂਦਰਸਰਕਾਰ ਨੂੰ ਜਿਆਦਾਤਰ ਸਹੀ ਜਾਣਕਾਰੀ ਮਹੱਈਆਂ ਕਰਵਾਈ ਜਾਂਦੀ ਹੈ। ਇਸ ਦਾ ਦੋਵਾਂ ਏਜੰਸੀਆਂ ਦੇ ਕੰਮਕਾਜ ਬਾਰੇ ਪਤਾ ਲੱਗਦਾ ਹੈ।ਹਾਲ ਹੀ ਵਿੱਚ ਪੰਜਾਬ ਵਿੱਚ ਮੁੱਖ ਮੰਤਰੀ ਸ: ਪਰਕਾਸ਼ ਸਿੰਘ ਬਾਦਲ ਦੀ ਰੈਲੀਆਂ ਵਿੱਚ ਮੁਲਾਜਮਾਂ ਵੱਲੇ ਇੰਨਾਂ ਰੈਲੀਆਂ ਵਿੱਚ ਦਾਖਲ ਹੋਕੇ ਰੋਸ ਪ੍ਰਦਰਸ਼ਨ ਕਰਨ ਨੂੰ ਪੰਜਾਬ ਸਰਕਾਰ ਦੇ ਸੀ ਆਈ ਡੀ ਵਿਭਾਗ ਦੀ ਵੱਡੀ ਨਕਾਮੀ ਕਹੀ ਜਾਵੇਗੀ, ਕਿਉਂਕਿ ਵਿਭਾਗ ਦੇਕਰਮਚਾਰੀਆਂ ਨੂੰ ਇਸ ਬਾਰੇ ਪਹਿਲਾਂ ਸੂਚਨਾ ਹੀ ਨਹੀਂ ਮਿਲੀ, ਜਿਸ ਕਾਰਨ ਮੁੱਖ ਮੰਤਰੀ ਨੂੰ ਕਾਫੀ ਨਾਮੋਸ਼ੀ ਦਾ ਸਾਮਣਾ ਕਰਨਾ ਪਿਆ। ਅੱਜ ਸੂਚਨਾ ਟੈਕਨੋਲਜੀ ਦਾ ਯੁੱਗ ਹੈ ਪ੍ਰੰਤੂ ਪੰਜਾਬ ਦੇ ਸੀ ਆਈ ਡੀ ਵਿਭਾਗ ਵਿੱਚ ਕੰਮ ਕਰਨ ਵਾਲੇ ਬਹੁਤੇ ਕਰਮਚਾਰੀਆਂ ਨੂੰਕੰਪਿਊਟਰ ਅਤੇ ਇੰਟਰਨੈਟ ਦੀ ਜਾਣਕਾਰੀ ਨਹੀਂ। ਜਦੋ ਪੰਜਾਬ ਸਰਕਾਰ ਦੇ ਖੁਫੀਆਂ ਵਿਭਾਗ ਵਿੱਚ ਕੰਮ ਕਰਨ ਵਾਲੇ ਕੁਝ ਕਰਮਚਾਰੀਆਂ ਨਾਲ ਗੱਲ ਕੀਤੀ ਤਾਂ ਉਨ•ਾ ਆਪਣਾ ਰੋਣਾਰੋਇਆ। ਉਨਾਂ ਕਿਹਾ ਕਿ ਸਰਕਾਰ ਵੱਲੋ ਉਨਾਂ ਨੂੰ ਸਹੂਲਤਾਂ ਮਹੱਈਆਂ ਨਹੀਂ ਕਰਵਾਈਆਂ ਜਾਂਦੀਆਂ ਹਨ। ਪੈਟਰੋਲ ਆਦਿ ਲਈ ਬਹੁਤਘੱਟ ਪੈਸੇ ਮਹੱਈਆਂ ਕਰਵਾਏ ਜਾਂਦੇ ਹਨ। ਉਨਾਂ ਨੂੰ ਪੰਜਾਬ ਪੁਲਿਸ ਵਾਂਗ ਉਤੇ ਕਈ ਵੀ ‘ਵੱਖਰੀ’ ਕਮਾਈ ਨਹੀਂ ਹੈ, ਇਸ ਲਈ ਕਾਫੀਮੁਸ਼ਕਲਾਂ ਦਾ ਸਾਮਣਾ ਕਰਨਾ ਪੈਂਦਾ ਹੈ। ਉਹ ਹਰ ਥਾਂ ਜਾਂ ਨਹੀਂ ਸਕਦੇ, ਵਿਭਾਗ ਵਿੱਚ ਕਰਮਚਾਰੀਆਂ ਦੀ ਵੀ ‘ਘਾਟ’ ਹੈ। ਉਨਾਂ ਕਿਹਾ ਕਿਉਹ ਆਪਣੇ ਪੱਲੇ ਤੋ ਪੈਸ ਖਰਚ ਨਹੀਂ ਸਕਦੇ। ਉਨਾਂ ਕਿਹਾ ਕਿ ਚੰਗਾ ਕੰਮ ਲੈਣ ਵਾਸਤੇ ਸਰਕਾਰ ਉਨਾਂ ਨੂੰ ਸਹੂਲਤਾਂ ਦਵੇ ਅਤੇ ਚੰਗੇ ਕੰਮਲਈ ਇਨਾਮ ਨਾਲ ਨਿਵਾਜੇ। ਪੰਜਾਬ ਸਰਕਾਰ ਨੇ ਪੰਜਾਬ ਵਿੱਚ ਲੋਕ ਸੰਪਰਕ ਵਿਭਾਗ ਦੇ ਦਫਤਰ ਵੀ ਸਥਾਪਿਤ ਕੀਤੇ ਹੋਏ ਹਨ। ਇਨਾਂਵਿਭਾਗਾਂ ਦੇ ਕਰਮਚਾਰੀਆਂ ਦਾ ਵੀ ਲੋਕਾਂ ਅਤੇ ਪੱਤਰਕਾਰਾਂ ਨਾਲ ਕਾਫੀ ਵਾਸਤਾ ਰਹਿੰਦਾ ਹੈ, ਪ੍ਰੰਤੂ ਅਜਿਹੇ ਬਹੁਤ ਹੀ ਘੱਟ ਅਧਿਕਾਰੀਹਨ ਜੋ ਸਰਕਾਰ ਨੂੰ ਇਲਾਕੇ ਵਿੱਚ ਹੋ ਰਹੀਆਂ ਗਤੀਵਧੀਆਂ ਬਾਰੇ ਸਹੀ ਸੂਚਨਾ ਭੇਜਣ ਜਿਸ ਨਾਲ ਸਰਕਾਰ ਆਪਣਾ ਅਕਸ ਸੁਧਾਰ ਸਕੇਅਤੇ ਲੋਕਾਂ ਦੀਆਂ ਸਮੱਸਿਆਵਾਂ ਬਾਰੇ ਪਤਾ ਲੱਗੇ ਸਕੇ।
Continue readingSeptember 10, 2011No Comments
24 ਘੰਟਿਆਂ ਤੋਂ ਵੱਧ ਸਮਾਂ ਲਗਾ ਕੇ ਸੀਨੀਅਰ ਅਕਾਲੀ ਆਗੂ ਅਤੇ ਤਾਮਿਲਨਾਡੂ ਦੇ ਹੁਣੇ ਅਹੁਦੇ ਤੋਂ ਮੁਕਤ ਹੋਏ ਰਾਜਪਾਲ ਸੁਰਜੀਤ ਸਿੰਘ ਬਰਨਾਲਾ ਦੇ ਪੁੱਤਰ ਗਗਨਜੀਤ ਸਿੰਘ ਬਰਨਾਲਾ ਦੀ ਰਿਹਾਇਸ਼ ਆਮਦਨ ਕਰ ਵਿਭਾਗ ਦੇ ਛਾਪੇ ਤੋਂ ਪੰਥਕ ਮੋਰਚਾ ਦੇ ਉਮੀਦਵਾਰਾਂ ਦੀ ਹੱਕ ਵਿੱਚ ਸ਼ਰੋਮਣੀ ਅਕਾਲੀ ਦਲ ( ਲੋਂਗੋਵਾਲ) ਵੱਲੋਂ ਕੀਤੇ ਜਾਂਦੇ ਚੋਣ ਪ੍ਰਚਾਰ ਨੂੰ ਇੱਕ [...]
Continue reading