Nava Panga Online » Jokes
ਚੁਟਕਲੇ
ਕੌਫ਼ੀ ਪੀਂਦਿਆਂ ਕਲਾ ਨੇ ਹੌਲੀ ਜਹੇ ਪ੍ਰੇਮ ਨੂੰ ਕਿਹਾ, ”ਵੇਖੋ, ਉਹ ਨੁੱਕਰ ਵਾਲਾ ਆਦਮੀ ਬੜੀ ਦੇਰ ਤੋਂ ਮੈਨੂੰ ਘੂਰ ਰਿਹਾ ਹੈ?”ਪ੍ਰੇਮ : ”ਤਾਂ ਘੂਰਨ ਦੇ। ਮੈਂ ਉਸ ਨੂੰ ਜਾਣਦਾ ਹਾਂ। ਉਹ ਕਬਾੜੀਆ ਹੈ। ਪੁਰਾਣੀਆਂ ਚੀਜ਼ਾਂ ਵਿਚ ਦਿਲਚਸਪੀ ਲੈਣਾ ਉਸ ਦੀ ਆਦਤ ਹੈ।”ਇਕ ਸੁੰਨਸਾਨ ਪਾਰਕ ਵਿਚ ਪ੍ਰੇਮਿਕਾ ਨੇ ਕਿਹਾ, ”ਮੈਨੂੰ ਤਾਂ ਡਰ ਲੱਗ ਰਿਹੈ।”ਪ੍ਰੇਮੀ :  ਮੈਂ ਤੇਰੇ ਕੋਲ ਹੀ ਤਾਂ ਹਾਂ, ਮੇਰੇ ਹੁੰਦਿਆਂ ਕਿਸੇ ਗੁੰਡੇ ਜਾਂ ਚੋਰ ਤੋਂ ਨਾ ਡਰੀਂ।
””ਕਿਉਂ ਕੀ ਤੂੰ ਬਾਕਸਿੰਗ ਚੈਂਪੀਅਨ ਹੈਂ?””ਨਹੀਂ, ਮੈਂ ਦੌੜਨ ਵਿਚ ਚੈਂਪੀਅਨ ਹਾਂ। ਜੇਕਰ ਕਿਸੇ ਨੇ ਅਜਿਹੀ ਹਰਕਤ ਕੀਤੀ ਤਾਂ ਮੈਂ ਦੌੜ ਕੇ ਪੁਲਿਸ ਨੂੰ ਬੁਲਾ ਲਿਆਵਾਂਗਾ।” ਪ੍ਰੇਮੀ ਨੇ ਜਵਾਬ ਦਿਤਾ।ਪ੍ਰੇਮ ਆਹੂਜਾ : ”ਜੇਕਰ ਅੱਜ ਵੀ ਤੂੰ ਮੇਰੇ ਨਾਲ ਵਿਆਹ ਕਰਨ ਲਈ ਹਾਂ ਨਾ ਕੀਤੀ ਤਾਂ ਇਥੇ ਹੀ ਤੇਰੀ ਦਹਿਲੀਜ਼ ‘ਤੇ ਜਾਨ ਦੇ ਦਿਆਂਗਾ।”ਪ੍ਰੇਮਿਕਾ, ”ਨਾ ਨਾ, ਅਜਿਹਾ ਨਾ ਕਰੀਂ। ਪਾਪਾ ਤਾਂ ਪਹਿਲਾਂ ਹੀ ਸ਼ਿਕਾਇਤ ਕਰ ਰਹੇ ਹਨ।”ਪ੍ਰੇਮ ਆਹੂਜਾ, ”ਕੀ ਸ਼ਿਕਾਇਤ ਕਰ ਰਹੇ ਹਨ?”ਪ੍ਰੇਮਿਕਾ, ”ਇਹੀ ਕਿ ਕੰਬਖ਼ਤ ਹਰ ਵੇਲੇ ਇਥੇ ਹੀ ਮਰਿਆ ਰਹਿੰਦਾ ਹੈ।”
ਅਫ਼ਸਰ : ”ਵੇਖੋ ਸਾਨੂੰ ਅਜਿਹਾ ਚੌਕੀਦਾਰ ਚਾਹੀਦਾ ਹੈ ਜੋ ਸਿਹਤਮੰਦ, ਚੁਸਤ, ਚਲਾਕ ਅਤੇ ਚੁਕੰਨਾ ਹੋਵੇ। ਲੋੜ ਪੈਣ ‘ਤੇ ਜਿਸ ਨੂੰ ਅਸੀ ਝਿੜਕ ਵੀ ਸਕੀਏੇ।”ਉਮੀਦਵਾਰ : ਸਾਹਿਬ ਇਹ ਸਾਰੇ ਗੁਣ ਮੇਰੀ ਪਤਨੀ ‘ਚ ਹਨ, ਉਸ ਨੂੰ ਬੁਲਾਵਾਂ?ਇਕ ਵਾਰੀ ਰੇਲ ਵਿਚ ਕੁੱਝ ਬੁੱਧੀਜੀਵੀ ਲੋਕ ਬੈਠ ਕੇ ਗੱਲਾਂ ਕਰ ਰਹੇ ਸਨ ਜਿਸ ਕਾਰਨ ਉਪਰਲੇ ਬਰਥ ਵਿਚ ਸੁੱਤੇ ਹੋਏ ਇਕ ਯਾਤਰੂ ਨੂੰ ਪ੍ਰਸ਼²ਾਨੀ ਹੋ ਰਹੀ ਸੀ।ਗੱਲਾਂ ਕਰਦੇ-ਕਰਦੇ ਇਕ ਸੱਜਣ ਬੋਲਿਆ, ”ਪਹਿਲਾਂ ਪੂੰਜੀਵਾਦ ਆਇਆ, ਫਿਰ ਸਾਮਵਾਦ ਅਤੇ ਹੁਣ ਸਮਾਜਵਾਦ ਆਵੇਗਾ।”ਉਸ ਵੇਲੇ ਉੁਪਰ ਬੈਠਿਆ ਆਦਮੀ ਚਿਲਾਇਆ, ”ਭਾਈ ਸਾਹਿਬ, ਜਦੋਂ ਇਲਾਹਾਬਾਦ ਆਵੇ ਤਾਂ ਮੈਨੂੰ ਵੀ ਜਗਾ ਦੇਣਾ।”
ਗੰਢਾ ਢੂਢਤੇ ਰਹਿ ਜਾਓਗੇ’
-ਰਵੀ ਕੁਮਾਰ ‘ਤਨਮਯ’
ਆ ਜਾ ਗੰਢਿਆਂ ਦੇ ਬਹਾਨੇ ਹੀ ਰੋ ਲੈ,
ਕਿ ਅੱਖੀਆਂ ‘ਚੋਂ ਨੀਰ ਨਾ ਵਗੇ।
ਅੱਜ ਕੱਲ੍ਹ ਤਾਂ ਇਹ ਨਿਰਾਰਥਕ ਹੀ ਲੱਗ ਰਿਹੈ, ਕਿਉਂਕਿ ਆਮ ਆਦਮੀ ਵੈਸੇ ਹੀ ਗੰਢਿਆਂ ਦੇ ਵਿਛੋੜੇ ‘ਚ ਰੋ ਰਿਹੈ। ਉਹ ਤਾਂ ਗੰਢਿਆਂ ਦੇ ਬਹਾਨੇ ਰੋਣਾ ਚਾਹੁੰਦਾ ਹੈ, ਪਰ ਗੰਢੇ ਉਸ ਦਾ ਸਾਥ ਛੱਡ ਗਏ ਨੇ। ਵਿਚਾਰੇ ਗੰਢਿਆਂ ਦਾ ਵੀ ਕੀ ਕਸੂਰ, ਉਹ ਤਾਂ ਆਪਣੇ ਗਰੀਬ ਭਰਾਵਾਂ ਨਾਲ ਮਿਲ ਕੇ ਰੋਣਾ ਚਾਹੁੰਦੇ ਹਨ, ਪਰ ਹੁਣ ਉਹ ਇਕੱਲੇ ਗੋਦਾਮਾਂ ਦੀਆਂ ਬੰਦ ਬੋਰੀਆਂ ਵਿੱਚ ਰੋ ਰਹੇ ਨੇ। ਗਿੱਲੇ ਗੰਢੇ ਵੈਸੇ ਹੀ ਫੁੱਟ-ਫੁੱਟ ਕੇ ਰੋ ਰਹੇ ਨੇ ਤੇ ਦੁਹਾਈਆਂ ਪਾ ਕੇ ਕੁਰਲਾ ਰਹੇ ਤੇ ਕਹਿ ਰਹੇ ਨੇ ਕਿ ਅਸੀਂ ਇਥੇ ਠੰਢ ਵਿੱਚ ਸਲ੍ਹਾਬ ਨਾਲ ਹੀ ਸੜ ਕੇ ਮਰ ਜਾਣਾ ਹੈ। ਕਿਸੇ ਗਰੀਬ ਦੀ ਕੜਾਹੀ ਵਿੱਚ ਗਰਮ ਤੇਲ ਵਿੱਚ ਪੈ ਕੇ ਸੜ ਕੇ ਮਰਦੇ ਤਾਂ ਸਾਡਾ ਵੀ ਨਾਂ ਇੱਜ਼ਤ ਨਾਲ ਲਿਆ ਜਾਣਾ ਸੀ। ਹੁਣ ਗਿੱਲੇ ਗੰਢੇ, ਸੁੱਕੇ ਗੰਢਿਆਂ ਨੂੰ ਗੁੱਸੇ ‘ਚ ਆ ਕੇ ਮਿਹਣੇ ਮਾਰ ਰਹੇ ਹਨ ਕਿ ਤੁਸੀਂ ਕਿਹੜਾ ਸਾਡਾ ਸਾਥ ਦਿੱਤਾ, ਜਦੋਂ ਅਗਲਿਆਂ ਨੇ ਸਾਨੂੰ ਤੁਹਾਡੇ ‘ਚੋਂ ਛਾਂਟੀ ਕਰ ਕੇ ਪਰੇ ਕਰ ਦਿੱਤਾ ਸੀ, ਤੁਸੀਂ ਇੱਜ਼ਤ ਨਾਲ ਬੰਦ ਬੋਰੀਆਂ ਧਾਂਕਾਂ ਵਿੱਚ ਆਨੰਦ ਲੈ ਰਹੇ ਹੋ।
ਪਿਛਲੇ ਸਮੇਂ ‘ਚ ਇੱਕ ਗਰੀਬ ਆਦਮੀ ਗੰਢੇ ਦੀ ਚਟਨੀ ਕੁੱਟ ਕੇ ਆਪਣਾ ਦੁਪਹਿਰ ਦਾ ਖਾਣਾ ਖਾ ਲੈਂਦਾ ਸੀ। ਉਹ ਜ਼ਰਾ ਕੁ ਮਹਿੰਗਾਈ ਵਧਣ ‘ਤੇ ਕਹਿ ਦਿੰਦਾ ਸੀ ਕਿ ਜੇ ਨਹੀਂ ਮਿਲੇਗੀ ਦਾਲ-ਸਬਜ਼ੀ ਤਾਂ ਗੰਢੇ ਦੀ ਚਟਨੀ ਕੁੱਟ ਕੇ ਸਲੂਣਾ ਕਰ ਕੇ ਖਾ ਲਵਾਂਗੇ। ਉਹ ਆਪਣੇ ਘਰ ਦੇ ਪਿਛਵਾੜੇ ਇੱਕ ਕਿਆਰੀ ਗੰਢਿਆਂ ਦੀ ਗੋਡ ਕੇ ਰੱਖਦਾ ਸੀ। ਉਹ ਅਕਸਰ ਦੁਪਹਿਰ ਦੇ ਭੋਜਨ ਨਾਲ ਸਣੇ ਭੂਕਾਂ ਗੰਢਿਆਂ ਦੀ ਚਟਨੀ ਰੋਟੀ ਨਾਲ ਖਾ ਕੇ ਸੰਤੁਸ਼ਟ ਹੋ ਜਾਂਦਾ ਸੀ। ਓਦਾਂ ਵੀ ਉਹ ਰੋਟੀ ‘ਤੇ ਸਲਾਦ ਦੇ ਤੌਰ ‘ਤੇ ਗੰਢਾ ਰੱਖ ਕੇ ਖਾਂਦਾ ਸੀ। ਕਦੀ-ਕਦੀ ਉਹ ਦੁਪਹਿਰ ਨੂੰ ਸਿਰਫ ਆਚਾਰ ਤੇ ਗੰਢੇ ‘ਤੇ ਮੁੱਕਾ ਮਾਰ ਕੇ ਉਸੇ ‘ਤੇ ਲੂਣ ਭੁੱਕ ਕੇ ਮਸ਼ਰੂਮ-ਮਟਰ ਜਿੰਨਾ ਸੁਆਦ ਲੈ ਲੈਂਦਾ ਸੀ।
ਮੁੱਕਦੀ ਗੱਲ ਇਹ ਬਈ ਗੰਢਾ ਉਸ ਦੇ ਅੰਗ-ਸੰਗ ਸੀ, ਕਿਉਂਕਿ ਸਬਜ਼ੀ ਵਿੱਚ ਗੰਢਾ, ਸਲਾਦ ‘ਚ ਗੰਢਾ, ਤੜਕੇ ‘ਚ ਗੰਢਾ, ਛਿੱਕੇ ‘ਚ ਗੰਢਾ, ਹਰ ਥਾਂ ਗੰਢਾ ਪ੍ਰਧਾਨ ਸੀ। ਜੇ ਕਿਧਰੇ ਪਿਛਵਾੜੇ ਜਾਣਾ ਤਾਂ ਸਾਹਮਣੇ ਹਰੀਆਂ-ਹਰੀਆਂ ਭੂਕਾਂ ਨਾਲ ਖੜੇ ਗੰਢੇ ਨੂੰ ਦੇਖ ਕੇ ਛਾਤੀ ਚੌੜੀ ਕਰਨੀ ਤੇ ਅੰਦਾਜ਼ਾ ਲਾਉਣਾ ਕਿ ਐਤਕੀਂ ਮਣ ਕੁ ਪੱਕੇ ਨਿਕਲ ਹੀ ਆਉਣਗੇ। ਮਨ ਹੀ ਮਨ ਸੋਚਣਾ ਕਿ ਦੋ ਕੁ ਵੱਟੀਆਂ ਬਕਨੌਰ ਵਾਲੀ ਭੂਆ ਨੂੰ ਭੇਜ ਦਿਆਂਗੇ ਤੇ ਕੁਝ ਕੁ ਰੁਲਦੂ ਦੇ ਨਾਨਕੇ ਮਕੌੜੇ ਭੇਜ ਦਿਆਂਗੇ। ਜਦੋਂ ਕਿਤੇ ਸ਼ਹਿਰ ‘ਚ ਵਿਆਹੀ ਕੁੜੀ ਨੇ ਆਪਣੇ ਪੇਕੇ ਘਰ ਪਿੰਡ ਆਉਣਾ ਤੇ ਪਿਛਵਾੜੇ ਵਾਲੀ ਗੰਢਿਆਂ ਦੀ ਕਿਆਰੀ ‘ਤੇ ਨਜ਼ਰ ਪੈਦਿਆਂ ਅੱਖਾਂ ‘ਚ ਚਮਕ ਆ ਜਾਣੀ ਕਿ ‘ਵੀਰ, ਐਤਕੀਂ ਸਾਨੂੰ ਵੀ ਗੰਢੇ ਜ਼ਰੂਰ ਭੇਜੇਗਾ।’ ਗੰਢੇ ਤਾਂ ਬਾਜ਼ਾਰ ‘ਚ ਉਪਲਬਧ ਹੋ ਜਾਂਦੇ ਨੇ, ਪਰ ਮਾਨਸਿਕਤਾ ਇਹ ਹੈ ਕਿ ਘਰ ਦੇ ਗੰਢਿਆਂ ਦਾ ਸੁਆਦ ਹੀ ਅਵੱਲਾ ਹੁੰਦਾ ਹੈ।
ਪੁਰਾਣੇ ਲੋਕ ਗੰਢਿਆਂ ਨੂੰ ਦਵਾਈ ਦੇ ਤੌਰ ‘ਤੇ ਵੀ ਵਰਤਦੇ ਸਨ। ਜੇ ਕਿਸੇ ਨਿਆਣੇ ਦੇ ਕੰਨ ਵਗਣੇ ਤਾਂ ਗੰਢੇ ਦਾ ਰਸ ‘ਈਅਰ ਡਰਾਪ’ ਦਾ ਕੰਮ ਕਰਦਾ ਸੀ। ਕਿਸੇ ਨੂੰ ਉਲਟੀਆਂ ਆਉਣੀਆਂ ਤਾਂ ਗੰਢੇ ਦਾ ਰਸ ਚਟਾਇਆ ਜਾਂਦਾ ਸੀ ਤਾਂ ਕਿ ਜੀ ਮਚਲਣਾ ਬੰਦ ਹੋ ਜਾਵੇ। ਸਾਰੀਆਂ ਛੋਟੀਆਂ-ਮੋਟੀਆਂ ਬੀਮਾਰੀਆਂ ਦੀ ਇਕਲੌਤੀ ਦਵਾਈ ਸੀ ਗੰਢੇ ਦਾ ਰਸ। ਗੰਢਾ ਤਾਂ ਇਥੋਂ ਤੱਕ ਦਹਿਸ਼ਤ ਰੱਖਦਾ ਹੈ ਕਿ ਵੱਡੇ-ਵੱਡੇ ਜ਼ਹਿਰੀਲੇ ਸੱਪ ਵੀ ਇਸ ਦੀ ਮੁਸ਼ਕ ਅੱਗੇ ਹਥਿਆਰ ਸੁੱਟ ਕੇ ਮੈਦਾਨੋਂ ਭੱਜ ਜਾਂਦੇ ਹਨ।
ਹੁਣ ਆਪਣਾ ਸਮਝਿਆ ਜਾਣ ਵਾਲਾ ਗੰਢਾ ਬਿਗਾਨਿਆਂ ਵਾਲੇ ਵਿਹਾਰ ‘ਤੇ ਤੁਲਿਆ ਪਿਆ ਹੈ। ਇਹ ਗਰੀਬਾਂ ਦੀ ਭੁੱਖ ਦਾ ਸਾਥੀ ਸੀ, ਅੱਜ ਗਰੀਬ ਦੀ ਪਹੁੰਚ ਤੋਂ ਦੂਰ ਹੋ ਗਿਆ ਹੈ। ਹੁਣ ਤਾਂ ਲੋਕ ਜਵਾਈ ਨੂੰ ਵੀ ਸਲਾਦ ‘ਚ ਗੰਢਾ ਨਹੀਂ ਦੇ ਰਹੇ। ਜਦੋਂ ਕੋਈ ਗੰਢੇ ਦਾ ਤਰਸਿਆ ਕਿਸੇ ਦੀ ਬਰਾਤੇ ਜਾਂਦਾ ਹੈ ਤਾਂ ਸੋਚਦਾ ਹੈ ਕਿ ਚਲੋ, ਜੇ ਗੰਢਾ ਏਦਾਂ ਖਾਣ ਨੂੰ ਨਹੀਂ ਮਿਲਦਾ ਤਾਂ ਓਦਾਂ ਹੀ ਸਹੀ, ਪਰ ਓਥੇ ਵੀ ਸਲਾਦ ‘ਚ ਲੱਗੇ ਮੂਲੀਆਂ ਦੇ ਢੇਰ ਦੇਖ ਕੇ ਅੱਖਾਂ ਇਵੇਂ ਟੱਡੀਆਂ ਰਹਿ ਜਾਂਦੀਆਂ ਨੇ, ਜਿਵੇਂ ਅੱਖਾਂ ਅੱਗੇ ਸਰ੍ਹੋਂ ਦੇ ਫੁੱਲ ਗਈ ਹੋਵੇ। ਉਹ ਬਥੇਰੇ ਚਮਚੇ ਮਾਰ-ਮਾਰ ਕੇ ਦੇਖਦਾ ਹੈ ਕਿ ਸ਼ਾਇਦ ਮੂਲੀਆਂ ਦੇ ਥੱਲੇ ਕਿਤੇ ਗੰਢੇ ਦੱਬੇ ਹੋਣ, ਪਰ ਨਿਰਾਸ਼ਾ ਹੀ ਮਿਲਦੀ ਹੈ। ਹੁਣ ਤਾਂ ਗੰਢੇ ਬਾਰੇ ਟੀ ਵੀ ‘ਤੇ ਚੱਲਦੀ ਮਸ਼ਹੂਰੀ ‘ਦਾਗ ਢੂੰਢਤੇ ਰਹਿ ਜਾਓਗੇ’ ਦੀ ਥਾਂ ਇਹ ਮਸ਼ਹੂਰੀ ਆਉਣੀ ਚਾਹੀਦੀ ਹੈ ਕਿ ‘ਗੰਢਾ ਢੂੰਢਤੇ ਰਹਿ ਜਾਓਗੇ।’
ਪਿਛਲੇ ਦਿਨਾਂ ਦੀ ਗੱਲ ਹੈ ਕਿ ਇੱਕ ਸੱਜਣ ਅੰਗੂਟੇ ਦੇ ਨਾਲ ਦੀ ਉਂਗਲ ਦੀ ਕੁੰਡੀ ਬਣਾ ਕੇ ਉਤੇ ਕਿਲੋ ਕੁ ਗੰਢਿਆਂ ਵਾਲਾ ਲਿਫਾਫਾ ਲਟਕਾ ਕੇ ਤੁਰਿਆ ਜਾ ਰਿਹਾ ਸੀ। ਉਸ ਨੂੰ ਕਿਸੇ ਨੇ ਪੁੱਛਿਆ; ‘ਭਾਜੀ, ਗੰਢੇ ਕੀ ਭਾਅ ਲੈ ਕੇ ਆਇਆ ਏਂ?’ ਸੱਜਣ ਨੇ ਛਾਤੀ ਚੌੜੀ ਕਰ ਕੇ ਜਵਾਬ ਦਿੱਤਾ; ‘ਸੱਠ ਰੁਪਏ ਕਿਲੋ’, ਤੇ ਫਿਰ ਨਾਲ ਹੀ ਕਹਿੰਦਾ, ‘ਤੁਹਾਡੀ ਭਰਜਾਈ ਤਾਂ ਬਗੈਰ ਗੰਢਿਆਂ ਦੇ ਤੜਕੇ ਤੋਂ ਰੋਟੀ ਨਹੀਂ ਖਾਂਦੀ, ਇਸ ਲਈ ਬੜੀ ਮੁਸ਼ੱਕਤ ਨਾਲ ਦੂਰੋਂ ਕਿਸੇ ਵੱਡੀ ਦੁਕਾਨ ਤੋਂ ਲਿਆਇਆਂ ਹਾਂ।’
ਅੱਜਕੱਲ੍ਹ ਥੋੜ੍ਹਾ-ਬਹੁਤ ਖਾਂਦਾ-ਪੀਂਦਾ ਬੰਦਾ ਪ੍ਰਾਹੁਣਿਆਂ ਨੂੰ ਸਲਾਦ ‘ਚ ਗੰਢੇ ਪਰੋਸ ਕੇ ਪ੍ਰਸੰਸਾ ਦਾ ਪਾਤਰ ਬਣ ਰਿਹਾ ਹੈ। ਹੁਣ ਤਾਂ ਗੰਢਾ ਟਾਕ ਆਫ ਦਿ ਟਾਊਨ ਬਣ ਗਿਆ ਹੈ। ਇੱਕ ਦਿਨ ਕਿਸ਼ਨਾ ਤੇ ਬਿਸ਼ਨਾ ਗੰਢਿਆਂ ਦੀਆਂ ਗੱਲਾਂ ਕਰਦੇ-ਕਰਦੇ ਜਾ ਰਹੇ ਸਨ। ਬਿਸ਼ਨਾ ਕਹਿੰਦਾ; ‘ਲੈ ਬਈ ਕਿਸ਼ਨਿਆ, ਇੱਕ ਗੱਲ ਸੁਣ ਮੇਰੇ ਕੋਲੋਂ, ਉਹ ਆਪਣਾ ਧਰਮ ਸਿੰਘ ਨਹੀਂ ਹੈਗਾ, ਹਾਂ-ਹਾਂ, ਬਈ, ਉਹਨੇ ਸਾਨੂੰ ਦੱਸਿਆ ਕਿ ਉਹ ਆਪਣੇ ਕਿਸੇ ਰਿਸ਼ਤੇਦਾਰ ਦੇ ਵਿਆਹ ‘ਤੇ ਗਿਆ ਸੀ, ਬੜੀ ਖਾਤਰਦਾਰੀ ਕੀਤੀ ਉਨ੍ਹਾਂ ਨੇ। ਬਰਾਤੀਆਂ ਦੀ ਸੇਵਾ ਵਿੱਚ ਕੋਈ ਕਸਰ ਨਹੀਂ ਛੱਡੀ। ਬਈ ਕਮਾਲ ਕਰ ਦਿੱਤੀ ਉਨ੍ਹਾਂ ਨੇ ਤਾਂ, ਇਲਾਕੇ ‘ਚ ਚਰਚੇ ਨੇ ਏਸ ਵੇਲੇ। ਉਨ੍ਹਾਂ ਹਰ ਸਬਜ਼ੀ ‘ਚ ਗੰਢਾ ਹੀ ਵਰਤਿਆ ਤੇ ਨਾਲੇ ਸਲਾਦ ‘ਚ ਵੀ ਗੰਢਾ ਪਰੋਸਿਆ।’
ਮੁੱਕਦੀ ਗੱਲ ਤਾਂ ਇਹ ਕਿ ਜਿਹੜੀ ਸਪੀਡ ਗੰਢਿਆਂ ਨੇ ਆਮ ਆਦਮੀ ਤੋਂ ਦੂਰ ਹੋਣ ਦੀ ਫੜ ਲਈ ਹੈ, ਹੁਣ ਬੱਸ ਇਹੀ ਆਸ ਕੀਤੀ ਜਾ ਸਕਦੀ ਹੈ ਕਿ ਗੰਢਿਆਂ ਦਾ ਜ਼ਾਇਕਾ ਸੁਪਨੇ ‘ਚ ਹੀ ਲਿਆ ਕਰਾਂਗੇ
ਚੁਟਕਲੇ
ਜਦੋਂ ਅਪਰਾਧ ਸਿੱਧ ਹੋ ਗਿਆ ਤਾਂ ਵਕੀਲ ਨੇ ਅਦਾਲਤ ਤੋਂ ਦਇਆ ਦੀ  ਪ੍ਰਾਰਥਨਾ ਕਰਦੇ  ਹੋਏ ਕਿਹਾ, ”ਮੀ-ਲਾਰਡ ਇਸ ਗੱਲ ਦਾ ਖਿਆਲ ਰੱਖੋ ਕਿ ਇਸ ਆਦਮੀ ਨੇ ਕਿਸੇ  ਖਾਸ ਕਮਜ਼ੋਰੀ  ਕਾਰਨ ਹੀ ਅੰਗੂਠੀ ਤਿਜੌਰੀ ‘ਚੋਂ ਕੱਢੀ ਸੀ।”
”ਮੈਂ ਜਾਣਦਾ ਹਾਂ ਵਕੀਲ ਸਾਹਿਬ।” ਜੱਜ ਨੇ ਮੁਸਕਰਾ ਕੇ ਕਿਹਾ, ”ਇਸ ਵਿਚ ਕਮਜ਼ੋਰੀ ਨਾ ਹੁੰਦੀ ਤਾਂ ਇਹ ਤਿਜੌਰੀ ਹੀ ਚੁੱਕ ਕੇ ਲੈ ਜਾਂਦਾ।”
ਟ੍ਰੈਫਿਕ ਇੰਸਪੈਕਟਰ ਨੇ ਲੱਲੀ ਤੋਂ ਪੁੱਛਿਆ, ”ਤੁਸੀਂ ਇੰਨੀ ਤੇਜ਼ ਗੱਡੀ ਕਿਉਂ ਚਲਾ ਰਹੇ ਸੀ?”
”ਜੀ.. ਮੇਰੇ ਬ੍ਰੇਕ ਖਰਾਬ ਸਨ ਅਤੇ ਮੈਂ ਚਾਹੁੰਦੀ ਸੀ ਕਿ ਜਲਦੀ ਸੁਰੱਖਿਅਤ ਘਰ ਪਹੁੰਚ ਜਾਵਾਂ।” ਲੱਲੀ ਨੇ ਸਪੱਸ਼ਟ ਕੀਤਾ।
ਜੋਤਿਸ਼ੀ (ਸੋਨੂੰ ਨੂੰ), ”ਬੇਟਾ ਤੇਰੇ ‘ਤੇ ਮੰਗਲ ਭਾਰੂ ਹੈ।”
ਸੋਨੂੰ (ਘਬਰਾ ਕੇ), ”ਤੁਸੀਂ ਠੀਕ ਕਿਹਾ ਪੰਡਤ ਜੀ। ਮੈਂ ਮੰਗਲ ਰਾਮ ਦਾ ਪੰਜ ਸੌ ਰੁਪਏ ਦਾ ਉਧਾਰ ਚੁਕਾਉਣਾ ਹੈ।”
ਗੱਪੀ ਦਾਸ, ”ਜਦੋਂ ਮੈਂ ਮਿਸਰ ਵਿਚ ਸੀ ਤਾਂ ਉਥੋਂ ਦੇ ਜੰਗਲਾਂ ਵਿਚ ਖੁੰਖਾਰ ਚੀਤਿਆਂ ਨਾਲ ਕਈ ਵਾਰ ਮੇਰੀ ਮੁਠਭੇੜ ਹੋਈ।”
ਸੁਰੇਸ਼ (ਟੋਕਦੇ ਹੋਏ), ”ਪਰ ਮਿਸਰ ਵਿਚ ਤਾਂ ਚੀਤੇ ਹੁੰਦੇ ਹੀ ਨਹੀਂ।”
ਗੱਪੀ ਦਾਸ, ”ਹੋਣਗੇ ਵੀ ਕਿਥੋਂ। ਮੈਂ ਸਾਰਿਆਂ ਦਾ ਸਫਾਇਆ ਜੋ ਕਰ ਦਿੱਤਾ।”
ਇਕ ਵਾਰ ਡਾਕਟਰ ਲੁਕਮਾਨ ਦੇ ਘਰ ਵਿਚ ਪਾਣੀ ਦਾ ਪਾਈਪ ਟੁੱਟ ਗਿਆ। ਉਸ ਨੂੰ ਜੋੜਨ ਲਈ   ਪਲੰਬਰ ਆਇਆ। ਉਸ ਨੇ ਆਪਣੇ ਬੈਗ ਤੋਂ ਔਜ਼ਾਰ ਕੱਢੇ। ਥੋੜ੍ਹੀ ਦੇਰ ਲਗਾਈ। ਹਥੌ²ੜੇ ਨਾਲ   ਪਾਈਪ ਨੂੰ ਤੋੜਿਆ। ਦੂਸਰਾ ਪਾਈਪ ਲਗਾਇਆ ਅਤੇ ਇਕ ਪਰਚੀ ‘ਤੇ 2000 ਰੁਪਏ ਦਾ ਬਿੱਲ ਲਿਖ   ਕੇ ਫੜਾ ਦਿੱਤਾ।
ਡਾਕਟਰ ਲੁਕਮਾਨ ਨੇ ਬਿੱਲ ਦੇਖਿਆ ਤਾਂ ਗੁੱਸੇ ‘ਚ ਕਿਹਾ, ”ਓਏ ਇੰਨਾ  ਬਿੱਲ ਤਾਂ ਮੈਂ  ਡਾਕਟਰ ਹੋ ਕੇ ਵੀ ਨਹੀਂ ਲੈਂਦਾ ਅਤੇ ਤੂੰ ਪਲੰਬਰ ਹੋ ਕੇ 2000 ਰੁਪਏ ਦੀ  ਫੀਸ ਫੜਾ ਰਿਹਾ  ਏਂ।”
”ਜਦੋਂ ਮੈਂ ਡਾਕਟਰ ਸੀ ਤਾਂ ਮੈਂ ਵੀ ਨਹੀਂ ਲੈਂਦਾ ਸੀ।” ਪਲੰਬਰ ਨੇ ਸ਼ਾਂਤੀ ਨਾਲ ਜਵਾਬ ਦਿੱਤਾ।
ਜੰਮਤ ਲਾਲ ਦੀ ਪੈਂਟ ‘ਤੇ ਕੁਝ ਡਿਗ ਗਿਆ ਤਾਂ ਅਮੇਰਿਕੀ ਸੈਲਾਨੀ ਨੇ ਉਸ ਨੂੰ ਟੋਕਿਆ  ਅਤੇ  ਕਿਹਾ, ”ਜੰਮਤ ਲਾਲ ਜੀ ਦੇਖੋ ਤੁਹਾਡੀ ਪੈਂਟ ‘ਤੇ ਕੁਝ ਡਿਗ ਗਿਆ ਹੈ, ਸਾਫ ਕਰ ਲਓ।”
ਜੰਮਤ  ਲਾਲ, ”ਤੁਸੀਂ ਅਮੇਰਿਕੀ ਲੋਕ ਸਦਾ ਹੀ ਦੂਸਰਿਆਂ ਦੇ ਮਾਮਲੇ ‘ਚ ਲੱਤ ਅੜਾਉਂਦੇ ਹੋ।   ਤੁਹਾਡਾ ਕੋਟ ਅੱਧੇ ਘੰਟੇ ਤੋਂ ਸੜ ਰਿਹਾ ਹੈ ਪਰ ਮੈਂ ਤੁਹਾਨੂੰ ਟੋਕਿਆ ਨਹੀਂ?”
ਇਕ ਮਰੀਜ਼ ਹੁਣੇ-ਹੁਣੇ ਆਪ੍ਰੇਸ਼ਨ ਕਰਾ ਕੇ ਆਇਆ ਸੀ। ਉਸਨੂੰ ਹੋਸ਼ ਆਉਂਦੇ ਹੀ ਡਾਕਟਰ  ਚਿੰਤਤ  ਜਿਹਾ ਉਸ ਕੋਲ ਆਇਆ ਅਤੇ ਕਹਿਣ ਲੱਗਾ, ”ਮਾਫ ਕਰਨਾ ਭਰਾ, ਤੁਹਾਡਾ ਆਪ੍ਰੇਸ਼ਨ  ਦੁਬਾਰਾ  ਕਰਨਾ ਹੋਵੇਗਾ।”
ਮਰੀਜ਼, ”ਕਿਉਂ?”
ਡਾਕਟਰ, ”ਦਰਅਸਲ ਮੇਰੇ ਦਸਤਾਨੇ ਨਹੀਂ ਮਿਲ ਰਹੇ। ਮੈਨੂੰ ਸ਼ੱਕ ਹੈ ਕਿ ਉਹ ਤੁਹਾਡੇ ਪੇਟ ਵਿਚ ਰਹਿ ਗਏ ਹਨ।”
ਮਰੀਜ਼,  ”ਡਾਕਟਰ ਸਾਹਿਬ, ਜੇਕਰ ਦਸਤਾਨੇ ਲੈਣ ਲਈ ਹੀ ਤੁਹਾਨੂੰ ਦੁਬਾਰਾ ਆਪ੍ਰੇਸ਼ਨ ਕਰਨਾ  ਪੈ  ਰਿਹਾ ਹੈ ਤਾਂ ਰਹਿਣ ਦਿਓ, ਮੈਂ ਤੁਹਾਨੂੰ ਬਾਜ਼ਾਰੋਂ ਨਵੇਂ ਖਰੀਦ ਦੇਵਾਂਗਾ।”
ਅਧਿਆਪਕ, ”ਬੱਚਿਓ ਤੁਸੀਂ ਚੰਨ ‘ਤੇ ਜਾਣਾ ਚਾਹੋਗੇ?”
ਅਕਸ਼ੈ, ”ਪਹਿਲਾਂ ਇਹ ਦੱਸੋ ਕਿ ਉਥੇ ਸਕੂਲ ਤਾਂ ਨਹੀਂ ਹੈ।”
ਅਧਿਆਪਕ (ਰੋਹਿਤ ਨੂੰ), ”ਦੱਸ ਰੋਹਿਤ ਅੰਬ ਦੇ ਰੁੱਖ ਦੀ ਕੀ ਪਛਾਣ ਹੁੰਦੀ ਹੈ?”
ਰੋਹਿਤ (ਕੁਝ ਦੇਰ ਸੋਚ ਕੇ), ”ਸਰ ਪਤਾ ਨਹੀਂ।”
ਅਧਿਆਪਕ, ”ਦਿਮਾਗ ‘ਤੇ ਜ਼ੋਰ ਪਾ ਅਤੇ ਦੱਸ।”
ਰੋਹਿਤ, ”ਹਾਂ ਸਰ, ਅੰਬ ਦੇ ਰੁੱਖ ‘ਤੇ ਅੰਬ ਲੱਗੇ ਹੁੰਦੇ ਹਨ।”
ਸਕੂਲ ਵਿਚ ਪੇਰੈਂਟਸ ਡੇ ‘ਤੇ ਟੀਚਰ ਨੇ ਇਕ ਬੱਚੇ ਦੀ ਮਾਂ ਨੂੰ ਕਿਹਾ, ”ਅਸੀਂ ਸਾਰੇ ਟੀਚਰ ਤੁਹਾਡੇ ਬੇਟੇ ਨੂੰ ਇਕ ਅਨੋਖਾ ਬੱਚਾ ਕਹਿੰਦੇ ਹਾਂ।”
ਮਾਂ ਖੁਸ਼ੀ ਨਾਲ ਫੁੱਲੀ ਨਾ ਸਮਾਈ ਫਿਰ ਵੀ ਅਣਜਾਣ ਬਣ ਕੇ ਕਹਿਣ ਲੱਗੀ, ”ਅਜਿਹੀ ਕੀ ਗੱਲ ਹੈ ਮੇਰੇ ਬੇਟੇ ‘ਚ?”
ਟੀਚਰ ਕਹਿਣ ਲੱਗੀ, ”ਅਸੀਂ ਸਾਰੇ ਇਸਨੂੰ ਦੇਖ ਕੇ ਹੈਰਾਨੀ ਨਾਲ ਸੋਚਦੇ ਹਾਂ ਕਿ ਕੀ ਇਹ ਜ਼ਿੰਦਗੀ ਵਿਚ ਕੁਝ ਸਿਖ ਵੀ ਸਕੇਗਾ।”
ਸ਼ੇਰਨੀ ਨੇ ਗੁਫਾ ਵਿਚੋਂ ਆਪਣੇ ਬੱਚੇ ਨੂੰ ਆਵਾਜ਼ ਮਾਰੀ, ”ਬੇਟੇ ਤੂੰ ਇਸ ਸਮੇਂ ਬਾਹਰ ਕੀ ਕਰ ਰਿਹਾ ਏਂ?”
ਬੱਚਾ ਕਹਿਣ ਲੱਗਾ, ”ਮੰਮੀ ਮੈਂ ਇਕ ਆਦਮੀ ਦੇ ਪਿੱਛੇ ਦੌੜ ਰਿਹਾ ਹਾਂ ਅਤੇ ਉਹ ਰੁੱਖਾਂ ਦੇ ਆਲੇ-ਦੁਆਲੇ ਚੱਕਰ ਲਗਾ ਰਿਹਾ ਹੈ।”
ਸ਼ੇਰਨੀ ਉਸ ਨੂੰ ਝਿੜਕਦੇ ਹੋਣ ਕਹਿਣ ਲੱਗੀ, ”ਤੈਨੂੰ ਕਿੰਨੀ ਵਾਰੀ ਸਮਝਾਇਆ ਹੈ ਕਿ ਖਾਣ ਵਾਲੀ ਕਿਸੇ ਵੀ ਚੀਜ਼ ਨਾਲ ਨਹੀਂ ਖੇਡੀਦਾ।”
ਦਾਦਾ ਜੀ, ”ਭੋਲੀ ਬੇਟੇ ਪੱਚੀ ਅਤੇ ਪੱਚੀ ਕਿੰਨੇ ਹੁੰਦੇ ਹਨ?”
ਭੋਲੀ, ”ਪੰਜਾਹ।”
ਦਾਦਾ ਜੀ, ”ਸ਼ਾਬਾਸ਼! ਇਹ ਲਓ ਪੰਜਾਹ ਰੁਪਏ ਇਨਾਮ।”
ਭੋਲੀ, ”ਜੇਕਰ ਮੈਨੂੰ ਪਤਾ ਹੁੰਦਾ ਕਿ ਓਨਾ ਹੀ ਇਨਾਮ ਮਿਲੇਗਾ ਤਾਂ ਮੈਂ ਜਵਾਬ ਇਕ ਸੌ ਦੱਸਦੀ।”
ਹਲਕਾ-ਫੁਲਕਾ
ਗੁਪਤਾ ਜੀ ਦੇ ਘਰ ਜੌੜੇ ਬੱਚੇ ਹੋਏ। ਉਨ੍ਹਾਂ ਆਪਣੇ ਵੱਡੇ ਬੇਟੇ ਰਾਜੇਸ਼ ਨੂੰ ਕਿਹਾ,  ‘‘ਬੇਟਾ, ਤੂੰ ਸਕੂਲ ਜਾ ਕੇ ਆਪਣੇ ਭਰਾਵਾਂ ਦੇ ਜਨਮ ਬਾਰੇ ਦੱਸੀ, ਤੈਨੂੰ ਅੱਜ ਦੀ ਛੁੱਟੀ  ਮਿਲ ਜਾਵੇਗੀ।”
ਬੇਟਾ ਛੁੱਟੀ ਕਰਕੇ ਘਰ ਵਾਪਸ ਆਇਆ ਤਾਂ ਗੁਪਤਾ ਜੀ ਨੇ ਪੁੱਛਿਆ, ‘‘ਦੋਵਾਂ ਭਰਾਵਾਂ ਦੇ ਜਨਮ ਲੈਣ ਬਾਰੇ ਦੱਸ ਦਿੱਤਾ ਸੀ ਨਾ?”
ਬੇਟਾ, ‘‘ਨਹੀਂ ਪਿਤਾ ਜੀ ਅਜੇ ਸਿਰਫ ਇਕ ਭਰਾ ਦੇ ਜਨਮ ਲੈਣ ਬਾਰੇ ਦੱਸਿਆ ਹੈ, ਦੂਜੇ ਬਾਰੇ ਅਗਲੇ ਹਫਤੇ ਦੱਸ ਕੇ ਛੁੱਟੀ ਲੈ ਲਵਾਂਗਾ।”
ਇੱਕ ਗਾਹਕ ਨੇ ਖਾਣਾ ਖਾਣ ਤੋਂ ਬਾਅਦ ਵਾਸ਼ ਬੇਸਿਨ ‘ਤੇ ਹੱਥ ਧੋਂਦਿਆਂ ਹੋਟਲ ਦੇ ਮੈਨੇਜਰ  ਨੂੰ ਕਿਹਾ, ‘‘ਤੁਹਾਡੇ ਹੋਟਲ ਵਿੱਚ ਸਫਾਈ ਦਾ ਬਹੁਤ ਵਧੀਆ ਪ੍ਰਬੰਧ ਹੈ।”
ਮੈਨੇਜਰ ਖੁਸ਼ ਹੁੰਦਾ ਹੋਇਆ ਬੋਲਿਆ, ‘‘ਜੀ ਸ਼ੁਕਰੀਆ, ਤੁਹਾਨੂੰ ਇੰਨੀ ਜਲਦੀ ਕਿਵੇਂ ਪਤਾ ਲੱਗਾ?”
ਗਾਹਕ, ਵਾਸ਼ ਬੇਸਿਨ ਤੱਕ ਆਉਂਦੇ-ਆਉਂਦੇ ਕਿਸੇ ਨੇ ਮੇਰੀ ਜੇਬ ਸਾਫ ਕਰ ਦਿੱਤੀ।”
ਮਨੋਵਿਗਿਆਨ ਦੇ 3 ਪ੍ਰੋਫੈਸਰ ਕਿਸੇ ਥਿਊਰੀ ‘ਤੇ ਬਹਿਸ ਕਰਦਿਆਂ ਪਲੇਟਫਾਰਮ ‘ਤੇ ਗੱਡੀ ਦੀ  ਉਡੀਕ ਕਰ ਰਹੇ ਸਨ। ਗੱਡੀ ਦੇ ਪਲੇਟਫਾਰਮ ‘ਤੇ ਆਉਂਦਿਆਂ ਹੀ 2 ਪ੍ਰੋਫੈਸਰ ਛਾਲ ਮਾਰ ਕੇ  ਉਸ ਵਿੱਚ ਚੜ੍ਹ ਗਏ ਅਤੇ ਗੱਡੀ ਚੱਲ ਪਈ। ਜਿਹੜਾ ਪ੍ਰੋਫੈਸਰ ਗੱਡੀ ਫੜ ਨਹੀਂ ਸਕਿਆ, ਉਹ  ਬਹੁਤ ਪ੍ਰੇਸ਼ਾਨ ਸੀ। ਉਸਨੂੰ ਇੱਕ ਕੁਲੀ ਨੇ ਕਿਹਾ, ‘‘ਸਾਹਬ, ਅਗਲੀ ਗੱਡੀ ‘ਚ ਚਲੇ  ਜਾਣਾ।”
ਪ੍ਰੋਫੈਸਰ ਬੋਲਿਆ, ‘‘ਉਹ ਤਾਂ ਠੀਕ ਹੈ, ਪਰ ਉਨ੍ਹਾਂ ਦਾ ਕੀ ਹੋਵੇਗਾ, ਜੋ ਮੈਨੂੰ ਗੱਡੀ ‘ਤ ਚੜ੍ਹਾਉਣ ਆਏ ਸਨ ਅਤੇ ਖੁਦ ਗੱਡੀ ਵਿੱਚ ਚੜ੍ਹ ਗਏ।”
ਹਾਸਾ ਠੱਠਾ
1.   ਕਿਸੇ ਪਿੰਡ ਵਿੱਚ ਇੱਕ ਜ਼ਿਮੀਦਾਰ ਆਪਣੇ ਪ੍ਰੀਵਾਰ ਨਾਲ ਰਹਿੰਦਾ ਸੀ। ਇੱਕ ਦਿਨ ਉਸ  ਦੇ ਛੋਟੇ ਪੁੱਤਰ ਨੇ ਉਸ ਨੂੰ ਸ਼ਿਕਾਇਤ ਕੀਤੀ ਕਿ ਉਸ ਦੀ ਭਰਜਾਈ ਨੇ ਉਸ ਨੂੰ ਗਾਲ੍ਹਾਂ  ਕਢੀਆਂ ਅਤੇ ਕੁੱਤਾ ਆਖਿਆ ਹੈ। ਜ਼ਿਮੀਦਾਰ ਨੇ ਆਪਣੀ ਨੂੰਹ ਨੂੰ ਬੁਲਾਇਆ ਤੇ ਪੁਛਿਆ ਕਿ, ਕੀ  ਤੂੰ ਆਪਣੇ ਛੋਟੇ ਦੇਵਰ ਨੂੰ ਗਾਲ੍ਹਾਂ ਕਢੀਆਂ ਹਨ ਅਤੇ ਉਸ ਨੂੰ ਕੁੱਤਾ ਕਿਹਾ ਹੈ? ਤਾਂ  ਉਹ ਬੋਲੀ ਕਿ ਮੈਂ ਉਸ ਨੂੰ ਨਾ ਤਾਂ ਗਾਲ੍ਹਾਂ ਕਢੀਆਂ ਹਨ ਅਤੇ ਨਾ ਹੀ ਕੁੱਤਾ ਆਖਿਆ ਹੈ।  ਇਹਦਾ ਕੀ ਹੈ ਇਹ ਤਾਂ ੲੈਵੇਂ ਹੀ ਭੌਂਕੀ ਜਾਂਦਾ ਹੈ।”
2. ਪੱਤਨੀ: ਮੈਂ ਆਪਣੇ ਵਿਆਹ ਲਈ 16 ਸੋਮਵਾਰ ਦੇ ਵਰਤ ਰੱਖੇ ਸਨ, ਤਾਂ ਜਾ ਕੇ ਤੁਹਾਡੇ ਨਾਲ ਮੇਰਾ ਵਿਆਹ ਹੋਇਆ ਸੀ।
ਪਤੀ: (ਹੱਸਦਾ ਹੋਇਆ) ਜੇ ਕਰ ਸੋਮਵਾਰ ਦੇ 16 ਵਰਤ ਨਾ ਰੱਖਦੀ ਤਾਂ ਕੀ ਹੋ ਜਾਣਾ ਸੀ?
ਪਤਨੀ: ਫੇਰ ਤੁਹਾਡੇ ਤੋਂ ਵੀ ਗਿਆ ਗੁਜ਼ਰਿਆ ਮਿਲ ਜਾਣਾ ਸੀ।
3.  ਪੱਤਨੀ ਘਰ ਆਉਂਦਿਆਂ ਸਾਰ ਆਪਣੇ ਪਤੀ ਨੂੰ: ਤੁਹਾਨੂੰ ਕੁੱਝ ਪਤਾ ਲੱਗਾ ਹੈ ਕਿ ਜਿਹੜੀ  ਮੇਰੀ ਸਹੇਲੀ ਨੀਲਮ ਹੈ ਉਸ ਦਾ ਵਿਆਹ ਤੁਹਾਡੇ ਦੋਸਤ ਰਵੀ ਨਾਲ ਹੋਣ ਲੱਗਿਆ ਹੈ।
ਪਤੀ: ਫਿਰ ਕੀ ਹੋਇਆ ?
ਪਤਨੀ: ਨੀਲਮ ਇੱਕ ਨੰਬਰ ਦੀ ਲੜਾਕੀ, ਬਦਤਮੀਜ਼ ਤੇ ਮੂੰਹ ਫੱਟ ਹੈ।
ਪਤੀ: ਫਿਰ?
ਪਤਨੀ: ਤੁਸੀ ਆਪਣੇ ਦੋਸਤ ਨੂੰ ਸਮਝਾਓ ਕਿ ਨੀਲਮ ਉਸ ਦਾ ਜੀਣਾ ਹਰਾਮ ਕਰ ਦੇਵੇਗੀ, ਇਸ ਲਈ ਉਹ ਉਸ ਨਾਲ ਵਿਆਹ ਨਾ ਕਰਵਾਏ।
ਪਤੀ: ਮੈਂ ਨਹੀਂ ਸਮਝਾਉਂਦਾ।
ਪਤਨੀ: ਕਿਉਂ?
ਪਤੀ: ਮੈਨੂੰ ਤੇਰੇ ਨਾਲ ਵਿਆਹ ਕਰਾਉਣ ਤੋਂ ਪਹਿਲਾਂ ਕਿਸ ਨੇ ਇਹੋ ਸਮਝਾਇਆ ਸੀ।
Driving Test
Click here to view the embedded video.
Daadi
Laddki daadi se:- “Main school nahi jaaungi. raste mein  laddke chheddte hain.”
DAADI:- “Bahaane mat bana school ja, main bhi usi raaste se roj  bazaar jaati hoon, Mujhe to koi nahi chheddta.
Learning to Drive
once a blond was driving a car very rashly and in a zig zag  way. a policeman caught him, asked him why he was driving car in such a  way is he drunk. blond answered i am learning how to drive a car.  policeman inquired where is teacher. he replied this is correspondence  course !
ਹੋਰ ਜਮਾਨੇ ਆਏ!!!!! ਸਫਲ ਨਾਗਰਿਕ ਬਣਦੇ ਨੇ ਝੂਠ ਬੋਲਣ ਵਾਲੇ ਬੱਚੇ
ਲੰਡਨ, 18 ਮਈ  : ਭਾਵੇਂ ਤੁਹਾਨੂੰ ਇਹ ਗੱਲ ਹਜ਼ਮ ਨਾ ਹੋਵੇ ਪਰ ਇਹ ਬਿਲਕੁਲ ਸੱਚ ਹੈ ਕਿ ਜਿਹੜੇ ਬੱਚੇ ਛੋਟੀ ਉਮਰ ਵਿਚ ਝੂਠ ਬੋਲਦੇ ਹਨ, ਵੱਡੇ ਹੋ ਕੇ ਉਹ ਸਫਲਤਾ ਦੀਆਂ ਬੁਲੰਦੀਆਂ ਚੁੰਮਦੇ ਹਨ। ਜੀ ਹਾਂ, ਬੱਚਿਆਂ ਨੂੰ ਬਚਪਨ ਤੋਂ ਹੀ ਸੱਚਾਈ ਤੇ ਇਮਾਨਦਾਰੀ ਦਾ ਪਾਠ ਪੜ੍ਹਾਉਣ ਦੀ ਆਮ ਧਾਰਨਾ ਤੋਂ ਉਲਟ ਇਕ ਨਵੇਂ ਅਧਿਐਨ ‘ਚ ਦਾਅਵਾ ਕੀਤਾ ਗਿਆ ਹੈ ਜਿਹੜੇ ਬੱਚੇ ਝੂਠ ਬੋਲਦੇ ਹਨ, ਉਹ ਵੱਡੇ ਹੋ ਕੇ ਸਫਲ ਨਾਗਰਿਕ ਬਣਦੇ ਹਨ। ਖੋਜੀਆਂ ਨੇ ਦੇਖਿਆ ਹੈ ਕਿ ਬਚਪਨ ‘ਚ ਝੂਠ ਬੋਲਣ ਵਾਲੇ ਬੱਚੇ ਬਾਅਦ ਦੀ ਜ਼ਿੰਦਗੀ ਵਿਚ ਕਾਫੀ ਸਫਲ ਹੁੰਦੇ ਹਨ। ਅਸਲ ਵਿਚ ਦੋ ਸਾਲ ਦੀ ਉਮਰ ਵਿਚ ਝੂਠ ਬੋਲਣ ਦੀ ਸਮਰੱਥਾ ਬੱਚੇ ਦੇ ਦਿਮਾਗ ਦੇ ਤੇਜ਼ੀ ਨਾਲ ਵਿਕਸਿਤ ਹੋਣ ਦਾ ਇਸ਼ਾਰਾ ਹੁੰਦੀ ਹੈ ਅਤੇ ਉਸ ਦੇ ਸਫਲ ਹੋਣ ਦੀ ਸੰਭਾਵਨਾ ਕਾਫੀ ਵੱਧ ਜਾਂਦੀ ਹੈ।
ਅਧਿਐਨ ‘ਚ ਦੇਖਿਆ ਗਿਆ ਹੈ ਕਿ ਬੱਚਾ ਜਿੰਨੇ ਵਧੀਆ ਢੰਗ ਨਾਲ ਝੂਠ ਬੋਲ ਰਿਹਾ ਹੋਵੇਗਾ, ਬਾਅਦ ਦੇ ਸਾਲਾਂ ਵਿਚ ਉਸ ਵਿਚ ਓਨੀ ਹੀ ਅਕਲ ਆਵੇਗੀ ਅਤੇ ਉਸ ਵਿਚ ਚੰਗੀ ਤਰ੍ਹਾਂ ਸੋਚਣ ਸਮਝਣ ਦੀ
ਸੱਘੇ ਅਮਲੀ ਦਾ ਸਵੰਬਰ
ਸ਼ਿਵਚਰਨ ਜੱਗੀ ਕੁੱਸਾ
ਪਿੰਡ ਦੇ ਬੋਹੜ ਹੇਠ ਅਮਲੀਆਂ ਦੀ ਮਹਿਫ਼ਲ ਸਜੀ ਹੋਈ ਸੀ। ਕਿਸੇ ਹੱਥ ਨਸਵਾਰ ਦੀ ਡੱਬੀ ਅਤੇ ਕਿਸੇ ਹੱਥ ਜਰਦੇ ਦੀ ਪੁੜੀ ਫ਼ੜੀ ਹੋਈ ਸੀ। ਫ਼ੱਤੂ ਅਮਲੀ ਦੇ ਨਸ਼ੇ ਦੀ ਸੂਈ ਖ਼ਤਰੇ ਵਾਲ਼ੇ ਨਿਸ਼ਾਨ ਤੱਕ ਪਹੁੰਚੀ ਹੋਈ ਸੀ। ਉਸ ਦੇ ਨਾਲ਼ ਬੈਠਾ ਸੱਘਾ ਵੀ ਊਂਘੀ ਜਾ ਰਿਹਾ ਸੀ। ਪਤਾ ਨਹੀਂ ਉਸ ਨੇ ਕੀ ਖਾ ਲਿਆ ਸੀ?
-”ਲੈ ਬਈ ਗੱਲ ਸੁਣ ਲਓ ਇੱਕ..!” ਘੁੱਕਰ ਨੇ ਜਰਦਾ ਬੁੱਲ੍ਹਾਂ ਵਿਚ ਧਰਦਿਆਂ ਸਾਰਿਆਂ ਨੂੰ ਕੰਨ ਜਿਹੇ ਕੀਤੇ। ਪਿੱਛੋਂ ਉਸ ਨੇ ਝਾਫ਼ੇ ਵਰਗੀ ਦਾੜ੍ਹੀ ‘ਤੇ ਬੜੀ ਬੇਕਿਰਕੀ ਨਾਲ਼ ਹੱਥ ਫ਼ੇਰਿਆ ਸੀ।
-”ਬੋਲ…?” ਗਿੱਦੜ ਹੁਆਂਕਣ ਵਾਂਗ ਸਾਰੇ ਇਕ ਦਮ ਬੋਲੇ।
-”ਸਾਡੇ ਆਲ਼ੇ ਪਾੜ੍ਹੇ ਛੋਕਰੀ ਦੇਣੇ ਨੇ ਉਹ ਛੱਜ ਜਿਆ ਲੁਆ ਲਿਆ ਕੋਠੇ ‘ਤੇ, ਤੇ ਅੱਜ ਕੱਲ੍ਹ ਹੋਰ ਈ ਪ੍ਰੋਗਰਾਮ ਦੇਂਹਦੈ ਨਿੱਤ ਟੈਲੀਬੀਜਨ ‘ਤੇ..!”
-”ਉਹ ਕਿਹੜੇ..? ਦੇਖੀਂ ਕਿਤੇ ਕਲੋਟੇ ਜੇ ਪ੍ਰੋਗਰਾਮ ਦੇਖ ਕੇ ਤੂੰ ਵੀ ਨਾ ਵਿਗੜ ਜੇਂ..?” ਦਲੀਪ ਡਰਿਆਂ ਵਾਂਗ ਬੋਲਿਆ।
-”ਇਕ ਤਾਂ ਆਉਂਦਾ ਹੁੰਦਾ ਸੀ ਰਾਖੀ ਕਾ ਸਬੰਬਰ..!” ਕਿਸੇ ਨੇ ਕਿਹਾ।
-”ਕੀਹਦਾ ਸਤੰਬਰ..?” ਬੋਲ਼ੇ ਨੇ ਅੱਭੜਵਾਹਿਆਂ ਵਾਂਗ ਪੁੱਛਿਆ।
-”ਸਤੰਬਰ ਨ੍ਹੀ ਉਏ ਗਿੱਡਲ਼ਾ..! ਸਬੰਬਰ..! ਸਬੰਬਰ..!” ਧੂਤੂ ਨੇ ਉਸ ਦੀ ਧੌਣ ‘ਤੇ ਧੱਫ਼ੀ ਜਿਹੀ ਮਾਰੀ।
-”ਉਹ ਕੀ ਹੁੰਦੈ..?” ਗੱਲ ਅਮਲੀ ਦੇ ਸਿਰ ਉਪਰੋਂ ਰਾਕਟ ਵਾਂਗ ਲੰਘ ਗਈ।
-”ਉਹ ਹੁੰਦੈ, ਜਦੋਂ ਵੱਡੇ ਲੋਕ ਕੁੜੀਆਂ ਦਾ ਬਿਆਹ ਕਰਦੇ ਐ, ਤਾਂ ਸਵੰਬਰ ਰਚਾਉਂਦੇ ਐ ਚਾਚਾ..!” ਦੂਰ ਤਖ਼ਤਪੋਸ਼ ‘ਤੇ ਬੈਠਾ ਪਾੜ੍ਹਾ ਬੋਲਿਆ।
-”ਬੜੀ ਲਹੁਡੀ ਦੇਣੇ ਐ ਬਈ ਫ਼ੇਰ ਤਾਂ..!”
-”ਉਏ ਛੋਛੇ ਕਰਦੇ ਐ, ਛੋਛੇ..! ਜੇ ਰੱਬ ਸਾਨੂੰ ਇਕ ਅੱਧੀ ਬਗਛ ਦਿੰਦਾ, ਮੈਂ ਤਾਂ ਛੈਂਕਲ ‘ਤੇ ਬਿਠਾ ਕੇ ਈ ਲੈ ਆਉਂਦਾ..! ਪਰ ਸਹੁਰੇ ਨੇ ਬਿਆਹ ਆਲ਼ੀ ਲੀਕ ਈ ਨ੍ਹੀ ਵਾਹੀ ਸਾਡੀ ਕਿਛਮਤ ‘ਚ..! ਸਾਡੇ ਵਾਰੀ ਪਤਾ ਨ੍ਹੀ ਸਾਲ਼ੇ ਨੂੰ ਕੀ ਮਰੋੜੇ ਲੱਗੇ ਵੇ ਸੀ, ਲੋਕ ਦੋ-ਦੋ ਲਈ ਬੈਠੇ ਐ..!”
-”ਕੀ ਗੱਲਾਂ ਚੱਲ ਰਹੀਐਂ..?” ਦੂਰੋਂ ਆਉਂਦੇ ਘੁੱਕਰ ਨੇ ਆਪਣਾ ਚਾਦਰਾ ਗੋਡਿਆਂ ਦੇ ਸੰਨ੍ਹ ਵਿਚ ਲੈਂਦਿਆਂ ਪੁੱਛਿਆ।
-”ਤੇਰੇ ਸਵੰਬਰ ਰਚਾਉਣ ਦੀਆਂ ਸਕੀਮਾਂ ਕਰਦੇ ਐਂ..!” ਪਾੜ੍ਹੇ ਨੇ ਉੱਤਰ ਦਿੱਤਾ।
-”ਕੀ ਰਚਾਉਣ ਦੀਆਂ..?”
-”ਤੇਰੇ ਵਿਆਹ ਦੀਆਂ ਚਾਚਾ..!”
-”ਤੇਰੇ ਮੂੰਹ ਘਿਉ ਸ਼ੱਕਰ ਉਏ ਜਿਉਣ ਜੋਕਰਿਆ..! ਗੱਲ ਸੁਣ ਕੇ ਮੈਂ ਤਾਂ ਡਰ ਈ ਗਿਆ ਸੀ..!”
-”ਕਿਉਂ ਚਾਚਾ..?”
-”ਮੈਂ ਸੋਚਿਆ ਕਿਤੇ ਕੰਜਰ ਮੇਰੇ ਅੰਤਮ ਛਛਕਾਰ ਦੀਆਂ ਤਿਆਰੀਆਂ ਕਰਦੇ ਐ..!” ਘੁੱਕਰ ਹਲਕਾ ਜਿਹਾ ਹੋ ਕੇ ਬੋਲਿਆ।
ਹਾਸੜ ਮੱਚ ਗਈ।
-”ਲੈ ਬਈ ਅਮਲੀਓ..! ਥੋਨੂੰ ਕੁਛ ਨਾ ਕੁਛ ਜ਼ਰੂਰ ਕਰਨਾਂ ਚਾਹੀਦੈ..! ਜੇ ਚੱਲੋਂਗੇ, ਤਾਂ ਹੀ ਪਹੁੰਚੋਂਗੇ..!”
-”ਕੀ ਕਰੀਏ? ਕੋਈ ਬੱਸ ਨ੍ਹੀ ਚੱਲਦਾ, ਤੀਮੀਂ ਤਾਂ ਸਾਡੇ ਕੋਲ਼ੋਂ ਫ਼ਰਲਾਂਗ ਦੀ ਵਿੱਥ ਪਾ ਕੇ ਲੰਘਦੀ ਐ..! ਅਸੀਂ ਤਾਂ ਕੋਹੜ੍ਹੀਆਂ ਨਾਲ਼ੋਂ ਭੈੜ੍ਹੇ ਹੋਏ ਪਏ ਐਂ..!”
-”ਚਾਚਾ, ਤੁਸੀਂ ਕਰੋ ਹਿੰਮਤ..! ਤੁਸੀਂ ਇਕ ਅੱਧੇ ਅਮਲੀ ਦਾ ਸਵੰਬਰ ਰਚਾਓ, ਮੱਦਦ ਥੋਡੀ ਮੈਂ ਕਰੂੰ..!” ਪਾੜ੍ਹੇ ਨੇ ਹਿੱਕ ਥਾਪੜ ਦਿੱਤੀ।
-”ਹੁਣ ਤੱਕ ਤਾਂ ਕੀਤੀ ਨ੍ਹੀ..! ਹੁਣ ਐਸ ਉਮਰ ‘ਚ ਸਤੰਬਰ ਰਚਾਉਂਦੇ ਚੰਗੇ ਲੱਗਾਂਗੇ..?” ਸੱਘੇ ਦਾ ਕਾਲ਼ਜਾ ਡੋਲਿਆ।
-”ਸਤੰਬਰ ਨ੍ਹੀ ਚਾਚਾ, ਸਵੰਬਰ ਹੁੰਦੈ..!”
-”ਚੱਲ ਕੁਛ ਹੋਇਆ, ਕਰਨਾ ਤਾਂ ਕੁੱਤ ਪੌਅ ਈ ਐ..!”
-”ਚਲੋ, ਦੇਰ ਆਏ ਦਰੁਸਤ ਆਏ..! ਜੋ ਕੰਮ ਪਹਿਲਾਂ ਨਹੀਂ ਹੋ ਸਕਿਆ, ਉਹ ਹੁਣ ਕਰ ਲਓ!”
-”ਸਾਰਿਆਂ ਦਾ ਕਿਵੇਂ ਹੋਊ..?”
-”ਅਜੇ ਇਕ ਦਾ ਰਚਾ ਕੇ ਦੇਖ ਲਓ, ਬਾਕੀਆਂ ਦਾ ਬੰਦੋਬਸਤ ਫ਼ੇਰ ਕਰਲਾਂਗੇ..!”
ਖ਼ੈਰ, ਸਕੀਮ ਬਣ ਗਈ। ਅਮਲੀ ਵੀ ਸਹਿਮਤ ਹੋ ਗਏ। ਸੱਘੇ ਨੂੰ ਨਹਾਉਣ ਦੀ ਤਿਆਰੀ ਹੋ ਗਈ।
“ਕੰਜਰ ਤਿੰਨ ਮਹੀਨਿਆਂ ਤੋਂ ਨ੍ਹਾਤਾ ਨ੍ਹੀ, ਇਹਨੂੰ ਮਲ਼ ਮਲ਼ ਕੇ ਨੁਹਾਓ ਪਹਿਲਾਂ! ਇਹਦੇ ਕੋਲ਼ੇ ਤਾਂ ਸਾਲ਼ਾ ਕੋਈ ਕੁੱਤਾ ਨੀ ਬਹਿੰਦਾ..!” ਧੂਤੂ ਨੇ ਆਖਿਆ।
-”ਨਹਾਉਣ ਤੋਂ ਪਹਿਲਾਂ ਮੇਰੇ ਗੋਲ਼ੀ ਮਾਰ ਦਿਓ, ਖਸਮੋਂ..!” ਸੱਘਾ ਪਿੱਟਿਆ। ਉਹ ਨਹਾਉਣ ਤੋਂ ਤੀਰ ਵਾਂਗ ਚੱਲਦਾ ਸੀ।
-”ਨਾਲ਼ੇ ਸਾਲੇ ਦਾ ਸਤੰਬਰ ਬਣਾਉਨੇ ਐਂ, ਹੁਣ ਸਾਲ਼ਾ ਨ੍ਹਾਉਣ ਤੋਂ ਵੀ ਭੱਜਦੈ..! ਗਧੇ ਨੂੰ ਦਿੰਦੇ ਸੀ ਨੂਣ, ਕਹਿੰਦਾ ਮੇਰੇ ਕੰਨ ਪਾੜਦੇ ਐ..! ਚੱਲ ਖੜ੍ਹਾ ਹੋ..!”
ਧੂਹ ਕੇ ਅਮਲੀ ਯੂਨੀਅਨ ਉਸ ਨੂੰ ਪਸ਼ੂਆਂ ਵਾਲ਼ੇ ਵਾੜੇ ਲੈ ਗਈ ਅਤੇ ਕੁਰਲਾਉਂਦੇ ਅਮਲੀ ਨੂੰ ਮਲ਼-ਮਲ਼ ਸਾਬਣ ਨਾਲ਼ ਨਹਾਉਣਾ ਸ਼ੁਰੂ ਕਰ ਦਿੱਤਾ। ਕੋਈ ਝਾਵਾਂ ਲੈ ਕੇ ਅਮਲੀ ਦੇ ਗਿੱਟੇ ਰਗੜ ਰਿਹਾ ਸੀ ਅਤੇ ਕੋਈ ਕੂਹਣੀਆਂ!
-”ਉਏ ਆਹ ਹੇਠੋਂ ਪੀਲ਼ਾ ਜਿਆ ਕੀ ਨਿਕਲ਼ਦਾ ਆਉਂਦੈ..?” ਅਮਲੀ ਦੀ ਮੈਲ਼ ਥੱਲਿਓਂ ਉਹਨਾਂ ਨੂੰ ਕੁਝ ਨਜ਼ਰੀਂ ਪਿਆ।
-”ਉਏ ਕੰਜਰ ਦਿਓ, ਇਹ ਤਾਂ ਬਨੈਣ ਐਂ…! ਸਾਲ਼ਾ ਨ੍ਹਾਤਾ ਚਾਨਣੀ ਦਿਵਾਲ਼ੀ ਦਾ ਹੋਊ..! ਪਤਾ ਨ੍ਹੀ ਕਦੋਂ ਦਾ ਪਾਈ ਫਿਰਦੈ..!”
ਜੂਪੇ ਨੇ ਖਿੱਚ ਕੇ ਅਮਲੀ ਦੀ ਬੁਨੈਣ ਲਾਹੁੰਦਿਆਂ ਕਿਹਾ “ਦੇਖ ਸਾਲ਼ੇ ਨੂੰ ਬਨੈਣ ਪਾਈ ਦਾ ਵੀ ਪਤਾ ਨ੍ਹੀ ਚੱਲਿਆ..! ਕਿੱਡਾ ਦਲਿੱਦਰੀ ਐ..!”
-”ਤੂੰ ਤਾਂ ਮੈਂ ਕਹਿੰਨੈ ਨਿੱਤ ਪੰਜ ਛਨਾਨਾ ਕਰਦਾ ਹੋਵੇਂਗਾ..? ਮੇਰੇ ਮੂੰਹੋਂ ਕੁਛ ਹੋਰ ਨਿਕਲ਼ ਚੱਲਿਆ ਸੀ..!”
-”ਸਤੰਬਰ ਤੇਰਾ ਮਨਾਉਣ ਲੱਗੇ ਐਂ, ਮੇਰਾ ਨ੍ਹੀ, ਸਾਲ਼ਾ ਮਲੰਗ..!”
-”ਉਏ ਖਸਮੋਂ ਮੈਨੂੰ ਤਾਂ ਕਾਂਬਾ ਲੱਗਣ ਲੱਗ ਪਿਆ, ਭੋਰਾ ਮਾਵਾ ਦਿਓ..!” ਅਮਲੀ ਦੇ ਦੰਦ ਵੱਜੀ ਜਾ ਰਹੇ ਸਨ।
-”ਸਾਲਿਆ ਕਾਂਬਾ ਲੱਗਣਾ ਈ ਸੀ..! ਰਜਾਈ ਦੇ ਭਾਰ ਜਿੰਨੀ ਤਾਂ ਤੇਰੀ ਮੈਲ਼ ਲਾਹਤੀ..!”
ਅਮਲੀ ਯੂਨੀਅਨ ਨੇ ਅਮਲੀ ਨੂੰ ਨੁਹਾ ਧੁਆ ਕੇ ਰੰਦੇ ਬਾਲੇ ਵਰਗਾ ਕੱਢ ਲਿਆ। ਸਰ੍ਹੋਂ ਦਾ ਤੇਲ ਲਾ ਕੇ ਅਮਲੀ ਚੋਪੜੇ ਸਿੰਗਾਂ ਵਾਲ਼ੀ ਮੱਝ ਵਾਂਗ ਲਿਸ਼ਕਣ ਲੱਗ ਪਿਆ। ਪਟੜੀਫ਼ੇਰ ਸਾਰੇ ਅਮਲੀਆਂ ਨੂੰ ਅਮਲੀ ਦੇ ਸਵੰਬਰ ਬਾਰੇ ਢੰਡੋਰਾ ਪਿਟਵਾ ਦਿੱਤਾ ਅਤੇ ਛੱਡੀਆਂ ਛੁਡਾਈਆਂ ਅੱਧਖੜ੍ਹ ਬੀਬੀਆਂ ਨੂੰ ਵੀ ਕਨਸੋਅ ਕਰ ਦਿੱਤੀ ਗਈ। ਅਮਲੀ ਦੇ ਐਡਰੈੱਸ ‘ਤੇ 25-25 ਪੈਸੇ ਦੇ ‘ਦੇਸੀ’ ਕਾਰਡ ਆਉਣ ਲੱਗ ਪਏ। ਜਦ ਡਾਕੀਆ ਕਾਰਡ ਦੇਣ ਆਇਆ ਕਰੇ ਤਾਂ ਅਮਲੀ ਬੇਪ੍ਰਵਾਹ ਹੋਇਆ ਆਖ ਦਿਆ ਕਰੇ, “ਇਹ ਕਾਅਟ ਮੇਰਾ ਨ੍ਹੀ, ਕਿਸੇ ਦਾ ਹੋਰ ਹੋਣੈਂ ਭਾਈ..! ਮੈਨੂੰ ਤਾਂ ਸਾਰੀ ਉਮਰ ਕੁਰਕੀ ਦੇ ਕਾਗਤਾਂ ਤੋਂ ਬਿਨਾਂ ਕਿਸੇ ਕੰਜਰ ਦੀ ਚਿੱਠੀ ਨ੍ਹੀ ਆਈ..!”
ਪਰ ਪਾੜ੍ਹਾ ਕਾਰਡ ਪੜ੍ਹ ਕੇ ਅਮਲੀ ਦੀਆਂ ਬਣਨ ਵਾਲ਼ੀਆਂ ‘ਪਤਨੀਆਂ’ ਲਈ ਸਮਾਂ ‘ਮੁਕੱਰਰ’ ਕਰਨ ਲੱਗ ਪਿਆ।
ਸਭ ਤੋਂ ਪਹਿਲਾਂ ਵਾਰੀ ਆਈ ਚੇਤੋ ਦੀ। ਚੇਤੋ ਨੂੰ ਆਪਣੇ ਘਰ ਆਈ ਦੇਖ ਕੇ ਅਮਲੀ ਕੱਟਰੂ ਵਾਂਗ ਧੁਰਲ਼ੀ ਮਾਰ ਕੇ ਮੰਜੀ ਤੋਂ ਉਠਿਆ। ਪਰ ਪਾੜ੍ਹੇ ਨੇ ਫ਼ੜ ਕੇ ਬਿਠਾ ਲਿਆ, “ਸ਼ਾਂਤੀ..! ਸ਼ਾਂਤੀ ਚਾਚਾ..! ਸ਼ਾਂਤੀ..!”
-”ਨਾਂ ਬੜਾ ਹਾਲ੍ਹੇ ਦੈ ਬਈ..? ਸ਼ਾਂਤੀ…! ਹਾਏ ਸ਼ਾਂਤੀ..! ਮੈਨੂੰ ਤਾਂ ਇਹੀ ਮਨਜੂਰ ਐ..! ਕੀੜੀ ਲਈ ਠੂਠਾ ਈ ਦਰਿਆ ਐ ਭਾਈ..!” ਅਮਲੀ ਦੇ ਮਨ ਨੂੰ ਵੀ ਸ਼ਾਂਤੀ ਆ ਗਈ ਸੀ।
-”ਇਹਦਾ ਨਾਂ ਸ਼ਾਂਤੀ ਨੀ ਪਤੰਦਰਾ..! ਮੈਂ ਤੈਨੂੰ ਸ਼ਾਂਤੀ ਰੱਖਣ ਵਾਸਤੇ ਹੱਥ ਜੋੜਦੈਂ..! ਅਜੇ ਹੋਰ ਬਹੁਤ ਆਉਣਗੀਆਂ, ਤੂੰ ਆਪਦੇ ਕੁੱਤੇ ਜੇ ਫ਼ੇਲ੍ਹ ਨਾ ਕਰ..!” ‘ਹੋਰ’ ਸੁਣ ਕੇ ਅਮਲੀ ਦੀ ਧਰਨ ਟਿਕਾਣੇ ਆ ਗਈ ਅਤੇ ਉਹ ਸਾਊ ਬਲ਼ਦ ਵਾਂਗ ਮੰਜੀ ‘ਤੇ ਫਿ਼ਰ ਬਿਰਾਜ ਗਿਆ। ਪਾੜ੍ਹੇ ਨੇ ਚੇਤੋ ਦੀ ‘ਇੰਟਰਵਿਊ’ ਕਰਨੀ ਸ਼ੁਰੂ ਕਰ ਦਿੱਤੀ।
-”ਕੀ ਨਾਂ ਐਂ ਜੀ ਆਪਣਾ..?”
-”ਵੇ ਭਾਈ ਬੇਬੇ ਨੇ ਤਾਂ ਰੀਝ ਨਾਲ਼ ਹਰਚੇਤ ਕੁਰ ਰੱਖਿਆ ਸੀ, ਪਰ ਟੁੱਟ ਪੈਣੇ ਲੋਕਾਂ ਨੇ ਚੇਤੋ ਈ ਆਖਣਾ ਸ਼ੁਰੂ ਕਰਤਾ..! ਊਂ ਮੇਰਾ ਚੇਤਾ ਵੀ ਚੰਗੈ ਭਾਈ, ਸ਼ੈਂਦ ਇਸ ਕਰਕੇ ਮੈਨੂੰ ਚੇਤੋ ਦੱਸਦੇ ਹੋਣ?”
-”ਕਿੰਨੀ ਉਮਰ ਐ ਜੀ ਤੁਹਾਡੀ..?”
-”ਵੇ ਉਮਰ-ਅਮਰ ਦਾ ਤਾਂ ਭਾਈ ਮੈਨੂੰ ਪਤਾ ਨ੍ਹੀ, ਪਰ ਮੇਰੀ ਬੇਬੇ ਦੱਸਦੀ ਸੀ ਬਈ ਮੇਰਾ ਜਨਮ ਹੱਲੇ ਗੁੱਲੇ ਵੇਲ਼ੇ ਦੈ..!” ਚੇਤੋ ਨੇ ਤੁਰੰਤ ਉੱਤਰ ਮੋੜਿਆ।
-”ਠੀਕ ਐ..! ਤੁਹਾਡਾ ਸਰੀਰ ਅਜੇ ਵੀ ਹੱਟਾ ਕੱਟਾ ਪਿਐ, ਕੋਈ ਯੋਗਾ ਬਗੈਰਾ ਕਰਦੇ ਹੁੰਨੇ ਐਂ..?”
-”ਵੇ ਮੈਂ ਜੋਗਾ ਕਿੱਥੇ ਕਰਨਾ ਸੀ ਭਾਈ..? ਮੈਂ ਤਾਂ ‘ਕੱਲਾ ਬਖਤੌਰਾ ਈ ਕੀਤਾ ਸੀ, ਖੌਂਸੜੇ ਤੋਂ ਡਰਦਾ ਘਰੋਂ ਭੱਜਿਆ, ਟੁੱਟ ਪੈਣਾਂ ਹੁਣ ਤੱਕ ਨ੍ਹੀ ਬਹੁੜਿਆ..! ਮੇਰੇ ਚਲਾਏ ਹਾਥੀ ਤਾਂ ਭਾਈ ਅਜੇ ਅਸਮਾਨੋਂ ਨ੍ਹੀ ਮੁੜੇ..! ਮੈਂ ਤਾਂ ਡੂਮਣੇ ਮਖਿਆਲ਼ ਤੋਂ ਵੀ ਭੈੜ੍ਹੀ ਐਂ…!” ਚੇਤੋ ਦੇ ਦੱਸਣ ‘ਤੇ ਅਮਲੀ ਨੂੰ ਦੌਰਾ ਪੈਣ ਵਾਲ਼ਾ ਹੋ ਗਿਆ। ਪਰ ਪਾੜ੍ਹੇ ਦੇ ਗੁੱਝਾ ਗੋਡਾ ਦੱਬਣ ‘ਤੇ ਉਹ ਫਿ਼ਰ ਸੁਰਤ ਫ਼ੜ ਗਿਆ।
-”ਘਰ ਦੇ ਕੰਮ ਕਾਰ ‘ਚ ਕਿੰਨੇ ਕੁ ਨਿਪੁੰਨ ਓਂ..?”
-”ਵੇ ਪੁੰਨ-ਪੰਨ ਦਾ ਤਾਂ ਭਾਈ ਮੈਨੂੰ ਚੇਤਾ ਨ੍ਹੀ, ਪਰ ਤੂੰ ਇਉਂ ਦੇਖਲਾ ਬਈ ਮੈਂ ਸਾਡੇ ਅੜਬ ਵਹਿੜਕੇ ਨੂੰ ਧੌਣੋਂ ਫ਼ੜ ਕੇ ਵਿਹੜੇ ‘ਚ ਸਿੱਟ ਲੈਨੀ ਆਂ, ਬੰਦਾ ਤਾਂ ਮੇਰੇ ਕੀ ਯਾਦ ਐ..? ਮੈਂ ਤਾਂ ਗੋਡਿਆਂ ਥੱਲੇ ਲੈ ਕੇ ਪੂਰੇ ਸੌ ਦੀ ਗਿਣਤੀ ਕਰਵਾਉਨੀ ਐਂ..! ਇਕ ਦਿਨ ਸਾਡੇ ਘਰੇ ਚੋਰ ਆ ਗਿਆ, ਮੇਰੇ ਘਰਆਲ਼ਾ ਤਾਂ ਮਿਰਗੀ ਆਲਿ਼ਆਂ ਮਾਂਗੂੰ ਡਰਦਾ ਸਾਹ ਈ ਘੁੱਟ ਗਿਆ ਤੇ ਮੈਂ ਔਤਾਂ ਦੇ ਜਾਣੇ ਚੋਰ ਨੂੰ ਫ਼ੜ ਕੇ ਸਿੱਟ ਲਿਆ ਤੇ ਉਤੇ ਬਹਿਗੀ ਆਪ..! ਮੇਰੇ ਘਰਆਲ਼ਾ ਸਾਡੇ ਆਲ਼ੇ ਦੁਆਲ਼ੇ ਗੇੜੇ ਕੱਢਦਾ ਭੱਜਿਆ ਫਿ਼ਰੇ! ਉਹ ਤਾਂ ਬਣਿਆਂ ਫਿ਼ਰੇ ਊਰੀ..! ਮੈਂ ਕਿਹਾ ਸਿਵਿਆਂ ਨੂੰ ਜਾਣਿਆਂ, ਗੇੜੇ ਜੇ ਕਾਹਨੂੰ ਕੱਢੀ ਜਾਨੈਂ? ਤੂੰ ਪੁਲ਼ਸ ਨੂੰ ਬੁਲਾ ਕੇ ਲਿਆ, ਘਰਆਲ਼ਾ ਆਖੀ ਜਾਵੇ, ਅਖੇ ਮੈਨੂੰ ਚੱਪਲੀਆਂ ਨੀ ਲੱਭਦੀਆਂ! ਤੇ ਚੋਰ ਬਣਾ ਸਮਾਰ ਕੇ ਕਹਿੰਦਾ, ਬਾਈ ਜੀ ਤੁਸੀਂ ਮੇਰੀਆਂ ਚੱਪਲੀਆਂ ਈ ਪਾਜੋ, ਪਰ ਵੀਰ ਜੀ ਬਣ ਕੇ ਆਹ ਪੰਜ ਮਣ ਭਾਰ ਮੇਰੇ ਤੋਂ ਲਾਹੋ..! ਮੈਂ ਤਾਂ ਐਨੀ ਘੈਂਟ ਐਂ ਭਾਈ..!”
-”ਪਾੜ੍ਹਿਆ..! ਆਹ ਸਤੰਬਰ ਤਾਂ ਮੈਨੂੰ ਖ਼ਤਰਨਾਕ ਲੱਗਦੈ..!” ਵਿਚ ਦੀ ਅਮਲੀ ਬੋਲਿਆ। ਚੇਤੋ ਦੀਆਂ ਗੱਲਾਂ ਸੁਣ ਸੁਣ ਕੇ ਉਸ ਦੇ ਹੌਲ ਪਈ ਜਾ ਰਹੇ ਸਨ।
-”ਤੂੰ ਚੁੱਪ ਕਰ ਚਾਚਾ..! ਤੁਸੀਂ ਆਪਣੇ ਪਤੀ ਦੀ ਸੇਵਾ ਕਰਨ ਦੀ ਵੀ ਇੱਛਾ ਰੱਖਦੇ ਹੋਵੋਂਗੇ?”
-”ਵੇ ਸੇਵਾ ਸੂਵਾ ਦੀ ਸੁਣ ਲੈ ਭਾਈ..! ਜੇ ਤਾਂ ਰਿਹਾ ਚੰਗਾ, ਫ਼ੇਰ ਤਾਂ ਨਹਾਊਂ ਧੁਆਊਂ ਵੀ, ਤੇ…!”
-”ਪਾੜ੍ਹਿਆ ਇਹ ਵੀ ਨ੍ਹਾਉਣ ਧੋਣ ‘ਤੇ ਆਗੀ…!” ਅਮਲੀ ਨੇ ਵਿਚ ਦੀ ਫਿਰ ਵਾਢ ਪਾਈ। ਨਹਾਉਣਾ ਉਸ ਲਈ ਮਰਨ ਬਰਾਬਰ ਸੀ।
-”ਚਾਚਾ ਤੂੰ ਚੁੱਪ ਰਹਿ..! ਸਾਡਾ ਚਾਚਾ ਨਹਾਉਣ ਧੋਣ ਤੋਂ ਚੱਲਦੈ…!” ਪਾੜ੍ਹੇ ਨੇ ਹੱਸ ਕੇ ਕਿਹਾ।
-”ਨ੍ਹਾਊ ਕਿਵੇਂ ਨ੍ਹੀ ਇਹੇ..? ਮੈਂ ਪੁਲ਼ਸ ਵਾਲਿ਼ਆਂ ਮਾਂਗੂੰ ਮੂਧਾ ਨਾ ਸਿੱਟਲੂੰ ਔਤਾਂ ਦੇ ਜਾਣੇ ਨੂੰ..! ਇਹ ਤਾਂ ਫਿਰੂ ਵਿਹੜੇ ‘ਚ ਹੋਲੀ ਖੇਡਦਾ..!”
-”ਪਾੜ੍ਹਿਆ, ਮੈਂ ਤੈਨੂੰ ਕਿਹੈ ਬਈ ਇਹ ਸਤੰਬਰ ਖ਼ਤਰੇ ਆਲ਼ੈ..!”
-”ਤੂੰ ਚੁੱਪ ਕਰਜਾ ਪਿਉ ਮੇਰਿਆ..! ਹਾਂ ਜੀ, ਤੁਹਾਡਾ ਪਿਛਲੇ ਵਿਆਹ ਦਾ ਕੋਈ ਚੰਗਾ ਤਜ਼ਰਬਾ..?” ਪਾੜ੍ਹੇ ਨੇ ਮੁਲਾਕਾਤ ਨੂੰ ਅੱਗੇ ਤੋਰਿਆ।
-”ਕੋਈ ਬਹੁਤਾ ਚੰਗਾ ਨ੍ਹੀ ਭਾਈ..! ਇਕ ਆਰੀ ਮੇਰੇ ਆਲ਼ਾ ਬਖ਼ਤੌਰਾ ਪੀ ਕੇ ਆ ਗਿਆ, ਤੇ ਜਦੋਂ ਉਹ ਪੀ ਕੇ ਆ ਜਾਂਦਾ ਸੀ ਤਾਂ ਮੈਨੂੰ ਉਹਦਾ ਬੜਾ ਮੋਹ ਆਉਂਦਾ ਸੀ!”
-”ਆਉਣਾ ਹੀ ਹੋਇਆ..! ਪੀ ਕੇ ਬੰਦਾ ਊਂ ਈ ਸੋਲ਼ਾਂ ਕਲਾਂ ਸਪੂਰਨ ਹੋ ਜਾਂਦੈ..!” ਅਮਲੀ ਫ਼ੇਰ ਬੋਲ ਪਿਆ।
-”ਤੇ ਭਾਈ ਉਹ ਤਾਂ ਪੀ ਕੇ ਬਣਨ ਲੱਗਿਆ ਜੱਜ..! ਤੇ ਲੱਗਿਆ ਹਾਅਤ-ਹੂਤ ਕਰਨ..!”
-”ਫ਼ੇਰ..?”
-”ਫ਼ੇਰ ਕੀ..? ਮੈਂ ਉਹਦੇ ਕਿਹੜਾ ਸਿੰਗ ਚੋਪੜਨੇ ਸੀ? ਮੈਂ ਫ਼ੜ ਕੇ ਸਿੱਟ ਲਿਆ ਖੁਰਨੀ ‘ਚ ਤੇ ਉਪਰਲੀ ਸਾਰੀ ਦੰਦਬੀੜ੍ਹ ਤੋੜਤੀ, ਘਰੋਂ ਭੱਜਣ ਤੱਕ ਬਲ਼ਦ ਮਾਂਗੂੰ ਹੇਠਲੀ ਦੰਦਬੀੜ੍ਹ ਨਾਲ਼ ਈ ਲੰਗਰ ਝੁਲਸਦਾ ਰਿਹੈ..!” ਆਖ ਕੇ ਚੇਤੋ ਕਮਲਿ਼ਆਂ ਵਾਂਗ ਹੱਸੀ।
-”ਪਾੜ੍ਹਿਆ, ਤੂੰ ਕਿਸੇ ਨੂੰ ਹੋਰ ਚਿੱਠੀ ਚਪੱਠੀ ਪਾ..! ਇਹਨੂੰ ਝੱਗਾ ਡਬੱਟਾ ਦੇ ਕੇ ਘਰੋਂ ਤੋਰ..!” ਚੇਤੋ ਦੀਆਂ ‘ਪ੍ਰਾਪਤੀਆਂ’ ਸੁਣ ਸੁਣ ਕੇ ਅਮਲੀ ਦੇ ਦੰਦ ਜੁੜਦੇ ਜਾ ਰਹੇ ਸਨ।
ਅਗਲੇ ਦਿਨ ਵਾਰੀ ਆਈ ਜੰਗ ਕੌਰ ਦੀ!
-”ਥੋਡਾ ਨਾਂ ਬੜਾ ਖਾੜਕੂ ਐ ਜੰਗ ਕੌਰ ਜੀ..?” ਪਾੜ੍ਹੇ ਨੇ ਗੱਲ ਸ਼ੁਰੂ ਕੀਤੀ।
-”ਮਾੜੇ ਧੀੜੇ ਨਾਂ ਨਾਲ਼ ਭਾਈ ਬੰਦੇ ਸੂਤ ਨ੍ਹੀ ਆਉਂਦੇ ਤੇ ਨਾ ਦੁਨੀਆਂ ਜਿਉਣ ਦਿੰਦੀ ਐ..! ਨਾਂ ਤਾਂ ਮੇਰਾ ਸ਼ਾਂਤੀ ਦੇਵੀ ਸੀ, ਪਰ ਭਾਈ ਹਾਲਾਤਾਂ ਨੇ ਜੰਗ ਕੁਰ ਬਣਾਤੀ!”
-”ਰੋਟੀ ਰਾਟੀ-!”
-”ਮੈਂ ਤਾਂ ਰੋਟੀ ਵੀ ਪਕਾਊਂ ਤੇ ਦਾਲ ਵੀ ਬਣਾਊਂ..! ਜੇ ਪੀ ਕੇ ਕਹੂ ਮੈਨੂੰ ਬੋਤਲ ‘ਚੋਂ ਆਬਦੇ ਹੱਥ ਨਾਲ਼ ‘ਪੇਕ’ ਪਾ ਕੇ ਦੇਹ, ਫ਼ੇਰ ਭਾਈ ਬੰਦੇ ਦਾ ਪੁੱਤ ਵੀ ਬਣਾਊਂ..!”
-”ਤੁਸੀਂ ਸੁਭਾਅ ਦੇ ਬਹੁਤ ਕੌੜ ਲੱਗਦੇ ਓ…?”
-”ਵੇ ਮੇਰੇ ਅਰਗੀ ਸੁਭਾਅ ਦੀ ਕੂੰਨੀ ਤਾਂ ਤੈਨੂੰ ਦਿਨੇ ਦੀਵਾ ਲੈ ਕੇ ਨ੍ਹੀ ਲੱਭਣੀ..! ਮੈਂ ਤਾਂ ਆਬਦੇ ਘਰਆਲ਼ੇ ਨੂੰ ਡੋਡੇ ਪੀਸ ਪੀਸ ਕੇ ਪਿਆਉਂਦੀ ਰਹੀ ਐਂ..!”
-”ਫ਼ੇਰ ਤਾਂ ਸਿਆਣੀ ਐਂ ਬਈ ਪਾੜ੍ਹਿਆ..!” ਅਮਲੀ ਨੇ ਕਿਹਾ।
-”ਉਹਨਾਂ ਦੀ ਮੌਤ ਕਿਵੇਂ ਹੋਈ..?” ਪਾੜ੍ਹੇ ਨੇ ਕੁਝ ਪੜ੍ਹਦਿਆਂ ਪੁੱਛਿਆ।
-”ਵੇ ਭਾਈ ਇਕ ਦਿਨ ਉਹਦਾ ਸਰੀਰ ਮਾੜੇ ਇੰਜਣ ਮਾਂਗੂੰ ਟੱਸ ਜੀ ਨਾ ਫ਼ੜੇ..! ਮੰਜੀ ‘ਤੇ ਬੈਠਾ ਧੂੰਆਂ ਜਿਆ ਮਾਰੀ ਜਾਵੇ! ਮੈਂ ਉਹਨੂੰ ਦੋ ਤਿੰਨ ਡੋਡਿਆਂ ਦੇ ਗਿਲਾਸ ਉਬਾਲ਼ ਕੇ ਪਿਆਤੇ! ਫ਼ੇਰ ਵੀ ਮਾਊਂ ਮਾਂਗੂੰ ਅੱਖਾਂ ਜੀਆਂ ਮੀਚੀ ਜਾਵੇ! ਮੈਂ ਆ ਦੇਖਿਆ ਨਾ ਤਾਅ, ਅਧੀਆ ਦਾਰੂ ਦਾ ਅੰਦਰ ਮਾਰਿਆ ਜਿਵੇਂ ਗਧੇ ਨੂੰ ਧੱਕੇ ਨਾਲ਼ ਮੂੰਹ ਪੱਟ ਕੇ ਦਿੰਦੇ ਐ! ਖਸਮਾਂ ਨੂੰ ਖਾਣੇ ਨਸ਼ੇ ਦੀ ਐਹੋ ਜੀ ਪੁੱਠ ਚੜ੍ਹੀ, ਉਹ ਤਾਂ ਉਠ ਕੇ ਲੱਗ ਪਿਆ ਮੈਨੂੰ ਗੁੜ ਮਾਂਗੂੰ ਭੰਨਣ! ਕੁੱਟ ਕੇ ਉਹਨੇ ਤਾਂ ਬਣਾਤੀ ਮੇਰੀ ਗਿੱਦੜਪੀੜ੍ਹੀ..! ਤੇ ਮੈਂ ਵੀ ਬਣਗੀ ਫ਼ੇਰ ਜੰਗ ਕੁਰ! ਮੈਂ ਚੱਕਿਆ ਘੋਟਣਾਂ ਤੇ ਪੁੜਪੜੀ ‘ਚ ਪਾਅਤਾ ਚਿੱਬ! ਬੋਲਤੀ ਸੋ ਨਿਹਾਲ! ਤੇ ਚੱਕ ਮੇਰੇ ਭਾਈ, ਉਹ ਤਾਂ ਮਾੜੇ ਬੋਤੇ ਮਾਂਗੂੰ ‘ਦਾਅੜ’ ਦੇਣੇ ਡਿੱਗਿਆ, ਮੁੜ ਨ੍ਹੀ ਉਠਿਆ!”
-”ਤੀਮੀਂ ਮੈਨੂੰ ਇਹ ਵੀ ਖੜੱਪਾ ਈ ਲੱਗਦੀ ਐ, ਪਾੜ੍ਹਿਆ! ਸ਼ਿਵ ਜੀ ਮਹਾਰਾਜ ਆਲ਼ੇ ਵਰੰਟ ਨਾਲ਼ ਈ ਚੱਕੀ ਫਿਰਦੀ ਲੱਗਦੀ ਐ..! ਧਿਆਨ ਨਾਲ਼ ਮੇਰਾ ਬੀਰ! ਮੇਰਾ ਸਤੰਬਰ ਬਣਾਉਂਦੇ ਬਣਾਉਂਦੇ ਕਿਤੇ ਮੇਰਾ ‘ਖੰਡ ਪਾਠ ਨਾ ਖੋਲ੍ਹਣਾਂ ਪਵੇ? ਕਰਦੇ ਫਿਰੋਂਗੇ ਲੱਕੜਾਂ ਦਾ ਪ੍ਰਬੰਧ!” ਅਮਲੀ ਵਿਚ ਦੀ ਫਿਰ ਵਾਰੀ ਲੈ ਗਿਆ। ਉਹ ਸਹਿਮ ਨਾਲ਼ ਠੱਕੇ ਦੀ ਮਾਰੀ ਬੱਕਰੀ ਵਾਂਗ ‘ਕੱਠਾ ਜਿਹਾ ਹੋਇਆ, ਕੰਬੀ ਜਾ ਰਿਹਾ ਸੀ।
-”ਤੂੰ ਚੁੱਪ ਵੀ ਕਰ ਚਾਚਾ..!” ਪਾੜ੍ਹਾ ਅਮਲੀ ਨੂੰ ਖਿਝ ਕੇ ਪਿਆ।
-”ਤੁਹਾਨੂੰ ਘਰਵਾਲ਼ੇ ਦੀ ਮੌਤ ਦਾ ਕੋਈ ਅਫ਼ਸੋਸ..?” ਉਸ ਨੇ ਅਗਲਾ ਸੁਆਲ ਕੀਤਾ।
-”ਵੇ ਤੁਰ ਗਿਆਂ ਦਾ ਕਾਹਦਾ ਮਸੋਸ ਭਾਈ? ਜਦੋਂ ਥੇਹ ਹੋਣੇ ਨੇ ਉਹਨੇ ਨ੍ਹੀ ਪਿੱਛੇ ਮੁੜ ਕੇ ਦੇਖਿਆ, ਮੈਂ ਕਾਹਨੂੰ ਆਬਦੀ ਜਾਨ ਨੂੰ ਤੋੜਾਖੋਹੀ ਲਾਵਾਂ? ਮੈਂ ਤਾਂ ਓਸ ਗੱਲ ਦੇ ਆਖਣ ਮਾਂਗੂੰ ਚੰਗਾ ਖਾਨੀ ਐਂ ਤੇ ਟੀਟਣੇ ਕੱਢਦੀ ਐਂ..! ਜੇ ਉਹ ਮਰ ਗਿਆ, ਇਕ ਅੱਧਾ ਕਿਤੋਂ ਹੋਰ ਮਿਲਜੂ..! ਛੈਂਕਲ ਦਾ ਟੈਰ ਤੇ ਘਰਆਲ਼ਾ ਬਾਹਲ਼ਾ ਚਿਰ ਨੀ ਰੱਖਣੇ ਚਾਹੀਦੇ, ਦੁੱਖ ਈ ਦਿੰਦੇ ਐ ਗੜ੍ਹੀ ਨੂੰ ਜਾਣੇ!” ਉਸ ਨੇ ਬੜੇ ਮਜਾਜ ਨਾਲ ਕਿਹਾ।
-”ਚਲੋ ਠੀਕ ਐ ਜੰਗ ਕੌਰ ਜੀ..! ਸਾਡੇ ਕੋਲ਼ੇ ਅਜੇ ਹੋਰ ਵੀ ਉਮੀਦਵਾਰ ਹੈਗੀਐਂ..! ਅਸੀਂ ਤੁਹਾਨੂੰ ਚਿੱਠੀ ਪੱਤਰ ਪਾਵਾਂਗੇ..!”
-”ਵੇ ਭਾਈ ਇਕ ਗੱਲ ਦੱਸ..?”
-”ਪੁੱਛੋ..!” ਪਾੜ੍ਹੇ ਨੇ ਕਾਪੀ ਬੰਦ ਕਰ ਲਈ।
-”ਮੈਨੂੰ ਵਿਆਹ ਕਰਨ ਆਲ਼ਾ ਮੇਰਾ ਲਾੜਾ ਤਾਂ ਦਿਖਾਇਆ ਨ੍ਹੀ ਕਿ ਬਿਆਹ ਕਰਵਾਉਣ ਆਲ਼ਾ ਤੂੰ ਈ ਐਂ…?” ਜੰਗ ਕੌਰ ਪਾੜ੍ਹੇ ਦੇ ਸੁਨੱਖੇ ਮੂੰਹ ਵੱਲ ਕਿਸੇ ਅਰਮਾਨ ਨਾਲ਼ ਝਾਕਦੀ ਬੋਲੀ।
ਪਾੜ੍ਹਾ ਉੱਚੀ-ਉੱਚੀ ਹੱਸ ਪਿਆ।
-”ਨਹੀਂ ਜੀ…! ਵਿਆਹ ਮੈਂ ਨਹੀਂ, ਐਹਨਾਂ ਨੇ ਕਰਵਾਉਣੈ..!” ਉਸ ਨੇ ਸਤਮਾਂਹੇਂ ਜਿਹੇ ਅਮਲੀ ਵੱਲ ਹੱਥ ਕਰਕੇ ਦੱਸਿਆ।
-”ਐਹਨੇ…? ਵੇ ਇਹਦੇ ਮੂੰਹ ‘ਤੇ ਤਾਂ ਮੈਂ ਧੌੜੀ ਦੀ ਜੁੱਤੀ ਨੀ ਮਾਰਦੀ..!” ਉਸ ਨੇ ਅਮਲੀ ਵੱਲ ਦੇਖ ਕੇ ਬੁੱਲ੍ਹ ਟੇਰੇ, “ਇਹ ਤਾਂ ਹੋਰ ਈ ਖੱਖਰ ਖਾਧਾ ਜਿਐ, ਇਹਦੇ ਨਾਲ਼ ਬਿਆਹ ਕਰਵਾਉਂਦੀ ਐ ਮੇਰੀ ਜੁੱਤੀ..! ਖ਼ਸਮਾਂ ਨੂੰ ਖਾਣਾਂ ਕਿਵੇਂ ਝਾਕਦੈ, ਬੋਕ..!” ਤੇ ਉਹ ‘ਦੰਮ-ਦੰਮ’ ਕਰਦੀ ਬਾਹਰ ਨਿਕਲ਼ ਗਈ।
ਪਾੜ੍ਹਾ ਅਤੇ ਅਮਲੀ ਠੱਗਿਆਂ ਵਾਂਗ ਝਾਕ ਰਹੇ ਸਨ।
-”ਲੈ ਕਰਵਾ ਲਓ ਸਤੰਬਰ ਭੈਣ ਦੇ ਮੁੰਡਿਆਂ ਈ ਯਾਹਵੇ..! ਅੱਗੇ ਪਿੰਡ ਦੀਆਂ ਭਰਜਾਈਆਂ ਤੋਂ ਤੇਈਕਤ ਹੁੰਦੀ ਸੀ, ਹੁਣ ਸਾਲਿ਼ਆਂ ਨੇ ਬਾਹਰਲੀਆਂ ਤੋਂ ਵੀ ਜੱਖਣਾਂ ਪਟਵਾਉਣੀ ਸ਼ੁਰੂ ਕਰਤੀ, ਸਾਲ਼ੇ ਸਤੰਬਰ ਦੇ..! ਮੈਂ ਨੀ ਕਰਾਉਣਾ ਸਤੰਬਰ ਸਤੁੰਬਰ..!”
ਮ ਅੰਸਾਰੀ ਅਤੇ ਸਬਾਊਦੀਨ ਅਹਿਮਦ ਬਰੀ
ਮੁੰਬਈ,  ਮੁੰਬਈ ਵਿਚ ਹੋਏ 26/11 ਦੇ ਅਤਿਵਾਦੀ ਹਮਲੇ ਦੌਰਾਨ ਜ਼ਿੰਦਾ ਫੜੇ ਗਏ ਇਕੋ ਇਕ ਪਾਕਿਸਤਾਨੀ ਅਤਿਵਾਦੀ ਮੁਹੰਮਦ ਅਜਮਲ ਆਮਿਰ ਕਸਾਬ ਨੂੰ ਇਥੇ ਇਸ ਮਾਮਲੇ ਦੀ ਸੁਣਵਾਈ ਕਰ ਰਹੀ ਵਿਸ਼ੇਸ਼ ਅਦਾਲਤ ਨੇ ਅੱਜ ਦੋਸ਼ੀ ਕਰਾਰ ਦਿੱਤਾ, ਜਦੋਂ ਕਿ ਦੋ ਹੋਰ ਮੁਲਜ਼ਮਾਂ ਫਹੀਮ ਅੰਸਾਰੀ ਅਤੇ ਸਬਾਊਦੀਨ ਅਹਿਮਦ ਨੂੰ ਬਰੀ ਕਰ ਦਿੱਤਾ ਗਿਆ। ਵਿਸ਼ੇਸ਼ ਅਦਾਲਤ ਦੇ ਜੱਜ ਜਸਟਿਸ ਐਮ.ਐਲ. ਟਹਿਲਿਆਨੀ ਨੇ ਆਪਣੇ ਫੈਸਲੇ ਵਿਚ ਕਸਾਬ ਨੂੰ ਕੁੱਲ 83 ਮਾਮਲਿਆਂ ਵਿਚ ਦੋਸ਼ੀ ਕਰਾਰ ਦਿੱਤਾ ਹੈ, ਉਥੇ ਹੀ ਫਹੀਮ ਅਤੇ ਸਬਾਊਦੀਨ ਨੂੰ ਨਿਰਦੋਸ਼ ਕਰਾਰ ਦਿੱਤਾ ਗਿਆ ਹੈ। ਇਨ੍ਹਾਂ ਦੋਵਾਂ ‘ਤੇ ਮੁੰਬਈ ਹਮਲੇ ਵਿਚ ਪਾਕਿਸਤਾਨੀ ਅਤਿਵਾਦੀਆਂ ਦੀ ਮਦਦ ਕਰਨ ਦਾ ਦੋਸ਼ ਸੀ। ਇਹ ਦੋਵੇਂ ਭਾਰਤੀ ਨਾਗਰਿਕ ਹਨ। ਜ਼ਿਕਰਯੋਗ ਹੈ ਕਿ 26 ਨਵੰਬਰ 08 ਦੀ ਰਾਤ ਪਾਕਿਸਤਾਨ ਤੋਂ ਆਏ 10 ਅਤਿਵਾਦੀਆਂ ਨੇ ਮੁੰਬਈ ਵਿਚ ਵੱਖ-ਵੱਖ ਥਾਂਵਾਂ ‘ਤੇ ਹਮਲਾ ਕੀਤਾ ਸੀ। ਤਕਰੀਬਨ 60 ਘੰਟੇ ਤੱਕ ਇਨ੍ਹਾਂ ਅਤਿਵਾਦੀਆਂ ਅਤੇ ਸੁਰੱਖਿਆ ਕਰਮਚਾਰੀਆਂ ਵਿਚਾਲੇ ਚੱਲੇ ਸੰਘਰਸ਼ ਵਿਚ 166 ਵਿਅਕਤੀਆਂ ਦੀ ਮੌਤ ਹੋ ਗਈ ਸੀ ਅਤੇ 244 ਜ਼ਖ਼ਮੀ ਹੋਏ ਸਨ। 10 ਵਿਚੋਂ 9 ਅਤਿਵਾਦੀਆਂ ਨੂੰ ਮਾਰ ਮੁਕਾਇਆ ਗਿਆ ਸੀ ਜਦੋਂ ਕਿ ਕਸਾਬ ਨੂੰ ਜ਼ਿੰਦਾ ਫੜਨ ਵਿਚ ਸੁਰੱਖਿਆ ਬਲਾਂ ਨੂੰ ਸਫ਼ਲਤਾ ਮਿਲੀ ਸੀ। ਇਨ੍ਹਾਂ ਅਤਿਵਾਦੀਆਂ ਨੇ ਛਤਰਪਤੀ ਸ਼ਿਵਾਜੀ ਟਰਮੀਨਸ ਸਥਿਤ ਵਰਲਡ ਹੈਰੀਟੇਜ਼ ਬਿਲਡਿੰਗ, ਤਾਜ ਮਹਿਲ ਪੈਲੇਸ, ਟਾਵਰ ਹੋਟਲ, ਹੋਟਲ ਓਬਰਾਏ ਟਰਾਈਡੈਂਟ, ਕਾਮਾ ਹਸਪਤਾਲ ਅਤੇ ਨਰੀਮਨ ਹਾਊਸ ਨੂੰ ਨਿਸ਼ਾਨਾ ਬਣਾਇਆ ਸੀ। ਦੇਸ਼ ਦੀ ਆਰਥਿਕ ਰਾਜਧਾਨੀ ਮੁੰਬਈ ‘ਤੇ ਹੋਏ ਹਮਲੇ ਦੇ ਦੋਸ਼ੀ ਕਸਾਬ ਅਤੇ ਦੋ ਕਥਿਤ ਭਾਰਤੀ ਸਾਜਿਸ਼ਕਰਤਾਵਾਂ ‘ਤੇ ਪਿਛਲੇ 17 ਮਹੀਨਿਆਂ ਤੋਂ ਅਦਾਲਤੀ ਕਾਰਵਾਈ ਚਲਦੀ ਆ ਰਹੀ ਹੈ। ਕਸਾਬ ਨੂੰ ਮੌਤ ਦੀ ਸਜ਼ਾ ਸੁਣਾਏ ਜਾਣਾ ਲਗਭਗ ਤੈਅ ਲਗ ਰਿਹਾ ਹੈ