Featured
July 2, 2010No Comments
WD ਫੀਫਾ ਵਿਸ਼ਵ ਕੱਪ-2010 ਦਾ ਪਹਿਲਾ ਕੁਆਰਟਰ ਫਾਈਨਲ ਮੁਕਾਬਲਾ ਪੰਜ ਵਾਰ ਦੇ ਚੈਂਪੀਅਨ ਬ੍ਰਾਜ਼ੀਲ ਅਤੇ ਦੋ ਵਾਰ ਦੇ ਉਪ-ਜੇਤੂ ਨੀਦਰਲੈਂਡ ਵਿਚਾਲੇ ਖੇਡਿਆ ਜਾਵੇਗਾ। ਇਹ ਮੁਕਾਬਲਾ 2 ਜੁਲਾਈ ਨੂੰ ਭਾਰਤੀ ਸਮੇਂ ਅਨੁਸਾਰ ਸ਼ਾਮ ਸਾਢੇ ਸੱਤ ਵਜੇ ਪੋਰਟ ਐਲਿਜ਼ਾਬੈਥ ਦੇ ਨੈਲਸਨ ਮੰਡੇਲਾ ਸਟੇਡੀਅਮ ‘ਚ ਹੋਵੇਗਾ। ਇਸੇ ਦਿਨ ਭਾਰਤੀ ਸਮੇਂ ਅਨੁਸਾਰ ਰਾਤ 12 ਵਜੇ ਦੂਸਰੇ ਕੁਆਰਟਰ ਫਾਈਨਲ ਮੁਕਾਬਲੇ [...]
Continue readingJuly 2, 2010No Comments
<!– –> ਨਕਸਲੀਆਂ ਨੇ ਛਤੀਸਗੜ੍ਹ ਦੇ ਕੰਕੇਰ ਜ਼ਿਲ੍ਹੇ ਵਿਚ ਕੋਇਲੀਬੇਰਾ ਪੁਲਿਸ ਥਾਣੇ ਤਹਿਤ ਪੈਂਦੇ ਖੇਤਰ ਉਦਾਨਪੁਰ ਵਿਖੇ ਸਰਹੱਦੀ ਸੁਰੱਖਿਆ ਬਲ (ਬੀਐਸਐਫ) ਦੇ ਕੈਂਪ ‘ਤੇ ਹਮਲਾ ਕੀਤਾ। ਕੰਕੇਰ ਦੇ ਪੁਲਿਸ ਕਪਤਾਨ ਅਜੇ ਯਾਦਵ ਨੇ ਦੱਸਿਆ ਕਿ ਬੀਤੀ ਰਾਤ 10 ਵਜੇ ਲੱਗਭੱਗ 50 ਹਥਿਆਰਬੰਦ ਨਕਸਲੀਆਂ ਨੇ ਬੀਐਸਐਫ ਕੈਂਪ ‘ਤੇ ਧਾਵਾ ਬੋਲਿਆ। ਇਲਾਕੇ ਵਿਚ ਤਾਇਨਾਤ ਬੀਐਸਐਫ ਦੀ [...]
Continue readingJuly 2, 2010No Comments
ਖੇਡਾਂ ਬਾਰੇ ਸੈਨੇਟ ਸਟੈਂਡਿੰਗ ਕਮੇਟੀ ਨੇ ਪਾਕਿਸਤਾਨ ਕ੍ਰਿਕਟ ਕੰਟਰੋਲ ਬੋਰਡ ਅਤੇ ਟੈਸਟ ਮੈਚ ਖੇਡਣ ਲਈ ਇੰਗਲੈਂਡ ਜਾ ਰਹੀ ਟੀਮ ਦੀ ਚੋਣ ਕਰਨ ਵਾਲੇ ਕੌਮੀ ਚੋਣਕਾਰਾਂ ਨੂੰ ਸੰਮਨ ਜਾਰੀ ਕੀਤੇ ਹਨ। ਸਤਾਰਾਂ ਮੈਂਬਰੀ ਚੁਣੀ ਗਈ ਇਸ ਟੀਮ ਦੀ ਸਾਬਕਾ ਅਤੇ ਮੌਜੂਦਾ ਖਿਡਾਰੀਆਂ ਵੱਲੋਂ ਸਖ਼ਤ ਆਲੋਚਨਾ ਕੀਤੀ ਜਾ ਰਹੀ ਹੈ ਅਤੇ ਨਾਲ ਹੀ ਚੋਣ ਕਮੇਟੀ ਦੇ ਕੁਝ [...]
Continue readingJuly 2, 2010No Comments
ਭਾਜਪਾ ਦੇ ਕੌਮੀ ਜਨਰਲ ਸਕੱਤਰ ਨਵਜੋਤ ਸਿੰਘ ਸਿੱਧੂ ਨੇ ਅੱਜ ਕਿਹਾ ਕਿ 3 ਜੀ ਸਪੈਕਟ੍ਰਮ ਦੀ ਨਿਲਾਮੀ ਤੋਂ ਹੋਈ ਆਮਦਨ ਨੂੰ ਪੈਟਰੋਲੀਅਮ ਪਦਾਰਥਾਂ ਦੀਆਂ ਵਧ ਰਹੀਆਂ ਕੀਮਤਾਂ ‘ਤੇ ਕਾਬੂ ਪਾਉਣ ਲਈ ਵਰਤਿਆ ਜਾਣਾ ਚਾਹੀਦਾ ਹੈ। ਇਥੇ ਪਾਰਟੀ ਦਫ਼ਤਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸ. ਸਿੱਧੂ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਆਪਣੇ ਮਹਿੰਗਾਈ ਖਿਲਾਫ [...]
Continue readingJuly 1, 2010No Comments
It’s one man’s battle for honour and for erasing the stigma attached to his name. He is running from pillar to post but although those who should know are aware that he is innocent, they would not admit it publicly. This is the story of Harvinder Singh Kohli who as an Indian Army colonel refused [...]
Continue readingJuly 1, 2010No Comments
PTI ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਨੇ ਸੁਰੱਖਿਆ ਦਸਤਿਆਂ ਦੀਆਂ ਗੋਲੀਆਂ ਨਾਲ ਨਾਬਾਲਗ ਨੌਜਵਾਨਾਂ ਦੀਆਂ ਹੋਈਆਂ ਮੌਤਾਂ ਕਾਰਨ ਕਸ਼ਮੀਰ ‘ਚ ਪੈਦਾ ਹੋਈ ਤਣਾਅਪੂਰਨ ਸਥਿਤੀ ‘ਤੇ ਵਿਚਾਰ ਵਟਾਂਦਰਾ ਕਰਨ ਲਈ ਇਕ ਉੱਚ-ਪੱਧਰੀ ਮੀਟਿੰਗ ਬੁਲਾਈ, ਜਿਸ ਵਿਚ ਕੇਂਦਰੀ ਗ੍ਰਹਿ ਮੰਤਰੀ ਪੀ. ਚਿਦੰਬਰਮ, ਰੱਖਿਆ ਮੰਤਰੀ ਏ. ਕੇ. ਐਂਟਨੀ ਅਤੇ ਕੌਮੀ ਸੁਰੱਖਿਆ ਸਲਾਹਕਾਰ ਸ਼ਿਵ ਸ਼ੰਕਰ ਮੈਨਨ ਤੋਂ ਇਲਾਵਾ ਦੋਵਾਂ [...]
Continue readingJuly 1, 2010No Comments
ਅਮਰੀਕੀ ਐਡਮਿਰਲ ਮਾਈਕ ਮੁਲੇਨ ਨੇ ਇਥੇ ਕਿਹਾ ਹੈ ਕਿ ਅੱਤਵਾਦੀ ਜੱਥੇ ਲਸ਼ਕਰ ਦਾ ਮੁਖ ਨਿਸ਼ਾਨਾ ਭਾਰਤ ਹੈ ਜਦਕਿ ਇਸ ਦੀਆਂ ਜੜ੍ਹਾਂ ਪਾਕਿਸਤਾਨ ਤੇ ਅਫ਼ਗਾਨਿਸਤਾਨ ਤੱਕ ਫ਼ੈਲੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਲਸ਼ਕਰ ਹੁਣ ਪੱਛਮ ਵੱਲ ਵੱਧ ਰਿਹਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਅੱਤਵਾਦੀ ਤੱਤਾਂ ਦਾ ਮਨੋਰਥ ਦੁਨੀਆਂ ਭਰ ਵਿਚ ਆਪਣਾ ਦਬਦਬਾ ਕਾਇਮ ਕਰਨਾ ਹੈ। ਸ੍ਰੀ [...]
Continue readingJuly 1, 2010No Comments
ਪਹਿਲੀ ਜੁਲਾਈ ਤੋਂ ਸਰਵਿਸ ਟੈਕਸ ਲਾਗੂ ਹੋ ਜਾਣ ਨਾਲ ਹਵਾਈ ਸਫਰ ਮਹਿੰਗਾ ਹੋ ਜਾਵੇਗਾ। ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ਅੱਜ ਤੋਂ ਲਾਗੂ ਹੋਵੇਗਾ ਜਿਸ ਨਾਲ ਘਰੇਲੂ ਤੇ ਕੌਮਾਂਤਰੀ ਹਵਾਈ ਸਫਰ ਕ੍ਰਮਵਾਰ 103 ਰੁਪਏ ਤੇ 515 ਰੁਪਏ ਮਹਿੰਗਾ ਹੋ ਜਾਵੇਗਾ। ਸਰਕਾਰ ਵੱਲੋਂ 2010-11 ਦੇ ਬਜਟ ਵਿਚ ਹਵਾਈ ਸਫਰ ਉਪਰ 10 % ਸਰਵਿਸ ਟੈਕਸ ਲਾਉਣ ਦੀ ਤਜਵੀਜ਼ ਸੀ [...]
Continue readingJune 30, 2010No Comments
If you receive a mail or phone call from the Reserve Bank of India (RBI) asking you to deposit money in the form of processing fees for availing of a lottery bonanza, don’t start thanking your stars. Instead, ignore it, because there’s no chance of the persons on the other end being the real McCoy. [...]
Continue readingJune 30, 2010No Comments
ਜਗਜੀਤ ਸਿੰਘ ਦਰਦੀ/ਸਤਿਬੀਰ ਸਿੰਘ ਦਰਦੀ=====================================ਟੋਰਾਂਟੋ (ਓਂਟਾਰੀਓ, ਕੈਨੇਡਾ), 29 ਜੂਨ : ਭਾਰਤ ਦੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਸੋਮਵਾਰ ਨੂੰ ਇੱਥੇ ਏਅਰ ਇੰਡੀਆ ਦੀ ਉਡਾਣ 182 ਦੇ 329 ਮ੍ਰਿਤਕਾਂਦੀ ਯਾਦਗਾਰ ’ਤੇ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸੇ ਮੌਕੇ ਪ੍ਰਧਾਨ ਮੰਤਰੀ ਨੇ ਨਵੰਬਰ 1984 ਦੇ ਸਿੱਖ ਕਤਲੇਆਮ ਲਈ ਸਮੁੱਚੇ ਰਾਸ਼ਟਰ ਵੱਲੋਂ ਮੁਆਫ਼ੀ ਵੀ ਮੰਗੀ।ਉਨ੍ਹਾਂ ਕਿਹਾ,”ਅਸੀਂ ਪੀੜਤਾਂ ਨੂੰ ਇਨਸਾਫ਼ ਦਿਵਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਅਤੇ ਭਾਰਤ ਸਰਕਾਰ ਵੱਲੋਂ ਇਨ੍ਹਾਂ ਪੀੜਤ ਪਰਿਵਾਰਾਂ ਨੂੰ ਪਹਿਲਾਂ ਦਿੱਤੇ ਜਾ ਚੁੱਕੇਮੁਆਵਜ਼ਾ ਪੈਕੇਜ ਬਾਰੇ ਵੀ ਮੁੜ ਵਿਚਾਰ ਕੀਤਾ ਜਾ ਸਕਦਾ ਹੈ। ਜਦੋਂ ਕਿਸੇ ਦਾ ਨੇੜਲਾ ਰਿਸ਼ਤੇਦਾਰ ਜਾਂ ਮਿੱਤਰ-ਪਿਆਰਾ ਕਿਸੇ ਦੁਖਾਂਤਕ ਹਾਲਾਤ ਕਾਰਣ ਮਾਰਿਆਜਾਂਦਾ ਹੈ ਤਦ ਉਸ ਨੂੰ ਕਿਸੇ ਮੁਆਵਜ਼ੇ ਨਾਲ਼ ਠੀਕ ਨਹੀਂ ਕੀਤਾ ਜਾ ਸਕਦਾ, ਪਰ ਸਾਡੀ ਸਰਕਾਰ ਨੇ ਪਹਿਲੀ ਵਾਰ ਪਹਿਲਾਂ ਦਿੱਤੇ ਮੁਆਵਜ਼ਿਆਂ ਉਤੇ ਗ਼ੌਰ ਕਰਨਦਾ ਕੰਮ ਅਰੰਭਿਆ ਹੈ।” ਇਸ ਤਰ੍ਹਾਂ ਉਨ੍ਹਾਂ ਭਾਰਤ ਸਰਕਾਰ ਵੱਲੋਂ ਸਿੱਖ ਕਤਲੇਆਮ ਦੇ ਪੀੜਤਾਂ ਨੂੰ ਹੋਰ ਮੁਆਵਜ਼ਾ ਦੇਣ ਦੇ ਸੰਕੇਤ ਦਿੱਤੇ। ਉਨ੍ਹਾਂ ਕਿਹਾ,”ਜਦੋਂ ਅਸੀਂ1984 ਦੀਆਂ ਘਟਨਾਵਾਂ ਦੀ ਗੱਲ ਕਰਦੇ ਹਾਂ, ਤਾਂ ਉਹ ਸੱਚਮੁਚ ਬੇਹੱਦ ਭਿਆਨਕ ਜੁਰਮ ਹਨ। ਉਹ ਕਦੇ ਵੀ ਵਾਪਰਨੇ ਨਹੀਂ ਚਾਹੀਦੇ ਸਨ। ਮੈਂ ਭਾਰਤ ਸਰਕਾਰਵੱਲੋਂ ਸਾਰੇ ਰਾਸ਼ਟਰ ਦੀ ਤਰਫ਼ੋਂ ਉਸ ਭਿਆਨਕ ਦੁਖਾਂਤ ਲਈ ਮੁਆਫ਼ੀ ਵੀ ਮੰਗ ਚੁੱਕਾ ਹਾਂ। ਦੇਸ਼ ਦੇ ਨਿਆਂਇਕ ਢਾਂਚੇ ਵਿੱਚ ਕੁੱਝ ਪ੍ਰਤੱਖ ਕਮਜ਼ੋਰੀਆਂ ਮੌਜੂਦ ਹਨ।ਬਹੁਤੇ ਲੋਕਾਂ ਦੇ ਮਨਾਂ ਵਿੱਚ ਇਸ ਗੱਲ ਨੂੰ ਲੈ ਕੇ ਚਿੰਤਾ ਹੈ ਕਿ ਦੋਸ਼ੀਆਂ ਨੂੰ ਸਜ਼ਾਵਾਂ ਨਹੀਂ ਮਿਲ਼ੀਆਂ, ਭਾਰਤੀ ਨਿਆਂਇਕ ਢਾਂਚੇ ਵਿੱਚ ਸਪੱਸ਼ਟ ਤੌਰ ਉਤੇ ਕਮਜ਼ੋਰੀਆਂਹਨ, ਜਿਵੇਂ ਕਿ ਕੈਨੇਡੀਅਨ ਕਾਨੂੰਨੀ ਢਾਂਚੇ ਵਿੱਚ ਵੀ ਅਜਿਹੀਆਂ ਕਮਜ਼ੋਰੀਆਂ ਹਨ। ਅਸੀਂ ਇਨ੍ਹਾਂ ਸਾਰੇ ਮਸਲਿਆਂ ਨਾਲ਼ ਸਿੱਝਣ ਦੀ ਕੋਸ਼ਿਸ਼ ਕਰ ਰਹੇ ਹਾਂ। ਸਮੂਹਭਾਈਚਾਰਿਆਂ ਅਤੇ ਰਾਸ਼ਟਰ ਨੂੰ ਭਾਵੇਂ ਬੀਤਿਆ ਸਮਾਂ ਭੁਲਾਉਣਾ ਬਹੁਤ ਹੀ ਔਖਾ ਹੈ। ਅਸੀਂ ਉਸ ਨੂੰ ਕਦੇ ਵੀ ਭੁਲਾ ਨਹੀਂ ਸਕਦੇ ਪਰ ਸਾਡੇ ਸਾਹਮਣੇ ਵਿਸ਼ਵ ’ਚਅਨੇਕਾਂ ਚੁਣੌਤੀਆਂ ਮੌਜੂਦ ਹਨ, ਜਿਨ੍ਹਾਂ ਦਾ ਸਾਹਮਣਾ ਸਾਨੂੰ ਸਭਨਾਂ ਨੂੰ ਮਿਲ਼ ਕੇ ਹੀ ਕਰਨਾ ਹੋਵੇਗਾ। ਹੁਣ ਸਾਰਾ ਵਿਸ਼ਵ ਇੱਕਜੁਟ ਹੋ ਰਿਹਾ ਹੈ।” ਪ੍ਰਧਾਨ ਮੰਤਰੀ ਨੇਇਸ ਮੌਕੇ ਹਵਾਈ ਹਾਦਸੇ ਦੇ 329 ਮ੍ਰਿਤਕਾਂ ਨੂੰ ਸ਼ਰਧਾਂਜਲੀਆਂ ਭੇਟ ਕਰਦਿਆਂ ਕਿਹਾ ਕਿ ਸਮੁੱਚਾ ਭਾਰਤ ਦੇਸ਼ ਪੀੜਤ ਪਰਿਵਾਰਾਂ ਦੇ ਦੁੱਖ ਵਿੱਚ ਬਰਾਬਰ ਦਾਸ਼ਰੀਕ ਹੈ। ਪ੍ਰਧਾਨ ਮੰਤਰੀ ਵੱਲੋਂ ਇਸ ਯਾਦਗਾਰ ਉਤੇ ਸ਼ਰਧਾਂਜ਼ਲੀ ਭੇਟ ਕਰਨ ਤੋਂ ਪੀੜ੍ਹਤ ਪਰਿਵਾਰ ਬਹੁਤ ਹੀ ਭਾਵੁਕ ਅਤੇ ਖ਼ੁਸ਼ ਪਾਏ ਗਏ। ਉਨ੍ਹਾਂ ਵਿਚੋਂ ਬਹੁਤਿਆਂ ਨੇ ਪ੍ਰਧਾਨ ਮੰਤਰੀ ਨੂੰਕਿਹਾ,”ਇਸ ਯਾਦਗਾਰ ਉਤੇ ਤੁਹਾਡੀ ਮੌਜੂਦਗੀ ਨੇ ਸਾਡੇ ਡੂੰਘੇ ਜ਼ਖ਼ਮਾਂ ਉਤੇ ਮੱਲ੍ਹਮ ਲਾਈ ਹੈ।” ਡਾ. ਮਨਮੋਹਨ ਸਿੰਘ ਦੀ ਕੈਨੇਡਾ ਆਮਦ ਮੌਕੇ ਇਸ ਦੇਸ਼ ਦੇ ਸਿੱਖਐਮ ਪੀਜ਼ ਨੇ ਏਅਰ ਇੰਡੀਆ ਮੈਮੋਰੀਅਲ ਉਤੇ ਇੱਕ ਵਿਸ਼ੇਸ਼ ਸ਼ਰਧਾਂਜਲੀ ਪ੍ਰੋਗਰਾਮ ਦਾ ਆਯੋਜਨ ਕੀਤਾ ਸੀ। ਕੈਨੇਡੀਅਨ ਸਿੱਖ ਐਮ ਪੀਜ਼ ਨੇ ਪ੍ਰਧਾਨ ਮੰਤਰੀਨਾਲ਼ ਮੁਲਾਕਾਤ ਵੀ ਕੀਤੀ ਅਤੇ ਐਮ ਪੀਜ਼ ਨੇ ਸਮੂਹ ਐਨ ਆਰ ਆਈਜ਼ ਦੀਆਂ ਸਮੱਸਿਆਵਾਂ ਉਨ੍ਹਾਂ ਸਾਹਵੇਂ ਰੱਖੀਆਂ। ਉਨ੍ਹਾਂ ਨੂੰ ਸੰਬੋਧਨ ਕਰਦਿਆਂ ਡਾ.ਮਨਮੋਹਨ ਸਿੰਘ ਨੇ ਆਖਿਆ,”ਮੈਂ ਤੁਹਾਡੇ ਨਾਲ਼ ਵਾਅਦਾ ਕਰਦਾ ਹਾਂ ਕਿ ਮੈਂ ਵਤਨ ਪਰਤ ਕੇ ਇਨ੍ਹਾਂ ਸਾਰੇ ਮੁੱਦਿਆਂ ’ਤੇ ਵਿਚਾਰ ਕਰਨ ਲਈ ਕੋਈ ਅਜਿਹਾ ਪ੍ਰਬੰਧਸਥਾਪਤ ਕਰਾਂਗਾ ਕਿ ਕੈਨੇਡਾ ’ਚ ਰਹਿੰਦੇ ਸਮੂਹ ਐਨ ਆਰ ਆਈਜ਼ ਦੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਲੱਭ ਸਕੇ।” ਇੱਥੇ ਵਰਨਣਯੋਗ ਹੈ ਕਿ ਜਿੱਥੇ ਡਾ.ਮਨਮੋਹਨ ਸਿੰਘ ਨੇ ਖਲੋ ਕੇ ਸੋਮਵਾਰ ਨੂੰ 1984 ਦੇ ਸਿੱਖ ਕਤਲੇਆਮ ਲਈ ਮੁਆਫ਼ੀ ਮੰਗੀ ਹੈ, ਕੁੱਝ ਦਿਨ ਪਹਿਲਾਂ ਉਥੇ ਹੀ ਕੈਨੇਡਾ ਦੇ ਪ੍ਰਧਾਨ ਮੰਤਰੀ ਸ੍ਰੀ ਸਟੀਫ਼ਨਹਾਰਪਰ ਨੇ ਵੀ ਕਨਿਸ਼ਕ ਹਾਦਸੇ ਵਿੱਚ ਆਪਣੇ ਸੁਰੱਖਿਆ ਬਲਾਂ ਦੀਆਂ ਕਮੀਆਂ ਨੂੰ ਕਬੂਲ ਕਰਦਿਆਂ ਪੀੜਤ ਪਰਿਵਾਰਾਂ ਤੋਂ ਮੁਆਫ਼ੀ ਮੰਗੀ ਸੀ। ਸੋਮਵਾਰ ਨੂੰਰੱਖਿਆ ਗਿਆ ਸ਼ਰਧਾਂਜਲੀ ਸਮਾਰੋਹ ਭਾਵੇਂ ਛੋਟਾ ਸੀ ਪਰ ਪੀੜਤ ਪਰਿਵਾਰਾਂ ਨੇ ਇਸ ਦੀ ਬਹੁਤ ਸ਼ਲਾਘਾ ਕੀਤੀ। ਇਸ ਮੌਕੇ ਗਰਮੀ ਅਤੇ ਹੁੰਮਸ ਭਰੇ ਮਾਹੌਲ ਦੇਬਾਵਜੂਦ ਲੋਕਾਂ ਨੇ ਡਾ. ਮਨਮੋਹਨ ਸਿੰਘ ਨੂੰ ਬੜੇ ਠਰੰਮ੍ਹੇ ਨਾਲ਼ ਸੁਣਿਆ।
Continue reading