This option will reset the home page of Nava Panga Online restoring closed widgets and categories.

Reset Nava Panga Online homepage

Featured

Page 10 of 69« First...89101112203040...Last »

ਅਸ਼ਾਂਤੀ ਮਿਸਰ ਦਾ ਅੰਦਰੂਨੀ ਮਾਮਲਾ : ਵਿਦੇਸ਼ ਮੰਤਰੀ

ਨਵੀਂ ਦਿੱਲੀ,  ਮਿਸਰ ਵਿਚ ਸਰਕਾਰ ਵਿਰੋਧੀ ਪ੍ਰਦਰਸ਼ਨ ਨੂੰ ਉਸ ਦੇਸ਼ ਦਾ ਅੰਦਰੂਨੀ ਮਾਮਲਾ ਕਰਾਰ ਦਿੰਦਿਆਂ ਭਾਰਤਨੇ ਅੱਜ ਆਸ ਪ੍ਰਗਟਾਈ ਕਿ ਇਸ ਸਮੱਸਿਆ ਦਾ ਨਿਪਟਾਰਾ ਕਰਨ ਲਈ ਅਫਰੀਕੀ ਦੇਸ਼ ਕੋਈ ਅਜਿਹਾ ਰਸਤਾ ਕੱਢੇਗਾ ਜੋ ਵਿਖਾਵਾਕਾਰੀਆਂ ਨੂੰ ਮਨਜ਼ੂਰਹੋਵੇਗਾ। ਤਾਮਿਲਨਾਡੂ ਹਾਊਸ ਵਿਚ ਮੁੱਖ ਮੰਤਰੀ ਕਰੁਣਾਨਿਧੀ ਨਾਲ ਮੁਲਾਕਾਤ ਤੋਂ ਬਾਅਦ ਵਿਦੇਸ਼ ਮੰਤਰੀ ਨੇ ਕਿਹਾ ਕਿ ਮਿਸਰ ਵਿਚ ਜੋ ਕੁੱਝ ਹੋ ਰਿਹਾ ਹੈ, ਉਹਉਸ ਦੇਸ਼ ਦਾ ਅੰਦਰੂਨੀ ਮਾਮਲਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਮਿਸਰ ਵਿਚ ਫਸੇ ਭਾਰਤੀਆਂ ਨੂੰ ਦੇਸ਼ ਵਾਪਸ ਲਿਆਉਣ ਲਈ ਸਾਰੇ ਉਪਾਅ ਕਰ ਰਹੀ ਹੈ।ਕਾਹਿਰਾ ਵਿਚ ਭਾਰਤੀ ਦੂਤਘਰ ਭਾਰਤੀਆਂ ਨਾਲ ਸੰਪਰਕ ਕਾਇਮ ਰੱਖ ਰਿਹਾ ਹੈ। ਕ੍ਰਿਸ਼ਨਾ ਨੇ ਕਿਹਾ ਕਿ ਦੋ ਜਹਾਜ਼ਾਂ ਵਿਚ ਔਰਤਾਂ ਅਤੇ ਬੱਚਿਆਂ ਨੂੰ ਮਿਸਰ ਤੋਂਭਾਰਤ ਲਿਆਂਦਾ ਜਾ ਚੁੱਕਿਆ ਹੈ। ਉਨ੍ਹਾਂ ਕਿਹਾਕਿ ਜੇਕਰ ਵੱਧ ਗਿਣਤੀ ਵਿਚ ਭਾਰਤੀ ਵਾਪਸ ਆਉਣਾ ਚਾਹੁੰਦੇ ਹਨ ਤਾਂ ਅਸੀਂ ਲੋੜੀਂਦੀ ਮਦਦ ਮੁਹੱਈਆਕਰਵਾਵਾਂਗੇ ਅਤੇ ਉਨ੍ਹਾਂ ਨੂੰ ਵਾਪਸ ਲਿਆਉਣ ਲਈ ਜਹਾਜ਼ਾਂ ਦੀ ਵਿਵਸਥਾ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਅਸੀਂ ਭਾਰਤੀ ਨਾਗਰਿਕਾਂ ਨੂੰ ਮਿਸਰ ਨਾ ਜਾਣ ਦੀਸਲਾਹ ਦਿੱਤੀ ਹੈ।... (Continue reading)

ਜਲਦੀ ਹੀ ਆਪਣੀ ਪਹਿਲੀ ਐਲਬਮ ਲੈ ਕੇ ਲੋਕਾਂ ਦੇ ਰੁਬਰੁ ਹੋਵੇਗਾ -ਕੁਲਦੀਪ ਧਾਲੀਵਾਲ

ਜਲਦੀ ਹੀ ਆਪਣੀ ਪਹਿਲੀ ਐਲਬਮ ਲੈ ਕੇ ਲੋਕਾਂ ਦੇ ਰੁਬਰੁ ਹੋਵੇਗਾ -ਕੁਲਦੀਪ ਧਾਲੀਵਾਲ

new song facebook new song-sada vi number ਪੰਜਾਬੀ ਗਾਇਕੀ ਦੇ ਖੇਤਰ ਵਿੱਚ ਧਮਾਲਾਂ ਪਾਉਣ ਲਈ ਜਲਦੀ ਹੀ ਕੁਲਦੀਪ ਧਾਲੀਵਾਲ ਆਪਣੀ ਪਹਿਲੀ ਐਲਬਮ ਲੈ ਕੇ ਲੋਕਾਂ ਦੇ ਸਾਹਮਣੇ ਆ ਰਿਹਾ ਹੈ|ਕੁਲਦੀਪ ਬਹੁਤ ਹੀ ਸੁਰੀਲੀ ਆਵਾਂਜ ਦਾ ਮਾਲਕ ਹੈ| ਜੋ ਕਿ ਅੱਜ... (Continue reading)

ਪੰਥ ਰਤਨ ਸਵ: ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਧਰਮ ਪਤਨੀ ਬੀਬੀ ਜੋਗਿੰਦਰ ਕੌਰ ਟੌਹੜਾ ਦਾ ਪੂਰੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ

ਉਪ ਮੁੱਖ ਮੰਤਰੀ, ਢੀਂਡਸਾ, ਕਾਲੀਆ, ਮਜੀਠੀਆ ਅਤੇ ਗਾਬੜੀਆ ਸਮੇਤ ਕਈ ਉਘੀਆਂ ਰਾਜਸੀ ਅਤੇ ਧਾਰਮਿਕ ਸਖਸ਼ੀਅਤਾਂ ਵੱਲੋਂ ਸ਼ਰਧਾਂਜਲੀ ਭੇਂਟ ਪੰਥ ਰਤਨ ਸਵ: ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਧਰਮ ਪਤਨੀ ਬੀਬੀ ਜੋਗਿੰਦਰ ਕੌਰ ਟੌਹੜਾ (83) ਜਿਨ੍ਹਾਂ ਦਾ ਬੀਤੇ ਦਿਨੀਂ ਪਟਿਆਲਾ ਵਿਖੇ ਦਿਹਾਂਤ... (Continue reading)

ਮਡੇਰਾ( ਕੇਲੀਫੋਰਨੀਆ) ਵਿਖੇ ਗੁਰੂ ਗੋਬਿਦ ਸਿਂਘ ਜੀ ਦਾ ਪਰਕਾਸ਼ ਓਤਸਵ ਬੜੀ ਧੁਮ ਧਾਮ ਅਤੇ ਸ਼ਰਧਾ ਨਾਲ ਮਨਾਇਆ

ਮਡੇਰਾ( ਕੇਲੀਫੋਰਨੀਆ) ਵਿਖੇ ਗੁਰੂ ਗੋਬਿਦ ਸਿਂਘ ਜੀ ਦਾ ਪਰਕਾਸ਼ ਓਤਸਵ ਬੜੀ ਧੁਮ ਧਾਮ ਅਤੇ ਸ਼ਰਧਾ ਨਾਲ ਮਨਾਇਆ

ਫਰਿਜ਼ਨੌ( ਕੇਲੀਫੋਰਨੀਆ) ;ਮਨਜੀਤ ਸਿਂਘ ਦੇਵ ਫਰਿਜ਼ਨੌ, ਇਲਾਕੇ ਦੇ ਨਾਮਵਾਰ ਧਾਰਮਿਕ ਸ਼ਖਸ਼ੀਅਤ ਬੇਹੱਦ ਪ੍ਰਭਾਵਸ਼ਾਲੀ ਅਸਰ ਰਖੱਣ ਵਾਲੇ ਸਰਦਾਰ ਗੁਰਚਰਨ ਸਿੰਘ ਰਕੜ ਦੇ ਅਲੀਸ਼ਾਨ ਘਰ ਵਿਖੇ ਖ਼ਾਲਸੇ ਦੇ ਜਨਮਦਾਤਾ ਸਾਹਿਬ ਸ੍ਰੀ ਗੁਰੁ ਗੋਬਿੰਦ ਜੀ ਦਾ ਪ੍ਰਕਾਸ਼ ਉਤਸਵ 23 ਜਨਵਰੀ ਨੂੰ  ਬੜੀ ਸ਼ਾਨੌ... (Continue reading)

ਭਾਈ ਦਵਿਦਰ ਸਿਘ ਸੋਡੀ ਵਲੌ ਗੁਰੂ ਘਰ ਨਾਨਕਸਰ ਫਰਿਜ਼ਨੌ ਕੇਲੀਫੌਰਨੀਆ ਵਿਖੇ ਕੀਰਤਨ ਦੀਆਂ ਛਹਿਬਰਾਂ

  ਭਾਈ ਦਵਿਦਰ ਸਿਘ ਸੋਡੀ ਵਲੌ ਗੁਰੂ ਘਰ ਨਾਨਕਸਰ  ਫਰਿਜ਼ਨੌ ਕੇਲੀਫੌਰਨੀਆ ਵਿਖੇ  ਕੀਰਤਨ  ਦੀਆਂ  ਛਹਿਬਰਾਂ

ਫਰਿਜ਼ਨੌ ਕੇਲੀਫੌਰਨੀਆ;[ਮਨਜੀਤ ਸਿਂਘ ਦੇਵ] ਕਾਫੀ ਸਮੇਂ ਤੋਂ ਸੰਗਤਾਂ ਨੂੰ ਭਾਈ ਦਵਿਦਰ ਸਿਘ ਸੋਡੀ ਦੀ ਉਡੀਕ ਸੀ ਅਤੇ ਉਸ ਵੇਲੇ ਸੰਗਤਾਂ ਦੇ ਚਿਹਰੇ ਗਦ-ਗਦ ਹੋ ਗਏ ਜਦੋਂ ਉਨ੍ਹਾਂ ਦੀ ਅਮਰੀਕਾ ਫੇਰੀ ਬਾਰੇ ਬਾਬਾ ਕਰਤਾਰ ਸਿਘ ਨੇ ਇਲੈਕਟ੍ਰਾਨਿਕ ਮੀਡੀਆ ਰਾਹੀਂ ਫਰਿਜ਼ਨੌ ਕੇਲੀਫੌਰਨੀਆ... (Continue reading)

ਨੇਕੀ ਅਤੇ ਬਦੀ ਦੀ ਜੰਗ ਵਿਚੋਂ ਹਮੇਸ਼ਾ ਨੇਕੀ ਦੀ ਜਿੱਤ ਹੋਈ : ਮਨਪ੍ਰੀਤ ਬਾਦਲ

ਸ੍ਰੀ ਮੁਕਤਸਰ ਸਾਹਿਬ, ਸ਼੍ਰੋਮਣੀ ਅਕਾਲੀ ਦਲ ਬਾਦਲ ਤੋਂ ਵੱਖ ਹੋ ਕੇ ਪਹਿਲੀ ਵਾਰ ਮੁਕਤਸਰ ਦੇ ਮਾਘੀ ਮੇਲੇ’ਤੇ ਸਾਬਕਾ ਖਜ਼ਾਨਾ ਮੰਤਰੀ ਸ. ਮਨਪ੍ਰੀਤ ਸਿੰਘ ਬਾਦਲ ਵੱਲੋਂ ਕੀਤੀ ਗਈ ਕਾਨਫਰੰਸ ਨੇ ਵਿਰੋਧੀਆਂ ਦੀ ਨੀਂਦ ਉਡਾ ਦਿੱਤੀ। ਕਿਉਕਿ ਇਸ ਕਾਨਫਰੰਸ ਵਿਚ ਸਭਕਿਆਸ ਅਰਾਈਆਂ ਦੇ ਉਲਟ ਸਰਕਾਰੀ ਰੋਕਾਂ ਦੇ ਬਾਵਜੂਦ ਵੀ ਰਿਕਾਰਡ ਤੋੜ ਇਕੱਠ ਹੋਇਆ। ਇਸ ਸਮੇਂ ਮਨਪ੍ਰੀਤ ਸਿੰਘ ਬਾਦਲ ਨੇ ਇਸ ਰੈਲੀ ਨੂੰ ਸੰਬੋਧਨਕਰਦਿਆਂ ਕਿਹਾ ਕਿ 1947 ਦੀ ਵੰਡ ਵਿਚ ਅਨੇਕਾਂ ਲੋਕ ਮਾਰੇ ਗਏ, ਔਰਤਾਂ ਵਿਧਵਾ ਹੋਈਆਂ, ਵੱਡਾ ਖੂਨ ਖਰਾਬਾ ਹੋਇਆ ਅਤੇ ਅਨੇਕਾਂ ਸ਼ਹੀਦਾਂ ਨੇ ਸ਼ਹੀਦੀਆਂਪ੍ਰਾਪਤ ਕੀਤੀਆਂ। ਦੇਸ਼ ਭਾਵੇਂ ਆਜ਼ਾਦ ਹੋ ਗਿਆ, ਪਰ ਸ਼ਹੀਦਾਂ ਦੇ ਸੁਪਨੇ ਸਾਕਾਰ ਨਹੀਂ ਹੋਏ। ਆਜਾਦੀ ਦੇ 64 ਸਾਲ ਬੀਤਣ ਦੇ ਬਾਵਜੂਦ ਲੋਕ ਬੁਨਿਆਦੀ ਸਹੂਲਤਾਂਤੋਂ ਸੱਖਣੇ ਹਨ। ਉਹਨਾਂ ਕਿਹਾ ਕਿ ਸਰ ਛੋਟੂ ਰਾਮ ਨੇ ਕਿਸਾਨਾਂ ਦੇ ਹਿੱਤਾਂ ਦੀ ਗੱਲ ਕੀਤੀ ਸੀ ਅਤੇ ਉਹਨਾਂ ਨੇ ਕਿਸਾਨ ਨੂੰ ਵਿਚਾਰਾ ਕਹਿਣ ਤੋਂ ਵਰਜਿਆ ਸੀ।ਉਹਨਾਂ ਕਿਹਾ ਕਿ ਅੱਜ ਜੋਂ ਕਿਸਾਨ ਅਤੇ ਮਜ਼ਦੂਰ ਦੀ ਜੋ ਦੁਰਦਸ਼ਾ ਹੋ ਰਹੀ ਹੈ, ਉਸ ਲਈ ਸਾਡਾ ਮੌਜੂਦਾ ਨਿਜ਼ਾਮ ਜ਼ਿੰਮੇਵਾਰ ਹੈ। ਉਹਨਾਂ ਕਿਹਾ ਕਿ ਸਰਕਾਰਾਂਆਪਣੇ ਨਿੱਜੀ ਹਿੱਤਾਂ ਲਈ ਤਾਂ ਕੰਮ ਕਰਦੀਆਂ ਰਹੀਆਂ, ਪਰ ਲੋਕਾਂ ਦੇ ਭਲੇ ਲਈ ਕਿਸੇ ਨੇ ਵੀ ਨਹੀਂ ਸੋਚਿਆ। ਉਹਨਾਂ ਕਿਹਾ ਕਿ ਜੇਕਰ ਮੈਂ ਲੋਕਾਂ ਦੇ ਹਿੱਤਾਂ ਨੂੰ ਭੁੱਲਕੇ ਆਪਣੀ ਵਜ਼ੀਰੀ ਦੀ ਖਾਤਰ ਸੋਚਦਾ ਤਾਂ ਮੈਂ ਆਪਣਾ ਤਾਂ ਭਲਾ ਕਰ ਸਕਦਾ ਸੀ, ਪਰ ਲੋਕਾਂ ਦੀ ਦਰਗਾਹ ਨੇ ਮੈਨੂੰ ਮਾਫ਼ ਨਹੀਂ ਸੀ ਕਰਨਾ। ਉਹਨਾਂ ਕਿਹਾ ਕਿ ਅੱਜਵੀ ਕਮਿਸ਼ਨ ਖਾਣ ਵਾਲੇ ਲੋਕ ਕੈਬਨਿਟ ਮੰਤਰੀ ਵਜੋਂ ਸਹੂਲਤਾਂ ਮਾਣ ਰਹੇ ਹਨ। ਉਹਨਾਂ ਕਿਹਾ ਕਿ ਪੰਜਾਬੀਆਂ ਦਾ ਦਰਦ ਮੇਰੇ ਦਿਲ ਵਿਚ ਹੈ ਅਤੇ ਮੈਂ ਪੰਜਾਬ ਦੇਲੋਕਾਂ ਦਾ ਕਰਜ਼ਾ ਉਤਾਰ ਕੇ ਹੀ ਸਾਹ ਲਵਾਂਗਾ। ਉਹਨਾਂ ਕਿਹਾ ਕਿ ਪਾਰਟੀ ਦਾ ਐਲਾਨ 23 ਮਾਰਚ ਨੂੰ ਖਟਕਲਾਂ ਵਿਚ ਕੀਤਾ ਜਾਵੇਗਾ। ਸ: ਬਾਦਲ ਨੇ ਕਿਹਾ ਕਿਪੰਜਾਬ ਦੇ ਢਾਈ ਕਰੋੜ ਲੋਕ ਮੁਸ਼ਕਿਲਾਂ ਭਰੀ ਜ਼ਿੰਦਗੀ ਵਿਚ ਜੀਵਨ ਬਤੀਤ ਕਰ ਰਹੇ ਹਨ। ਉਹਨਾਂ ਕਿਹਾ ਕਿ ਜੇਕਰ ਪੰਜਾਬ ਦੇ ਨੌਜਵਾਨਾਂ ਨੂੰ ਪੰਜਾਬ ਵਿਚ ਹੀ ਰੁਜ਼ਗਾਰ ਮਿਲੇ ਤਾਂ ਉਹ ਬਾਹਰ ਜਾ ਕੇ ਆਪਣਾ ਸੁਨਹਿਰੀ ਭਵਿੱਖ ਕਿਉਂ ਤਬਾਹ ਕਰਨ।ਉਹਨਾਂ ਕਿਹਾ ਕਿ ਸਾਡਾ ਸਮਾਜ ਸਮਾਜਿਕ ਕੁਰੀਤੀਆਂ ਦਾ ਸ਼ਿਕਾਰ ਹੋ ਗਿਆ ਹੈ ਅਤੇ ਸਮੇਂ ਦੀਆਂ ਸਰਕਾਰਾਂ ਨੇ ਉਕਾ ਹੀ ਧਿਆਨ ਨਹੀਂ ਦਿੱਤਾ। ਉਹਨਾਂ ਕਿਹਾ ਕਿਜੇਕਰ ਮੈਂ ਪੰਜਾਬ ਦੇ ਕਰਜ਼ਾ ਮੁਆਫ਼ੀ ਦੀ ਗੱਲ ਕੀਤੀ ਤਾਂ ਮੈਂ ਕੀ ਗੁਨਾਹ ਕੀਤਾ। ਉਹਨਾਂ ਕਿਹਾ ਕਿ ਪੰਜਾਬ ਸਿਰ ਕਰਜ਼ਾ ਅਮਰਵੇਲ ਵਾਂਗ ਵੱਧ ਰਿਹਾ ਹੈ ਤੇ ਹਰਵਿਅਕਤੀ ਕਰਜ਼ਾਈ ਹੈ। ਇਸ ਕਾਨਫਰੰਸ ਨੂੰ ਸਾਬਕਾ ਡਿਪਟੀ ਸਪੀਕਰ ਬੀਰਦਵਿੰਦਰ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਮਨਪ੍ਰੀਤ ਸਿੰਘ ਬਾਦਲ ਨੂੰ ਕੱਢਣਲਈ ਜਿਹੜੀ ਅਨੁਸ਼ਾਸਨੀ ਕਮੇਟੀ ਬਣਾਈ ਸੀ, ਉਸ ਵਿਚ ਲੋਕਾਂ ਦੇ ਦਰਕਾਰੇ ਹੋਏ ਲੀਡਰ ਸ਼ਾਮਲ ਸਨ। ਇਸ ਕਾਨਫਰੰਸ ਨੂੰ ਜਗਬੀਰ ਸਿੰਘ ਬਰਾੜ ਵਿਧਾਇਕ, ਮਨਜਿੰਦਰ ਸਿੰਘ ਕੰਗ, ਕੁਲਦੀਪ ਸਿੰਘ ਢੋਸ, ਮਨਜਿੰਦਰ ਸਿੰਘ, ਗੁਰਪ੍ਰੀਤ ਸਿੰਘ ਭੱਟੀ, ਸ਼ਵਿੰਦਰ ਕੌਰਜੌਹਲ, ਕੁਸ਼ਲਦੀਪ ਢਿੱਲੋਂ, ਸਰਬਜੀਤ ਸਿੰਘ ਬਰਾੜ, ਅਮਨਦੀਪ ਸਿੰਘ ਮਾਹਸ਼ਾ, ਜਸਵਿੰਦਰ ਖੋਸਾ, ਅਮਰਜੀਤ ਸਿੰਘ, ਸੁਰਜੀਤ ਸਿੰਘ ਗਿੱਲ, ਸਰਬਜੀਤ ਸਿੰਘਮੱਖਣ, ਹਰਭੁਪਿੰਦਰ ਸਿੰਘ ਲਾਡੀ, ਹਨੀ ਫੱਤਣਵਾਲਾ, ਐਡਵੋਕੇਟ ਰਿਆੜ, ਜਗਦੀਪ ਸਿੰਘ ਕਾਲਾ ਸੋਢੀ, ਕਰਨਲ ਦਰਸ਼ਨ ਸਿੰਘ, ਨੇਕ ਚੰਦ ਸਰਦੂਲਗੜ,ਜਗਜੀਤ ਸਿੰਘ ਸਿੱਧੂ, ਸਿਮਰਜੀਤ ਸਿੰਘ ਭੁੱਟੀਵਾਲਾ, ਬੀਰਬਲ ਸਿੰਘ ਭੁੱਟੀਵਾਲਾ, ਹਿੰਮਤ ਸਿੰਘ ਅਤਲਾਖੁਰਦ, ਮੇਜਰ ਸੁਖਬੀਰ ਸਿੰਘ, ਰੋਮਪਾਲ ਆਦਿ ਮੌਜੂਦਸਨ। ਸਟੇਜ ਦੀ ਕਾਰਵਾਈ ਚਰਨਜੀਤ ਸਿੰਘ ਫਕਰਸਰ ਨੇ ਨਿਭਾਈ।... (Continue reading)

ਰਾਜਲਾ ਨੇ ਨਵੇਂ ਸਾਲ ਦੀਆਂ ਵਧਾਈਆਂ ਦਿੱਤੀਆਂ

ਰਾਜਲਾ ਨੇ ਨਵੇਂ ਸਾਲ ਦੀਆਂ ਵਧਾਈਆਂ ਦਿੱਤੀਆਂ

ਸਮਾਣਾ, 2 ਜਨਵਰੀ (ਟੋਨੀ, ਮਾਨ)-ਹਲਕਾ ਸਮਾਣਾ ਦੇ ਸਾਬਕਾ ਵਿਧਾਇਕ ਨੌਜਵਾਨ ਕਾਂਗਰਸੀ ਆਗੂ ਜਥੇ: ਜਗਤਾਰ ਸਿੰਘ ਰਾਜਲਾ ਨੇ ਨਵੇਂ ਸਾਲ ਦੀ ਆਮਦ ‘ਤੇ ਕੇਂਦਰੀ ਵਿਦੇਸ਼ ਰਾਜ ਮੰਤਰੀ, ਸੰਸਦ ਮੈਂਬਰ ਸ੍ਰੀਮਤੀ ਪ੍ਰਨੀਤ ਕੌਰ ਨਾਲ ਮੁਲਾਕਾਤ ਕਰਦਿਆਂ ਨਵੇਂ ਸਾਲ ਦੀਆਂ ਮੁਬਾਰਕਾਂ ਦਿੱਤੀਆਂ। ਇਸ... (Continue reading)

op Blabbering: Bal Thackeray Tells Rahul

op Blabbering: Bal Thackeray Tells Rahul

Mumbai, Dec 17 (PTI) Reacting to Rahul Gandhi’s reported remarks that “radicalised Hindu groups” posed a bigger threat than terror groups like LeT, Shiv Sena chief BalThackeray today threatened retaliation if Hindus are targeted. “We would retaliate if Hindus are... (Continue reading)

Stop Blabbering: Bal Thackeray Tells Rahul

Stop Blabbering: Bal Thackeray Tells Rahul

Mumbai, Dec 17 (PTI) Reacting to Rahul Gandhi’s reported remarks that “radicalised Hindu groups” posed a bigger threat than terror groups like LeT, Shiv Sena chief BalThackeray today threatened retaliation if Hindus are targeted. “We would retaliate if Hindus are... (Continue reading)

ਤਿੜਕਦੇ ਰਿਸ਼ਤੇ : ਕਿੱਧਰ ਨੂੰ ਜਾ ਰਹੀ ਹੈ ਨਵੀਂ ਪੀੜ੍ਹੀ ?

ਦਰਸ਼ਨ ਸਿੰਘ ’ਦਰਸ਼ਕ’ ================================ ਸੰਗਰੂਰ ਜ਼ਿਲ੍ਹੇ ਦੇ ਪਿੰਡ ਬਰੜਵਾਲ ਦੀ ਘਟਨਾ ਹੈ ਜਿਥੇ ਇਕ ਨਸ਼ੇੜੀ ਪੁੱਤਰ ਕੰਵਲਜੀਤ ਸਿੰਘ ਨੇ ਆਪਣੇ ਪਿਤਾ ਦੀ ਹੱਤਿਆ ਕੀਤੀ ਅਤੇ ਲਾਸ਼ ਨੂੰ 20 ਦਿਨ ਤੱਕਆਪਣੇ ਘਰ ਵਿਚ ਹੀ ਦੱਬੀ ਰੱਖਿਆ। ਸ਼ਾਇਦ ਇਸ ਮੌਤ ਦਾ ਪਤਾ ਹੀ ਨਾ ਲਗਦਾ ਜੇਕਰ ਉਹ ਥਾਣੇ ਗੁੰਮਸ਼ੁਦਗੀ ਦੀ ਰਿਪੋਰਟ ਨਾ ਲਿਖਵਾਉਣ ਜਾਂਦਾ। ਪੁਲਿਸ ਨੇਜਦੋਂ ਸ਼ੱਕ ਵਜੋਂ ਪੁੱਤਰ ਤੋਂ ਤਹਿਕੀਕਾਤ ਕੀਤੀ ਤਾਂ ਸੱਚ ਸਾਹਮਣੇ ਆ ਗਿਆ। ਪਿਓ ਨੇ ਇਸ ਕਰਕੇ ਆਪਣੇ ਪੋਤੇ ਦੇ ਨਾਂ ਜ਼ਮੀਨ ਕਰਵਾ ਦਿੱਤੀ ਸੀ ਕਿਉਂਕਿ ਉਸ ਨੂੰਲਗਦਾ ਸੀ ਕਿ ਉਸ ਦਾ ਨਸ਼ੇੜੀ ਪੁੱਤਰ ਨਸ਼ਿਆਂ ਦੀ ਖਾਤਰ ਸਾਰੀ ਜ਼ਮੀਨ ਨਾ ਵੇਚ ਦੇਵੇ। ਪੁੱਤਰ ਨੂੰ ਇਹ ਗੱਲ ਚੰਗੀ ਨਹੀਂ ਲੱਗੀ ਕਿਉਂਕਿ ਪਿਤਾ ਦੀ ਇਹਕਾਰਵਾਈ ਉਸ ਦੇ ਐਸ਼ੋ ਇਸ਼ਰਤ ਵਾਲੇ ਜੀਵਨ ਵਿਚ ਰੁਕਾਵਟ ਬਣ ਗਈ ਸੀ ਅਤੇ ਉਸ ਨੇ ਆਪਣੇ ਪਿਓ ਨੂੰ ਹੀ ਰਾਹ ਵਿਚੋਂ ਹਟਾ ਦਿੱਤਾ। ਅਜਿਹੀ ਇਕ ਹੋਰ ਘਟਨਾ ਇਕ ਹਫ਼ਤਾ ਪਹਿਲਾਂ ਸੰਗਰੂਰ ਵਿਖੇ ਹੀ ਵਾਪਰੀ ਜਿਥੇ ਜਸਵੰਤ ਸਿੰਘ ਸੋਹੀ ਨਾਮਕ ਵਕੀਲ ਦਾ ਸਿਰਫ਼ ਇੰਨਾ ਕੁ ਕਸੂਰ ਸੀ ਕਿ ਉਸ ਨੇਆਪਣੇ ਵਿਗੜੇ ਹੋਏ ਪੁੱਤਰ ਨੂੰ ਇਹ ਪੁੱਛਣ ਦੀ ਹਿਮਾਕਤ ਕਰ ਲਈ ਕਿ ਉਹ ਪੜ੍ਹਾਈ ਵੱਲ ਕਿਉਂ ਧਿਆਨ ਨਹੀਂ ਦੇ ਰਿਹਾ। ਪੁੱਤਰ ਅਮਨਦੀਪ ਸਿੰਘ ਸੋਹੀਫਤਹਿਗੜ੍ਹ ਸਾਹਿਬ ਵਿਖੇ ਇੰਜੀਨੀਅਰਿੰਗ ਕਰ ਰਿਹਾ ਸੀ। ਪਿਤਾ ਨੂੰ ਇਸ ਗੱਲ ’ਤੇ ਇਤਰਾਜ਼ ਸੀ ਕਿ ਪੁੱਤਰ ਸਹੀ ਢੰਗ ਨਾਲ ਪੜ੍ਹਾਈ ਨਹੀਂ ਕਰ ਰਿਹਾ। ਪੁੱਤਰਮਾੜੀ ਸੰਗਤ ਵਿਚ ਫਸਦਾ ਜਾ ਰਿਹਾ ਸੀ। ਨਸ਼ੇ ਕਰਦਾ ਸੀ। ਪੁੱਤਰ ਦਾ ਮਾੜੀ ਸੰਗਤ ਵਿਚ ਫਸਣਾ ਕਿਸੇ ਵੀ ਪਿਓ ਨੂੰ ਚੰਗਾ ਨਹੀਂ ਲਗਦਾ। ਹਰ ਕੋਈ ਆਪਣੇਪੁੱਤਰ ਨੂੰ ਵਰਜਦਾ ਹੈ। ਅਜਿਹਾ ਹੀ ਐਡਵੋਕੇਟ ਸੋਹੀ ਨੇ ਕੀਤਾ। ਫਿਰ ਕੀ ਸੀ। ਪੁੱਤਰ ਨੇ ਤੇਜ਼ਧਾਰ ਹਥਿਆਰਾਂ ਨਾਲ ਪਿਓ ਦਾ ਕਤਲ ਕਰ ਦਿੱਤਾ। ਕੁਝ ਮਹੀਨੇ ਪਹਿਲਾਂ ਪਟਿਆਲਾ ਜ਼ਿਲ੍ਹੇ ਦੇ ਕਸਬਾ ਨਾਭਾ ਵਿਖੇ ਨਸ਼ੇ ਦੇ ਆਦੀ ਇਕ ਪੁੱਤਰ ਨੇ ਇਕ ਸਵੇਰ ਆਪਣੇ ਪਰਿਵਾਰ ਦੇ ਇਕ ਅੱਧੇ ਜੀਆਂ ਨੂੰ ਨਹੀਂ ਬਲਕਿਚਾਰ ਜੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਇਥੇ ਵੀ ਘਟਨਾ ਇਸੇ ਪ੍ਰਕਾਰ ਦੀ ਹੈ। ਪੁੱਤਰ ਨਸ਼ਿਆਂ ਦਾ ਆਦੀ ਹੋ ਗਿਆ ਸੀ। ਇਸ ਲਈ ਉਹ ਲਗਾਤਾਰ ਪਿਓ ਤੋਂਪੈਸਿਆਂ ਦੀ ਮੰਗ ਕਰਦਾ ਰਹਿੰਦਾ ਸੀ। ਜਦੋਂ ਪਿਓ ਨੇ ਨਾਂਹ ਕਰ ਦਿੱਤੀ ਤਾਂ ਪੁੱਤਰ ਨੇ ਪਿਸਤੌਲ ਨਾਲ ਪਹਿਲਾਂ ਪਿਓ ਦਾ ਕਤਲ ਕੀਤਾ ਫਿਰ ਉਸ ਮਾਂ ਨੂੰ ਗੋਲੀਆਂਨਾਲ ਭੁੰਨ ਦਿੱਤਾ ਜਿਸ ਦੀ ਕੁੱਖੋਂ ਉਹ ਜੰਮਿਆ ਸੀ, ਫਿਰ ਦਾਦਾ ਜੀ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ, ਜਿਨ੍ਹਾਂ ਦੀ ਗੋਦੀ ਵਿਚ ਬੈਠ ਕੇ ਉਹ ਬਾਤਾਂ ਸੁਣਦਾ ਸੀ ਅਤੇਅਖੀਰ ਵਿਚ ਉਸ ਭੈਣ ਨੂੰ ਵੀ ਮਾਰ ਦਿੱਤਾ ਜਿਸ ਦੀਆਂ ਬਾਹਾਂ ਹਮੇਸ਼ਾਂ ਹੀ ਭਰਾ ਦੀ ਸਲਾਮਤੀ ਲਈ ਦੁਆਵਾਂ ਕਰਦੀਆਂ ਸਨ। ਅਜਿਹੀਆਂ ਮੰਦਭਾਗੀਆਂ ਘਟਨਾਵਾਂਹੋਰ ਵੀ ਹਨ। ਇਹ ਵਾਰਦਾਤਾਂ ਦਰਸਾ ਰਹੀਆਂ ਹਨ ਕਿ ਅੱਜ ਰਿਸ਼ਤੇ ਕਿਸ ਪ੍ਰਕਾਰ ਤਾਰ-ਤਾਰ ਹੋ ਰਹੇ ਹਨ। ਕਿਸ ਪ੍ਰਕਾਰ ਨਸ਼ਿਆਂ ਦੀ ਖਾਤਰ ਇਹ ਨੌਜਵਾਨਆਪÎਣਿਆਂ ਦੀ ਜਾਨ ਲੈਣ ਲਈ ਵੀ ਤਿਆਰ ਹੋ ਜਾਂਦੇ ਹਨ। ਹੁਣ ਪੰਜਾਬ ਪਹਿਲਾਂ ਵਾਲਾ ਪੰਜਾਬ ਨਹੀਂ ਰਿਹਾ। ਨੌਜਵਾਨ ਵੀ ਪਹਿਲਾਂ ਵਾਲੇ ਨੌਜਵਾਨ ਨਹੀਂ ਰਹੇ। ਇਥੇ ਹਰ ਮਾਂ-ਪਿਓ ਜਿੱਥੇ ਆਪਣੇ ਪੁੱਤਰ ਦੇ ਭਵਿੱਖ ਲਈਚਿੰਤਤ ਰਹਿੰਦੇ ਹਨ ਉਥੇ ਹੀ ਸਭ ਤੋਂ ਵੱਡਾ ਡਰ ਇਹ ਰਹਿੰਦਾ ਹੈ ਕਿ ਕਿਧਰੇ ਉਨ੍ਹਾਂ ਦਾ ਬੱਚਾ ਨਸ਼ਿਆਂ ਦੇ ਮੱਕੜਜਾਲ ਵਿਚ ਫਸ ਜਾਵੇ। ਇਕ ਸਮਾਂ ਸੀ ਕਿ ਪੰਜਾਬ ਅੰਦਰ ਸਭ ਤੋਂ ਵੱਡਾ ਨਸ਼ਾ ਸ਼ਰਾਬ ਹੁੰਦੀ ਸੀ ਪਰ ਹੁਣ ਇਹ ਵੱਡਾ ਨਸ਼ਾ ਨਹੀਂ ਰਹਿ ਗਿਆ। ਹੁਣ ਇੱਥੇ ਚਰਸ, ਬਰਾਊਨ ਸ਼ੂਗਰ,ਕੋਕੀਨ,ਹੈਰੋਇਨ ਆਮ ਮਿਲ ਜਾਂਦੇ ਹਨ। ਯੂਨੀਵਰਸਿਟੀਆਂ ਜਾਂ ਕਾਲਜਾਂ ਦੀ ਗੱਲ ਛੱਡੋ ਸਕੂਲਾਂ ਵਿਚ ਵੀ ਇਹ ਨਸ਼ੇ ਆਮ ਵਿਕਦੇ ਹਨ ਅਤੇ ਨਵੀਂ ਪੀੜ੍ਹੀ ਇਨ੍ਹਾਂਨਸ਼ਿਆਂ ਦੀ ਆਦੀ ਹੋ ਰਹੀ ਹੈ। ਸਿਰਫ ਇੱਥੇ ਹੀ ਬੱਸ ਨਹੀਂ, ਨਵੀਂ ਪੀੜ੍ਹੀ ਵੱਲੋਂ ਨਸ਼ੇ ਅਜਿਹੇ ਵੀ ਕੀਤੇ ਜਾ ਰਹੇ ਹਨ ਜੇਕਰ ਤੁਸੀਂ ਸੁਣੋਗੇ ਤਾਂ ਬਹੁਤ ਹੈਰਾਨ ਹੋਵੋਗੇ।ਬੂਟ ਪਾਲਿਸ਼ ਤੋਂ ਲੈ ਕੇ ਆਇਓਡੈਕਸ ਤੱਕ ਨਸ਼ਿਆਂ ਲਈ ਵਰਤੀ ਜਾਂਦੀ ਹੈ। ਹੋਰ ਤਾਂ ਹੋਰ ਅੱਖਰ ਮਿਟਾਉਣ ਲਈ ਵਰਤਿਆ ਜਾਂਦਾ ਫਲੂਡ ਵੀ ਨਸ਼ਿਆਂ ਲਈਵਰਤਿਆ ਜਾ ਰਿਹਾ ਹੈ। ਖੰਘ ਦੀ ਦਵਾਈ ਵਿਚ ਕੁਝ ਅਲਕੋਹਲ ਹੁੰਦੀ ਹੈ, ਇਸ ਲਈ ਨਸ਼ੇੜੀ ਉਸ ਨੂੰ ਲੈਣ ਲਈ ਕੈਮਿਸਟ ਦੀਆਂ ਦੁਕਾਨਾਂ ’ਤੇ ਖੜ੍ਹੇ ਮਿਲਣਗੇ। ਇਨ੍ਹਾਂ ਨਸ਼ਿਆਂ ਅਤੇ ਅਪਰਾਧਾਂ ਲਈ ਸਿਰਫ ਨਵੀਂ ਪੀੜ੍ਹੀ ਨੂੰ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ। ਅਸਲ ਵਿਚ ਸਾਡੇ ਸਮਾਜ ਦਾ ਢਾਂਚਾ ਕੁਝ ਇਸ ਤਰ੍ਹਾਂ ਦਾਬਣਦਾ ਜਾ ਰਿਹਾ ਹੈ ਜਿੱਥੇ ਪਰਿਵਾਰਾਂ ਵਿਚ ਇਕ ਦੂਜੇ ਨਾਲੋਂ ਪਿਆਰ ਬਹੁਤ ਘਟਦਾ ਜਾ ਰਿਹਾ ਹੈ ਅਤੇ ਬੇਭਰੋਸਗੀ ਬਹੁਤ ਜ਼ਿਆਦਾ ਵਧਦੀ ਜਾ ਰਹੀ ਹੈ। ਅੱਗੇਵਧਣ ਦੀ ਦੌੜ ਵਿਚ ਅਸੀਂ ਇਹ ਭੁੱਲਦੇ ਜਾ ਰਹੇ ਹਾਂ ਕਿ ਅਸਲ ਵਿਚ ਸਾਡੀਆਂ ਪਰਿਵਾਰ ਪ੍ਰਤੀ ਕੀ ਜ਼ਿੰਮੇਵਾਰੀਆਂ ਹਨ। ਅਸੀਂ ਸਮਝਦੇ ਹਾਂ ਕਿ ਬੱਚਿਆਂ ਨੂੰਵਧੀਆ ਪੜ੍ਹਾਈ ਲਈ ਸਕੂਲਾਂ ਜਾਂ ਕਾਲਜਾਂ ਵਿਚ ਭੇਜ ਦੇਣ ਨਾਲ ਸਾਡੀ ਜ਼ਿੰਮੇਵਾਰੀ ਮੁੱਕ ਜਾਂਦੀ ਹੈ, ਪਰ ਅਸੀਂ ਜੋ ਪਰਿਵਾਰਾਂ ਵਿਚ ਕਲੇਸ਼ ਖੜ੍ਹੇ ਰੱਖਦੇ ਹਾਂ ਉਸ ਦਾਬੱਚਿਆਂ ’ਤੇ ਕੀ ਪ੍ਰਭਾਵ ਪੈਂਦਾ ਹੈ, ਉਸ ਬਾਰੇ ਕੋਈ ਨਹੀਂ ਸੋਚਦਾ। ਅਸੀਂ ਬੱਚਿਆਂ ਨੂੰ ਕੋਈ ਨਿਸ਼ਾਨਾ ਮਿੱਥ ਕੇ ਨਹੀਂ ਦੇ ਰਹੇ ਅਤੇ ਨਾ ਹੀ ਉਨ੍ਹਾਂ ਨੂੰ ਨਿਸ਼ਾਨਾ ਹਾਸਲਕਰਨ ਵਿਚ ਮਦਦ ਕਰ ਰਹੇ ਹਾਂ। ਅਸੀਂ ਬੱਚਿਆਂ ਨੂੰ ਦੋਸ਼ ਨਹੀਂ ਦੇ ਰਹੇ। ਥਾਣੇਦਾਰੀ ਵੀ ਨੁਕਸਾਨਦੇਹ ਸਾਬਤ ਹੁੰਦੀ ਹੈ। ਇਹੀ ਕਾਰਨ ਹੈ ਕਿ ਸਮਾਜ ਅੰਦਰਪਰਿਵਾਰਾਂ ਵਿਚ ਵੱਡੀ ਟੁੱਟ ਭੱਜ ਵਧਦੀ ਜਾ ਰਹੀ ਹੈ। ਸਾਡਾ ਨਵਾਂ ਸਮਾਜ ਨੈਤਿਕ ਕਦਰਾਂ ਕੀਮਤਾਂ ਤੋਂ ਵਾਂਝਾ ਹੁੰਦਾ ਜਾ ਰਿਹਾ ਹੈ। ਇਸੇ ਕਾਰਨ ਅਸੀਂ ਉਨ੍ਹਾਂਹਾਲਤਾਂ ਦਾ ਸਾਹਮਣਾ ਕਰ ਰਹੇ ਹਾਂ ਜਿਨ੍ਹਾਂ ਬਾਰੇ ਅਸੀਂ ਕਦੇ ਸੋਚਿਆ ਵੀ ਨਹੀਂ ਸੀ।... (Continue reading)

Page 10 of 69« First...89101112203040...Last »