ਅਮਰਿੰਦਰ ਦੀ ਅਗਵਾਈ ਵਿੱਚ ਸਰਕਾਰ ਬਣਨੀ ਤਹਿ
February 12, 2012No Comments
ਸੁਖਨੈਬ ਸਿੱਧੂ ( ਅਕਾਲੀ ਦਲ ਬੋਰੀਆ ਬਿਸਤਰਾ ਗੋਲ ਹੋਣਾ ਤੈਅ )
ਬੀਤੀਆਂ ਵਿਧਾਨ ਸਭਾ ਬਾਰੇ ਭਾਂਵੇ ਕੋਈ ਭਵਿੱਖਬਾਣੀ ਤਾਂ ਨਹੀਂ ਕੀਤੀ ਜਾ ਸਕਦੀ ਨਾ ਹੀ ਇਹ ਦਾਅਵਾ ਕੀਤਾ ਜਾ ਸਕਦਾ ਕਿ ਅਕਾਲੀ ਜਾਂ ਕਾਂਗਰਸ ਜਿੱਤੇਗੀ । ਪਰ ਕੁਝ ਬਦਲੇ ਹੋਏ ਸਮੀਕਰਨ ਇਹ ਸੰਕੇਤ ਜਰੂਰ ਦਿੰਦੇ ਹਨ ਕਿ ਇਸ ਬਾਰੇ ਲੋਕ ਪੁਰਾਣਾ ਇਤਿਹਾਸ ਹੀ ਦੁਹਰਾ ਰਹੇ ਹਨ ਅਤੇ ਮੁੱਖ ਮੰਤਰੀ ਦਾ ਤਾਜ ਅਮਰਿੰਦਰ ਸਿੰਘ ਨੂੰ ਹੀ ਪਹਿਨਾ ਰਹੇ ਹਨ ।
ਬੇਸ਼ੱਕ ਕਾਂਗਰਸ ਦੀਆਂ ਕੋਈ ਅਜਿਹੀਆਂ ਪ੍ਰਾਪਤੀਆਂ ਵੀ ਨਹੀਂ ਕਿ ਪੰਜਾਬ ਵਿੱਚ ਉਸਨੂੰ ਸੱਤਾ ਵਿੱਚ ਲਿਆਂਦਾ ਜਾਵੇ । ਪਰ ਜੇ ਅਕਾਲੀ ਦਲ ਦੀ ਧੱਕੇਸ਼ਾਹੀਆਂ ਵੱਲ ਨਜ਼ਰ ਮਾਰੀਏ ਤਾਂ ਸਮਸ਼ਾਨ ਘਾਟ ਵਿੱਚ ਬੰਦੇ ਹੀ ਬਿਨਾ ਕਿਸੇ ਜਥੇਦਾਰ ਦੀ ਸਿਫਾਰਸ਼ ਫੂਕੇ ਜਾ ਸਕਦੇ ਸਨ ਬਾਕੀ ਕੁਝ ਵੀ ਅਜਿਹਾ ਨਹੀਂ ਜਿੱਥੇ ਸੱਤਾਧਾਰੀਆਂ ਨੇ ਆਪਣੇ ਬੰਦਿਆਂ ਨੂੰ ‘ਅਡਜਸ਼ਟ’ ਨਹੀਂ ਕੀਤਾ । ਕੇਬਲ , ਰੇਤਾ , ਟਰਾਂਸਪੋਰਟ , ਢਾਬੇ ਸਭ ਕੁਝ ਤੇ ਕਬਜ਼ੇ ਹੋਣ ਦੇ ਸ਼ਰੇਆਮ ਦੋਸ਼ ਲੱਗਦੇ ਰਹੇ ਹਨ ਅਤੇ ਵਿਰੋਧੀ ਧਿਰ ਦੀ ਨੇਤਾ ਬੀਬੀ ਰਾਜਿੰਦਰ ਕੌਰ ਭੱਠਲ ਤਾਂ ਅਕਾਲੀ ਦਲ ਨਾਲ ਫ੍ਰੈਂਡਲੀ ਮੈਚ ਖੇਡਦੇ ਹੀ ਪ੍ਰਤੀਤ ਹੋਈ ਜਦੋਂ ਵੀ ਕਦੇ ਵਿਧਾਨ ਸਭਾ ਵਿੱਚ ਕੋਈ ਮਾਮਲਾ ਉਠਾਉਣ ਦਾ ਮੌਕਾ ਮਿਲਿਆ ਤਾਂ ‘ਬੀਬੀ ਜੀ’ ਨੇ ਆਪਣੇ ਏਲਚੀਆਂ ਸਮੇਤ ਸੈ਼ਸ਼ਨ ਦੇ ਬਾਈਕਾਟ ਦਾ ਡਰਾਮਾ ਕਰਕੇ ਸਦਨ ਬਾਹਰ ਹੀ ਹਾਜ਼ਰੀ ਭਰੀ ।
ਭਾਵੇਂ ਅਮਰਿੰਦਰ ਸਿੰਘ ਵਰਗੇ ਵਿਅਕਤੀ ਕੇਂਦਰ ਦੀ ਪਸੰਦ ਨਹੀਂ ਕਿਉਂਕਿ ਅਜਿਹਾ ਵਿਅਕਤੀ ਸਿੱਖਾਂ ਦੇ ਹੱਕਾਂ ਪ੍ਰਤੀ ਕਦੇ ਵੀ ਸਖ਼ਤ ਸਟੈਂਡ ਲੈ ਸਕਦਾ ਹੈ । ਜੀਹਨੇ ਜਦੋਂ ਵੀ ਸ੍ਰੀ ਅਕਾਲ ਤਖ਼ਤ ਤੇ ਹਮਲਾ ਹੋਇਆ ਉਦੋ ਹੀ ਅਸਤੀਫਾ ਦਿੱਤਾ ਹੋਵੇ ਅਜਿਹਾ ਵਿਅਕਤੀ ਰਾਜ ਦਾ ਮੁੱਖ ਮੰਤਰੀ ਹੁੰਦੇ ਹੋਏ ਕੁਝ ਵੀ ਫੈਸਲੇ ਲੈ ਸਕਦਾ ਹੈ । ਪਰ ਕੇਂਦਰ ਕੋਲ ਅਕਾਲੀ ਦਲ ਕੋਲੋਂ ਪੰਜਾਬ ਦਾ ਕਬਜ਼ਾ ਲੈਣ ਦੇ ਸਮਰੱਥ ਹੋਰ ਕੋਈ ਕਾਂਗਰਸੀ ਆਗੂ ਨਹੀਂ ਦਿੱਸਦਾ ਜਿਹੜਾ ਬਾਦਲ ਪਰਿਵਾਰ ਦੇ ਜੂਲੇ ਵਿੱਚੋਂ ਪੰਜਾਬ ਅਤੇ ਅਕਾਲੀ ਦਲ ਨੂੰ ਕੱਢ ਸਕੇ।
ਦੂਜੀ ਗੱਲ ਇਹ ਹੈ ਕਿ ਜਿਸਦੀ ਵੀ ਸੱਤਾ ਆਉਂਦੀ ਪ੍ਰਤੀਤ ਹੁੰਦੀ ਹੋਵੇ ਅਫਸਰਸ਼ਾਹ ਉਸੇ ਪਾਸੇ ਵਹੀਰਾਂ ਘੱਤ ਦਿੰਦੇ ਹਨ । 13ਵੀਆਂ ਵਿਧਾਨ ਸਭਾ ਚੋਣਾਂ ਮੌਕੇ ਆਈਏਐਸ ਅਤੇ ਆਈ ਪੀ ਐਸ ਅਧਿਕਾਰੀ ਦੀਆਂ ਗੱਡੀਆਂ ਮੂੰਹ ਨਤੀਜਿਆਂ ਤੋਂ ਪਹਿਲਾਂ ਹੀ ਪਿੰਡ ਬਾਦਲ ਵੱਲ ਸੀ ਤਾਂ ਤਤਕਾਲੀ ਪ੍ਰਧਾਨ ਸ: ਪ੍ਰਕਾਸ਼ ਸਿੰਘ ਬਾਦਲ ਨੇ ਸਪੱਸ਼ਟ ਕਹਿ ਦਿੱਤਾ ਸੀ ਕਿ ਅਕਾਲੀ ਸਰਕਾਰ ਬਣੇਗੀ ।
ਇਸੇ ਤਰ੍ਹਾਂ ਦੀ ਸਥਿਤੀ ਹੁਣ ਬਣੀ ਹੋਈ ਉਹ ਅਫਸਰਸ਼ਾਹੀ ਮਹਾਰਾਜਾ ਅਮਰਿੰਦਰ ਸਿੰਘ ਦੇ ‘ਨੇੜੇ ਨੇੜੇ ਵੱਛੇ ’ ਬੰਨ ਰਹੀ ਹੈ। ਬੀਤੇ ਦਿਨੀ ਮੁੱਖ ਮੰਤਰੀ ਦੇ ਕਾਰਜਕਾਲ ਦੌਰਾਨ ਅਮਰਿੰਦਰ ਸਿੰਘ ਦੇ ਸਲਾਹਕਾਰ ਰਹੇ ਭਰਤਇੰਦਰ ਸਿੰਘ ਚਹਿਲ ਦੇ ਪੋਤੇ ਦੇ ਜਨਮ ਦਿਨ ਮੌਕੇ ਇਹਨਾਂ ਅਫਸਰਾਂ ਨੇ ਰਾਤ 11 ਵਜੇਂ ਤੋਂ ਸਵੇਰ 3 ਵਜੇ ਤੱਕ ਕੈਪਟਨ ਅਮਰਿੰਦਰ ਸਿੰਘ ਦੀ ਚੌਂਕੀ ਭਰੀ ਅਤੇ ਆਪਣੇ ਆਪ ਨੂੰ ‘ ਕੈਪਟਨ ਭਗਤ’ ਸਾਬਿਤ ਕਰਨ ਦਾ ਜੋ਼ਰ ਲਾਇਆ ਤਾਂ ਇਸਤੋਂ ਪ੍ਰਤੀਤ ਹੁੰਦਾ ਹੈ ਕਿ ਇਹ ਅਧਿਕਾਰੀਆਂ ਨੂੰ ਸਪੱਸ਼ਟ ਹੋ ਚੁੱਕਾ ਹੈ ਕਿ ਅਗਲੀ ਸਰਕਾਰ ਅਮਰਿੰਦਰ ਦੀ ਅਗਵਾਈ ਵਾਲੀ ਆ ਰਹੀ ।
ਇੱਕ ਹੋਰ ਉਦਾਹਰਨ ਵੀ ਸਾਂਝੀ ਕਰ ਲਵਾਂ ਕਿ ਪਹਿਲਾ ਕਦੇ ਵੀ ਪੁਲੀਸ ਨੇ ਅਮਰਿੰਦਰ ਸਿੰਘ ਦੀ ਰੈਲੀ ਦੌਰਾਨ ਜੈਮਰ ਨਹੀਂ ਭੇਜੇ ਸਨ ਪਰ ਚੋਣਾਂ ਮੌਕੇ ਗੋਨਿਆਣਾ ( ਬਠਿੰਡਾ) ਵਿੱਚ ਇੱਕ ਰੈਲੀ ਦੌਰਾਨ ਜੈਮਰ ਭੇਜ ਕੇ ਮੌਕੇ ਤੇ ਲੋਕਾਂ ਦੇ ਮੋਬਾਈਲ ਫੋਨ ਆਦਿ ਬੰਦ ਕਰ ਦੇਣੇ ਇਸ ਗੱਲ ਸੰਕੇਤ ਹਨ ਕਿ ਸੰਭਾਵੀ ਮੁੱਖ ਮੰਤਰੀ ਦੀ ਸੁਰੱਖਿਆ ਬਾਰੇ ਪੁਲੀਸ ਵਿਭਾਗ ਕਾਫੀ ਚਿੰਤਤ ਹੈ।
ਬੇਸ਼ੱਕ ਹਾਲ ਦੀ ਘੜੀ ਪੱਥਰ ਤੇ ਲਕੀਰ ਖਿੱਚਣੀ ਕਾਫੀ ਮੁਸ਼ਕਿਲ ਹੈ ਜਦੋਂ ਸਿਆਸੀ ਆਗੂ ਖੁਦ ਏਵੀਐਮ ਮਸ਼ੀਨਾਂ ਨਾਲ ਕੰਨ ਲਾ ਕ ਘੋਖ ਕਰ ਰਹੇ ਹੋਣ ਪਰ ਤੱਥਾਂ ਅਧਾਰਤ ਜੋ ਗੱਲ ਸਾਹਮਣੇ ਆਈ ਹੈ ਉਸਦਾ ਮਤਲਬ ਇਹ ਹੀ ਹੈੋ ਕਿ ਇਸ ਬਾਰੇ ਪੰਜਾਬ ਵਿੱਚੋ ਅਕਾਲੀ ਦਲ ਬੋਰੀਆ ਬਿਸਤਰਾ ਗੋਲ ਹੋਣਾ ਤੈਅ ਹੈ।

Comments are closed.