This option will reset the home page of Nava Panga Online restoring closed widgets and categories.

Reset Nava Panga Online homepage

1984 ਸਿੱਖ ਨਸਲਕੁਸ਼ੀ ਵਿਚ ਬੇਕਸੂਰ ਹੋਣ ਦੀ ਬਚਨ ਦੀ ਦਲੀਲ ਨੂੰ ਗਵਾਹਾਂ ਵਲੋਂ ਚੁਣੌਤੀ

*ਬਚਨ ਖੁਲ੍ਹੇਆਮ ਇੰਦਰਾ ਗਾਂਧੀ ਨੂੰ ਮਾਂ ਬੁਲਾਇਆ ਕਰਦੇ ਸੀ ਤੇ ਉਸ ਦੀ ਮੌਤ ਤੋਂ ਬਾਅਦ ਸਿੱਖਾਂ ਦਾ ਕਤਲ ਕਰਨ ਲਈ ਭੜਕਾਉਣ ਵਾਸਤੇ ਬਚਨ ਨੇ ਆਪਣੇ ਸੁਪਰ ਸਟਾਰ ਦੇ ਰੁਤਬੇ ਦਾ ਇਸਤੇਮਾਲ ਕੀਤਾ ਸੀ: ਬਾਬੂ ਸਿੰਘ ਦੁਖੀਆ
*ਮੈਂ ਦੂਰਦਰਸ਼ਨ ‘ਤੇ ਸਿੱਧਾ ਪ੍ਰਸਾਰਣ ਵੇਖਿਆ ਸੀ, ਜਿਸ ਵਿਚ ਅਮਿਤਾਬ ਬਚਨ ਬਾਂਹ ਉੱਪਰ ਚੁੱਕ ਕੇ ਦੋ ਵਾਰ ਨਾਅਰੇ ਲਗਾ ਰਿਹਾ ਸੀ ‘ਖੂਨ ਕਾ ਬਦਲਾ ਖੂਨ ਸੇ ਲੇਂਗੇ’: ਬੀਬੀ ਜਗਦੀਸ਼ ਕੌਰ
*ਆਸਟਰੇਲੀਆ ਦੇ ਕਾਮਨਵੈਲਥ ਡਾਇਰੈਕਟਰ ਆਫ ਪਬਲਿਕ ਪ੍ਰੋਸੀਕਿਉਸ਼ਨਜ਼ ਵਲੋਂ, ਵਾਰੰਟ ਜਾਰੀ ਕਰਨ ਤੇ ਇਸ ਦੀ ਜਾਂਚ ਕਰਨ ਲਈ ਆਸਟਰੇਲੀਆ ਕ੍ਰਿਮੀਨਲ ਕੋਡ ਐਕਟ ਆਫ 1995 ਤਹਿਤ ਆਸਟਰੇਲੀਆ ਦੀ ਫੈਡਰਲ ਪੁਲਿਸ ਦੇ ਹਵਾਲੇ ਕਰ ਦਿੱਤੀ ਗਈ ਹੈ: ਪੰਨੂ
*ਨਾਨਕਾ ਪ੍ਰਵਾਰ ਸਿੱਖ ਹੋਣ ਦੇ ਨਾਤੇ ਹੀ ਜੇ ਅਮਿਤਾਬ ਬਚਨ ਨਿਰਦੋਸ਼ ਹੈ ਤਾਂ ਜਗਦੀਸ਼ ਟਾਈਟਲਰ ਵੀ ਆਪਣੇ ਆਪ ਨੂੰ ਸਿੱਖ ਦਸਦਾ ਹੋਇਆ ਕਹਿ ਰਿਹਾ ਹੈ ਕਿ ਪਾਕਸਤਾਨ ਵਿੱਚ ਉਸ ਦਾ ਨਾਮ ਜਗਦੀਸ਼ ਸਿੰਘ ਸੀ; ਕੇ.ਪੀ.ਐੱਸ. ਗਿੱਲ ਤਾਂ ਹੁਣ ਵੀ ਸਿੱਖੀ ਸਰੂਪ ਵਿੱਚ ਹੈ; ਤਾਂ ਕੀ ਇਹ ਸਾਰੇ ਹੀ ਦੋਸ਼ ਮੁਕਤ ਕਰ ਦਿੱਤੇ ਜਾਣ: ਪੀਰ ਮੁਹੰਮਦ

ਬਠਿੰਡਾ, 2 ਦਸੰਬਰ (ਕਿਰਪਾਲ ਸਿੰਘ): ਅਮਿਤਾਬ ਬਚਨ ਵਲੋਂ ੧੯੮੪ ਸਿੱਖ ਨਸਲਕੁਸ਼ੀ ਵਿਚ ਆਪਣੀ ਭੂਮਿਕਾ ਤੋਂ ਇਨਕਾਰ ਕਰਦਿਆਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਪੱਤਰ ਲਿਖਣ ਤੋਂ ਬਾਅਦ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ, ਸਿਖਸ ਫਾਰ ਜਸਟਿਸ ਅਤੇ ਨੈਸ਼ਨਲ ੧੯੮੪ ਵਿਕਟਿਮਸ ਜਸਟਿਸ ਐਂਡ ਵੈਲਫੇਅਰ ਸੁਸਾਇਟੀ ਨੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਖੇ ਅੱਜ ਪ੍ਰੈੱਸ ਕਾਨਫ੍ਰੰਸ ਕਰਕੇ ਉਨ੍ਹਾਂ ਗਵਾਹਾਂ ਨੂੰ ਪੇਸ਼ ਕੀਤਾ, ਜਿਨ੍ਹਾਂ ਨੇ ਇੰਦਰਾ ਗਾਂਧੀ ਦੀ ਮੌਤ ਤੋਂ ਬਾਅਦ ਬਚਨ ਨੂੰ ਦੂਰਦਰਸ਼ਨ ‘ਤੇ ‘ਖੂਨ ਕਾ ਬਦਲਾ ਖੂਨ’ ਦੇ ਨਾਅਰੇ ਲਗਾਉਂਦੇ ਵੇਖਿਆ ਸੀ।
ਨਵੰਬਰ ੧੯੮੪ ਦੀ ਮੁੱਖ ਗਵਾਹ ਬੀਬੀ ਜਗਦੀਸ਼ ਕੌਰ ਜਿਸ ਦਾ ਪਤੀ, ਪੁੱਤਰ ਤੇ ੩ ਭਰਾ ਕਤਲੇਆਮ ਵਿਚ ਮਾਰੇ ਗਏ ਸੀ, ਨੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਉਸ ਨੇ ਦੂਰਦਰਸ਼ਨ ‘ਤੇ ਸਿੱਧਾ ਪ੍ਰਸਾਰਣ ਵੇਖਿਆ ਸੀ, ਜਿਸ ਵਿਚ ਅਮਿਤਾਬ ਬਚਨ ਬਾਂਹ ਉੱਪਰ ਚੁੱਕ ਕੇ ਦੋ ਵਾਰ ਨਾਅਰੇ ਲਗਾ ਰਿਹਾ ਸੀ ‘ਖੂਨ ਕਾ ਬਦਲਾ ਖੂਨ ਸੇ ਲੇਂਗੇ’। ਬੀਬੀ ਜਗਦੀਸ਼ ਕੌਰ ਨੇ ਕਿਹਾ ਕਿ ਉਹ ੫ ਦਸੰਬਰ ਨੂੰ ਹੋਣ ਵਾਲੀ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਵਿਚ ਸ਼ਾਮਿਲ ਹੋਵੇਗੀ ਤੇ ਅਕਾਲ ਤਖਤ ਨੂੰ ਯਾਦ ਕਰਵਾਏਗੀ ਕਿ ਬਚਨ ਦੇ ਹਥ ਸਿੱਖਾਂ ਦੇ ਖੂਨ ਨਾਲ ਰੰਗੇ ਹੋਏ ਹਨ।

ਨੈਸ਼ਨਲ ੧੯੮੪ ਵਿਕਟਿਮਸ ਜਸਟਿਸ ਐਂਡ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਅਤੇ ਬਚਨ ਦੇ ‘ਖੂਨ ਬਦਲੇ ਖੂਨ’ ਦਾ ਨਾਅਰਾ ਲਗਾਉਂਦੇ ਦੇ ਗਵਾਹ ਬਾਬੂ ਸਿੰਘ ਦੁਖੀਆ ਨੇ ਕਿਹਾ ਕਿ ਬਚਨ ਖੁਲ੍ਹੇਆਮ ਇੰਦਰਾ ਗਾਂਧੀ ਨੂੰ ਮਾਂ ਬੁਲਾਇਆ ਕਰਦੇ ਸੀ ਤੇ ਉਸ ਦੀ ਮੌਤ ਤੋਂ ਬਾਅਦ ਸਿੱਖਾਂ ਦਾ ਕਤਲ ਕਰਨ ਲਈ ਭੜਕਾਉਣ ਵਾਸਤੇ ਬਚਨ ਨੇ ਆਪਣੇ ਸੁਪਰ ਸਟਾਰ ਦੇ ਰੁਤਬੇ ਦਾ ਇਸਤੇਮਾਲ ਕੀਤਾ ਸੀ। ਦੁਖੀਆ ਨੇ ਕਿਹਾ ਕਿ ਉਸ ਦੀ ਕਾਂਗਰਸ ਨਾਲ ਨੇੜਤਾ ਦੇ ਕਾਰਨ ਹੀ ਬਚਨ ਦੀ ੧੯੮੪ ਨਸਲਕੁਸ਼ੀ ਵਿਚ ਭੂਮਿਕਾ ਦੀ ਕਦੀ ਜਾਂਚ ਹੀ ਨਹੀਂ ਕੀਤੀ ਗਈ ਤੇ ਹੁਣ ਜਦੋਂ ਉਸ ਖਿਲਾਫ ਆਸਟਰੇਲੀਆ ਵਿਚ ਪੀੜਤØਾਂ ਵਲੋਂ ਅਪਰਾਧਕ ਸ਼ਿਕਾਇਤ ਦਰਜ ਕੀਤੀ ਗਈ ਹੈ ਤਾਂ ਬਚਨ ਨੇ ੨੭ ਸਾਲਾਂ ਵਿਚ ਪਹਿਲੀ ਵਾਰ ਬੇਕਸੂਰ ਹੋਣ ਦੀ ਮਜਬੂਰਨ ਦਲੀਲ ਦਿੱਤੀ ਹੈ।
ਨਵੰਬਰ ੧੯੮੪ ਵਿਚ ਸਿੱਖਾਂ ਦੇ ਕਤਲੇਆਮ ਲਈ ਬਚਨ ਨੇ ਕਿਸ ਤਰਾਂ ਭੜਕਾਇਆ ਸੀ ਇਸ ਗੱਲ ਦੀ ਗਵਾਹੀ ਨੇ ਉਸ ਦੇ ਬੇਕਸੂਰ ਹੋਣ ਦੇ ਦਾਅਵੇ ਨੂੰ ਰੱਦ ਕਰ ਦਿੱਤਾ ਹੈ ਤੇ ਪੀੜਤਾਂ ਦੇ ਦਾਅਵੇ ਨੂੰ ਜਾਇਜ਼ ਠਹਿਰਾਇਆ ਹੈ ਕਿ ਉਹ ਅਮਿਤਾਬ ਬਚਨ ਹੀ ਸੀ ਜਿਸ ਨੇ ‘ਖੂਨ ਦਾ ਬਦਲਾ ਖੂਨ’ ਦਾ ਨਾਅਰਾ ਲਗਾਇਆ ਸੀ ਜਿਸ ਨੂੰ ਦੂਰਦਰਸ਼ਨ ਤੇ ਆਲ ਇੰਡੀਆ ਰੇਡੀਓ ‘ਤੇ ਪ੍ਰਸਾਰਿਤ ਕੀਤਾ ਗਿਆ ਸੀ ਤੇ ਇਸ ਦੇ ਸਿੱਟੇ ਵਜੋਂ ਸਮੁੱਚੇ ਭਾਰਤ ਵਿਚ ਹਜ਼ਾਰਾਂ ਸਿੱਖਾਂ ਦਾ ਕਤਲ ਕੀਤਾ ਗਿਆ ਸੀ।
ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਕਿ ਬਚਨ ਦੇ ਖਿਲਾਫ ਅਪਰਾਧਕ ਸ਼ਿਕਾਇਤ ਪਹਿਲਾਂ ਹੀ ਪੈਂਡਿੰਗ ਪਈ ਹੈ। ਸਿੱਖਾਂ ਦਾ ਕਤਲ ਕਰਨ ਲਈ ਭੜਕਾਉਣ ਲਈ ਅਮਿਤਾਬ ਬਚਨ ਖਿਲਾਫ ਕਤਲ ਦੇ ਕੇਸ ਦਰਜ ਕਰਨ ਦੀ ਮੰਗ ਕਰਨ ਦੀ ਬਜਾਏ ਐਸ ਏ ਡੀ (ਬਾਦਲ) ਦੇ ਕੰਟਰੋਲ ਵਾਲੀ ਐਸ ਜੀ ਪੀ ਸੀ ਦਾ ਮੈਂਬਰ, ਅਮਿਤਾਬ ਬਚਨ ਦੇ ਕੇਸ ਨੂੰ ਸ੍ਰੀ ਅਕਾਲ ਤਖਤ ਸਾਹਿਬ ਅੱਗੇ ਪੇਸ਼ ਕਰ ਰਿਹਾ ਹੈ। ਸ: ਪੀਰ ਮੁਹੰਮਦ ਨੇ ਕਿਹਾ, ਨਾਨਕਾ ਪ੍ਰਵਾਰ ਸਿੱਖ ਹੋਣ ਦੇ ਨਾਤੇ ਹੀ ਜੇ ਅਮਿਤਾਬ ਬਚਨ ਨਿਰਦੋਸ਼ ਹੈ ਤਾਂ ਜਗਦੀਸ਼ ਟਾਈਟਲਰ ਵੀ ਆਪਣੇ ਆਪ ਨੂੰ ਸਿੱਖ ਦਸਦਾ ਹੋਇਆ ਕਹਿ ਰਿਹਾ ਹੈ ਕਿ ਪਾਕਸਤਾਨ ਵਿੱਚ ਉਸ ਦਾ ਨਾਮ ਜਗਦੀਸ਼ ਸਿੰਘ ਸੀ; ਕੇ.ਪੀ.ਐੱਸ. ਗਿੱਲ ਤਾਂ ਹੁਣ ਵੀ ਸਿੱਖੀ ਸਰੂਪ ਵਿੱਚ ਹੈ ਤਾਂ ਕੀ ਇਹ ਸਾਰੇ ਹੀ ਦੋਸ਼ ਮੁਕਤ ਕਰ ਦਿੱਤੇ ਜਾਣ। ਉਨ੍ਹਾਂ ਕਿਹਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ, ੧੯੮੪ ਸਿੱਖ ਕਤਲੇਆਮ ਵਿਚ ਬਚਨ ਦੀ ਸ਼ਮੂਲੀਅਤ ਸਬੰਧੀ ਗਵਾਹਾਂ ਨੂੰ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਵਿਚ ਉਸ ਸਮੇਂ ਪੇਸ਼ ਕਰੇਗੀ, ਜਿਸ ਸਮੇਂ ਬਚਨ ਦੇ ਪ੍ਰਾਪਤ ਹੋਏ ਪੱਤਰ ਨੂੰ ਅਗਲੀ ਮੀਟਿੰਗ ਵਿਚ ਵਿਚਾਰਿਆ ਜਾਵੇਗਾ।
ਸ: ਪੀਰ ਮੁਹੰਮਦ ਨੇ ਮੰਗ ਕੀਤੀ ਹੈ ਕਿ ਨਵੰਬਰ ੧੯੮੪ ਵਿਚ ਭਾਰਤ ਦੀ ਸਿੱਖ ਅਬਾਦੀ ‘ਤੇ ਸੋਚੀ ਸਮਝੀ ਸਾਜਿਸ਼ ਤਹਿਤ ਹਮਲੇ ਕਰਵਾਉਣ, ਸਾਜਿਸ਼ ਰਚਣ, ਲੋਕਾਂ ਨੂੰ ਭੜਕਾਉਣ ਲਈ ਅਮਿਤਾਬ ਬਚਨ ਦੇ ਖਿਲਾਫ ਕਤਲ ਦੇ ਦੋਸ਼ ਦਰਜ ਕੀਤੇ ਜਾਣੇ ਚਾਹੀਦੇ ਹਨ। ਉਨ੍ਹਾਂ ਨੇ ਕਿਹਾ ਕਿ ਅਮਿਤਾਬ ਬਚਨ ਦੇ ਖਿਲਾਫ ਸਿੱਖ ਭਾਈਚਾਰੇ ਦੇ ਖਿਲਾਫ ਹਿੰਸਾ ਨੂੰ ਭੜਕਾਉਣ ਲਈ ਆਈ ਪੀ ਸੀ ਧਾਰਾ ੫੦੫ ਤਹਿਤ ਅਤੇ ਫਲਸਰੂਪ ਹਜ਼ਾਰਾਂ ਸਿਖਾਂ ਦੇ ਹੋਏ ਕਤਲੇਆਮ ਲਈ ਧਾਰਾ ੩੦੨ ਤਹਿਤ ਕੇਸ ਦਰਜ ਕੀਤਾ ਜਾਣਾ ਚਾਹੀਦਾ ਹੈ।
ਨਿਊਯਾਰਕ ਤੋਂ ਜਾਰੀ ਇਕ ਬਿਆਨ ਵਿਚ ਮਨੁੱਖੀ ਅਧਿਕਾਰਾਂ ਬਾਰੇ ਵਕੀਲ ਗੁਰਪਤਵੰਤ ਸਿੰਘ ਪੰਨੂ ਨੇ ਕਿਹਾ ਕਿ ਨਵੰਬਰ ੧੯੮੪ ਵਿਚ ਸਿੱਖਾਂ ਦੇ ਕਤਲੇਆਮ ਨੂੰ ਭੜਕਾਉਣ ਸਬੰਧੀ ਸਿਖਸ ਫਾਰ ਜਸਟਿਸ ਵਲੋਂ ਬਚਨ ਖਿਲਾਫ ਦਾਇਰ ਅਪਰਾਧਕ ਸ਼ਿਕਾਇਤ ‘ਤੇ ਕਾਰਵਾਈ ਕਰਦਿਆਂ, ਆਸਟਰੇਲੀਆ ਦੇ ਕਾਮਨਵੈਲਥ ਡਾਇਰੈਕਟਰ ਆਫ ਪਬਲਿਕ ਪ੍ਰੋਸੀਕਿਉਸ਼ਨਜ਼ ਵਲੋਂ, ਵਾਰੰਟ ਜਾਰੀ ਕਰਨ ਤੇ ਇਸ ਦੀ ਜਾਂਚ ਕਰਨ ਲਈ ਆਸਟਰੇਲੀਆ ਕ੍ਰਿਮੀਨਲ ਕੋਡ ਐਕਟ ਆਫ ੧੯੯੫ ਤਹਿਤ ਆਸਟਰੇਲੀਆ ਦੀ ਫੈਡਰਲ ਪੁਲਿਸ ਦੇ ਹਵਾਲੇ ਕਰ ਦਿੱਤੀ ਗਈ ਹੈ। ਆਸਟਰੇਲੀਆ ਕ੍ਰਿਮੀਨਲ ਕੋਡ ਐਕਟ ਆਫ ੧੯੯੫ ਵਿਚ ਵਿਵਸਥਾ ਹੈ ਕਿ ਮਨੁੱਖਤਾ ਦੇ ਖਿਲਾਫ ਕੀਤੇ ਗਏ ਜੁਰਮਾਂ ਲਈ ਕੇਸ ਦਰਜ ਕੀਤੇ ਜਾਣ ਚਾਹੇ ਉਹ ਅਪਰਾਧ ਆਸਟਰੇਲੀਆ ਤੋਂ ਬਾਹਰ ਹੀ ਕਿਉਂ ਨਾ ਹੋਏ ਹੋਣ

 

  • Share/Bookmark