This option will reset the home page of Nava Panga Online restoring closed widgets and categories.

Reset Nava Panga Online homepage

ਪਾਕਿ ਮੰਤਰੀ ਦੀ ਰਿਹਾਇਸ਼ ਬਾਹਰ ਧਮਾਕਾ, 3 ਮਰੇ

ਇਸਲਾਮਾਬਾਦ,  ਪਾਕਿਸਤਾਨ ਵਿਚ ਬਲੋਚਿਸਤਾਨ ਦੇ ਕੋਇਟਾ ਸ਼ਹਿਰ ਵਿਚ ਇਕ ਸੂਬਾਈ ਮੰਤਰੀ ਦੇ ਘਰ ਦੇ ਬਾਹਰ ਅੱਜ ਹੋਏ ਸ਼ਕਤੀਸ਼ਾਲੀ ਬੰਬ ਧਮਾਕੇ ਵਿਚ ਘੱਟੋ ਘੱਟ 3 ਲੋਕ ਮਾਰੇ ਗਏ ਅਤੇ ਕਈ ਹੋਰ ਜ਼ਖ਼ਮੀ ਹੋ ਗਏ। ਮੰਨਿਆ ਜਾ ਰਿਹਾ ਹੈ ਕਿ ਇਹ ਬੰਬ ਬਲੋਚਿਸਤਾਨ ਦੇ ਵਿੱਤ ਮੰਤਰੀ ਮੀਰ ਆਸਿਮ ਕੁਰਦ ਗਿੱਲੂ ਦੇ ਆਲੀਸ਼ਾਨ ਰੇਲਵੇ ਹਾਊਸਿੰਗ ਸੋਸਾਇਟੀ ਸਥਿਤ ਮਕਾਨ ਦੇ ਬਾਹਰ ਖੜ੍ਹੇ ਵਾਹਨ ‘ਚ ਰੱਖਿਆ ਗਿਆ ਸੀ। ਧਮਾਕੇ ਸਮੇਂ ਵਿੱਤ ਮੰਤਰੀ ਆਪਣੇ ਘਰ ਵਿਚ ਮੌਜੂਦ ਨਹੀਂ ਸਨ। ਪੁਲਿਸ ਸੂਤਰਾਂ ਅਨੁਸਾਰ ਇਸ ਵਾਰਦਾਤ ਵਿਚ ਮੰਤਰੀ ਦਾ ਇਕ ਸੁਰੱਖਿਆ ਜਵਾਨ, ਟਰੈਕਟਰ-ਟੈਂਕਰ ਚਾਲਕ ਅਤੇ ਇਕ ਹੋਰ ਕਰਮਚਾਰੀ ਮਾਰਿਆ ਗਿਆ। ਮੌਕੇ ਦੇ ਗਵਾਹਾਂ ਅਨੁਸਾਰ ਤਕਰੀਬਨ ਦੋ ਤੋਂ ਤਿੰਨ ਜ਼ਖ਼ਮੀਆਂ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਵਾਰਦਾਤ ਦੇ ਸਮੇਂ ਸਕੱਤਰੇਤ ਵਿਚ ਮੌਜੂਦ ਮੀਰ ਆਸਿਮ ਨੂੰ ਘਟਨਾ ਦੀ ਸੂਚਨਾ ਮਿਲਣ ‘ਤੇ ਵਾਪਸ ਆਉਣਾ ਪਿਆ, ਪਰ ਪੁਲਿਸ ਨੇ ਉਨ੍ਹਾਂ ਨੂੰ ਘਰ ਦੇ ਅੰਦਰ ਜਾਣ ਤੋਂ ਰੋਕ ਦਿੱਤਾ।

  • Share/Bookmark