This option will reset the home page of Nava Panga Online restoring closed widgets and categories.

Reset Nava Panga Online homepage

ਪਾਕਿ ‘ਚ 24 ਘੰਟਿਆਂ ‘ਚ ਚਾਰ ਡਰੋਨ ਹਮਲੇ, 20 ਹਲਾਕ

ਇਸਲਾਮਾਬਾਦ,  ਪਾਕਿਸਤਾਨ ਦੇ ਉਤਰੀ ਵਜ਼ੀਰਿਸਤਾਨ ਦੇ ਕਬਾਇਲੀ ਇਲਾਕਿਆਂ ਵਿਚ ਪਿਛਲੇ 24 ਘੰਟੇ ਵਿਚ ਮਨੁੱਖ ਰਹਿਤ ਲੜਾਕੂ ਜਹਾਜ਼ ਡਰੋਨ ਦੇ ਚਾਰ ਹਮਲੇ ਹੋਏ ਹਨ ਜਿਨ੍ਹਾਂ ਵਿਚ ਘੱਟੋ ਘੱਟ 20 ਲੋਕ ਮਾਰੇ ਗਏ। ਅਧਿਕਾਰੀਆਂ ਨੇ ਦੱਸਿਆ ਕਿ ਅਮਰੀਕੀ ਡਰੋਨ ਹਮਲਾ ਉਤਰੀ ਵਜ਼ੀਰਿਸਤਾਨ ਦੇ ਪ੍ਰਮੁੱਖ ਸ਼ਹਿਰ ਮੀਰਾਨ ਸ਼ਾਹ ਦੇ ਬਾਹਰੀ ਇਲਾਕੇ ਵਿਚ ਹੋਇਆ ਹੈ। ਅਧਿਕਾਰੀਆਂ ਅਨੁਸਾਰ ਇਸ ਹਮਲੇ ਵਿਚ ਘੱਟੋ ਘੱਟ ਪੰਜ ਸ਼ੱਕੀ ਕੱਟੜਪੰਥੀ ਮਾਰੇ ਗਏ, ਪਰ ਅਜੇ ਉਨ੍ਹਾਂ ਬਾਰੇ ਹੋਰ ਜਾਣਕਾਰੀ ਹਾਸਲ ਨਹੀਂ ਹੋ ਸਕੀ ਹੈ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਮੀਰਾਨ ਸ਼ਾਹ ਬਾਜ਼ਾਰ ਤੋਂ ਦੋ ਕਿਲੋਮੀਟਰ ਦੂਰ ਅਮਰੀਕੀ ਜਾਸੂਸੀ ਜਹਾਜ਼ ਤੋਂ ਇਕ ਅਜਿਹੇ ਮਕਾਨ ‘ਤੇ ਹਮਲਾ ਹੋਇਆ ਜਿਥੇ ਅਧਿਕਾਰੀਆਂ ਅਨੁਸਾਰ ਹੱਕਾਨੀ ਗੁਟ ਦੇ ਮੈਂਬਰ ਮੌਜੂਦ ਸਨ। ਇਸ ਹਮਲੇ ਵਿਚ ਚਾਰ ਲੋਕ ਮਾਰੇ ਗਏ ਜਦੋਂ ਕਿ ਤਿੰਨ ਜ਼ਖ਼ਮੀ ਹੋਏ। ਇਸ ਤੋਂ ਪਹਿਲਾਂ ਇਸੇ ਦਿਨ ਅਮਰੀਕੀ ਜਾਸੂਸੀ ਜਹਾਜ਼ ਨੇ ਉਤਰੀ ਵਜ਼ੀਰਿਸਤਾਨ ਵਿਚ ਦੋ ਵਾਰ ਹਮਲੇ ਕੀਤੇ ਅਤੇ ਮਿਜ਼ਾਇਲਾਂ ਦਾਗੀਆਂ ਜਿਨ੍ਹਾਂ ਵਿਚ ਕੁੱਲ 10 ਲੋਕ ਮਾਰੇ ਗਏ ਅਤੇ ਦੋ ਜ਼ਖ਼ਮੀ ਹੋਏ। ਸਥਾਨਕ ਲੋਕਾਂ ਤੋਂ ਮਿਲੀ ਪੱਤਰਕਾਰਾਂ ਨੂੰ ਜਾਣਕਾਰੀ ਅਨੁਸਾਰ ਮਰਨ ਵਾਲਿਆਂ ਵਿਚ ਚਾਰ ਵਿਦੇਸ਼ੀ ਵੀ ਸਨ। ਉਨ੍ਹਾਂ ਇਹ ਵੀ ਦੱਸਿਆ ਕਿ ਇਕ ਜਾਸੂਸੀ ਜਹਾਜ਼ ਤੋਂ ਦੋ ਮਿਜ਼ਾਈਲਾਂ ਦਾਗੀਆਂ ਗਈਆਂ। ਮੀਡੀਆ ਸੂਤਰਾਂ ਦਾ ਕਹਿਣਾ ਹੈ ਕਿ ਬੁੱਧਵਾਰ ਨੂੰ ਕੁੱਝ ਹੀ ਘੰਟਿਆਂ ਦੌਰਾਨ ਤਿੰਨ ਹਮਲੇ ਹੋਏ ਸਨ ਜਿਨ੍ਹਾਂ ਵਿਚੋਂ ਤੀਜਾ ਹਮਲਾ ਦਰਗਾਹ ਮੰਡੀ ਵਿਚ ਇਕ ਵਿਅਕਤੀ ਦੇ ਮਕਾਨ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ। ਪਾਕਿਸਤਾਨੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਖਾਨਦਾਨ ਬਰਬਜ਼ ਨਾਮੀ ਵਿਅਕਤੀ ਦਾ ਸਬੰਧ ਅਫ਼ਗਾਨ ਕਮਾਂਡਰ ਜਲਾਲੂਦੀਨ ਹੱਕਾਨੀ ਦੇ ਗਰੁੱਪ ਨਾਲ ਸੀ ਅਤੇ ਮਰਨ ਵਾਲੇ ਚਾਰੇ ਵਿਅਕਤੀ ਅਫ਼ਗਾਨ ਨਾਗਰਿਕ ਸਨ। ਇਕ ਅਧਿਕਾਰੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਯ ਤੋਂ ਪਹਿਲਾਂ ਹੋਏ ਹਮਲੇ ਵਿਚ ਅਮਰੀਕੀ ਜਾਸੂਸੀ ਜਹਾਜ਼ ਨੇ ਮੀਰਾਨ ਸ਼ਾਹ ਬਾਜ਼ਾਰ ਤੋਂ ਤਿੰਨ ਕਿਲੋਮੀਟਰ ਦੂਰ ਇਕ ਮਕਾਨ ਨੂੰ ਨਿਸ਼ਾਨਾ ਬਣਾਇਆ ਜਿਸ ਵਿਚ ਉਨ੍ਹਾਂ ਅਨੁਸਾਰ ਛੇ ਕੱਟੜਪੰਥੀ ਮਾਰੇ ਗਏ ਅਤੇ ਦੋ ਜ਼ਖ਼ਮੀ ਹੋ ਗਏ। ਹਮਲੇ ਵਿਚ ਮਕਾਨ ਪੂਰੀ ਤਰ੍ਹਾਂ ਤਬਾਹ ਹੋ ਗਿਆ। ਇਸ ਦੌਰਾਨ ਪਾਕਿਸਤਾਨ ਦੇ ਕੁਰਰਮ ਇਲਾਕੇ ਵਿਚ ਹੋਏ ਬੰਬ ਧਮਾਕੇ ਵਿਚ ਇਕ ਯਾਤਰੀ ਵੈਨ ਵਿਚ ਸਵਾਰ 9 ਲੋਕ ਮਾਰੇ ਗਏ ਹਨ।

  • Share/Bookmark