This option will reset the home page of Nava Panga Online restoring closed widgets and categories.

Reset Nava Panga Online homepage

ਜਾਤੀ ਅਧਾਰਤ ਜਨਗਣਨਾ ਅਗਲੇ ਸਾਲ ਤੋਂ ਘਰ-ਘਰ ਜਾ ਕੇ ਹੋਵੇਗੀ

ਨਵੀਂ ਦਿੱਲੀ,  ਕੇਂਦਰੀ ਮੰਤਰੀ ਮੰਡਲ ਨੇ ਜਾਤੀ ਅਧਾਰਤ ਜਨਗਣਨਾ ਨੂੰ ਮਨਜ਼ੂਰੀ ਦੇ ਦਿੱਤੀ ਹੈ ਅਤੇ ਕਿਹਾ ਹੈ ਕਿ ਅਗਲੇ ਸਾਲ ਜੂਨ ਤੋਂ ਸਤੰਬਰ ਵਿਚਾਲੇ ਘਰ ਘਰ ਜਾ ਕੇ ਵੱਖਰੇ ਤੌਰ ‘ਤੇ ਜਾਤੀ ਦੀ ਜਨਗਣਨਾ ਹੋਵੇਗੀ। ਮੰਤਰੀ ਮੰਡਲ ਦੇ ਫੈਸਲਿਆਂ ਦੀ ਜਾਣਕਾਰੀ ਦਿੰਦਿਆਂ ਗ੍ਰਹਿ ਮੰਤਰੀ ਪੀ. ਚਿਦੰਬਰਮ ਨੇ ਦੱਸਿਆ ਕਿ ਸਰਕਾਰ ਨੇ ਹੁਣ ਜਾਤੀ ਜਨਗਣਨਾ ਨੂੰ ਬਾਇਓਮੀਟ੍ਰਿਕ ਪ੍ਰਕ੍ਰਿਆ ਤੋਂ ਵੱਖ ਕਰ ਦਿੱਤਾ ਹੈ, ਜਿਸ ਨੂੰ ਲੈ ਕੇ ਵਿਰੋਧੀ ਪਾਰਟੀਆਂ ਨੇ ਸਖ਼ਤ ਇਤਰਾਜ਼ ਪ੍ਰਗਟਾਇਆ ਸੀ। ਬਾਇਓਮੀਟ੍ਰਿਕ ਜਨਗਣਨਾ ਦਾ ਦੌਰ ਦਸੰਬਰ ਤੋਂ ਸ਼ੁਰੂ ਹੋਣ ਦੀ ਆਸ ਹੈ। ਇਸ ਵਿਚ 15 ਸਾਲ ਅਤੇ ਉਸ ਤੋਂ ਵੱਧ ਉਮਰ ਦੇ ਲੋਕਾਂ ਦੀਆਂ ਫੋਟੋਆਂ, ਉਂਗਲਾਂ ਦੇ ਨਿਸ਼ਾਨ ਅਤੇ ਅੱਖਾਂ ਦੀਆਂ ਪੁਤਲੀਆਂ ਦੀਆਂ ਤਸਵੀਰਾਂ ਲਈਆਂ ਜਾਣਗੀਆਂ। ਇਸ ਦੌਰਾਨ ਜਨਗਣਨਾ ਦੀ ਪ੍ਰਕ੍ਰਿਆ ਚਲਦੀ ਰਹੇਗੀ। ਪੀ. ਚਿਦੰਬਰਮ ਨੇ ਇਸ ਤੋਂ ਇਲਾਵਾ ਮੰਤਰੀ ਮੰਡਲ ਦੇ ਕਈ ਹੋਰ ਮਹੱਤਵਪੂਰਨ ਫੈਸਲਿਆਂ ਦੀ ਜਾਣਕਾਰੀ ਦਿੱਤੀ। ਕਈ ਮਹੀਨਿਆਂ ਦੀ ਬਹਿਸ ਅਤੇ ਅਨਿਸ਼ਚਤਤਾ ਤੋਂ ਬਾਅਦ ਆਖਿਰ ਕੇਂਦਰ ਦੇ ਮੰਤਰੀ ਮੰਡਲ ਨੇ ਜਾਤੀ ਅਧਾਰਤ ਜਨਗਣਨਾ ਨੂੰ ਅਗਸਤ ਵਿਚ ਮਨਜ਼ੂਰੀ ਦੇ ਦਿੱਤੀ ਸੀ, ਪਰ ਮੰਤਰੀ ਮੰਡਲ ਦੀ ਕਮੇਟੀ ਨੇ ਸਿਫ਼ਾਰਸ਼ ਕੀਤੀ ਸੀ ਕਿ ਜਾਤੀ ਅਧਾਰਤ ਜਨਗਣਨਾ ਬਾਇਓਮੀਟ੍ਰਿਕ ਜਨਗਣਨਾ ਦਾ ਦੌਰ ਸ਼ੁਰੂ ਹੋਣ ਦੇ ਨਾਲ ਹੀ ਸ਼ੁਰੂ ਹੋਵੇਗੀ। ਚਿਦੰਬਰਮ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਵਿਚਾਰ ਕੀਤਾ ਗਿਆ ਕਿ ਜਾਤੀ ਜਨਗਣਨਾ ਇਸ ਤਰ੍ਹਾਂ ਨਾਲ ਕੀਤੀ ਜਾਵੇ ਕਿ ਨਿਯਮਤ ਜਨਗਣਨਾ ਦੇ ਅੰਕੜਿਆਂ ਦੀ ਭਰੋਸੇਯੋਗਤਾ ਬਣੀ ਰਹੇ। ਇਸ ਲਈ ਜਾਤੀ ਅਧਾਰਤ ਜਨਗਣਨਾ ਵੱਖਰੇ ਤੌਰ ‘ਤੇ ਕਰਨ ਦਾ ਫੈਸਲਾ ਲਿਆ ਗਿਆ ਹੈ। ਮੰਤਰੀ ਮੰਡਲ ਦੇ ਫੈਸਲੇ ਅਨੁਸਾਰ ਹੁਣ ਜਨਗਣਨਾ ਦੇ ਦੋ ਵੱਖ ਵੱਖ ਅੰਕੜੇ ਮਿਲਣਗੇ। ਇਕ ਤਾਂ ਹਰ ਦਹਾਕੇ ਵਿਚ ਹੋਣ ਵਾਲੀ ਆਮ ਜਨਗਣਨਾ ਅਤੇ ਦੂਜੇ 2011 ਵਿਚ ਹੋਣ ਵਾਲੀ ਜਾਤੀ ਜਨਗਣਨਾ ਦੇ। ਅਧਿਕਾਰੀਆਂ ਦਾ ਕਹਿਣਾ ਹੈ ਕਿ ਜੋ ਲੋਕ ਆਪਣੀ ਜਾਤੀ ਬਾਰੇ ਜਾਣਕਾਰੀ ਨਹੀਂ ਦੇਣਾ ਚਾਹੁੰਦੇ ਉਨ੍ਹਾਂ ਨੂੰ ਇਸਦੀ ਛੋਟ ਮਿਲੇਗੀ। ਚਿਦੰਬਰਮ ਨੇ ਦੱਸਿਆ ਕਿ ਫਿਲਹਾਲ ਇਹ ਅਨੁਮਾਨ ਨਹੀਂ ਲਗਾਇਆ ਗਿਆ ਹੈ ਜਾਤੀ ਜਨਗਣਨਾ ਵਿਚ ਕਿੰਨਾ ਖਰਚ ਆਵੇਗਾ। ਉਨ੍ਹਾਂ ਦਾ ਕਹਿਣਾ ਸੀ ਕਿ ਵਿੱਤ ਮੰਤਰੀ ਦੀ ਅਗਵਾਈ ਵਿਚ ਮੁਲਾਂਕਣ ਬਾਅਦ ਵਿਚ ਹੀ ਕੀਤਾ ਜਾਵੇਗਾ। ਉਨ੍ਰਾਂ ਕਿਹਾ ਕਿ ਇਸ ਵਿਚ ਖਰਚ ਤਾਂ ਜ਼ਰੂਰ ਆਵੇਗਾ ਕਿਉਂਕਿ ਇਹ ਇਕ ਵੱਖਰੀ ਪ੍ਰਕ੍ਰਿਆ ਹੈ। ਹਰ 10 ਸਾਲ ਵਿਚ ਹੋਣ ਵਾਲੀ ਜਨਗਣਨਾ ਪਹਿਲੀ ਅਪ੍ਰੈਲ ਤੋਂ ਸ਼ੁਰੂ ਹੋਈ ਹੈ। ਵਿਰੋਧੀ ਪਾਰਟੀਆਂ ਨੇ ਇਸ ਜਨਗਣਨਾ ਵਿਚ ਜਾਤੀ ਅਧਾਰਤ ਜਨਗਣਨਾਂ ਨੂੰ ਸ਼ਾਮਲ ਕੀਤੇ ਜਾਣ ਦੀ ਮੰਗ ਕੀਤੀ ਸੀ ਅਤੇ ਇਸ ਨੂੰ ਤੁਰੰਗ ਲਗਭਗ ਸਾਰੀਆਂ ਵਿਰੋਧੀ ਪਾਰਟੀਆਂ ਦਾ ਸਮਰਥਨ ਮਿਲਿਆ।

  • Share/Bookmark