ਬਰਤਾਨਵੀ ਅਖਬਾਰ ਵੱਲੋਂ ਮੈਚ ਫਿਕਸਿੰਗ ਕਾਂਡ ‘ਚ ਕਈ ਹੋਰ ਖੁਲਾਸੇ
ਲੰਡਨ, ਸਪਾਟ ਫਿਕਸਿੰਗ ਕਾਂਡ ਵਿਚ ਇਕ ਕਦਮ ਹੋਰ ਅੱਗੇ ਵਧਦਿਆਂ ਬ੍ਰਿਟਿਸ਼ ਟੈਬਲਾਇਡ ’ਨਿਊਜ਼ ਆਫ਼ ਦੀਵਰਲਡ‘ ਨੇ ਕਥਿਤ ਸੱਟੇਬਾਜ਼ ਮਜ਼ਹਰ ਮਾਜਿਦ ਅਤੇ ਆਪਣੇ ਅੰਡਰ ਕਵਰ ਰਿਪੋਰਟਰ ਵਿਚਾਲੇ ਸਟਿੰਗ ਅਪਰੇਸ਼ਨ ਦੌਰਾਨ ਹੋਈ ਗੱਲਬਾਤ ਦਾ ਖੁਲਾਸਾ ਕੀਤਾ।ਅਖਬਾਰ ਦੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਰਿਪੋਰਟਰ ਮਜ਼ਹਰ ਨੂੰ ਇਸ ਸਾਲ ਜਨਵਰੀ ਵਿਚ ਸੂਚਨਾ ਮਿਲੀ ਸੀ ਕਿ ਜਦੋਂ ਪਾਕਿਸਤਾਨ ਕ੍ਰਿਕਟ ਦੀ ਪ੍ਰਬੰਧਕੀਟੀਮ ਦੇ ਇਕ ਸਾਬਕਾ ਮੈਂਬਰ ਨੇ ਉਸ ਨੂੰ ਦੱਸਿਆ ਕਿ ਇੰਗਲੈਂਡ ਅਤੇ ਪਾਕਿਸਤਾਨ ਵਿਚਾਲੇ ਹੋਣ ਵਾਲੀ ਲੜੀ ਦੌਰਾਨ ਧਾਂਦਲੀ ਹੋਵੇਗੀ। ਉਸ ਨੂੰ ਜਨਵਰੀ ਵਿਚਮਾਜਿਦ ਦਾ ਨਾਂ ਵੀ ਪਤਾ ਚੱਲਿਆ ਅਤੇ ਦੱਸਿਆ ਗਿਆ ਕਿ ਉਹ ਇੰਗਲੈਂਡ ਵਿਚਲੀ ਟੈਸਟ ਲੜੀ ਲਈ ਮੈਚ ਫਿਕਸਰ ਹੈ। ਰਿਪੋਰਟ ਅਨੁਸਾਰ ਆਲੀਸ਼ਾਨ ਹੋਟਲਦੇ ਪੋਡੀਅਮ ਰੈਸਟੋਰੈਂਟ ਵਿਚ ਪਾਕਿਸਤਾਨੀ ਟੀਮ ਨੇ ਸਮਝਾਇਆ ਕਿ ਉਹ ਇਕ ਉਦਯੋਗ ਸਮੂਹ ਦੀ ਪ੍ਰਤੀਨਿੱਧਤਾ ਕਰ ਰਹੇ ਹਨ, ਜੋ ਨਵਾਂ ਟੂਰਨਾਮੈਂਟ ਲਾਂਚਕਰਨ ਵਿਚ ਦਿਲਚਸਪੀ ਰੱਖਦਾ ਹੈ ਅਤੇ ਸਾਡੇ ਸਟਾਰ ਖਿਡਾਰੀਆਂ ਨੂੰ ਲਿਆਉਣ ਲਈ ਮਾਜਿਦ ਦੀ ਮਦਦ ਚਾਹੀਦੀ ਹੈ। ਮੈਚ ਫਿਕਸਰ ਨੇ ਤੁਰੰਤ ਇਸ ਮੌਕੇ ਦਾਫਾਇਦਾ ਚੁੱਕਿਆ ਅਤੇ ਪਾਕਿਸਤਾਨੀ ਟੀਮ ਵਿਚ ਆਪਣੇ ਸੰਪਰਕ ਬਾਰੇ ਦੱਸਣ ਲੱਗਿਆ। ਉਸਨੇ ਪੁੱਛਿਆ ਕਿ ਅਸੀਂ ਟੂਰਨਾਮੈਂਟ ਲਈ 10 ਲੱਖ ਡਾਲਰ ਦੀਇਨਾਮੀ ਰਾਸ਼ੀ ਰੱਖ ਸਕਦੇ ਹਾਂ ਅਤੇ ਨਾਲ ਹੀ ਕਿਹਾ ਕਿ ਸਾਰੇ ਖਿਡਾਰੀ ਇਸ ਦੇ ਲਈ ਆਉਣਗੇ। ਇਸ ਤੋਂਬਾਅਦ ਖੇਡਣ ਦੇ ਲਈ ਹੀ ਨਹੀਂ ਆਉਣਗੇ ਸਗੋਂ ਅਸਲਵਿਚ ਉਹ ਜਿੱਤਣ ਲਈ ਆਉਣਗੇ। ਇਹ ਪੁੱਛੇ ਜਾਣ ’ਤੇ ਕਿ ਕੀ ਦੋ ਜਾਂ ਤਿੰਨ ਖਿਡਾਰੀ ਸੱਟੇਬਾਜ਼ ਲਈ ਤਿਆਰ ਹੋਣਗੇ ਤਾਂ ਮਾਜਿਦ ਨੇ ਕਿਹਾ ਕਿ ਦੋ ਜਾਂ ਤਿੰਨ ਤੋਂਵੱਧ ਹਨ, ਮੇਰਾ ਭਰੋਸਾ ਕਰੋ। ਉਹ ਪਹਿਲਾਂ ਤੋਂ ਹੀ ਤਿਆਰ ਹਨ। ਰਿਪੋਰਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਮਾਜ਼ਿਦ ਨੇ ਇਕ ਘੰਟੇ ਦੀ ਬੈਠਕ ਤੋਂ ਬਾਅਦ ਬੰਬਈਬ੍ਰੇਸਾਈਅਰ ਰੈਸਟੋਰੈਂਟ ਵਿਚ ਦੂਜੀ ਬੈਠਕ ਦਾ ਇੰਤਜ਼ਾਮ ਕੀਤਾ। ਬੈਠਕ ਦੌਰਾਨ ਮਾਜ਼ਿਦ ਨੇ ਮੈਚ ਫਿਕਸਿੰਗ ਵਿਚ ਆਪਣੀ ਡੂੰਘੀ ਹਿੱਸੇਦਾਰੀ ਬਾਰੇ ਦੱਸਿਆ ਅਤੇਆਪਣੇ ਮੋਬਾਇਲ ਤੋਂ ਪਾਕਿਸਤਾਨੀ ਕਪਤਾਨ ਸਲਮਾਨ ਬੱਟ ਨੂੰ ਵੀ ਫੋਨ
ਕੀਤਾ, ਜਿਸ ਨਾਲ ਪ੍ਰਸਤਾਵਿਤ ਟੂਰਨਾਮੈਂਟ ਦੀਆਂ ਸੰਭਾਵੀ ਤਰੀਕਾਂ ਦੀ ਜਾਣਕਾਰੀ ਮਿਲ ਸਕੇ। ਮਾਜਿਦ ਤੇ ਰਿਪੋਰਟਰ ਵਿਚਾਲੇ ਕਾਰ ਵਿਚ ਗੁਪਤ ਗੱਲਬਾਤ ਹੋਈਜਿਥੇ ਉਸਨੇ ਮੈਚ ਫਿਕਸਿੰਗ ’ਤੇ ਚਾਨਣਾ ਪਾਇਆ।