This option will reset the home page of Nava Panga Online restoring closed widgets and categories.

Reset Nava Panga Online homepage

ਅਧਿਆਪਕ ਦਿਵਸ ਮੌਕੇ ਬੇਰੁਜ਼ਗਾਰ ਅਧਿਆਪਕਾਂ ਦਾ ਡਾਂਗਾਂ ਨਾਲ ‘ਸਨਮਾਨ

ਅੰਮ੍ਰਿਤਸਰ, ਅੱਜ ਰਾਜ ਪੱਧਰੀ ਅਧਿਆਪਕ ਸਨਮਾਨ ਸਮਾਗਮ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਗੁਰੂ ਨਾਨਕਭਵਨ ਵਿਖੇ ਮਨਾਇਆ ਗਿਆ ਇਸ ਮੌਕੇ ਮੁੱਖ ਮਹਿਮਾਨ ਵਜੋਂ ਸਿੱਖਿਆ ਮੰਤਰੀ ਡਾਉਪਿੰਦਰਜੀਤ ਕੌਰ ਅਤੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲਪਹੁੰਚੇ ਹਾਲ ਦੇ ਅੰਦਰ ਅਧਿਆਪਕਾਂ ਦਾ ਸਨਮਾਨ ਸਮਾਰੋਹ ਚਲ ਰਿਹਾ ਸੀ ਜਦੋਂ ਕਿ ’ਰਾਜ ਨਹੀਂ ਸੇਵਾ‘ ਦਾ ਨਾਅਰਾ ਦੇਣ ਵਾਲੀ ਬਾਦਲ ਸਰਕਾਰ ਦੀ ਪੁਲਿਸਬਾਹਰ ਬੇਰੁਜ਼ਗਾਰ ਅਧਿਆਪਕਾਂ ਦੀ ਡਾਂਗਾਂ ਨਾਲ ਸੇਵਾ ਕਰ ਰਹੀ ਸੀ ਯੂਨੀਵਰਸਿਟੀ ਵਿਖੇ ਸਮਾਗਮ ਵਿਚ ਸ਼ਾਮਲ ਹੋਣ ਆਏ ਮੰਤਰੀਆਂ ਅਤੇ ਆਗੂਆਂ ਨੂੰ ਮਿਲਕੇ ਆਪਣੀਆਂ ਮੰਗਾਂ ਦੇ ਸਬੰਧ ਵਿਚ ਬੇਰੁਜ਼ਗਾਰ ਅਧਿਆਪਕ ਯਾਦ ਪੱਤਰ ਸੌਂਪਣਾ ਚਾਹੁੰਦੇ ਸਨਪਰ ਪੁਲਿਸ ਨੇ ਉਨ੍ਹਾਂ ਦੀ ਇਹ ਇੱਛਾ ਪੂਰੀ ਨਾ ਹੋਣ ਦਿੱਤਾ ਅਤੇਉਪਰੋਂ ਆਏ ਹੁਕਮਾਂ ਅਨੁਸਾਰ ਭਵਿੱਖ ਦੇ ਅਧਿਆਪਕਾਂ ਦੀ ਡਾਂਗਾਂ ਨਾਲ ਸੇਵਾ ਕੀਤੀ ਮੌਕੇ ਦੇ ਗਵਾਹਾਂ ਅਨੁਸਾਰ ਪੁਲਿਸ ਨੇ ਬੇਰੁਜ਼ਗਾਰ ਅਧਿਆਪਕਾਂ ਨੂੰਕੁੱਕੜੀਆਂ ਵਾਂਗ ਕੁੱਟਿਆ ਇਨ੍ਹਾਂ ਪੀੜਤ ਅਧਿਆਪਕਾਂ ਵਿਚ ਮਹਿਲਾ ਅਧਿਆਪਕ ਵੀ ਸ਼ਾਮਲ ਸਨ ਅਧਿਆਪਕਾਂ ਦੀ ਕੁੱਟਮਾਰ ਕਰਨ ਤੋਂ ਬਾਅਦ ਪੁਲਿਸ ਨੇ12 ਬੇਰੁਜ਼ਗਾਰ ਅਧਿਆਪਕਾਂ ਨੂੰ ਹਿਰਾਸਤ ਵਿਚ ਲੈ ਲਿਆ ਜਿਨ੍ਹਾਂ ਵਿਚ 2 ਲੜਕੀਆਂ ਵੀ ਸ਼ਾਮਲ ਸਨ 
ਬੇਰੋਜ਼ਗਾਰ ਅਧਿਆਪਕਾਂ ਨੇ ਇਸ ਸਰਕਾਰੀ ਡਾਂਗ ਸੇਵਾ ਨੂੰ ਚੁੱਪ ਚਪੀਤੇ ਪ੍ਰਵਾਨ ਨਹੀਂ ਕੀਤਾ ਉਨਾਂ ਨੇ ਵੀ ਲੱਗਦੀ ਵਾਹੇ ਪੁਲਿਸ ਨਾਲ ਦਸਤ ਪੰਜਾ ਲਿਆ ਨੰਨੀਆਂ ਛਾਵਾਂ ’ਤੇ ਜਦ ਡਾਂਗਾ ਰੂਪੀ ਗੜਿਆ ਦੀ ਮਾਰ ਪਈ ਤਾਂ ਉਹ ਵੀ ਰਾਣੀ ਝਾਸੀ ਦਾ ਰੂਪ ਧਾਰ ਗਈਆਂ  ਉਨਾਂ ਦੀ ਡਾਂਗ ਸੇਵਾ ਵਾਸਤੇ ਤਾਇਨਾਤ ਮਹਿਲਾਪੁਲਿਸ ਦੀ ਨਵੀਆਂ ਮੁਲਾਜ਼ਮਾਂ ਨੂੰ ਵੀ ਆਪਣਾ ਆਪ ਬਚਾਉਣ ਲਈ ਚੰਗੀ ਮੁਸ਼ਕੱਤ ਕਰਨੀ ਪਈ ਨਵੀਆਂ ਨਵੀਆਂ ਆਈਆਂ ਇਨਾਂ ਮੁਲਾਜ਼ਮਾਂ ਨੂੰ ਬੇਰੁਜ਼ਗਾਰਅਧਿਆਪਕਾਂਵਾਂ ਨੇ ਚੰਗੇ ਹੂਟੇ ਦਿੱਤੇ  


  • Share/Bookmark