ਅਮਰੀਕਾ ਨੇ ਮਹਿਸੂਦ ਤੇ ਵਲੀ ਉਰ ਰਹਿਮਾਨ ਦੇ ਸਿਰ ਰੱਖਿਆ 50-50 ਲੱਖ ਡਾਲਰ ਦਾ ਇਨਾਮ

ਵਾਸ਼ਿੰਗਟਨ, ਸਤੰਬਰ (ਏਜੰਸੀਆਂ)-ਅਮਰੀਕਾ ਨੇ ਪਾਕਿਸਤਾਨ ਦੀ ਸ਼ਹਿ ਪ੍ਰਾਪਤ ਇੰਤਹਾਪਸੰਦ ਜਥੇਬੰਦੀ ਤਹਿਰੀਕ-ਏ- ਤਾਲਿਬਾਨ ਪਾਕਿਸਤਾਨ (ਟੀ. ਟੀ. ਪੀ.) ਨੂੰ ਵਿਦੇਸ਼ੀ ਅੱਤਵਾਦੀ ਜਥੇਬੰਦੀ ਕਰਾਰ ਦਿੰਦਿਆਂ ਇਸ ਦੇ ਦੋ ਉੱਚ ਕੋਟੀ ਦੇ ਦਹਿਸ਼ਤ ਗਰਦਾਂ ਹਕੀਮਉੱਲਾ ਮਹਿਸੂਦ ਤੇ ਵਲੀ ਉਰ ਰਹਿਮਾਨ ਦੇ ਸਿਰ ੱਤੇ 50-50 ਲੱਖ ਅਮਰੀਕੀ ਡਾਲਰਾਂ ਦਾ ਇਨਾਮ ਐਲਾਨਿਆ ਹੈ। ਦੋਵਾਂ ਇੰਤਹਾਪਸੰਦਾਂ ੱਤੇ ਉਕਤ ਇਨਾਮ ਅਮਰੀਕੀ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਵੱਲੋਂ ਇਨ੍ਹਾਂ ਦੀ ਜਥੇਬੰਦੀ ਨੂੰ ਵਿਦੇਸ਼ੀ ਅੱਤਵਾਦੀ ਜਮਾਤ ਐਲਾਨਣ ਤੇ ਅਮਰੀਕੀ ਨਿਆਂ ਵਿਭਾਗ ਵੱਲੋਂ ਇਨ੍ਹਾਂ ਵਿਰੁੱਧ ਗ੍ਰਿਫ਼ਤਾਰੀ ਵਾਰੰਟ ਜਾਰੀ ਕਰਨ ਪਿੱਛੋਂ ਐਲਾਨਿਆ ਗਿਆ ਹੈ। ਅਮਰੀਕਾ ਦੇ ਸੁਰੱਖਿਆ ਅਧਿਕਾਰੀ ਰਾਬਰਟ ਹਾਰਟੰਗ ਨੇ ਇੱਕ ਵਿਸ਼ੇਸ਼ ਪੱਤਰਕਾਰ ਸੰਮੇਲਨ ੱਚ ਦੱਸਿਆ ਕਿ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਨੇ ਅਫ਼ਗਾਨਿਸਤਾਨ ਸਥਿਤ ਅਮਰੀਕੀ ਸੈਨਿਕ ਅੱਡੇ ੱਤੇ ਆਤਮਘਾਤੀ ਹਮਲਾ ਕੀਤਾ ਸੀ ਅਤੇ ਇਸੇ ਜਥੇਬੰਦੀ ਨੇ ਨਿਊਯਾਰਕ ਸ਼ਹਿਰ ਦੇ ਟਾਈਮਜ਼ ਸੁਕੇਅਰ ਵਿਖੇ ਬੰਬ ਧਮਾਕੇ ਦੀ ਸਾਜ਼ਿਸ਼ ਰਚੀ ਸੀ। ਭਾਵੇਂ ਕਿ ਸਮੇਂ ਸਿਰ ਬੰਬ ਦਾ ਪਤਾ ਲੱਗਣ ਪਿੱਛੋਂ ਇਹ ਸਾਜ਼ਿਸ਼ ਨਾਕਾਮ ਹੋ ਗਈ ਸੀ। ਇਕ ਪੱਤਰਕਾਰ ਸੰਮੇਲਨ ਤੋਂ ਬਾਅਦ ਅਮਰੀਕਾ ਦੇ ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਇਕ ਬਿਆਨ ੱਚ ਕਿਹਾ ਗਿਆ ਕਿ ਅਗਸਤ 2009 ੱਚ ਜਦੋਂ ਦਾ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਦਾ ਮੁਖੀ ਮਹਿਸੂਦ ਬਣਿਆ ਹੈ ਉਦੋਂ ਤੋਂ ਹੀ ਇਸ ਜਮਾਤ ਨੇ ਅਮਰੀਕੀ ਸੈਨਿਕਾਂ ਵਿਰੁੱਧ ਕਈ ਹਮਲੇ ਕੀਤੇ ਹਨ। ਬਿਆਨ ੱਚ ਅੱਗੇ ਕਿਹਾ ਗਿਆ ਕਿ ਉਕਤ ਦਹਿਸ਼ਤੀ ਜਮਾਤ ਨੇ 30 ਦਸੰਬਰ 2009 ੱਚ ਅਫ਼ਗਾਨਿਸਤਾਨ ਸਥਿਤ ਅਮਰੀਕੀ ਸੈਨਿਕ ਟਿਕਾਣੇ ੱਤੇ ਹਮਲਾ ਕੀਤਾ ਜਿਸ ਵਿਚ 7 ਅਮਰੀਕੀ ਮਾਰੇ ਗਏ ਸਨ। ਪਾਕਿਸਤਾਨ ਨੇ ਅਮਰੀਕਾ ਵੱਲੋਂ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਜਮਾਤ ਨੂੰ ਵਿਦੇਸ਼ੀ ਅੱਤਵਾਦੀ ਜਥੇਬੰਦੀ ਐਲਾਨਣ ਦਾ ਸਵਾਗਤ ਕੀਤਾ ਹੈ। ਪਾਕਿ ਵਿਦੇਸ਼ ਮੰਤਰਾਲੇ ਦੇ ਤਰਜਮਾਨ ਅਬਦੁੱਲ ਬਾਸਿਤ ਨੇ ਇੱਥੇ ਹਫ਼ਤਾਵਾਰੀ ਪੱਤਰਕਾਰ ਸੰਮੇਲਨ ਦੌਰਾਨ ਅਮਰੀਕੀ ਪ੍ਰਸ਼ਾਸਨ ਵੱਲੋਂ ਉਕਤ ਕਦਮ ਚੁੱਕੇ ਜਾਣ ਦਾ ਸਵਾਗਤ ਕੀਤਾ। ਸਵਾਲਾਂ ਦਾ ਜਵਾਬ ਦਿੰਦਿਆਂ ਬਾਸਿਤ ਨੇ ਕਿਹਾ ਕਿ ਅਮਰੀਕਾ ਦੇ ਇਸ ਕਦਮ ਨਾਲ ਤਾਲਿਬਾਨ ਵਿਰੁੱਧ ਅਮਰੀਕਾ ਵੱਲੋਂ ਵਿੱਢੀ ਮੁਹਿੰਮ ਨੂੰ ਹੋਰ ਬਲ ਮਿਲੇਗਾ।