This option will reset the home page of Nava Panga Online restoring closed widgets and categories.

Reset Nava Panga Online homepage

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ ਛਪਾਈ ਵਿਦੇਸ਼ਾਂ ‘ਚ ਵੀ ਕੀਤੀ ਜਾਵੇਗੀ : ਮੱਕੜ

 

ਨਿਊਯਾਰਕ ‘ਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨਾਲ ਦੁਰਵਿਹਹਾਰ ਕੀਤੇ ਜਾਣ ਦੀ ਨਿੰਦਾ ਦਾ ਮਤਾ ਪਾਸ
ਕੁਰੂਕਸ਼ੇਤਰ (ਫਤਿਹਗੜ੍ਹ ਸਾਹਿਬ),  (ਹਰਪ੍ਰੀਤ ਕੌਰ ਟਿਵਾਣਾ) : ਵਿਦੇਸ਼ਾਂ ਤੋਂ ਸੰਗਤਾਂ ਦੀ ਭਾਰੀ ਮੰਗ ਨੂੰ ਮੁੱਖ ਰੱਖਦਿਆਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਅਤੇ ਹੋਰ ਗੁਰਮਤਿ ਲਿਟਰੇਚਰ ਦੀ ਛਪਾਈ ਕਨੇਡਾ ਜਾਂ ਅਮਰੀਕਾ ਵਿਖੇ ਕੀਤੇ ਜਾਣ ਲਈ ਢੁਕਵੀਂ ਜਗ੍ਹਾ ਦਾ ਪ੍ਰਬੰਧ ਕੀਤੇ ਜਾਣ ਦਾ ਫੈਸਲਾ ਕੀਤਾ ਗਿਆ ਹੈ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਨੇ Àਨ੍ਹਾਂ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਕੁਰੂਕਸ਼ੇਤਰ (ਹਰਿਆਣਾ) ਵਿਖੇ ਹੋਈ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।
ਉਨ੍ਹਾਂ ਕਿਹਾ ਕਿ ਇਕੱਤਰਤਾ ‘ਚ ਬੀਤੇ ਦਿਨੀਂ ਨਿਊਯਾਰਕ ‘ਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਨਾਲ ਕੁਝ ਪੰਥ ਦੋਖੀਆਂ ਵਲੋਂ ਦੁਰ ਵਿਵਹਾਰ ਕੀਤੇ ਜਾਣ ਦੀ ਜ਼ੋਰਦਾਰ ਨਿੰਦਾ ਦਾ ਮਤਾ ਪਾਸ ਕਰਦਿਆਂ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਉਹ ਅਜਿਹੇ ਪੰਥ ਦੋਖੀਆਂ ਨੂੰ ਮੂੰਹ ਨਾ ਲਾਉਣ। ਉਨ੍ਹਾਂ ਦੱਸਿਆ ਕਿ ਕਸ਼ਮੀਰ ‘ਚ ਸਿੱਖਾਂ ਨੂੰ ਇਸਲਾਮ ਕਬੂਲ ਕਰਨ ਜਾਂ ਕਸ਼ਮੀਰ ਛੱਡ ਦੇਣ ਵਰਗੀਆਂ ਮਿਲ ਰਹੀਆਂ ਧਮਕੀਆਂ ਕਾਰਨ ਸਿੱਖ ਭਾਈਚਾਰੇ ‘ਚ ਪੈਦਾ ਹੋਏ ਚਿੰਤਾਜਨਕ ਹਾਲਾਤਾਂ ਨੂੰ ਮੁੱਖ ਰੱਖਦਿਆਂ ਕਸ਼ਮੀਰੀ ਸਿੱਖਾਂ ਦੇ ਵਿੱਦਿਆ ਪ੍ਰਾਪਤ ਕਰ ਰਹੇ ਬੱਚਿਆਂ ਨੂੰ ਉਚੇਰੀ ਸਿੱਖਿਆ ਲਈ ਦਾਖਲਾ ਆਦਿ ਲੈਣ
ਲਈ ਸ਼੍ਰੋਮਣੀ ਕਮੇਟੀ ਵੱਲੋਂ ਵਿੱਤੀ ਸਹਾਇਤਾ ਦਿੱਤੇ ਜਾਣ ਅਤੇ ਪਾਕਿਸਤਾਨ ‘ਚ ਆਏ ਹੜਾਂ ਤੋਂ ਪੀੜਤ ਮਨੁੱਖਤਾ ਦੀ ਸਹਾਇਤਾ ਲਈ ਰਾਹਤ ਸਮੱਗਰੀ ਭੇਜੇ ਜਾਣ ਦੀ ਪ੍ਰਵਾਨਗੀ ਦਿੱਤੀ ਹੈ। ਕੁਝ ਲੋਕਾਂ ਵੱਲੋਂ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ‘ਚ ਦਖਲ ਅੰਦਾਜ਼ੀ ਕੀਤੇ ਜਾਣ ਦੇ ਸਬੰਧੀ ਪੱਤਰਕਾਰਾਂ ਵੱਲੋਂ ਕੀਤੇ ਸਵਾਲ ਦੇ ਜਵਾਬ ‘ਚ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਜਗਤ ਦੀ ਸਿਰਮੌਰ ਧਾਰਮਿਕ ਸੰਸਥਾ ਹੈ ਅਤੇ ਇਸ ਦੇ ਪ੍ਰਬੰਧ ‘ਚ ਕਿਸੇ ਵੱਲੋਂ ਦਖਲ ਦੇਣਾ ਕਦਾਚਿਤ ਵੀ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਅੱਜ ਦੀ ਇਕੱਤਰਤਾ ‘ਚ ਪਾਸ ਕੀਤੇ ਮਤਿਆਂ ਦਾ ਵੇਰਵਾ ਦਿੰਦਿਆਂ ਉਨ੍ਹਾਂ ਦੱਸਿਆ ਕਿ ਸ੍ਰੀ ਦਰਬਾਰ ਸਾਹਿਬ ਤਰਨ ਤਾਰਨ ਵਿਖੇ 320 ਕੇ.ਵੀ. ਦਾ ਜਨਰੇਟਰ ਖਰੀਦ ਕੀਤੇ ਜਾਣ, ਗੁਰਦੁਆਰਾ ਬੀੜ ਸਾਹਿਬ ਠੱਠਾ ਵਿਖੇ ਡਿਜ਼ੀਟਲ ਇਲੈਕਟ੍ਰੀਸਿਟੀ ਪੈਨਲ ਤਿਆਰ ਕਰਨ, ਕੇਂਦਰੀ ਸਿੱਖ ਅਜਾਇਬ ਘਰ ਵਿਖੇ ਸੁਸ਼ੋਭਿਤ ਕੁਝ ਤਸਵੀਰਾਂ ਨੂੰ ਤੁਰੰਤ ਠੀਕ ਕੀਤੇ ਜਾਣ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਾਲ ਲਗਦੇ ਅਖੰਡ ਪਾਠਾਂ ਵਾਲੇ ਕਮਰਿਆਂ ਦੀ ਰੈਨੋਵੇਸ਼ਨ ਕਰਾਏ ਜਾਣ, ਗੁਰਦਆਰਾ ਬਾਬਾ ਗਾਂਧਾ ਸਿੰਘ ਜੀ ਬਰਨਾਲਾ ਦੀ ਮਲਕੀਅਤੀ ਜ਼ਮੀਨ ਸਬੰਧੀ ਹੋਈਆਂ ਬੇਨਿਯਮੀਆਂ ਦੀ ਨਿੰਦਾ ਅਤੇ ਇਸ ਸਬੰਧੀ ਕੀਤੀ ਪੜਤਾਲ ਦੀ ਰਿਪੋਰਟ ਪ੍ਰਵਾਨ ਕਰਦਿਆਂ ਵਧੇਰੇ ਜਾਂਚ ਲਈ ਹਾਈਪਾਵਰ ਕਮੇਟੀ ਗਠਿਤ, ਅੰਮ੍ਰਿਤਸਰ ‘ਚ ਗਲੀ ਛੱਤ ਵਾਲੀ ਵਿਖੇ ਨਵੇਂ ਸਟਾਫ ਕੁਆਰਟਰ ਬਨਾਉਣ ਪੁਰ ਹੋਣ ਵਾਲੇ ਖਰਚਾਂ ਦੀ ਪ੍ਰਵਾਨਗੀ ਤੋਂ ਇਲਾਵਾ, ਬਾਬਾ ਬੁੱਢਾ ਜੀ ਰਮਦਾਸ ਵਿਖੇ ਸਲਾਨਾ ਜੋੜ ਮੇਲੇ ਸਮੇਂ ਸਿੱਖ ਬੱਚਿਆਂ ਦਾ ਟੂਰਨਾਮੈਂਟ ਕਰਾਇਆ ਜਾਵੇਗਾ, ਗੁਰਦੁਆਰਾ ਸਰਕੜਾ ਫਾਰਮ ਲਈ 50-50 ਕਿਲੋਵਾਟ ਦੇ ਤਿੰਨ ਜਰਨੇਟਰ, ਗੁਰਦੁਆਰਾ ਤੇਜਾ ਕਲਾਂ ਤੇ ਗੁਰਦੁਆਰਾ ਭਦੌੜ ਲਈ ਨਵੇਂ ਟਰੈਕਟਰ ਖਰੀਦ ਕਰਨ ਲਈ ਪ੍ਰਵਾਨਗੀ ਅਤੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਪ੍ਰਬੰਧ ‘ਤੇ ਨਜ਼ਰ ਰੱਖਣ ਲਈ ਲਗਾਏ ਜਾ ਰਹੇ ਸੀ.ਸੀ.ਟੀ.ਵੀ ਕੈਮਰਿਆਂ ਪੁਰ ਬਜ਼ਟ ‘ਚ ਰੱਖੀ ਰਕਮ ਤੋਂ ਵੱਧ ਹੋਣ ਵਾਲੇ 50 ਲੱਖ ਰੁਪਏ ਦੇ ਖਰਚਿਆਂ ਨੂੰ ਜਨਰਲ ਹਾਊਸ ਦੀ ਪ੍ਰਵਾਨਗੀ ਦੀ ਆਸਪੁਰ ਪ੍ਰਵਾਨਗੀ, ਸ਼੍ਰੋਮਣੀ ਕਮੇਟੀ ਦੇ ਸਕੱਤਰ, ਐਡੀ: ਸਕੱਤਰ ਤੇ ਮੀਤ ਸਕੱਤਰਾਂ ਦੇ ਰੁਟੀਨ ਦੇ ਕਾਰਜਾਂ ਲਈ ਖਰਚਿਆਂ ਦੇ ਅਧਿਕਾਰਾਂ ‘ਚ ਵਾਧਾ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਸ. ਕਾਬਲ ਸਿੰਘ ਠੀਂਡਾ ਤੇ ਸ਼ਹੀਦ ਬਾਬਾ ਜੈ ਸਿੰਘ ਖਲਕੋਟ ਦੇ ਚਿੱਤਰ ਕੇਂਦਰੀ ਸਿੱਖ ਅਜਾਇਬਘਰ ਵਿਖੇ ਲਗਾਉਣ ਵਰਗੇ ਅਹਿਮ ਫੈਸਲੇ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਅੱਜ ਦੀ ਇਕੱਤਰਤਾ ‘ਚ ਸੈਕਸ਼ਨ 85 ਦੀਆਂ 228, ਸੈਕਸ਼ਨ 87 ਦੀਆਂ 60 ਅਤੇ ਟ੍ਰਸਟ ਵਿਭਾਗ ਦੀਆਂ 72 ਮੱਦਾਂ ਤੋਂ ਇਲਾਵਾ ਹੋਰ ਕਈ ਫੁੱਟਕਲ ਮੱਦਾਂ ਵੀ ਵਿਚਾਰੀਆਂ ਗਈਆਂ ਅਤੇ ਪ੍ਰਵਾਨਗੀ ਦੀ ਆਸ ਪੁਰ ਕੀਤੇ ਕਾਰਜਾਂ ਦੀ ਪੁਸ਼ਟੀ ਕੀਤੀ ਗਈ। ਅੱਜ ਦੀ ਇਕੱਤਰਤਾ ‘ਚ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸ. ਰਘੂਜੀਤ ਸਿੰਘ ਕਰਨਾਲ, ਜੂਨੀਅਰ ਮੀਤ ਪ੍ਰਧਾਨ ਸ. ਕੇਵਲ ਸਿੰਘ ਬਾਦਲ, ਜਨਰਲ ਸਕੱਤਰ ਸ. ਸੁਖਦੇਵ ਸਿੰਘ ਭੌਰ, ਅੰਤ੍ਰਿੰਗ ਮੈਂਬਰਾਨ ਸ. ਦਿਆਲ ਸਿੰਘ ਕੋਲਿਆਂਵਾਲੀ, ਸ. ਰਾਜਿੰਦਰ ਸਿੰਘ ਮਹਿਤਾ, ਸੰਤ ਟੇਕ ਸਿੰਘ ਧਨੌਲਾ, ਸ. ਮੋਹਨ ਸਿੰਘ ਬੰਗੀ, ਸ. ਗੁਰਬਚਨ ਸਿੰਘ ਕਰਮੂੰਵਾਲਾ, ਸ. ਨਿਰਮੈਲ ਸਿੰਘ ਜੌਲਾ ਕਲਾਂ, ਬੀਬੀ ਰਵਿੰਦਰ ਕੌਰ, ਸ. ਸੁਰਜੀਤ ਸਿੰਘ ਗੜ੍ਹੀ, ਸ. ਕਰਨੈਲ ਸਿੰਘ ਪੰਜੋਲੀ, ਬੀਬੀ ਭਜਨ ਕੌਰ ਡੋਗਰਾਂਵਾਲਾ, ਸਕੱਤਰ ਸ. ਦਲਮੇਘ ਸਿੰਘ ਖੱਟੜਾ, ਡਾਇਰੈਕਟਰ ਐਜ਼ੂਕੇਸ਼ਨ ਡਾ: ਗੁਰਮੋਹਨ ਸਿੰਘ (ਵਾਲੀਆ) ਐਡੀ: ਸਕੱਤਰ ਸ. ਤਰਲੋਚਨ ਸਿੰਘ, ਮੀਤ ਸਕੱਤਰ ਸ. ਮਨਜੀਤ ਸਿੰਘ ਤੇ ਸ. ਬਲਬੀਰ ਸਿੰਘ, ਪਬਲੀਸਿਟੀ ਵਿਭਾਗ ਦੇ ਇੰਚਾਰਜ ਸ. ਰਾਮ ਸਿੰਘ, ਸ. ਪ੍ਰਮਜੀਤ ਸਿੰਘ ਸਰੋਆ, ਸੈਕਸ਼ਨ 85 ਦੇ ਇੰਚਾਰਜ ਸ. ਸੁਖਦੇਵ ਸਿੰਘ ਭੂਰਾ, ਅਮਲਾ ਵਿਭਾਗ ਦੇ ਇੰਚਾਰਜ ਸ. ਗੁਰਦਿਤ ਸਿੰਘ, ਟ੍ਰਸਟ ਵਿਭਾਗ ਦੇ ਇੰਚਾਰਜ ਸ. ਸੁਖਬੀਰ ਸਿੰਘ ਮੂਲੇਚੱਕ, ਸੁਪਰਵਾਈਜ਼ਰ ਸ. ਸੁਖਬੀਰ ਸਿੰਘ, ਸ. ਗੁਰਿੰਦਰਪਾਲ ਸਿੰਘ ਠਰੂ, ਸ. ਕਰਮਬੀਰ ਸਿੰਘ ਤੇ ਸ. ਗੁਰਚਰਨ ਸਿੰਘ, ਜੇ.ਈ. ਸ. ਮਨਪ੍ਰੀਤ ਸਿੰਘ, ਸਹਾਇਕ ਸੁਪਰਵਾਈਜ਼ਰ ਸ. ਪ੍ਰਮਦੀਪ ਸਿੰਘ ਖੱਟੜਾ ਤੇ ਸ. ਹਰਜਿੰਦਰ ਸਿੰਘ ਆਦਿ ਮੌਜੂਦ ਸਨ

 

  • Share/Bookmark