ਕਸ਼ਮੀਰੀ ਭਾਰਤ ਤੋਂ ਵੱਖ ਨਹੀਂ ਹੋਣਾ ਚਾਹੁੰਦੇ : ਅਬਦੁੱਲਾ
ਨਵੀਂ ਦਿੱਲੀ, ਲੋਕ ਸਭਾ ’ਚ ਕਸ਼ਮੀਰ ਦੇ ਮਸਲੇ ’ਤੇ ਬਹਿਸ ਵਿਚ ਹਿੱਸਾ ਲੈਂਦਿਆਂ ਭਾਰਤ ਦੇ ਸ਼ਾਸਨ ਵਾਲੇ ਕਸ਼ਮੀਰ ਦੇ ਸਾਬਕਾ ਮੁੱਖਮੰਤਰੀ ਫਾਰੂਕ ਅਬਦੁੱਲਾ ਨੇ ਕਿਹਾ ਹੈ ਕਿ ਕਸ਼ਮੀਰੀ ਭਾਰਤ ਤੋਂ ਵੱਖ ਨਹੀਂ ਹੋਣਾ ਚਾਹੁੰਦੇ। ਅਬਦੁੱਲਾ ਨੇ ਕਿਹਾ ਕਿ ਅਸੀਂ ਭਾਰਤ ਤੋਂ ਵੱਖ ਨਹੀਂ ਹੋਣਾ ਚਾਹੁੰਦੇ, ਜੋਅਜਿਹਾ ਚਾਹੁੰਦੇ ਹਨ ਉਹ ਨਹੀਂ ਜਾਣਦੇ ਕਿ ਦੂਜੇ ਪਾਸੇ ਕੀ ਹੈ। ਉਨ੍ਹਾਂ ਨੂੰ ਲਗਦਾ ਹੈ ਕਿ ਦੂਜੇ ਪਾਸੇ ਸਭ ਠੀਕ ਠਾਕ ਹੈ। ਉਨ੍ਹਾਂ ਕਿਹਾ ਕਿ ਕਸ਼ਮੀਰ ਦੇ ਲੋਕਾਂ ਦਾ ਦਿਲਅਤੇ ਦਿਮਾਗ ਜਿੱਤਣ ਲਈ ਸਾਨੂੰ ਆਪਣੇ ਦਿਲ ਖੋਲ੍ਹਣੇ ਪੈਣਗੇ। ਅਬਦੁੱਲਾ ਨੇ ਕਿਹਾ ਕਿ ਅਸੀਂ ਭਾਰਤ ਦੇ ਅੰਦਰ ਹੀ ਕਸ਼ਮੀਰ ਸਮੱਸਿਆ ਦਾ ਹੱਲ ਚਾਹੁੰਦੇ ਹਾਂ।ਉਨ੍ਹਾਂ ਕਿਹਾ ਕਿ ਜੇਕਰ ਕੋਈ ਇਹ ਸੋਚਦਾ ਹੈ ਕਿ ਧਾਰਾ 370 ਦੇ ਹਟਣ ਨਾਲ ਭਾਰਤ ਦੀ ਬਿਹਤਰੀ ਹੋਵੇਗੀ ਤਾਂ ਇਹ ਉਨ੍ਹਾਂ ਦੀ ਗਲਤ ਸੋਚ ਹੈ।