ਕਬਰ ਵਿੱਚ ਲੱਤਾਂ ਰੱਖੀ ਬੈਠਾ ਬਾਬਾ ਬੋਲਿਆ
ਅੰਕਾਰਾ, ਤੁਰਕੀ ਦੇ ਸ਼ਹਿਰ ਕਾਂਕਿਰੀ ਦੇ ਇੱਕ 96 ਸਾਲਾ ਵਿਅਕਤੀ ਨੇ ਸੰਵਿਧਾਨਿਕ ਸੁਧਾਰਾਂ ਲਈ ਵੋਟ ਮੰਗ ਰਹੇ ਇੱਕ ਨੇਤਾ ਨੂੰ ਵੋਟ ਦੇ ਬਦਲੇ ਬੀਵੀ ਦੀ ਮੰਗ ਰੱਖ ਦਿੱਤੀ।
ਓਮਾਰ ਸੋਸਿਆਲ ਨੇ ਜਸਟਿਸ ਐਂਡ ਡਿਵੈਲਪਮੈਂਟ ਪਾਰਟੀ ਦੇ ਪ੍ਰਤੀਨਿਥ ਅਤੇ ਐਮ ਪੀ ਸੁਆਤ ਕਿਨੀਕ ਗੋਲਗਲੂ ਨੂੰ ਕਿਹਾ ਕਿ 12 ਸਤੰਬਰ ਨੂੰ ਹੋਣ ਵਾਲੀ ਵੋਟਿੰਗ ਵਿੱਚ ਉਹ ਉਸ ਦੇ ਹੱਕ ਵਿੱਚ ਵੋਟ ਪਾਏਗਾ, ਪਰ ਇਸ ਦੇ ਬਦਲੇ ਵਿੱਚ ਉਸ ਨੂੰ ਆਪਣੇ ਵੋਟਰ ਲਈ ਬੀਵੀ ਲੱਭਣੀ ਪਵੇਗੀ। ਸੁਆਤ ਸੈਂਟਰਲ ਐਨਾਟੋਲੀਆ ਵਿੱਚ ਚੋਣ ਪ੍ਰਚਾਰ ਕਰ ਰਹੇ ਸਨ। ਓਮਾਰ ਨੇ ਉਸ ਨੂੰ ਮਿਲ ਕੇ ਕਿਹਾ, ‘ਇਸ ਉਮਰ ਵਿੱਚ ਮੈਂ ਇਕੱਲਾ ਨਹੀਂ ਰਹਿ ਸਕਦਾ। ਮੇਰੀ ਮਦਦ ਲਈ ਵੀ ਕੋਈ ਵਿਅਕਤੀ ਮੇਰੇ ਨਾਲ ਨਹੀਂ ਹੈ। ਮੈਂ ਤੁਹਾਡੀ ਮੰਗ ਸਵੀਕਾਰ ਕਰ ਲਵਾਂਗਾ, ਇਹ ਮੇਰੀ ਸ਼ਰਤ ਹੈ।’