This option will reset the home page of Nava Panga Online restoring closed widgets and categories.

Reset Nava Panga Online homepage

ਬੱਬਰ ਖਾਲਸਾ ਦਾ ਹਰਮਿੰਦਰ ਲੁਧਿਆਣਾ ਪੁਲਿਸ ਹਵਾਲੇ

 

ਤਿੰਨ ਸਾਥੀਆਂ ਨੂੰ 11 ਅਗਸਤ ਤੱਕ ਜੇਲ੍ਹ ਭੇਜਿਆ
ਖੰਨਾ ,  (ਜੇ. ਐਸ. ਰਿਆੜ) : ਪੁਲਿਸ ਜ਼ਿਲ੍ਹਾ ਖੰਨਾ ਦੇ ਵੱਲੋਂ 16 ਜੁਲਾਈ ਨੂੰ ਲੁਧਿਆਣਾ ਦੇ ਸ਼ਿੰਗਾਰ ਸਿਨੇਮਾ ਬੰਬ ਕਾਂਡ ਦੇ ਮੁੱਖ ਦੋਸ਼ੀ ਹਰਮਿੰਦਰ ਸਿੰਘ ਨੂੰ ਉਸ ਦੇ ਤਿੰਨ ਹੋਰ ਸਾਥੀਆਂ ਸਮੇਤ ਗ਼੍ਰਿਫਤਾਰ ਕਰਨ ‘ਤੇ ਪੰਜਾਬ ਪੁਲਿਸ ਨੇ ਇਸ ਘਟਨਾ ਦੇ ਲਈ ਜ਼ਿੰਮੇਵਾਰ ਦਹਿਸ਼ਤਗਰਦਾਂ ਨੂੰ ਕਾਬੂ ਕੀਤਾ ਸੀ ਅਤੇ ਅੱਜ ਇਹਨਾਂ ਚਾਰੇ ਹੀ ਦੋਸ਼ੀਆਂ ਜਿਹਨਾਂ ਵਿੱਚ ਹਰਮਿੰਦਰ ਸਿੰਘ, ਗੁਰਜੰਟ ਸਿੰਘ , ਮਨਜਿੰਦਰ ਸਿੰਘ ਅਤੇ ਜਸਵਿੰਦਰ ਸਿੰਘ ਨੂੰ ਭਾਰੀ ਸੁਰੱਖਿਆ ਪ੍ਰਬੰਧਾਂ ਵਿੱਚ ਖੰਨਾ ਦੇ ਮਾਨਯੋਗ ਜੱਜ ਸ਼੍ਰੀ ਬੀ. ਕੇ. ਸ਼ਰਮਾ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਜਿੱਥੇ ਖੰਨਾ ਪੁਲਿਸ ਵੱਲੋਂ ਐਸ ਐਚ ਓ ਸਿਟੀ ਪਰਮਿੰਦਰ ਸਿੰਘ ਬਾਠ ਅਤੇ ਡੀ ਐਸ ਪੀ ਸ੍ਰੀ ਰਤਨ ਸਿੰਘ ਬਰਾੜ ਪੇਸ਼ ਹੋਏ ਅਤੇ ਦੋਸ਼ੀਆਂ ਦੇ ਕੋਲੋਂ ਉਹਨਾਂ ਦੇ ਬੈਂਕ ਖਾਤਿਆਂ ਦੀ ਛਾਣਬੀਣ ਕਰਨ ਅਤੇ ਦੋਸ਼ੀਆਂ ਦੇ ਈ ਮੇਲ ਆਈਡੀ ਦੇ ਪਾਸਵਰਡ ਦੀ ਜਾਣਕਾਰੀ ਲੈਣ ਦੇ ਲਈ ਸਰਕਾਰੀ ਵਕੀਲ ਸ਼੍ਰੀ ਧੀਰ ਨੇ ਹੋਰ ਰਿਮਾਂਡ ਦੇਣ ਦੀ ਮੰਗ ਕੀਤੀ। ਇਸੇ ਦੌਰਾਨ ਪੁਲਿਸ ਜ਼ਿਲ੍ਹਾ ਲੁਧਿਆਣਾ ਦੇ ਅਧੀਨ ਪੈਂਦੇ ਥਾਣਾ ਡਵੀਜ਼ਨ ਨੰਬਰ 6 ਦੇ ਐਸ. ਐਚ. ਓ. ਸ੍ਰੀ ਰਾਜ ਕੁਮਾਰ ਨੇ ਬੱਬਰ ਖਾਲਸਾ ਦੇ ਹਰਮਿੰਦਰ ਸਿੰਘ ਨੂੰ ਜੋ ਕਿ ਸ਼ਿੰਗਾਰ ਸਿਨੇਮਾ ਬੰਬ ਕਾਂਡ ਦਾ ਮੁੱਖ ਦੋਸ਼ੀ ਹੈ ਨੂੰ ਟਰਾਂਜ਼ਿਟ ਰਿਮਾਂਡ ‘ਤੇ ਲੈ ਜਾਣ ਦੀ ਮੰਗ ਕੀਤੀ ਜੋ ਕਿ ਪਿਛਲੇ ਕਾਫ਼ੀ ਸਮੇਂ ਤੋਂ ਉਹਨਾਂ ਨੂੰ ਮੁਕੱਦਮਾ ਨੰਬਰ 238/14-01-2007 ਦੇ ਅਧੀਨ ਉਹਨਾਂ ਨੂੰ ਲੋੜੀਂਦਾ ਸੀ। ਜਿਸ ‘ਤੇ ਸ਼ਿੰਗਾਰ ਬੰਬ ਕਾਂਡ ਨੂੰ ਅੰਜ਼ਾਮ ਦੇਣ ਦਾ ਦੋਸ਼ ਹੈ। ਜਿਸ ‘ਤੇ ਮਾਨਯੋਗ ਜੱਜ ਸਾਹਿਬ ਨੇ ਹਰਮਿੰਦਰ ਸਿੰਘ ਨੂੰ ਲੁਧਿਆਣਾ ਪੁਲਿਸ ਹਵਾਲੇ ਕਰਨ ਅਤੇ ਉਸ ਦੇ ਬਾਕੀ ਦੇ ਤਿੰਨ ਸਾਥੀਆਂ ਗੁਰਜੰਟ ਸਿੰਘ, ਮਨਜਿੰਦਰ ਸਿੰਘ, ਜਸਵਿੰਦਰ ਸਿੰਘ ਨੂੰ 11 ਅਗਸਤ ਤੱਕ ਜ਼ੁਡੀਸ਼ੀਅਲ ਹਿਰਾਸਤ ਵਿੱਚ ਭੇਜਣ ਦੇ ਆਦੇਸ਼ ਜਾਰੀ ਕੀਤੇ। ਇੱਥੇ ਇਹ ਜ਼ਿਕਰਯੋਗ ਹੈ ਕਿ ਪੁਲਿਸ ਜ਼ਿਲ੍ਹਾ ਖੰਨਾ ਦੇ ਐਸ. ਐਸ. ਪੀ. ਸ੍ਰੀ ਸੁਖਮਿੰਦਰ ਸਿੰਘ ਮਾਨ ਨੇ 18 ਜੁਲਾਈ ਨੂੰ ਇੱਕ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਸੀ ਕਿ ਅੰਬਾਲਾ, ਪਟਿਆਲਾ ਅਤੇ ਲੁਧਿਆਣਾ ਬੰਬ ਧਮਾਕਿਆਂ ਦੇ ਮੁੱਖ ਦੋਸ਼ੀ ਹਰਮਿੰਦਰ ਸਿੰਘ ਅਤੇ ਉਸ ਦੇ ਤਿੰਨ ਸਾਥੀਆਂ ਨੂੰ ਤਿੰਨ ਕਿਲੋ 100 ਗ਼੍ਰਾਮ ਆਰ. ਡੀ. ਐਕਸ. , ਚਾਰ ਡੈਟੋਨੇਟਰ , ਚਾਰ ਟਾਈਮਰ, ਇੱਕ ਏ. ਕੇ. 47 ਅਤੇ ਪੰਜਾਹ ਜਿੰਦਾ ਕਾਰਤੂਸ, ਇੱਕ ਪਿਸਤੌਲ ਅਤੇ 68 ਜ਼ਿੰਦਾ ਕਾਰਤੂਸ, 2322 ਅਮਰੀਕੀ ਡਾਲਰ ਅਤੇ ਜ਼ਾਅਲੀ ਵੋਟਰ ਕਾਰਡ ਬਰਾਮਦ ਕੀਤਾ ਸੀ।

 

 

  • Share/Bookmark