This option will reset the home page of Nava Panga Online restoring closed widgets and categories.

Reset Nava Panga Online homepage

ਕਾਮਾਗਾਟਾਮਾਰੂ ਨਾਲ ਸਬੰਧਤ ਯੋਧਿਆਂ ਬਾਰੇ ਸਹੀ ਤੱਥ ਪ੍ਰਾਪਤ ਕਰਨ ਲਈ ਕਮੇਟੀ ਦਾ ਗਠਨ

ਚੰਡੀਗੜ੍ਹ,( ਭੂਪਿਦਰ ਸਿਧੂ) ਕਾਮਾਗਾਟਾਮਾਰੂ ਨਾਲ ਸਬੰਧਤ ਯੋਧਿਆਂ ਅਤੇ ਪਰਿਵਾਰਾਂ ਬਾਰੇ ਸਹੀ ਤੱਥ ਪ੍ਰਾਪਤ ਕਰਨ ਲਈ ਉਘੇ ਇਤਿਹਾਸਕਾਰ ਪ੍ਰੋ. ਮਲਵਿੰਦਰ ਸਿੰਘ ਵੜੈਚ ਦੀ ਅਗਵਾਈ ਵਿਚ ਇਕ ਸੱਤ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ। ਸਥਾਨਕ ਆਰਟ ਕੌਂਸਲ ਵਿਖੇ ਸੈਰ ਸਪਾਟਾ, ਸਭਿਆਚਾਰ ਅਤੇ ਜੇਲ੍ਹਾਂ ਬਾਰੇ ਕੈਬਨਿਟ ਮੰਤਰੀ ਸ. ਹੀਰਾ ਸਿੰਘ ਗਾਬੜੀਆਂ ਦੀ ਪ੍ਰਧਾਨਗੀ ਹੇਠ ਹੋਈ ਕਾਮਾਗਾਟਾਮਾਰੂ ਯਾਦਗਾਰੀ ਕਮੇਟੀ ਦੀ ਮੀਟਿੰਗ ਦੌਰਾਨ ਸ. ਗਾਬੜੀਆਂ ਨੇ ਕਿਹਾ ਕਿ ਇਸ ਕਮੇਟੀ ਦਾ ਮੁੱਖ ਮਕਸਦ ਕਾਮਾਗਾਟਾਮਾਰੂ ਨਾਲ ਸਬੰਧਤ ਯੋਧਿਆਂ ਦੇ ਨਾਵਾਂ ਦੀ ਸਹੀ ਸੂਚੀ ਤਿਆਰ ਕਰਨਾ ਹੈ ਤਾਂ ਜੋ ਤੱਥਾਂ ਦੇ ਅਧਾਰ ‘ਤੇ ਇਹ ਸੂਚਨਾ ਇੰਡੀਅਨ ਕੌਂਸਲ ਆਫ ਹਿਸਟੋਰੀਕਲ ਰਿਸਰਚ ਨੂੰ ਮੁਹੱਈਆ ਕਰਵਾਈ ਜਾ ਸਕੇ ਅਤੇ ਇਹਨਾਂ ਦੇ ਨਾਂ ਪੁਖਤਾ ਇਤਿਹਾਸ ਵਿਚ ਸ਼ਾਮਲ ਹੋ ਸਕਣ। ਇਸ ਕਮੇਟੀ ਵਲੋਂ ਕਾਮਾਗਾਟਾਮਾਰੂ ਬਾਰੇ ਅੱਜ ਤੱਕ ਲਿਖੀ ਗਈ ਸਾਰੀ ਸਮੱਗਰੀ ਨੂੰ ਵੀ ਘੋਖਿਆ ਜਾਵੇਗਾ ਅਤੇ ਸਹੀ ਜਾਣਕਾਰੀ ਜਨਤਕ ਕੀਤੀ ਜਾਵੇਗੀ। ਪ੍ਰੋ. ਵੜੈਚ ਤੋ ਇਲਾਵਾ ਕਮੇਟੀ ਦੇ ਹੋਰਨਾਂ ਮੈਂਬਰਾਂ ਵਿਚ ਡਾ. ਬਲਵਿੰਦਰ ਸਿੰਘ ਜੌੜਾ ਸਿੰਘਾਂ, ਡਾ. ਬਲਵੰਤ ਸਿੰਘ ਢਿੱਲੋਂ ਗੁਰੂ ਨਾਨਕ ਦੇਵ ਯੂਨਿਵਰਸਿਟੀ, ਸ ਗੁਰਦੇਵ ਸਿੰਘ ਸਿੱਧੁ, ਸ ਇੰਦਰਜੀਤ ਸਿੰਘ ਸੰਧੂ, ਸ ਹਰਵਿੰਦਰ ਸਿੰਘ ਖਾਲਸਾ ਵਾਈਸ ਚੇਅਰਮੈਨ ਪੰਜਾਬ ਕਲਾ ਪ੍ਰੀਸ਼ਦ ਅਤੇ ਸ. ਅਮਰਜੀਤ ਸਿੰਘ ਢੁਡੀਕੇ ਸ਼ਾਮਲ ਹਨ। ਕਾਮਾਗਾਟਾਮਾਰੂ ਯਾਦਗਾਰ ਕਮੇਟੀ ਦੇ ਮੈਂਬਰ ਸਕੱਤਰ ਸ. ਗੁਰਦੇਵ ਸਿੰਘ ਉਹਨਾਂ ਨਾਲ ਤਾਲਮੇਲ ਰੱਖਣਗੇ। ਸ. ਗਾਬੜੀਆ ਨੇ ਅੱਗੇ ਕਿਹਾ ਕਿ ਉਨ੍ਹਾਂ ਦਾ ਉਦੇਸ਼ ਦੇਸ਼ ਦੇ ਆਜ਼ਾਦੀ ਸੰਘਰਸ਼ ਨਾਲ ਸਬੰਧਤ ਇਸ ਮਹਾਨ ਘਟਨਾ ਨੂੰ ਉਜਾਗਰ ਕਰਨਾ ਅਤੇ ਇਨ੍ਹਾਂ ਯੋਧਿਆਂ ਦੇ ਵਾਰਸਾਂ ਨੂੰ ਆਜ਼ਾਦੀ ਘੁਲਾਟੀਆਂ ਵਾਲੀਆਂ ਸੁਵਿਧਾਵਾਂ ਮੁਹੱਈਆ ਕਰਾਉਣਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਆਜ਼ਾਦੀ ਸੰਘਰਸ਼ ਦੌਰਾਨ ਵਾਪਰੀ ਇਸ ਮਹੱਤਵਪੂਰਨ ਘਟਨਾ ਬਾਰੇ ਬਹੁਤ ਘੱਟ ਅੰਕੜੇ ਪ੍ਰਾਪਤ ਹਨ ਅਤੇ ਇਸ ਕਮੇਟੀ ਵੱਲਂੋ ਇਸ ਦਿਸ਼ਾ ਵੱਲ ਕਾਰਜ ਕੀਤਾ ਜਾ ਰਿਹਾ ਹੈ। ਵਰਨਣਯੋਗ ਹੈ ਕਿ ਕਾਮਾਗਾਟਾ ਮਾਰੂ ਦੀ ਸਹੀ ਖੋਜ ਕਰਕੇ ਇਸ ਦੇ ਤੱਥਾਂ ਨੂੰ ਜਨਤਕ ਕਰਨ ਲਈ ਇਸ ਸਾਲ ਜੂਨ ਵਿਚ ਸ. ਗਾਬੜੀਆ ਦੀ ਪ੍ਰਧਾਨਗੀ ਹੇਠ 11 ਮੈਂਬਰੀ ਕਾਮਾਗਾਟਾ ਮਾਰੂ ਯਾਦਗਾਰੀ ਕਮੇਟੀ ਦਾ ਗਠਨ ਕੀਤਾ ਗਿਆ ਸੀ। ਇਸ ਵੱਲਂ ੋਕਾਮਾਗਾਟਾਮਾਰੂ ਬਾਰੇ ਹੇਠਲੇ ਪੱਧਰ ‘ਤੇ ਸਹੀ ਜਾਣਕਾਰੀ ਮੁਹੱਈਆ ਕਰਾਈ ਜਾਵੇਗੀ। ਇਸ ਮੌਕੇ ਸ. ਗਾਬੜੀਆਂ ਨੇ ਇਤਿਹਾਸਕਾਰਾਂ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਜੇ ਕਿਸੇ ਕੋਲ ਕਾਮਾਗਾਟਾ ਮਾਰੂ ਨਾਲ ਸਬੰਧਤ ਕੋਈ ਤੱਥ ਹੋਣ ਤਾਂ ਉਹ ਪ੍ਰੋ. ਵੜੈਚ ਨਾਲ ਸੰਪਰਕ ਕਰਨ। ਇਸ ਮੌਕੇ ਪਛੜੀਆਂ ਸ਼੍ਰੇਣੀਆਂ ਕਮਿਸ਼ਨ ਦੇ ਚੇਅਰਮੈਨ ਪ੍ਰੋ ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਕਾਮਾਗਾਟਾ ਮਾਰੂ ਬਾਰੇ ਵੱਖ-ਵੱਖ ਵਿਦਿਅਕ ਅਦਾਰਿਆ ਵਿਚ ਸੈਮੀਨਾਰ ਕਰਵਾਏ ਜਾਣਗੇ ਤਾਂ ਜੋ ਇਸ ਬਾਰੇ ਹੋਰ ਤੱਥ ਸਾਹਮਣੇ ਆ ਸਕਣ। ਮੀਟਿੰਗ ਦੌਰਾਨ ਕਾਮਾਗਾਟਾ ਮਾਰੂ ਬਾਰੇ ਤੱਥਾਂ ਅਥਾਰਤ ਸਾਹਿਤ ਪ੍ਰਕਾਸ਼ਿਤ ਕਰਨ ਬਾਰੇ ਵੀ ਵਿਚਾਰ ਵਟਾਂਦਰਾ ਵੀ ਕੀਤਾ ਗਿਆ। ਹੇਠਲ ਪੱਧਰ ਤੱਕ ਨਾਟਕਾਂ, ਢਾਡੀ ਜੱਥਿਆਂ, ਕਵੀਸ਼ਰਾਂ ਅਤੇ ਭਾਸ਼ਣ ਮੁਕਾਬਲਿਆਂ ਰਾਹੀਂ ਲੋਕਾਂ ਨੂੰ ਇਸ ਬਾਰੇ ਜਾਗਰੂਕ ਕਰਨ ਬਾਰੇ ਵੀ ਕਈ ਮੈਂਬਰਾਂ ਨੇ ਸੁਝਾਅ ਦਿੱਤੇ। ਸਕੂਲਾਂ ਕਾਲਜਾਂ ਦੇ ਪਾਠਕ੍ਰਮ ਵਿਚ ਕਾਮਾਗਾਟਾਮਾਰੂ ਬਾਰੇ ਸਮੱਗਰੀ ਸ਼ਾਮਲ ਕਰਨ, ਇਕ ਕੌਮੀ ਯਾਦਗਾਰ ਉਸਾਰਨ ਅਤੇ ਇਹਨਾ ਯੋਧਿਆਂ ਦੇ ਨਾਵਾਂ ‘ਤੇ ਸਕੂਲਾਂ ਹਸਪਤਾਲਾਂ ਆਦਿ ਦੇ ਨਾਂ ਰੱਖਣ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ।

  • Share/Bookmark