This option will reset the home page of Nava Panga Online restoring closed widgets and categories.

Reset Nava Panga Online homepage

ਵਿਵਾਦਗ੍ਰਸਤ ਕਿਤਾਬ ‘ਗਿਆਨ ਸਰੋਵਰ’ ਵਿਰੁੱਧ ਹਰਕਤ ‘ਚ ਆਈ ਸਰਕਾਰ

 

ਕਿਤਾਬ ਦੀ ਛਾਣਬੀਣ ਲਈ ਤਿੰਨ ਮੈਂਬਰੀ ਕਮੇਟੀ ਦਾ ਗਠਨ
ਚੰਡੀਗੜ੍ਹ,  (ਦਵਿੰਰਦ ਸਿੰਘ ਕੋਹਲੀ): ਸਿੱਖ ਧਰਮ ਪ੍ਰਤੀ ਊਲ ਜਲੂਲ ਜਾਣਕਾਰੀ ਦੇਣ ਵਾਲੀ ਵਿਵਾਦਗ੍ਰਸਤ ਕਿਤਾਬ ‘ਗਿਆਨ ਸਰੋਵਰ’ ਵਿਰੁੱਧ ਪੰਜਾਬ ਸਰਕਾਰ ਹਰਕਤ ਵਿਚ ਆ ਗਈ ਹੈ। ਪੰਜਾਬ ਸਰਕਾਰ ਨੇ ਇਸ ਕਿਤਾਬ ਵਿਚ ਸਿੱਖ ਧਰਮ ਵਿਰੁੱਧ ਦਿੱਤੀ ਜਾਣਕਾਰੀ ਦੀ ਛਾਣਬੀਣ ਲਈ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ। ਇਹ ਜਾਣਕਾਰੀ ਪੰਜਾਬ ਦੀ ਸਿੱਖਿਆ ਮੰਤਰੀ ਉਪਿੰਦਰਜੀਤ ਕੌਰ ਨੇ ਚੋਣਵੇਂ ਪੱਤਰਕਾਰਾਂ ਨੂੰ ਦਿੱਤੀ। ਸਿੱਖਿਆ ਮੰਤਰੀ ਨੇ ਕਿਹਾ ਕਿ ਗਿਆਨ ਸਰੋਵਰ ਵਿਚ ਪੰਥ ਵਿਰੋਧੀ ਵਿਚਾਰਾਂ ਦੀ ਭਰਮਾਰ ਸਬੰਧੀ ਇਹ ਤਿੰਨ ਮੈਂਬਰੀ ਕਮੇਟੀ 10 ਦਿਨਾਂ ਵਿਚ ਰਿਪੋਰਟ ਦੇਵੇਗੀ। ਇਸ ਤਿੰਨ ਮੈਂਬਰੀ ਕਮੇਟੀ ਵਿਚ ਸ. ਹਰਪਾਲ ਸਿੰਘ ਪੰਨੂ ਪ੍ਰੋਫੈਸਰ ਧਰਮ ਅਧਿਐਨ ਪੰਜਾਬੀ ਯੂਨੀਵਰਸਿਟੀ, ਸ੍ਰੀਮਤੀ ਬਲਬੀਰ ਕੌਰ ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਅਤੇ ਡੀ ਪੀ ਆਈ ਸੈਕੰਡਰੀ ਸੁਖਵਿੰਦਰ ਸਿੰਘ ਪੀ ਸੀ ਐਸ ਸ਼ਾਮਲ ਹਨ। ਜ਼ਿਕਰਯੋਗ ਹੈ ਕਿ ਇਸ ਕਿਤਾਬ ਨੂੰ ਪੰਜਾਬ ਸਰਕਾਰ ਵਲੋਂ ਸਾਰੇ ਸਕੂਲਾਂ ਵਿਚ ਭੇਜਿਆ ਗਿਆ ਜਿਸ ਵਿਚ ਸਰਕਾਰ ਵਲੋਂ ਪੰਜਾਬ ਦੇ ਵਿਦਿਆਰਥੀਆਂ ਨੂੰ ਧਰਮ ਤੋਂ ਇਲਾਵਾ ਹੋਰ ਮੁਢਲੀ ਜਾਣਕਾਰੀ ਦੇਣ ਲਈ ਤਿਆਰ ਕੀਤਾ ਗਿਆ। ਇਸ ਵਿਚਸਿੱਖ ਧਰਮ ਸਬੰਧੀ ਕਈ ਗਲਤ ਜਾਣਕਾਰੀਆਂ ਦਿੱਤੀਆਂ ਗਈਆਂ ਹਨ। ਇਸ ਕਿਤਾਬ ਵਿਚ ਬੇਬੇ ਨਾਨਕੀ ਦੇ ਪਤੀ ਦਾ ਨਾਂ ਗਲਤ ਅੰਕਿਤ ਹੈ। ਬੀਬੀ ਉਪਿੰਦਰਜੀਤ ਕੌਰ ਨੇ ਕਿਹਾ ਕਿ ਪ੍ਰਕਾਸ਼ਕ ਵਲੋਂ ਇਹ ਕਿਤਾਬ ਮੁੜ ਆਪਣੇ ਖਰਚੇ ‘ਤੇ ਛਾਪੀ ਜਾਵੇਗੀ ਅਤੇ ਸਕੂਲਾਂ ਵਿਚ ਭੇਜੀ ਜਾਵੇਗੀ। ਸਿੱਖਿਆ ਮੰਤਰੀ ਨੇ ਇÂ ਵੀ ਕਿਹਾ ਕਿ ਸਰਕਾਰ ਪ੍ਰਕਾਸ਼ਕ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਦਾ ਵੀ ਵਿਚਾਰ ਕਰ ਰਹੀ ਹੈ।

 

 

  • Share/Bookmark