This option will reset the home page of Nava Panga Online restoring closed widgets and categories.

Reset Nava Panga Online homepage

ਮੁੜ ਵਸੇਬਾ ਪੈਕੇਜ ਤੋਂ ਬਾਅਦ ਕਿਸਾਨ ਆਤਮਹੱਤਿਆ ਦੀਆਂ ਘਟਨਾਵਾਂ ‘ਚ ਕਮੀ

 

ਨਵਾਂਪੰਗਾਂ ਨਿਉਜ਼ ਸਰਵਿਸ: ਸਰਕਾਰ ਨੇ ਅੱਜ ਦਾਅਵਾ ਕੀਤਾ ਕਿ 2006 ਵਿਚ ਕਿਸਾਨ ਮੁੜ ਵਸੇਬਾ ਪੈਕੇਜ ਸ਼ੁਰੂ ਕੀਤੇ ਜਾਣ ਤੋਂ ਬਾਅਦ ਦੇਸ਼ ਦੇ ਵੱਖ ਵੱਖ ਸੂਬਿਆਂ ਵਿਚ ਕਿਸਾਨਾਂ ਵੱਲੋਂ ਆਤਮਹੱਤਿਆ ਦੇ ਮਾਮਲਿਆਂ ਵਿਚ ਕਮੀ ਆਈ ਹੈ। ਸਰਕਾਰ ਵੱਲੋਂ ਉਪਲਬਧ ਕਰਵਾਏ ਅੰਕੜਿਆਂ ਅਨੁਸਾਰ ਸਾਲ 2009 ਤੋਂ 10 ਜੁਲਾਈ 2010 ਤੱਕ ਆਂਧਰਾ ਪ੍ਰਦੇਸ਼ ਵਿਚ ਕਿਸਾਨਾਂ ਦੀ ਆਤਮਹੱਤਿਆ ਦੇ 226 ਮਾਮਲੇ ਦਰਜ ਕੀਤੇ ਗਏ। ਕਰਨਾਟਕਾ ਵਿਚ ਇਸ ਦੌਰਾਨ 97 ਮਾਮਲੇ, ਮਹਾਰਾਸ਼ਟਰ ਵਿਚ 503 ਮਾਮਲੇ, ਕੇਰਲਾ ਵਿਚ 3 ਅਤੇ ਪੰਜਾਬ ਵਿਚ 18 ਮਾਮਲੇ ਦਰਜ ਕੀਤੇ ਗਏ। ਲੋਕ ਸਭਾ ਵਿਚ ਪ੍ਰੇਮਦਾਸ ਅਤੇ ਵੇਂਜਯੰਤ ਜੇ. ਪਾਂਡਾ ਦੇ ਸਵਾਲ ਦੇ ਲਿਖਤੀ ਜਵਾਬ ਵਿਚ ਖੇਤੀ ਮੰਤਰੀ ਸ਼ਰਦ ਪਵਾਰ ਨੇ ਕਿਹਾ ਕਿ ਕੁੱਝ ਸੂਬਿਆਂ ਵਿਚ ਖੇਤੀ ਸਬੰਧੀ ਕਾਰਨਾਂ ਤੋਂ ਕਿਸਾਨਾਂ ਵਲੋਂ ਆਤਮਹੱਤਿਆ ਦੇ ਮਾਮਲੇ ਸਾਹਮਣੇ ਆਏ ਹਨ, ਪਰ 2006 ਵਿਚ ਕਿਸਾਨ ਮੁੜ ਵਸੇਬਾ ਪੈਕੇਜ ਸ਼ੁਰੂ ਕੀਤੇ ਜਾਣ ਤੋਂ ਬਾਅਦ ਕਿਸਾਨਾਂ ਵਲੋਂ ਆਤਮਹੱਤਿਆ ਦਾ ਰੁਝਾਨ ਘਟਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਮੁੜ ਵਸੇਬਾ ਪੈਕੇਜ ਦੀ ਮਿਆਦ ਨੂੰ ਦੋ ਸਾਲ ਹੋਰ ਭਾਵ 30 ਸਤੰਬਰ 2011 ਤੱਕ ਵਧਾਉਣ ਦਾ ਫੈਸਲਾ ਲਿਆ ਹੈ। ਪਵਾਰ ਨੇ ਕਿਹਾ ਕਿ ਸਰਕਾਰ ਨੇ 65,318.36 ਕਰੋੜ ਰੁਪਏ ਦੀ ਅਨੁਮਾਨਤ ਰਕਮ ਰਾਹੀਂ 3.69 ਕਰੋੜ ਕਿਸਾਨਾਂ ਨੂੰ ਰਾਹਤ ਮੁਹੱਈਆ ਕੀਤੀ ਹੈ।

 

 

  • Share/Bookmark