This option will reset the home page of Nava Panga Online restoring closed widgets and categories.

Reset Nava Panga Online homepage

ਭਨਿਆਰਾ ਵਾਲਾ ਖਿਲਾਫ਼ ਫੋਟੋਗ੍ਰਾਫ਼ਰ ਨੇ ਬਿਆਨ ਦਰਜ ਕਰਵਾਏ

ਮੋਰਿੰਡਾ 24 ਜੁਲਾਈ (ਸਰਵਜੀਤ ਢਿੱਲੋਂ/ਮੋਹÎਣ ਰੱਤੂ) ਅੱਜ ਮਾਨਯੋਗ ਚੀਫ ਜੁਡੀਸ਼ੀਅਲ ਮੈਜਿਸਟਰੇਟ ਸ੍ਰੀ ਪ੍ਰਵੀਨ ਗੁਪਤਾ ਅੰਬਾਲਾ ਦੀ ਅਦਾਲਤ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਗਨ ਭੇਟ ਕਰਨ ਦੇ ਮਾਮਲੇ ਵਿਚ ਪਿਆਰਾ ਸਿੰਘ ਭÎਨਿਆਰਾ ਵਾਲੇ ਦੀ ਪੇਸ਼ੀ ਸੇ, ਪਰ ਪਿਆਰਾ ਸਿੰਘ ਭਨਿਆਰਾ ਅਦਾਲਤ ਵਿਚ ਪੇਸ਼ ਨਹੀਂ ਹੋਇਆ ਕਿਉਂਕਿ ਅਦਾਲਤ ਵੱਲੋਂ ਉਸ ਨੂੰ ਛੋਟ ਮਿਲੀ ਹੋਈ ਹੈ। ਅੱਜ ਦੀ ਅਦਾਲਤੀ ਕਾਰਵਾਈ ਸਮੇਂ ਰਿਟਾਇਡ ਡੀ, ਐਸ.ਪੀ ਸ੍ਰ. ਪ੍ਰੀਤਮ ਸਿੰਘ ਨੇ ਆਪਣੀ ਗਵਾਹੀ ਦਰਜ ਕਰਵਾਈ। ਸੰਨ 2001 ਵਿਚ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪਿੰਡ ਰਸੂਲਪੁਰ ਵਿਖੇ ਅਗਨ ਭੇਟ ਕੀਤਾ ਸੀ ਤਾਂ ਉਸ ਵਕਤ ਪ੍ਰੀਤਮ ਸਿੰਘ ਮੋਰਿੰਡਾ ਵਿਖੇ ਮੁੱਖ ਥਾਣਾ ਅਫ਼ਸਰ ਲੱਗੇ ਹੋਏ ਸਨ। ਅੱਜ ਦੀ ਇਸ ਅਦਾਲਤੀ ਕਾਰਵਾਈ ਵਿਚ ਸ੍ਰ. ਲਖਵੀਰ ਸਿੰਘ ਰਸੂਲਪੁਰ ਫੋਟੋਗ੍ਰਾਫਰ ਨੇ ਆਪਣੇ ਬਿਆਨ ਦਰਜ ਕਰਵਾਏ ਅਤੇ ਦੱਸਿਆ ਕਿ ਅਗਨ ਭੇਟ ਹੋਏ ਸ੍ਰੀ ਗੁਰੂ ਗ੍ਰੰ੍ਰ੍ਰਥ ਸਾਹਿਬ ਜੀ ਦੀਆਂ ਫੋਟੋਆਂ ਉਸ ਵੱਲੋਂ ਹੀ ਤਿਆਰ ਕੀਤੀਆਂ ਹਨ। ਇਹਨਾ ਤੋਂ ਇਲਾਵਾ ਸਰਕਾਰੀ ਗਵਾਹਾਂ ਵੱਲੋਂ ਵੀ ਆਪਣੇ ਬਿਆਨ ਦਰਜ ਕਰਵਾਏ। ਅਦਾਲਤ ਵੱਲੋਂ ਇਸ ਕੇਸ ਦੀ ਅਗਲੀ ਪੇਸ਼ੀ ਦੀ ਤਾਰੀਖ 14 ਅਗਸਤ 2010 ਮੁਕੱਰਰ ਕੀਤੀ ਗਈ ਹੈ। ਅੱਜ ਦੀ ਇਸ ਅਦਾਲਤੀ ਕਾਰਵਾਈ ਸਮੇ ਜਿਥੇ ਕਾਫੀ ਗਿਣਤੀ ਵਿਚ ਭਨਿਆਰਾ ਵਾਲੇ ਦੇ ਚੇਲੇ ਹਾਜ਼ਰ ਸਨ ਉਥੇ ਪਿਛਲੇ 8/10 ਸਾਲਾਂ ਤੋਂ ਇਸ ਕੇਸ ਦੀ ਪੈਰਵਾਈ ਕਰ ਰਹੇ ਡੇਰਾ ਕਾਰ ਸੇਵਾ ਮੋਰਿੰਡਾ ਵੱਲੋਂ ਭਾਈ ਮਹਿੰਦਰ ਸਿੰਘ ਨੌਗਾਵਾਂ, ਹਰਨੇਕ ਸਿੰਘ, ਸੁਰਜੀਤ ਸਿੰਘ, ਸੰਤ ਸਿੰਘ, ਵਰਲਡ ਸਿੱਖ ਮਿਸ਼ਨ ਦੇ ਆਗੂ ਭਾਈ ਸੁਖਵਿੰਦਰ ਸਿੰਘ ਲੁਠੇੜੀ, ਗੁਰਦੀਪ ਸਿੰਘ ਬਠਿੰਡਾ,ਗੁਰਦੁਆਰਾ ਸ੍ਰੀ ਫਤਿਹਗੜ ਸਾਹਿਬ ਤਂੋ ਭਾਈ ਅਮਰਜੀਤ ਸਿੰਘ,ਬਲਕਾਰ ਸਿੰਘ, ਬਲਵਿੰਦਰ ਸਿੰਘ, ਨਾਰੰਗ ਸਿੰਘ, ਜਗਤਾਰ ਸਿੰਘ ਅਤੇ ਗੁਰਦੁਅਰਾ ਸ੍ਰੀ ਦੁਖ ਨਿਵਾਰਨ ਪਟਿਆਲਾ ਤਂੋ ਭਾਈ ਮਾਨ ਸਿੰਘ,ਹਰਦੀਪ ਸਿੰਘ ਅਤੇ ਗੁਰਮੀਤ ਸਿੰਘ ਆਦਿ ਹਾਜ਼ਰ ਸਨ।

  • Share/Bookmark