This option will reset the home page of Nava Panga Online restoring closed widgets and categories.

Reset Nava Panga Online homepage

ਰਾਸ਼ਟਰ ਮੰਡਲ ਖੇਡਾਂ ਤੋਂ ਪਹਿਲਾਂ ਹੋ ਸਕਦੇ ਨੇ ਅਤਿਵਾਦੀ ਹਮਲੇ : ਪੰਜਾਬ ਪੁਲਿਸ

ਚੰਡੀਗੜ੍ਹ,  ਜੁਲਾਈ (ਨਵਾਂ ਪੰਗਾਂ ਨਿਉਜ਼ ਸਰਵਿਸ ) : ਪੰਜਾਬ ਪੁਲਿਸ ਨੇ ਚਿਤਾਵਨੀ ਜਾਰੀ ਕੀਤੀ ਹੈ ਕਿ ਪਾਕਿਸਤਾਨ ਸਥਿਤ ਸਿੱਖ ਖਾੜਕੂ ਆਈ.ਐਸ.ਆਈ. ਦੀ ਮਦਦ ਨਾਲਨਵੀਂ ਦਿੱਲੀ ਵਿਚ ਰਾਸ਼ਟਰਮੰਡਲ ਖੇਡਾਂ ਤੋਂ ਪਹਿਲਾਂ ਧਮਾਕੇ ਕਰ ਸਕਦੇ ਹਨ। ਪੰਜਾਬ ਪੁਲਿਸ ਦੇ ਖੁਫੀਆ ਵਿਭਾਗ ਵੱਲੋਂ ਹਾਲ ਹੀ ਵਿਚ ਸੀਨੀਅਰ ਅਧਿਕਾਰੀਆਂਨੂੰ ਜਾਰੀ ਕੀਤੀ ਚਿਤਾਵਨੀ ਵਿਚ ਕਿਹਾ ਗਿਆ ਹੈ ਕਿ ਪਾਕਿਸਤਾਨ ਸਥਿਤ ਸਿੱਖ ਖਾੜਕੂ ਨੇਤਾਵਾਂ ’ਤੇ ਆਈ ਐਸ ਆਈ ਵੱਲੋਂ ਰਾਸ਼ਟਰਮੰਡਲ ਖੇਡਾਂ ਤੋਂ ਪਹਿਲਾਂਅਤਿਵਾਦੀ ਗਤੀਵਿਧੀਆਂ ਕਰਨ ਦਾ ਡੂੰਘਾ ਦਬਾਅ ਹੈ। ਚੌਕਸੀ ਸਲਾਹ ਵਿਚ ਕਿਹਾ ਗਿਆ ਹੈ ਕਿ ਖਾਲਿਸਤਾਨ ਜ਼ਿੰਦਾਬਾਦ ਫੋਰਸ ਦੇ ਮੁਖੀ ਰਣਜੀਤ ਸਿੰਘ ਨੀਟਾਸਮੇਤ ਖਾੜਕੂ ਆਗੂ ਦਿੱਲੀ ਵਿਚ ਅਕਤੂਬਰ ਵਿਚ ਹੋਣ ਵਾਲੀਆਂ ਖੇਡਾਂ ਤੋਂ ਪਹਿਲਾਂ ਬੰਬ ਹਮਲਿਆਂ ਸਮੇਤ ਅਤਿਵਾਦੀ ਕਾਰਵਾਈਆਂ ਕਰਨ ਦੀ ਸਾਜਿਸ਼ ਰਚ ਰਹੇਹਨ। ਚਿਤਾਵਨੀ ਵਿਚ ਇਹ ਵੀ ਕਿਹਾ ਗਿਆ ਹੈ ਕਿ ਨੀਟਾ ਦੇ ਸੰਪਰਕ ਰਾਹੀਂ ਤਕਰੀਬਨ 15 ਕਿਲੋਗ੍ਰਾਮ ਆਰ ਡੀ ਐਕਸ ਪਾਕਿਸਤਾਨ ਤੋਂ ਭਾਰਤ ਤਸਕਰੀਕਰਕੇ ਲਿਆਂਦਾ ਗਿਆ ਹੈ। ਇਸ ਨੂੰ ਤਿੰਨ ਹਿੱਸਿਆਂ ਵਿਚ ਵੰਡ ਦਿੱਤਾ ਗਿਆ ਹੈ। ਸੂਬੇ ਵਿਚ ਫਿਰੋਜ਼ਪੁਰ ਅਤੇ ਰਾਜਪੁਰਾ ਸਮੇਤ ਕੁਝ ਥਾਵਾਂ ਤੋਂ ਬਰਾਮਦਗੀ ਦੇਨਾਲ ਹੀ ਆਰ ਡੀ ਐਕਸ ਦਾ ਜ਼ਿਆਦਾਤਰ ਹਿੱਸਾ ਜ਼ਬਤ ਕਰ ਲਿਆ ਗਿਆ ਹੈ। ਖੁਫੀਆ ਵਿਭਾਗ ਕੋਲ ਇਸ ਗੱਲ ਦੀ ਪੁਖ਼ਤਾ ਜਾਣਕਾਰੀ ਹੈ ਕਿ ਜਿਨ੍ਹਾਂ ਲੋਕਾਂ ਨੂੰਅਤਿਵਾਦੀ ਕਾਰਵਾਈ ਦਾ ਜ਼ਿੰਮਾ ਸੌਂਪਿਆ ਗਿਆ ਹੈ, ਜੇਕਰ ਉਹ ਲੋਕ ਅਸਫ਼ਲ ਰਹਿੰਦੇ ਹਨ ਤਾਂ ਫ਼ਿਰ ਨੀਟਾ ਖ਼ੁਦ ਭਾਰਤ ਆਵੇਗਾ। ਚਿਤਾਵਨੀ ਵਿਚ ਇਹ ਵੀਕਿਹਾ ਗਿਆ ਹੈ ਕਿ ਵਿਦੇਸ਼ਾਂ ਵਿਚ ਬੈਠੀਆਂ ਕੁਝ ਜਥੇਬੰਦੀਆਂ ਚਾਰ ਸਿੱਖ ਖਾੜਕੂਆਂ ਨੂੰ ਅਤਿਵਾਦੀ ਗਤੀਵਿਧੀਆਂ ਲਈ ਭਾਰਤ ਭੇਜਣ ਲਈ ਬੇਤਾਬ ਹਨ।ਅਧਿਕਾਰਿਤ ਸੂਤਰਾਂ ਅਨੁਸਾਰ ਪੁਲਿਸ ਨੂੰ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਪੂਰੀ ਤਰ੍ਹਾਂ ਚੌਕਸ ਕਰ ਦਿੱਤਾ ਗਿਆ ਹੈ

  • Share/Bookmark