This option will reset the home page of Nava Panga Online restoring closed widgets and categories.

Reset Nava Panga Online homepage

ਹਿਊਸਟਨ ਦੇ ਦੋ ਗਾਇਕਾਂ ਦੇ ਕਾਤਲ ਨੂੰ ਜ਼ਹਿਰ ਦਾ ਟੀਕਾ ਲਾ ਕੇ ਮੌਤ ਦੀ ਸਜ਼ਾ ਦਿੱਤੀ

ਹੰਟਸਵਿਲੇ,  ਜੁਲਾਈ ( ਨਵਾਂ ਪੰਗਾਂ ਨਿਉਜ਼ ਸਰਵਿਸ)- ਲਗਭਗ 22 ਸਾਲ ਪਹਿਲਾਂ ਹਿਊਸਟਨ ਦੇ ਦੋ ਉਪੇਰਾ ਗਾਇਕਾਂ ਨੂੰ ਕਤਲ ਕਰਨ ਵਾਲੇ ਅਪਰਾਧੀ ਨੂੰ ਸਦਾ ਦੀ ਨੀਂਦ ਸੰਵਾ ਦਿੱਤਾ ਗਿਆ ਹੈ। ਮਾਰੂ ਟੀਕਾ ਲਾਉਣ ਤੋਂ ਪਹਿਲਾਂ 42 ਸਾਲਾ ਡੇਰਿਕ ਜੈਕਸਨ ਨੇ ਆਪਣਾ ਆਖਰੀ ਬਿਆਨ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਸਾਲ ਟੈਕਸਾਸ ਦਾ ਇਹ 15ਵਾਂ ਵਿਅਕਤੀ ਸੀ, ਜਿਸ ਨੂੰ ਮੌਤ ਦੀ ਸਜ਼ਾ ਦਿੱਤੀ ਗਈ ਹੈ।
ਜੈਕਸਨ ਨੂੰ ਸਤੰਬਰ 1988 ਵਿੱਚ ਫੋਰੇਸਟ ਹੇਂਡਰਸਨ ਅਤੇ ਰਿਚਰਡ ਰੋਟੇਨਬਰੀ ਦਾ ਕਤਲ ਦਾ ਦੋਸ਼ੀ ਪਾਇਆ ਗਿਆ ਸੀ। 31 ਸਾਲਾ ਇਹ ਦੋਵੇਂ ਵਿਅਕਤੀ ਹੂਸਟਨ ਗ੍ਰਾਂਡ ਉਪੇਰਾ ਕੋਰਸ ਦੇ ਮੈਂਬਰ ਸਨ। ਇਹ ਮੁਕੱਦਮਾ 1995 ਵਿੱਚ ਜੈਕਸਨ ਦੇ ਉਂਗਲਾਂ ਦੇ ਨਿਸ਼ਾਨ ਮਿਲਣ ਤੋਂ ਬਾਅਦ ਸੁਲਝਾਅ ਲਿਆ ਗਿਆ ਸੀ। ਉਸ ਸਮੇਂ ਜੈਕਸਨ ਡਕੈਤੀ ਦੇ ਇਕ ਮਾਮਲੇ ਵਿੱਚ ਪਹਿਲਾਂ ਤੋਂ ਹੀ 12 ਸਾਲ ਲਈ ਜੇਲ ਵਿੱਚ ਬੰਦ ਸੀ।

  • Share/Bookmark