This option will reset the home page of Nava Panga Online restoring closed widgets and categories.

Reset Nava Panga Online homepage

ਅਮਰੀਕਾ ਵੱਲੋਂ ਪਾਕਿਸਤਾਨ ਯਾਤਰਾ ਨੂੰ ਲੈ ਕੇ ਚਿਤਾਵਨੀ ਜਾਰੀ

 

ਵਾਸ਼ਿੰਗਟਨ,  ਜੁਲਾਈ (ਨਵਾਂ ਪੰਗਾਂ ਨਿਉਜ਼ ਸਰਵਿਸ ) : ਅਮਰੀਕਾ ਨੇ ਅਲਕਾਇਦਾ, ਤਾਲਿਬਾਨ ਅਤੇ ਹੋਰ ਅੱਤਵਾਦੀ ਸੰਗਠਨਾਂ ਦੀ ਮੌਜੂਦਗੀ ਦੇ ਸੰਬੰਧ ਵਿੱਚ ਪਾਕਿਸਤਾਨ ਯਾਤਰਾ ਦੀਆਂ ਕਠਿਨਾਈਆਂ ਦਾ ਜ਼ਿਕਰ ਕਰਦਿਆਂ ਆਪਣੇ ਨਾਗਰਿਕਾਂ ਲਈ ਚਿਤਾਵਨੀ ਜਾਰੀ ਕੀਤੀ ਹੈ। ਵਿਦੇਸ਼ ਵਿਭਾਗ ਨੇ ਇੱਥੇ ਜਾਰੀ ਚਿਤਾਵਨੀ ਵਿੱਚ ਕਿਹਾ ਹੈ ਕਿ ਅਲਕਾਇਦਾ, ਤਾਲਿਬਾਨ ਅਤੇ ਹੋਰ ਘਰੇਲੂ ਅੱਤਵਾਦੀ ਪੂਰੇ ਪਾਕਿਸਤਾਨ ਖਾਸ ਕਰ ਪੱਛਮੀ ਸਰਹੱਦੀ ਇਲਾਕਿਆਂ ਵਿੱਚ ਅਮਰੀਕੀ ਨਾਗਰਿਕਾਂ ਲਈ ਗੰਭੀਰ ਖ਼ਤਰਾ ਪੈਦਾ ਕਰ ਸਕਦੇ ਹਨ।
ਵਿਦੇਸ਼ ਵਿਭਾਗ ਅਨੁਸਾਰ ਰਿਪੋਰਟਾਂ ਤੋਂ ਪਤਾ ਲੱਗਦਾ ਹੈ ਕਿ ਅੱਤਵਾਦੀ ਸੰਗਠਨ ਉਹਨਾਂ ਸ਼ਾਪਿੰਗ ਇਲਾਕਿਆਂ, ਹੋਟਲਾਂ, ਕਲੱਬਾਂ, ਪੂਜਾ ਸਥਾਨਾਂ, ਸਕੂਲਾਂ ਆਦਿ ਸਥਾਨਾਂ ‘ਤੇ ਹਮਲੇ ਦਾ ਲਗਾਤਾਰ ਮੌਕਾ ਲੱਭਦੇ ਰਹਿੰਦੇ ਹਨ ਜਿੱਥੇ ਅਮਰੀਕੀਆਂ ਅਤੇ ਪੱਛਮੀ ਦੇਸ਼ਾਂ ਦੇ ਨਾਗਰਿਕਾਂ ਦਾ ਜ਼ਿਆਦਾ ਆਉਣਾ–ਜਾਣਾ ਹੁੰਦਾ ਹੈ। ਚਿਤਾਵਨੀ ਵਿੱਚ ਕਿਹਾ ਗਿਆ ਹੈ ਕਿ ਹਾਲਾਂਕਿ ਪਾਕਿਸਤਾਨ ਸਰਕਾਰ ਨੇ ਆਤਮਘਾਤੀ ਬੰਬ ਹਮਲਿਆਂ ਦੇ ਨਿਸ਼ਾਨੇ ‘ਤੇ ਆਉਣ ਵਾਲੇ ਸਥਾਨਾਂ ਦੀ ਸੁਰੱਖਿਆ ਵਧਾ ਦਿੱਤੀ ਹੈ ਪਰ ਹੁਣੇ ਦੀਆਂ ਘਟਨਾਵਾਂ ਵਿੱਚ ਦੇਖਿਆ ਗਿਆ ਹੈ ਕਿ ਅਤਿਵਾਦੀ ਸੁਰੱਖਿਆ ਕਰਮਚਾਰੀ ਦੀ ਵਰਦੀ ਵਿੱਚ ਆਪਣੇ ਨਿਰਧਾਰਿਤ ਸਥਾਨਾਂ ‘ਤੇ ਪਹੁੰਚ ਜਾਂਦੇ ਹਨ। ਅਮਰੀਕਾ ਵਲੋਂ ਜਾਰੀ ਇਸ ਚਿਤਾਵਨੀ ਨੂੰ ਬੇਹੱਦ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ।

 

 

  • Share/Bookmark