This option will reset the home page of Nava Panga Online restoring closed widgets and categories.

Reset Nava Panga Online homepage

ਲੰਗਾਹ ਦੇ ਪੀ ਏ ਵਲੋਂ ਆਤਮ ਹੱਤਿਆ ਦਾ ਮਾਮਲਾ ਸੁੱਚਾ ਸਿੰਘ ਲੰਗਾਹ ‘ਤੇ ਸਾਜ਼ਿਸ਼ ਰਚਣ ਦੀ ਧਾਰਾ ਵੀ ਲੱਗੀ ਮਾਮਲੇ ਵਿੱਚ ਧਾਰਾ 306 ਤੋਂ ਇਲਾਵਾ 120-ਬੀ ਵੀ ਜੋੜੀ ਗਈ

ਅੰਬਾਲਾ,  ਜੁਲਾਈ (ਨਵਾਂ ਪੰਗਾਂ ਨਿਉਜ਼ ਸਰਵਿਸ)- ਪੰਜਾਬ ਦੇ ਖੇਤੀਬਾੜੀ ਮੰਤਰੀ ਸੁੱਚਾ ਸਿੰਘ ਲੰਗਾਹ ਦੇ ਨਿੱਜੀ ਸਹਾਇਕ ਹਰਬੰਸ ਸਿੰਘ ਦੀ ਆਤਮ ਹੱਤਿਆ ਦੇ ਮਾਮਲੇ ਦੀ ਜਾਂਚ ਵਿੱਚ ਨਵਾਂ ਮੋੜ ਆ ਗਿਆ ਹੈ। ਇਸ ਮਾਮਲੇ ਵਿੱਚ ਪਹਿਲਾਂ ਤੋਂ ਨਾਮਜ਼ਦ ਲੰਗਾਹ ਵਿਰੁੱਧ ਸਾਜ਼ਿਸ਼ ਰਚਣ ਦੀ ਧਾਰਾ ਵੀ ਲਾ ਦਿੱਤੀ ਗਈ ਹੈ ਤੇ ਮਾਮਲੇ ਦੀ ਜਾਂਚ ਸੀ ਆਈ ਏ ਸਟਾਫ ਨੂੰ ਸੌਂਪ ਦਿੱਤੀ ਗਈ ਹੈ।
ਵਰਣਨ ਯੋਗ ਹੈ ਕਿ ਬੀਤੀ 2 ਜੁਲਾਈ ਨੂੰ ਹਰਬੰਸ ਸਿੰਘ ਨੇ ਆਤਮ ਹੱਤਿਆ ਕਰ ਲਈ ਸੀ। ਸੁਸਾਇਡ ਨੋਟ ਵਿੱਚ ਉਸਨੇ ਆਪਣੀ ਮੌਤ ਦਾ ਜ਼ਿੰਮੇਦਾਰ ਮਹਿੰਦਰਾ ਬੈਂਕ ਦੇ ਮੈਨੇਜਰ ਤ੍ਰਿਲੋਚਨ ਸਿੰਘ ਨੂੰ ਦੱਸਿਆ ਸੀ। ਪੁਲਸ ਨੇ ਤ੍ਰਿਲੋਚਨ ਸਿੰਘ ‘ਤੇ ਕੇਸ ਦਰਜ ਕੀਤਾ ਸੀ। ਹਰਬੰਸ ਦੇ ਪਰਵਾਰਕ ਮੈਂਬਰਾਂ ਨੇ ਮੰਤਰੀ ‘ਤੇ ਵੀ ਦੋਸ਼ ਲਾਏ ਸਨ। ਇਸ ‘ਤੇ ਮਾਮਲੇ ਵਿੱਚ ਮੰਤਰੀ ਦਾ ਨਾਮ ਜੋੜਿਆ ਗਿਆ ਸੀ। ਮਾਮਲੇ ਦੀ ਫਾਈਲ ਅਧਿਕਾਰੀਆਂ ਕੋਲ ਭੇਜੀ ਗਈ ਸੀ, ਜਿੱਥੋਂ ਮੁਕੱਦਮੇ ਵਿੱਚ ਧਾਰਾ 120 ਬੀ ਲਾਉਣ ਦੇ ਹੁਕਮ ਦਿੱਤੇ ਗਏ। ਹਰਬੰਸ ਦੇ ਭਰਾ ਕਸ਼ਮੀਰੀ ਲਾਲ ਦੇ ਬਿਆਨ ਦੇ ਆਧਾਰ ‘ਤੇ ਪੁਲਸ ਨੇ ਸਾਜ਼ਿਸ਼ ਦੀ ਧਾਰਾ 120 ਬੀ ਲਾ ਦਿੱਤੀ ਹੈ। ਜਲਦੀ ਹੀ ਇਹ ਹਰਿਆਣਾ ਪੁਲਸ ਪੰਜਾਬ ਵਿੱਚ ਜਾਏਗੀ ਅਤੇ ਮ੍ਰਿਤਕ ਹਰਬੰਸ ਦੀ ਰਾਈਟਿੰਗ ਦੇ ਨਮੂਨੇ ਬੈਂਕ, ਡਾਕਘਰ ਜਾਂ ਫਿਰ ਜਿੱਥੇ ਕੰਮ ਕਰਦਾ ਰਿਹਾ, ਉਥੋਂ ਪ੍ਰਾਪਤ ਕਰ ਲਵੇਗੀ।
ਐਸ ਪੀ ਅੰਬਾਲਾ ਸ਼ਸ਼ਾਂਕ ਆਨੰਦ ਨੇ ਕਿਹਾ ਕਿ ਹਰਬੰਸ ਵਲੋਂ ਆਤਮ ਹੱਤਿਆ ਕਰਨ ਦੇ ਮਾਮਲੇ ਵਿੱਚ 120 ਬੀ ਨੂੰ ਜੋੜਿਆ ਗਿਆ ਹੈ। ਤਫਤੀਸ਼ ਤੋਂ ਬਾਅਦ ਧਾਰਾਵਾਂ ਵਿੱਚ ਬਦਲਾਅ ਹੋ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਐਫ ਆਈ ਆਰ ਸੁਸਾਇਡ ਨੋਟ ਅਤੇ ਮ੍ਰਿਤਕ ਦੇ ਪਰਵਾਰਕ ਮੈਂਬਰਾਂ ਵਲੋਂ ਦਿੱਤੇ ਬਿਆਨ ਵਿੱਚ ਮੰਤਰੀ ਦਾ ਨਾਮ

  • Share/Bookmark