This option will reset the home page of Nava Panga Online restoring closed widgets and categories.

Reset Nava Panga Online homepage

ਸੱਸ-ਨੂੰਹ : ਕਿਵੇਂ ਹੋਵੇ ਰਿਸ਼ਤਾ ਜੀਵਨ ਭਰ ਸੁਖਾਵਾਂ

 

ਨਰਿਦਰ
-ਨੂੰਹ ਦਾ ਰਿਸ਼ਤਾ ਆਪਣੇ-ਆਪ ਵਿਚ ਇਕ ਅਹਿਮ ਰਿਸ਼ਤਾ ਹੁੰਦਾ ਹੈ ਪਰ ਅਕਸਰ ਸੱਸ ਨੂੰ ਨੂੰਹ ਦੀ ਬੁਰਾਈ ਅਤੇ ਨੂੰਹ ਨੂੰ ਸੱਸ ਦੀ ਬੁਰਾਈ ਕਰਦੇ ਦੇਖਿਆ ਜਾਂਦਾ ਹੈ। ਜੇਕਰ ਹੇਠ ਲਿਖੀਆਂ ਗੱਲਾਂ ਵੱਲ ਧਿਆਨ ਦਿੱਤਾ ਜਾਵੇ ਤਾਂ ਇਸ ਸੱਸ-ਨੂੰਹ ਵਰਗੇ ਅਹਿਮ ਰਿਸ਼ਤੇ ਨੂੰ ਵੀ ਪੂਰੀ ਜ਼ਿੰਦਗੀ ਸੁਖਮਈ ਬਣਾਇਆ ਜਾ ਸਕਦਾ ਹੈ-
ਝ ਸੱਸ ਨੂੰਹ ਨੂੰ ਆਪਣੀ ਧੀ ਵਾਂਗ ਹੀ ਪਿਆਰ ਕਰੇ।
ਝ ਜੇਕਰ ਨੂੰਹ ਤੋਂ ਅਣਜਾਣੇ ਵਿਚ ਕੋਈ ਗਲਤੀ ਹੋ ਜਾਂਦੀ ਹੈ ਤਾਂ ਉਸ ਨੂੰ ਪਿਆਰ ਨਾਲ ਸਮਝਾਵੇ।
ਝ ਪਤੀ-ਪਤਨੀ ਵਿਚ ਘੁੰਮਣ-ਫਿਰਨ ’ਤੇ ਜ਼ਿਆਦਾ ਟੋਕਾਟਾਕੀ ਨਾ ਕਰੇ, ਨਹੀਂ ਤਾਂ ਇਨ੍ਹਾਂ ਛੋਟੀਆਂ-ਛੋਟੀਆਂ ਗੱਲਾਂ ਨਾਲ ਵੀ ਮਨ ਵਿਚ ਖਟਾਸ ਪੈਦਾ ਹੋ ਜਾਂਦੀ ਹੈ।
ਝ ਨੂੰਹ ਨੂੰ ਵੀ ਚਾਹੀਦਾ ਹੈ ਕਿ ਆਪਣੇ ਸਹੁਰੇ ਘਰ ਨੂੰ ਪੂਰੀ ਤਰ੍ਹਾਂ ਆਪਣਾ ਘਰ ਸਮਝੇ ਅਤੇ ਆਪਣੀ ਸੱਸ ਨੂੰ ਆਪਣੀ ਮਾਂ ਦੇ ਬਰਾਬਰ ਇੱਜ਼ਤ ਦੇਵੇ।
ਝ ਆਪਣੇ ਤੋਂ ਵੱਡਿਆਂ ਦਾ ਆਦਰ ਕਰੇ।
ਝ ਜੇਕਰ ਸੱਸ ਕਿਸੇ ਕੰਮ ਨੂੰ ਕਹਿੰਦੀ ਹੈ ਤਾਂ ਸੱਸ ਦਾ ਕਹਿਣਾ ਮੰਨੇ। ਝ ਅਕਸਰ ਸੱਸ ਦੇ ਮਨ ਵਿਚ ਧਾਰਨਾ ਪੈਦਾ ਹੋ ਜਾਂਦੀ ਹੈ ਕਿ ਨੂੰਹ ਨੇ ਆਉਂਦਿਆਂ ਹੀ ਮੇਰੇ ਪੁੱਤ ਨੂੰ ਆਪਣੇ ਵੱਸ ਵਿਚ ਕਰ ਲਿਆ ਹੈ। ਸੱਸ ਨੂੰ ਸੋਚਣਾ ਚਾਹੀਦਾ ਹੈ ਕਿ ਪਤੀ-ਪਤਨੀ ਦਾ ਰਿਸ਼ਤਾ ਇਕ ਮਹੱਤਵਪੂਰਨ ਰਿਸ਼ਤਾ ਹੈ ਅਤੇ ਉਸ ਦੀ ਇਹ ਸੋਚ ਫਜ਼ੂਲ ਹੈ।
ਝ ਨੂੰਹ ਨੂੰ ਚਾਹੀਦਾ ਹੈ ਕਿ ਆਪਣੇ ਵਿਵਹਾਰ ਅਤੇ ਕੰਮਕਾਜ ਨਾਲ ਸੱਸ ਨੂੰ ਖੁਸ਼ ਰੱਖੇ।
ਝ ਅਕਸਰ ਦੇਖਿਆ ਜਾਂਦਾ ਹੈ ਕਿ ਸੱਸ-ਨੂੰਹ ਗੁਆਂਢੀਆਂ ਅਤੇ ਰਿਸ਼ਤੇਦਾਰਾਂ ਦੀਆਂ ਗੱਲਾਂ ਵਿਚ ਆ ਕੇ ਇਕ-ਦੂਜੇ ਨੂੰ ਗ਼ਲਤ ਸਮਝਣ ਲਗਦੀਆਂ ਹਨ। ਇਸ ਤਰ੍ਹਾਂ ਦੇ ਲੋਕਾਂ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ, ਜਿਹੜੇ ਘਰ ਦੀ ਸੁਖ-ਸ਼ਾਂਤੀ ਨੂੰ ਭੰਗ ਕਰਦੇ ਹਨ।
ਝ ਸੱਸ-ਨੂੰਹ ਦੇ ਨਾਲ-ਨਾਲ ਲੜਕੇ ਨੂੰ ਵੀ ਚਾਹੀਦਾ ਹੈ ਕਿ ਉਹ ਆਪਣੀ ਮਾਂ ਅਤੇ ਪਤਨੀ ਨੂੰ ਇਕੋ ਜਿਹੀ ਇੱਜ਼ਤ ਦੇਵੇ, ਜਿਸ ਨਾਲ ਕਿ ਘਰ ਵਿਚ ਸੰਤੁਲਨ ਬਣਿਆ ਰਹੇ।
ਇਸ ਤਰ੍ਹਾਂ ਇਸ ਸੱਸ-ਨੂੰਹ ਦੇ ਰਿਸ਼ਤੇ ਨੂੰ ਜੀਵਨ ਭਰ ਲਈ ਸੁਖਮਈ ਬਣਾਇਆ ਜਾ ਸਕਦਾ ਹੈ।

 

 

  • Share/Bookmark