This option will reset the home page of Nava Panga Online restoring closed widgets and categories.

Reset Nava Panga Online homepage

ਲੈਬ ਵਿੱਚ ਨਕਲੀ ਖੂਨ ਤਿਆਰ

ਵਾਸ਼ਿੰਗਟਨ,  ਜੁਲਾਈ (ਨਵਾਂ ਪੰਗਾਂ ਨਿਉਜ਼ ਸਰਵਿਸ)-  ਵਿਗਿਆਨਕਾਂ ਨੇ ‘ਨਕਲੀ’ ਖੂਨ ਤਿਆਰ ਕੀਤਾ ਹੈ ਜਿਸ ਦਾ ਜਲਦੀ ਹੀ ਜੰਗ ਦੇ ਮੈਦਾਨ ਵਿੱਚ ਜ਼ਖਮੀ ਸੈਨਿਕਾਂ ਦਾ ਇਲਾਜ ਕਰਨ ਵਿੱਚ ਇਸਤੇਮਾਲ ਕੀਤਾ ਜਾ ਸਕੇਗਾ। ਇਸ ਖੂਨ ਨੂੰ ਜੈਨੇਟਿਕ ਕਿਰਿਆ ਨਾਲ ਤਿਆਰ ਕੀਤਾ ਗਿਆ ਹੈ। ਇਸ ਦੇ ਲਈ ਅੰਬਿਲਕਲ ਕਾਰਡਸ (ਧੁੰਨੀ ਰੱਜੂ) ਨਾਲ ਸੈਲ ਲਈ ਕੀਤੇ ਗਏ ਅਤੇ ਬੋਨ ਮੈਰੋ ਦੀ ਤਰ੍ਹਾਂ ਕੰਮ ਕਰਨ ਵਾਲੀ ਇੱਕ ਮਸ਼ੀਨ ਦੀ ਵਰਤੋਂ ਕਰ ਕੇ ਇਨ੍ਹਾਂ ‘ਚੋਂ ਵੱਡੀ ਮਾਤਰਾ ਵਿੱਚ ਰੈਡ ਬਲੱਡ ਸੈਲਸ ਦੇ ਯੂਨਿਟ ਤਿਆਰ ਕੀਤੇ ਗਏ।
ਨਕਲੀ ਖੂਨ ਤਿਆਰ ਕਰਨ ਦੇ ਪ੍ਰੋਗਰਾਮ ਨੂੰ ‘ਬਲੱਡ ਫਾਰਮਿੰਗ’ ਕਹਿੰਦੇ ਹਨ। ਇਸ ਨੂੰ 2008 ਵਿੱਚ ਪੈਂਟਾਗਨ ਦੀ ਪ੍ਰੀਖਣ ਸ਼ਾਖਾ ‘ਡਾਰਪਾ’ ਨੇ ਸ਼ੁਰੂ ਕੀਤਾ ਸੀ। ਪ੍ਰੋਗਰਾਮ ਦਾ ਉਦੇਸ਼ ਅਜਿਹਾ ਖੂਨ ਤਿਆਰ ਕਰਨਾ ਸੀ, ਜੋ ਲੜਾਈ ਦੇ ਮੈਦਾਨ ਵਿੱਚ ਤੈਨਾਤ ਸੈਨਿਕਾਂ ਦੇ ਇਲਾਜ ਵਿੱਚ ਕੰਮ ਆ ਸਕੇ। ਇਸ ਪ੍ਰੋਜੈਕਟ ਦੀ ਜਿੰਮੇਦਾਰੀ ਆਰਟਰਿਓਕਾਈਟ ਨਾਮਕ ਫਰਮ ਨੂੰ ਸੌਂਪੀ ਗਈ ਸੀ। ਇਸ ਨੇ ਓ-ਨੈਗੇਟਿਵ ਬਲੱਡ ਦੀ ਪਹਿਲੀ ਖੇਪ ਤਜਰਬੇ ਦੇ ਤੌਰ ‘ਤੇ ਕਰਦਿਆਂ ਕਿਹਾ ਕਿ ਅਮਰੀਕੀ ਫੂਡ ਐਂਡ ਡਰੱਗਸ ਸੈਲ ਤੰਦਰੁਸਤ ਵਿਅਕਤੀ ਦੇ ਖੂਨ ਵਿੱਚ ਪਾਏ ਜਾਣ ਵਾਲੇ ਰੈਡ ਬਲੱਡ ਸੈਲਾਂ ਵਰਗਾ ਹੀ ਕੰਮ ਕਰਦੇ ਹਨ। ਇੱਕ ਧੁਨੀ ਰੱਜੂ ਨਾਲ 20 ਯੂਨਿਟ ਕੰਮ ਆਉਣ ਯੋਗ ਖੂਨ ਤਿਆਰ ਕੀਤਾ ਜਾ ਸਕਦਾ ਹੈ। ਜੰਗ ਦੇ ਮੈਦਾਨ ਵਿੱਚ ਜ਼ਖਮੀ ਸੈਨਿਕ ਨੂੰ ਇਲਾਜ ਲਈ ਔਸਤਨ ਛੇ ਯੂਨਿਟ ਦੀ ਜ਼ਰੂਰਤ ਹੁੰਦੀ ਹੈ।

  • Share/Bookmark