This option will reset the home page of Nava Panga Online restoring closed widgets and categories.

Reset Nava Panga Online homepage

ਮੌਤ ਦਾ ਅਨੁਭਵ ਕਰਨ ਲਈ ਮਹਿਲਾ ਨੇ ਲਗਾ ਲਈ ਫਾਂਸੀ: ‘ਦੇਖਾਂ, ਕਿਸ ਤਰ੍ਹਾਂ ਦੀ ਹੁੰਦੀ ਹੈ ਫਾਂਸੀ’

ਬੰਗਲੌਰ, 14 ਜੁਲਾਈ (ਨਵਾਂ ਪੰਗਾਂ ਨਿਉਜ਼ ਸਰਵਿਸ )- ਇਥੇ ਆਤਮ ਹੱਤਿਆ ਦਾ ਇੱਕ ਅਨੋਖਾ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿੱਚ ਇੱਕ ਮਹਿਲਾ ਨੇ ਸੁਸਾਇਡ ਨੋਟ ਵਿੱਚ ਆਤਮ ਹੱਤਿਆ ਦੀ ਵਜ੍ਹਾ ਇਹ ਦੱਸੀ ਕਿ ਉਹ ਫਾਂਸੀ ਨਾਲ ਹੋਣ ਵਾਲੀ ਮੌਤ ਦਾ ਅਨੁਭਵ ਕਰਨਾ ਚਾਹੁੰਦੀ ਸੀ। ਇਥੇ ਮਡੀਵਲਾ ਥਾਣਾ ਖੇਤਰ ਵਿੱਚ ਰਹਿਣ ਵਾਲੀ 25 ਸਾਲਾ ਵਿਆਹੁਤਾ ਅੰਮ੍ਰਿਤਾਵਲੀ ਨੇ ਸੱਤ ਜੁਲਾਈ ਨੂੰ ਫਾਂਸੀ ਲਾ ਕੇ ਜੀਵਨ ਲੀਲਾ ਸਮਾਪਤ ਕਰ ਲਈ। ਮ੍ਰਿਤਕਾ ਆਪਣੇ ਪਤੀ ਨਾਲ ਇਥੇ ਇੱਕ ਫਲੈਟ ਵਿੱਚ ਰਹਿ ਰਹੀ ਸੀ। ਢਾਈ ਸਾਲ ਪਹਿਲਾਂ ਹੀ ਉਨ੍ਹਾਂ ਦਾ ਵਿਆਹ ਹੋਇਆ ਸੀ।
ਪੇਸ਼ੇ ਤੋਂ ਤਕਨੀਸ਼ੀਅਨ ਮਣੀ ਕੰਦਨ (ਪਤੀ) ਨੇ ਪੁਲਸ ਨੂੰ ਦੱਸਿਆ ਕਿ ਉਹ ਆਪਣੇ ਕੰਮ ‘ਤੇ ਗਏ ਹੋਏ ਸਨ ਅਤੇ ਦੁਪਹਿਰ 12.50 ਵਜੇ ਉਨ੍ਹਾਂ ਦੀ ਫੋਨ ਤੇ ਅੰਮ੍ਰਿਤਾਵਲੀ ਨਾਲ ਗੱਲ ਹੋਈ। ਕੁਝ ਦੇਰ ਬਾਅਦ ਸ਼ਾਮ ਸਾਢੇ ਛੇ ਵਜੇ ਤੱਕ ਉਨ੍ਹਾਂ ਨੇ ਕਈ ਵਾਰ ਅੰਮ੍ਰਿਤਾ ਨੂੰ ਫੋਨ ਲਗਾਇਆ, ਲੇਕਿਨ ਦੂਸਰੇ ਪਾਸੇ ਕਿਸੇ ਨੇ ਫੋਨ ਨਹੀਂ ਚੁਕਿਆ। ਸ਼ਾਮ ਸਾਢੇ ਸੱਤ ਵਜੇ ਤੱਕ ਮਣੀ ਘਰ ਪਹੁੰਚੇ, ਤਾਂ ਦਰਵਾਜਾ ਅੰਦਰੋਂ ਬੰਦ ਸੀ। ਕਾਫੀ ਆਵਾਜ਼ਾਂ ਦੇਣ ਤੋਂ ਬਾਅਦ ਵੀ ਜਦ ਦਰਵਾਜ਼ਾ ਨਹੀਂ ਖੁੱਲ੍ਹਾ, ਤਾਂ ਮਣੀ ਨੇ ਗੁਆਂਢੀਆਂ ਦੀ ਮਦਦ ਨਾਲ ਦਰਵਾਜ਼ਾ ਤੋੜਿਆ। ਅੰਦਰ ਅੰਮ੍ਰਿਤਾ ਦੀ ਲਾਸ਼ ਸਾੜ੍ਹੀ ਦੇ ਫੰਦੇ ਦੇ ਸਹਾਰੇ ਛੱਤ ਨਾਲ ਲਟਕ ਰਹੀ ਸੀ।
ਮਣੀ ਨੇ ਦੱਸਿਆ ਕਿ ਮੈਂ ਕਦੀ ਸੋਚ ਵੀ ਨਹੀਂ ਸਕਦਾ ਸੀ ਕਿ ਅੰਮ੍ਰਿਤਾ ਅਜਿਹਾ ਕਰ ਸਕਦੀ ਹੈ। ਅੰਮ੍ਰਿਤਾ ਨੇ ਆਤਮ ਹੱਤਿਆ ਤੋਂ ਪਹਿਲਾਂ ਲਿਖੇ ਪੱਤਰ ਵਿੱਚ ਲਿਖਿਆ, ‘ਮੇਰੇ ਮਨ ਵਿੱਚ ਕਾਫੀ ਦਿਨਾਂ ਤੋਂ ਇਹ ਗੱਲ ਚੱਲ ਰਹੀ ਹੈ ਕਿ ਲੋਕ ਫਾਂਸੀ ਲਾ ਕੇ ਜਾਨ ਦੇਣ ਤੇ ਕਿਵੇਂ ਮਹਿਸੂਸ ਕਰਦੇ ਹੋਣਗੇ। ਮੈਂ ਵੀ ਇਹ ਅਨੁਭਵ ਕਰਨਾ ਚਾਹੁੰਦੀ ਹਾਂ। ਮੇਰੀ ਮੌਤ ਲਈ ਕੋਈ ਜ਼ਿੰਮੇਦਾਰ ਨਹੀਂ ਹੈ।’ ਮਡੀਵਾਲਾ ਪੁਲਸ ਨੇ ਆਤਮ ਹੱਤਿਆ ਦਾ ਮਾਮਲਾ ਦਰਜ ਕੀਤਾ ਹੈ। ਇੰਸਪੈਕਟਰ ਨੇ ਕਿਹਾ ਕਿ ਇਹ ਮਾਮਲਾ ਵਚਿੱਤਰ ਹੈ। ਸਮਝ ਨਹੀਂ ਆਉਂਦਾ ਕਿ ਉਹ ਅਜਿਹਾ ਜਾਨ ਲੇਵਾ ਅਨੁਭਵ ਕਿਉਂ ਕਰਨਾ ਚਾਹੁੰਦੀ ਸੀ, ਜਦ ਕਿ ਉਹ ਆਪਣੇ ਜੀਵਨ ਵਿੱਚ ਬੇਹਦ ਖੁਸ਼ ਸੀ।
ਜਗਨਨਾਥ ਪੁਰੀ ਰੱਥ ਯਾਤਰਾ ਵਿੱਚ ਭਗਦੜ, ਇੱਕ ਮਹਿਲਾ ਦੀ ਮੌਤ
ਪੁਰੀ, 14 ਜੁਲਾਈ (ਪੀ ਟੀ ਐਨ ਮੀਡੀਆ)- ਭਗਵਾਨ ਜਗਨਨਾਥ ਦੀ ਰੱਥ ਯਾਤਰਾ ਦੌਰਾਨ ਕੱਲ੍ਹ ਭਗਦੜ ਮੱਚ ਜਾਣ ਨਾਲ ਇੱਕ ਮਹਿਲਾ ਦੀ ਮੌਤ ਹੋ ਗਈ ਅਤੇ ਤਿੰਨ ਲੋਕ ਜ਼ਖਮੀ ਹੋ ਗਏ। ਦੇਸ਼-ਵਿਦੇਸ਼ ਤੋਂ ਲੱਖਾਂ ਸ਼ਰਧਾਲੂ ਰੱਥ ਯਾਤਰਾ ਦੇ ਮੌਕੇ ‘ਤੇ ਇਥੇ ਇਕੱਠੇ ਹੋਏ ਹਨ।
ਪੁਲਸ ਸੂਤਰਾਂ ਨੇ ਦੱਸਿਆ ਕਿ ਰੱਥ ਜਦ ਮਹਿਲ ਦੇ ਨੇੜਿਉਂ ਲੰਘ ਰਿਹਾ ਸੀ ਤਾਂ 65 ਸਾਲਾ ਮਹਿਲਾ ਵਿਜੈ ਲਕਸ਼ਮੀ ਮੋਹੰਤੀ ਅਤੇ ਤਿੰਨ ਹੋਰ ਹੇਠਾਂ ਡਿੱਗ ਗਏ ਅਤੇ ਭੀੜ ਵਿੱਚ ਕੁਚਲੇ ਗਏ। ਚਾਰਾਂ ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਗਿਆ। ਡਾਕਟਰਾਂ ਨੇ ਮਹਿਲਾ ਨੂੰ ਮ੍ਰਿਤਕ ਐਲਾਨ ਦਿੱਤਾ। ਬਾਕੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ

  • Share/Bookmark