This option will reset the home page of Nava Panga Online restoring closed widgets and categories.

Reset Nava Panga Online homepage

ਪਰਗਟ ਸਿੰਘ ਨੇ ਹਾਕੀ ਇੰਡੀਆ ਦੇ ਪ੍ਰਧਾਨ ਦੇ ਅਹੁਦੇ ਲਈ ਕਾਗਜ਼ ਭਰੇ ।28 ਨੂੰ ਸਿੱਧਾ ਮੁਕਾਬਲਾ ਵਿਦਿਆ ਨਾਲ

ਨਵੀਂ ਦਿੱਲੀ,  ਜੁਲਾਈ (ਨਵਾਂ ਪੰਗਾਂ ਨਿਉਜ਼ ਸਰਵਿਸ)- ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਪ੍ਰਗਟ ਸਿੰਘ ਨੇ ਕੱਲ੍ਹ ਹਾਕੀ ਇੰਡੀਆ ਦੇ ਪ੍ਰਧਾਨ ਦੇ ਅਹੁਦੇ ਲਈ ਆਪਣੇ ਨਾਮਜ਼ਦਗੀ ਕਾਗਜ਼ ਭਰੇ, ਜਿੱਥੇ ਉਨ੍ਹਾਂ ਦਾ ਸਿੱਧਾ ਮੁਕਾਬਲਾ ਹਾਕੀ ਇੰਡੀਆ ਦੀ ਅੰਤ੍ਰਿਮ ਪ੍ਰਧਾਨ ਵਿਦਿਆ ਸਟੋਕਸ ਨਾਲ ਹੋਵੇਗਾ। ਚੋਣ 28 ਜੁਲਾਈ ਨੂੰ ਹੋਵੇਗੀ, ਜਿਸ ਲਈ ਭਾਰਤੀ ਮਹਿਲਾ ਹਾਕੀ ਫੈਡਰੇਸ਼ਨ ਦੀ ਪ੍ਰਧਾਨ ਬੀਬੀ ਸਟੋਕਸ ਪਹਿਲਾਂ ਹੀ ਕਾਗਜ਼ ਭਰ ਚੁੱਕੀ ਹੈ।
ਰਿਟਰਨਿੰਗ ਅਫਸਰ ਜਸਟਿਸ ਆਰ ਸੀ ਚੋਪੜਾ ਅੱਗੇ ਕਾਗਜ਼ ਭਰਨ ਪਿੱਛੋਂ ਪਰਗਟ ਸਿੰਘ ਨੇ ਹਾਕੀ ਦੀ ਕਾਇਆ ਕਲਪ ਕਰਨ ਅਤੇ ਕੌਮੀ ਖੇਡ ਵਿੱਚ ਜਾਰੀ ਬਦਇੰਤਜ਼ਾਮਾਂ ਨੂੰ ਖਤਮ ਕਰਨ ਦੀ ਗੱਲ ਕਹੀ। ਪਰਗਟ ਸਿੰਘ, ਜੋ ਪੰਜਾਬ ਹਾਕੀ ਦੇ ਸਕੱਤਰ ਹਨ, ਨੇ ਇਥੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ, ‘‘ਅਸੀਂ ਦੇਖਿਆ ਹੈ ਕਿ ਇਨ੍ਹੀਂ ਦਿਨੀਂ ਹਾਕੀ ਮਾੜੇ ਦੌਰ ਵਿੱਚੋਂ ਲੰਘ ਰਹੀ ਹੈ। ਇਥੇ ਫੁੱਟ ਪਈ ਹੋਈ ਹੈ, ਪਰ ਮੈਂ ਫੁੱਟ ਨਹੀਂ ਰਹਿਣ ਦੇਵਾਂਗਾ। ਮੈਂ ਹਾਕੀ ਨੂੰ ਉਸ ਦਾ ਗਵਾਚਿਆ ਵੱਕਾਰ ਮੁੜ ਦਿਵਾਵਾਂਗਾ।”
ਪਰਗਟ ਸਿੰਘ ਨੇ ਕਿਹਾ, ‘‘ਪਿਛਲੇ ਕੁਝ ਸਾਲਾਂ ਤੋਂ ਹਾਕੀ ਮੈਦਾਨ ਉੱਤੇ ਨਹੀਂ, ਸਗੋਂ ਅਦਾਲਤ ਦੇ ਕਮਰਿਆਂ ਅਤੇ ਬੰਦ ਚੈਂਬਰਾਂ ਵਿੱਚ ਖੇਡੀ ਜਾ ਰਹੀ ਹੈ। ਅੱਜ ਮੈਂ ਜੋ ਵੀ ਹਾਂ, ਹਾਕੀ ਕਾਰਨ ਹਾਂ। ਮੈਂ ਖੇਡ ਨੂੰ ਕੁਝ ਵਾਪਸ ਦੇਣਾ ਚਾਹੁੰਦਾ ਹਾਂ, ਇਸੇ ਲਈ ਮੈਂ ਪ੍ਰਧਾਨਗੀ ਲਈ ਕਾਗਜ਼ ਭਰੇ ਹਨ।”
ਪਰਗਟ ਸਿੰਘ ਨੇ ਹਾਲਾਂਕਿ ਆਪਣੇ ਪੈਨਲ ਦੇ ਬਾਕੀ ਉਮੀਦਵਾਰਾਂ ਦੇ ਨਾਵਾਂ ਦਾ ਖੁਲਾਸਾ ਕਰਨ ਤੋਂ ਨਾਂਹ ਕਰ ਦਿੱਤੀ, ਪਰ ਦੱਸਿਆ ਜਾਂਦਾ ਹੈ ਕਿ ਉਨ੍ਹਾਂ ਨੂੰ ਬੰਗਾਲ ਹਾਕੀ ਫੈਡਰੇਸ਼ਨ ਦੇ ਪ੍ਰਧਾਨ ਜੈਬ੍ਰਤ ਰਾਇ ਦੀ ਪੂਰੀ ਹਮਾਇਤ ਹਾਸਲ ਹੈ। ਇਸ ਦੇ ਨਾਲ ਹੀ ਇਹ ਵੀ ਦੱਸਿਆ ਜਾਂਦਾ ਹੈ ਕਿ ਕਰਨਾਟਕ ਹਾਕੀ ਫੈਡਰੇਸ਼ਨ ਦੇ ਸਕੱਤਰ ਕ੍ਰਿਸ਼ਨਾਮੂਰਤੀ ਅਤੇ ਹਾਕੀ ਅਰੁਣਾਚਲ ਦੇ ਗੁੰਜੁਮ ਹੈਕਰ ਨੇ ਸਕੱਤਰ ਅਤੇ ਖਜ਼ਾਨਚੀ ਦੇ ਅਹੁਦਿਆਂ ਲਈ ਭਾਰਮ ਭਰੇ ਹਨ।

  • Share/Bookmark