This option will reset the home page of Nava Panga Online restoring closed widgets and categories.

Reset Nava Panga Online homepage

ਕਿਉਂ ਨਹੀਂ ਹੁੰਦੀ ਸਹੀ ਉਮਰ ’ਚ ਸ਼ਾਦੀ?

 

ਨਰਿਦਰ ਪਾਲ  :
ਸਾਰੀਆਂ  ਲੜਕੀਆਂ ਵਿਆਹ ਯੋਗ ਉਮਰ ਨਿਕਲ ਜਾਣ ਦੇ ਕਾਰਨ ਕੁਆਰੀਆਂ ਰਹਿ ਜਾਂਦੀਆਂ ਹਨ ਅਤੇ ਇਕੱਲਤਾ ਵਾਲਾ ਜੀਵਨ ਜਿਊਣ ਦੇ ਲਈ ਮਜਬੂਰ ਹੁੰਦੀਆਂ ਹਨ। ਹਰ ਕੰਮ ਦਾ ਆਪਣਾ-ਆਪਣਾ ਸਮਾਂ ਹੁੰਦਾ ਹੈ ਅਤੇ ਉਸ ਦੀ ਸ਼ੋਭਾ ਅਤੇ ਸਾਰਥਿਕਤਾ ਤਾਂ ਹੀ ਹੁੰਦੀ ਹੈ ਜੇਕਰ ਉਹ ਸਮੇਂ ਸਿਰ ਸਮਾਪਤ ਹੋਵੇ। ਵਿਆਹ ਦਾ ਆਨੰਦ ਲੋੜ ਅਤੇ ਸਾਰਥਿਕਤਾ ਵੀ ਤਾਂ ਹੀ ਹੈ ਜਦੋਂ ਇਹ ਸਮੇਂ ਸਿਰ ਮੁਕੰਮਲ ਹੋਵੇ। ਵਿਆਹ ਇਕ ਨਿਸ਼ਚਿਤ ਉਮਰ ਦੇ ਵਿਚ ਹੋ ਜਾਣਾ ਚਾਹੀਦਾ ਹੈ।
ਆਮ ਤੌਰ ’ਤੇ 23 ਤੋਂ 25 ਸਾਲ ਦੀ ਉਮਰ ਵਿਚ ਲੜਕੀਆਂ ਦੀ ਸ਼ਾਦੀ ਹੋ ਜਾਣੀ ਚਾਹੀਦੀ ਹੈ ਪਰ ਕਈ ਵਾਰ ਯੋਗ ਵਰ ਲੱਭਦਿਆਂ ਉਨ੍ਹਾਂ ਦੀ ਉਮਰ ਨਿਰਧਾਰਤ ਸੀਮਾ ਪਾਰ ਕਰ ਜਾਂਦੀ ਹੈ। ਜਿਵੇਂ-ਜਿਵੇਂ ਉਮਰ ਦੀ ਇਹ ਸੀਮਾ ਵਧਦੀ ਹੈ, ਚਿਹਰੇ ਦਾ ਪਾਣੀ ਘੱਟ ਹੋਣ ਲਗਦਾ ਹੈ ਅਤੇ 30 ਸਾਲ ਤੋਂ ਬਾਅਦ ਇਸ ਰਿਸ਼ਤੇ ਦੀ ਗਰਿਮਾ ਘਟ ਜਾਂਦੀ ਹੈ।
ਜ਼ਿਆਦਾ ਉਮਰ ਦੀ ਲੜਕੀ ਲਈ ਵਰ ਲੱਭ ਸਕਣਾ ਆਸਾਨ ਨਹੀਂ ਰਹਿ ਜਾਂਦਾ, ਕਿਉਂਕਿ ਲੜਕੀ ਦੀ ਉਮਰ ਮੁਤਾਬਿਕ ਕੋਈ ਯੋਗ ਲੜਕਾ ਮਿਲਦਾ ਹੀ ਨਹੀਂ। ਅਜਿਹੀ ਹਾਲਤ ਵਿਚ ਲੜਕੀ ਕਾਫੀ ਉਦਾਸ ਹੋ ਜਾਂਦੀ ਹੈ ਕਿ ਹੁਣ ਵਿਆਹ ਹੋਣਾ ਮੁਸ਼ਕਿਲ ਹੈ।
ਕਿਸੇ ਵੀ ਲੜਕੀ ਦੇ ਕੁਆਰੀ ਰਹਿ ਜਾਣ ਦੀ ਜ਼ਿੰਮੇਵਾਰੀ ਉਸ ਦੇ ਮਾਤਾ-ਪਿਤਾ ਜਾਂ ਉਸ ਦੇ ਘਰਦਿਆਂ ’ਤੇ ਹੁੰਦੀ ਹੈ। ਘਰ ਵਿਚ ਕੁਝ ਵੱਡੇ ਲੋਕ ਇਹ ਸਮਝ ਕੇ ਕਿ ਅਜੇ ਉਹ ਪੜ੍ਹ ਰਹੀ ਹੈ, ਪੜ੍ਹਾਈ ਪੂਰੀ ਕਰ ਲੈਣ ਦੇ ਬਾਅਦ ਵਰ ਲੱਭਾਂਗੇ, ਇਸ ਪਾਸਿਓਂ ਬੇਫਿਕਰ ਹੋ ਜਾਂਦੇ ਹਨ ਪਰ ਜਦੋਂ ਉਸ ਦੀ ਪੜ੍ਹਾਈ ਪੂਰੀ ਹੁੰਦੀ ਹੈ ਤਾਂ ਯੋਗ ਵਰ ਨਹੀਂ ਮਿਲਦਾ। ਕਈ ਵਾਰ ਉ¤ਚ-ਸਿੱਖਿਅਤ ਹੋਣ ਦੇ ਕਾਰਨ ਵੀ ਬਰਾਬਰ ਦਾ ਵਰ ਨਹੀਂ ਮਿਲਦਾ। ਲੜਕੀਆਂ ਆਪਣੇ ਤੋਂ ਘੱਟ ਪੜ੍ਹੇ-ਲਿਖੇ ਲੜਕੇ ਨਾਲ ਵਿਆਹ ਕਰਨ ਲਈ ਰਾਜ਼ੀ ਨਹੀਂ ਹੁੰਦੀਆਂ। ਲੜਕੇ ਵੀ ਉ¤ਚ-ਸਿੱਖਿਅਤ ਲੜਕੀ ਨਾਲ ਹੀ ਵਿਆਹ ਕਰਨਾ ਚਾਹੁੰਦੇ ਹਨ। ਜੋ ਲੜਕੀਆਂ ਘੱਟ ਪੜ੍ਹੀਆਂ ਹੁੰਦੀਆਂ ਹਨ, ਉਨ੍ਹਾਂ ਦੇ ਰਿਸ਼ਤੇ ਵਿਚ ਪੜ੍ਹਾਈ ਮੁਸ਼ਕਿਲ ਬਣ ਕੇ ਖੜ੍ਹੀ ਹੋ ਜਾਂਦੀ ਹੈ। ਜਿਨ੍ਹਾਂ ਲੜਕੀਆਂ ਦੀ ਮੰਗਣੀ ਟੁੱਟ ਜਾਂਦੀ ਹੈ, ਉਨ੍ਹਾਂ ਦੇ ਵਿਆਹ ਵਿਚ ਬਹੁਤ ਸਾਰੀਆਂ ਰੁਕਾਵਟਾਂ ਆਉਂਦੀਆਂ ਹਨ।
ਬਹੁਤੀਆਂ ਲੜਕੀਆਂ ਆਪਣੇ ਮਾਤਾ-ਪਿਤਾ ਦੀ ਆਰਥਿਕ ਅਸਮਰੱਥਾ ਦੇ ਕਾਰਨ ਕੁਆਰੀਆਂ ਰਹਿ ਜਾਂਦੀਆਂ ਹਨ। ਦਾਜ ਵਿਚ ਦੇਣ ਯੋਗ ਧਨ ਨਾ ਹੋਣਾ ਸਭ ਤੋਂ ਵੱਡੀ ਰੁਕਾਵਟ ਹੁੰਦੀ ਹੈ। ਦਾਜ ਦੇ ਲਾਲਚੀ ਆਪਣੀ ਵਿਆਹੁਤਾ ਨੂੰ ਦਹੇਜ ਦੇ ਲਈ ਕਦੀ-ਕਦੀ ਖਤਮ ਕਰ ਦਿੰਦੇ ਹਨ।
ਕਈ ਵਾਰ ਮਾਤਾ-ਪਿਤਾ ਦੇ ਨਾ ਹੋਣ ਕਰਕੇ ਵੱਡੀ ਭੈਣ ਦੇ ਮੋਢਿਆਂ ’ਤੇ ਹੀ ਛੋਟੇ ਭਰਾ-ਭੈਣਾਂ ਦੀ ਜ਼ਿੰਮੇਵਾਰੀ ਆ ਜਾਂਦੀ ਹੈ। ਉਸ ਨੂੰ ਆਪਣੇ ਛੋਟੇ ਭਰਾ-ਭੈਣਾਂ ਦਾ ਪਾਲਣ-ਪੋਸ਼ਣ ਕਰਨਾ ਪੈਂਦਾ ਹੈ। ਉਨ੍ਹਾਂ ਨੂੰ ਪੜ੍ਹਾ-ਲਿਖਾ ਕੇ ਆਪਣੇ ਪੈਰਾਂ ’ਤੇ ਖੜ੍ਹਾ ਕਰਨਾ ਹੁੰਦਾ ਹੈ। ਆਪਣੇ ਭਰਾ-ਭੈਣਾਂ ਦੇ ਕੈਰੀਅਰ ਦੀ ਖਾਤਰ ਉਹ ਆਪਣਾ ਜੀਵਨ ਅਰਪਿਤ ਕਰ ਦਿੰਦੀ ਹੈ। ਇਨ੍ਹਾਂ ਜ਼ਿੰਮੇਵਾਰੀਆਂ ਨੂੰ ਨਿਭਾਉਂਦੇ-ਨਿਭਾਉਂਦੇ ਉਨ੍ਹਾਂ ਦੀ ਉਮਰ ਨਿਕਲ ਜਾਂਦੀ ਹੈ ਅਤੇ ਉਹ ਬਿਨਾਂ ਵਿਆਹਿਆਂ ਹੀ ਰਹਿ ਜਾਂਦੀਆਂ ਹਨ।
ਜੇਕਰ ਲੜਕੀ ਦੀ ਉਮਰ ਜ਼ਿਆਦਾ ਹੋ ਜਾਂਦੀ ਹੈ ਤਾਂ ਫਿਰ ਉਸ ਨੂੰ ਅਣਕਮਾਊ, ਵਿਧੁਰ, ਤਲਾਕਸ਼ੁਦਾ ਜਾਂ ਪਿਤਾ ਦੀ ਉਮਰ ਦੇ ਲੜਕੇ ਦੇ ਪੱਲੇ ਬੰਨ੍ਹ ਦਿੱਤਾ ਜਾਂਦਾ ਹੈ। ਬਹੁਤੀਆਂ ਲੜਕੀਆਂ ਵੱਲੋਂ ਵਿਆਹ ਤੋਂ ਨਾਂਹ ਕਹਿਣ ਦਾ ਇਹ ਵੀ ਇਕ ਕਾਰਨ ਹੈ।
ਜੇਕਰ ਕਿਸੇ ਲੜਕੀ ਦਾ ਵਿਆਹ ਸਹੀ ਉਮਰ ਵਿਚ ਨਹੀਂ ਹੁੰਦਾ ਤਾਂ ਗੁਆਂਢੀ, ਰਿਸ਼ਤੇਦਾਰ ਤਾਹਨੇ ਮਾਰ-ਮਾਰ ਕੇ ਉਸ ਦਾ ਜਿਊਣਾ ਹਰਾਮ ਕਰ ਦਿੰਦੇ ਹਨ। ਵਿਚਾਰੀ ਲੜਕੀ ਕਿਸ-ਕਿਸ ਨੂੰ ਜਵਾਬ ਦਿੰਦੀ ਫਿਰੇਗੀ? ਬਿਨਾਂ ਵਿਆਹੀਆਂ ਨੌਕਰੀ-ਪੇਸ਼ਾ ਲੜਕੀਆਂ ਨੂੰ ਉਨ੍ਹਾਂ ਦੇ ਦਫਤਰ ਵਿਚ ਹੀ ਨੀਵੀਂ ਨਜ਼ਰ ਨਾਲ ਦੇਖਣਾ ਸ਼ੁਰੂ ਕਰ ਦਿੱਤਾ ਜਾਂਦਾ ਹੈ।
ਜਿਨ੍ਹਾਂ ਲੜਕੀਆਂ ਦਾ ਵਿਆਹ ਸਮੇਂ ਸਿਰ ਨਹੀਂ ਹੁੰਦਾ, ਉਹ ਇਨ੍ਹਾਂ ਕਾਰਨਾਂ ਕਰਕੇ ਦੋਸਤਾਂ-ਸਹੇਲੀਆਂ ਅਤੇ ਗੁਆਂਢੀਆਂ ਨਾਲ ਮੇਲ-ਮਿਲਾਪ ਰੱਖਣ ਤੋਂ ਕਤਰਾਉਂਦੀਆਂ ਹਨ। ਹੌਲੀ-ਹੌਲੀ ਉਹ ਸਮਾਜ ਤੋਂ ਟੁੱਟਣ ਲਗਦੀਆਂ ਹਨ।
ਜ਼ਿਆਦਾ ਉਮਰ ਦੀਆਂ ਕੁਆਰੀਆਂ ਲੜਕੀਆਂ ਦੀ ਦੁੱਖ ਭਰੀ ਦਾਸਤਾਨ ਹੁੰਦੀ ਹੈ। ਇਨ੍ਹਾਂ ਦਾ ਦਰਦ ਸਮਝਣ ਵਾਲਾ ਕੋਈ ਨਹੀਂ ਹੁੰਦਾ। ਮਾਤਾ-ਪਿਤਾ ਦੇ ਰਹਿੰਦੇ ਹੋਏ ਵੀ ਜ਼ਿਆਦਾ ਉਮਰ ਦੀਆਂ ਔਰਤਾਂ ਪਤੀ ਦੀ ਕਮੀ ਕਾਰਨ ਇਕੱਲੀਆਂ ਆਪਣੇ-ਆਪ ਨੂੰ ਬੇਸਹਾਰਾ ਮਹਿਸੂਸ ਕਰਦੀਆਂ ਹਨ। ਕੁਝ ਲੜਕੀਆਂ ਵੱਡੀ ਉਮਰ ਵਿਚ ਵਿਆਹ ਕਰਕੇ ਵੀ ਪਤੀ ਦਾ ਉਹ ਸੁਖ ਨਹੀਂ ਪਾਉਂਦੀਆਂ, ਜੋ 25 ਸਾਲ ਦੀ ਉਮਰ ਵਿਚ ਪਾ ਸਕਦੀਆਂ ਹਨ। ਇਸ ਲਈ ਲੋੜ ਹੈ ਕਿ ਸਮਾਜ ਇਸ ਸਮੱਸਿਆ ਨੂੰ ਗੰਭੀਰਤਾ ਨਾਲ ਲਵੇ, ਨਹੀਂ ਤਾਂ ਦਿਨ-ਪ੍ਰਤੀ ਦਿਨ ਬਿਨਾਂ ਵਿਆਹੀਆਂ-ਕੁਆਰੀਆਂ ਦੀ ਗਿਣਤੀ ਵਧਦੀ ਹੀ ਜਾਵੇਗੀ।

 

 

  • Share/Bookmark