ਨਵੀਂ ਦਿੱਲੀ, ਜੁਲਾਈ : ਇਕ ਅਜਿਹਾ ਸਖਸ਼ ਜਿਸ ‘ਤੇ ਗੁੰਡਾਗਰਦੀ ਦੇ ਮਾਮਲੇ ਦਰਜ ਹਨ । ਲੇਕਿਨ ਉਹ ਜੱਜ ਦੀ ਕੁਰਸੀ ‘ਤੇ ਬੈਠਾ ਇਨਸਾਫ ਕਰਦਾ ਰਿਹਾ। ਉਹ ਵੀ 2-3 ਦਿਨ ਤੱਕ ਨਹੀਂ, ਬਲਕਿ ਤਿੰਨ ਸਾਲ ਤੱਕ। ਜਦੋਂ ਇਹ ਮਾਮਲਾ ਉਜਾਗਰ ਹੋਇਆ ਤਾਂ ਅਦਾਲਤ ਨੇ ਉਸ ਨੂੰ ਇਸ ਅਹੁਦੇ ਤੋਂ ਹਟਾ ਦਿੱਤਾ। ਮਾਮਲਾ ਜਦੋਂ ਸੁਪਰੀਮ ਕੋਰਟ ਤੱਕ ਪਹੁੰਚਿਆ ਤਾਂ ਦੇਸ਼ ਦੀ ਸਭ ਤੋਂ ਵੱਡੀ ਅਦਾਲਤ ਨੂੰ ਇਹ ਸਭ ਦੇਖ ਕੇ ਹੈਰਾਨਗੀ ਹੋਈ। ਦਰਅਸਲ ਕਰਨਾਟਕ ਹਾਈਕੋਰਟ ਵਿਚ ਖਾਜੀਆ ਮੁਹੰਮਦ ਮੁਜਾਮਿਲ 1996 ਵਿਚ ਬਤੌਰ ਜੱਜ ਨਿਯੁਕਤ ਹੋਇਆ ਸੀ। ਤਿੰਨ ਸਾਲ ਤੱਕ ਉਹ ਲੋਕਾਂ ਨਾਲ ਇਨਸਾਫ ਕਰਦਾ ਰਿਹਾ ਲੇਕਿਨ ਜਦੋਂ ਪਤਾ ਚਲਿਆ ਕਿ ਉਸ ‘ਤੇ ਗੁੰਡਾਗਰਦੀ ਦਾ ਮਾਮਲਾ ਦਰਜ ਹੈ ਤਾਂ ਉਸ ਨੂੰ ਪਦ ਤੋਂ ਹਟਾ ਦਿੱਤਾ ਗਿਆ। ਖਾਜੀਆ ਇਸ ਫੈਸਲੇ ਦੇ ਖਿਲਾਫ ਸੁਪਰੀਮ ਕੋਰਟ ਵਿਚ ਗਿਆ। ਪਹਿਲਾਂ ਤਾਂ ਸੁਪਰੀਮ ਕੋਰਟ ਇਹ ਸਭ ਕੁਝ ਦੇਖ ਕੇ ਹੈਰਾਨ ਰਹਿ ਗਈ ਫਿਰ ਉਸ ਨੇ ਅਹਿਮ ਫੈਸਲਾ ਸੁਣਾਇਆ ਕਿ ਦੇਸ਼ ਦੇ ਸਾਰੇ ਹਾਈਕੋਰਟ ਹੁਣ ਸਾਰੇ ਜੱਜਾਂ ਦੀ ਗੰਭੀਰਤਾ ਨਾਲ ਪੁਲਿਸ ਤੋਂ ਵੈਰੀਫਿਕੇਸ਼ਨ ਕਰਾਏ। |