This option will reset the home page of Nava Panga Online restoring closed widgets and categories.

Reset Nava Panga Online homepage

ਅਮਰੀਕਾ ਦੇ ਉਪ ਰਾਸ਼ਟਰਪਤੀ ‘ ਨੂੰ ਚੋਣ ਕਮਿਸ਼ਨ ਨੇ ਦੋਸ਼ੀ ਆਖ ਕੇ 2,19,000 ਡਾਲਰ ਅਦਾ ਕਰਨ ਦਾ ਹੁਕਮ ਦਿੱਤਾ

ਵਾਸ਼ਿੰਗਟਨ,  ਜੁਲਾਈ (ਨਵਾਂ ਪੰਗਾਂ ਨਿਉਜ਼ ਸਰਵਿਸ )- ਫੈਂਡਰਲ ਚੋਣ ਕਮਿਸ਼ਨ ਨੇ ਅਮਰੀਕੀ ਉਪ ਰਾਸ਼ਟਰਪਤੀ ਜੋ ਬਿਡੇਨ ‘ਤੇ 2,19,000 ਡਾਲਰ ਦਾ ਭਾਰੀ ਜੁਰਮਾਨਾ ਲਾਇਆ ਹੈ। ਬਿਡੇਨ ਨੂੰ 2008 ਵਿੱਚ ਰਾਸ਼ਟਰਪਤੀ ਅਹੁਦੇ ਲਈ ਪਹਿਲੇ ਚੋਣ ਪ੍ਰਚਾਰ ਵਿੱਚ ਸੀਮਾ ਤੋਂ ਜ਼ਿਆਦਾ ਧਨ ਇਕੱਠਾ ਕਰਨ ਅਤੇ ਗਲਤ ਢੰਗ ਨਾਲ ਨਿੱਜੀ ਜਹਾਜ਼ ਦਾ ਇਸਤੇਮਾਲ ਕਰਨ ਦਾ ਸਹੀ ਦੋਸ਼ੀ ਪਾਇਆ ਗਿਆ ਹੈ। ਡੈਮੋਕਰੇਟਿਕ ਸੀਨੇਟਰ ਬਿਡੇਨ ਆਪਣੀ ਪਾਰਟੀ ਵੱਲੋਂ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰਾਂ ਵਿੱਚ ਇਕ ਸੀ, ਪਰ ਪਹਿਲੇ ਚਰਨ ਤੋਂ ਬਾਅਦ ਉਹ ਦੌੜ ‘ਚੋਂ ਬਾਹਰ ਹੋ ਗਏ। 
ਡੈਮੋਕਰੇਟਿਕ ਪਾਰਟੀ ਨੇ ਬਾਅਦ ਵਿੱਚ ਬਰਾਕ ਓਬਾਮਾ ਨੂੰ ਰਾਸ਼ਟਰਪਤੀ ਅਹੁਦੇ ਲਈ ਐਲਾਨਿਆ ਸੀ। ਕਮਿਸ਼ਨ ਨੇ ਬਿਡੇਨ ਵਲੋਂ ਪਾਰਟੀ ਤੋਂ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰੀ ਲੈਣ ਲਈ ਕੀਤੀ ਪ੍ਰਚਾਰ ਮੁਹਿੰਮ ਦੀ ਜਾਂਚ ਵਿੱਚ ਇਹ ਖ਼ਾਮੀਆਂ ਪਾਈਆਂ ਗਈਆਂ। ਫੈਡਰਲ ਕਾਨੂੰਨ ਮੁਤਾਬਕ ਕਮਿਸ਼ਨ ਵੱਖ-ਵੱਖ ਪਾਰਟੀਆਂ ਵਲੋਂ ਰਾਸ਼ਟਰਪਤੀ ਅਹੁਦੇ ਦੇ ਪਹਿਲੀ ਚੋਣ ਵਿੱਚ ਸ਼ਾਮਲ ਸਾਰੇ ਸੰਭਾਵਤ ਉਮੀਦਵਾਰਾਂ ਦੇ ਖਾਤਿਆਂ ਦੀ ਜਾਂਚ ਕਰਦਾ ਹੈ। ਬਿਡੇਨ ਦੀ ਬੁਲਾਰਨ ਐਲਿਜਾਬੈਥ ਅਲੈਗਜੈਂਡਰ ਨੇ ਕਿਹਾ ਕਿ ਉਪ ਰਾਸ਼ਟਰਪਤੀ ਜੁਰਮਾਨਾ ਦੇ ਕੇ ਮਾਮਲੇ ਨੂੰ ਖਤਮ ਕਰਨਾ ਚਾਹੁੰਦੇ ਹਨ। ਪੋਲਿਟੀਕੋ ਪੱਤ੍ਰਕਾ ਦੇ ਮੁਤਾਬਕ ਬਿਡੇਨ ਨੂੰ ਇੱਕ ਵਿਅਕਤੀ ਵਲੋਂ 1,06,000 ਡਾਲਰ ਦਾ ਚੋਣ ਚੰਦਾ ਮਿਲਿਆ, ਜੋ ਵਿਧਾਨਿਕ ਸੀਮਾ ਨਾਲੋਂ 2,300 ਡਾਲਰ ਜ਼ਿਆਦਾ ਸੀ।

  • Share/Bookmark