This option will reset the home page of Nava Panga Online restoring closed widgets and categories.

Reset Nava Panga Online homepage

ਲੁਧਿਆਣਾ ‘ਚ 25 ਕਰੋੜ ਦੀ ਹੈਰੋਇਨ ਬਰਾਮਦ

 

ਲੁਧਿਆਣਾ  ਜੁਲਾਈ (ਜਤਿੰਦਰਪਾਲ ਸਿੰਘ) ਪੁਲਿਸ ਨੇ ਉਸ ਵੇਲੇ ਬਹੁਤ ਵੱਡੀ ਸਫਲਤਾ ਹਾਸਲ ਕੀਤੀ ਜਦਂੋ ਨਾਕੇ ਦੌਰਾਨ ਕਾਰ ਚਾਲਕ ਕੋਲੋਂ ਵੱਡੀ ਮਾਤਰਾ ਵਿੱਚ ਹੈਰੋਇਨ ਹਾਸਲ ਕਰਕੇ ਰਿਕਾਰਡ ਬਣਾਇਆ। ਇਸ ਸੰਬੰਧੀ ਈਸ਼ਵਰ ਸਿੰਘ ਕਮਿਸ਼ਨਰ ਪੁਲਿਸ ਲੁਧਿਆਣਾ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਨਰਿੰਦਰਪਾਲ ਸਿੰਘ ਸਹਾਇਕ ਕਮਿਸ਼ਨਰ ਪੁਲਿਸ ਗਿੱਲ ਸਮੇਤ ਇੰਸਪੈਕਟਰ ਪਰਮਜੀਤ ਸਿੰਘ ਮੁੱਖ ਅਫਸਰ ਥਾਣਾ ਸਦਰ ਲੁਧਿਆਣਾ ਨੇ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਲਈ ਪੱਖੋਵਾਲ ਰੋਡ ‘ਤੇ ਅਫਸਰ ਥਾਣਾ ਸਦਰ ਲੁਧਿਆਣਾ ਨੇ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਲਈ ਪੱਖੋਵਾਲ ਰੋਡ ‘ਤੇ ਨਜ਼ਦੀਕ ਸਿੰਗਲਾ ਕਲੌਨੀ ਨਾਕਾ ਲਗਾਇਆ ਹੋਇਆ ਸੀ। ਚਂੈਕਿੰਗ ਦੌਰਾਨ ਇਕ ਇੰਡੀਕਾ ਕਾਰ ਨੰਬਰ ਪੀ ਬੀ 07 ਯੂ 4129 ਜੋਧਾਂ ਸਾਇਡ ਤੋਂ ਆਉਂਦੀ ਹੋਈ ਦੇਖੀ ਗਈ ਜਿਸ ਨੂੰ ਨਾਕਾ ਪਾਰਟੀ ਵਲੋਂ ਰੁਕਣ ਦਾ ਇਸ਼ਾਰਾ ਕੀਤਾ ਗਿਆ। ਪ੍ਰੰਤੂ ਕਾਰ ਚਾਲਕ ਪੁਲਿਸ ਪਾਰਟੀ ਨੂੰ ਦੇਖ ਕੇ ਘਬਰਾ ਗਿਆ ਅਤੇ ਭੱਜਣ ਦੀ ਕੋਸ਼ਿਸ਼ ਕੀਤੀ ਜਿਸ ਨੂੰ ਕਾਬੂ ਕੀਤਾ ਗਿਆ ਜਿਸ ਨੇ ਆਪਣਾ ਨਾਮ ਸ਼ਮਸ਼ੇਰ ਸਿੰਘ ਉਰਫ ਛੋਟੂ ਪੁੱਤਰ ਗੁਰਦੀਪ ਸਿੰਘ ਵਾਸੀ ਜਮਾਲਪੁਰ ਅਵਾਣਾ ਦੱਸਿਆ। ਇੰਡੀਕਾ ਕਾਰ ਦੀ ਤਲਾਸ਼ੀ ਲੈਣ ਤੋਂ ਪੰਜ ਪੈਕਟ ਹੀਰੋਇਨ (ਹਰ ਪੈਕਟ ਇਕ ਕਿਲੋ) ਬ੍ਰਾਮਦ ਕੀਤੇ ਗਏ। ਜੋ ਕਿ ਗੈਰ ਕਾਨੂੰਨੀ ਹੋਣ ਕਾਰਨ ਇਸ ਸੰਬੰਧ ਵਿੱਚ ਮੁਕਦਮਾ ਨੰਬਰ 137 ਮਿਤੀ 14 ਜੁਲਾਈ ਅਪਰਾਧ ਧਾਰਾ 21/61/85 ਐਨ ਡੀ ਪੀ ਐਸ ਐਕਟ ਥਾਣਾ
ਸਦਰ ਲੁਧਿਆਣਾ ਦਰਜ ਰਜਿਸਟਰ ਕੀਤਾ ਗਿਆ ਅਤੇ ਦੋਸ਼ੀ ਦੀ ਤਫਤੀਸ਼ ਕੀਤੀ ਗਈ। ਦੋਸ਼ੀ ਸ਼ਮਸ਼ੇਰ ਸਿੰਘ ਉਰਫ ਛੋਟੂ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਹ ਸਾਲ 2007 ਤੋਂ ਇਸ ਧੰਦੇ ਵਿੱਚ ਕੰਮ ਕਰ ਰਿਹਾ ਸੀ ਅਤੇ ਹੁਣ ਤੱਕ ਕਈ ਖੇਪਾਂ ਵੱਖ ਵੱਖ ਥਾਵਾਂ ‘ਤੇ ਪਹੁੰਚਾ ਚੁੱਕਾ ਹੈ ਦੋਸ਼ੀ ਪਾਸੋਂ ਵੱਡੀ ਮਾਤਰਾ ਵਿੱਚ ਹੈਰੋਇਨ ਬ੍ਰਾਮਦ ਕੀਤੀ ਗਈ ਹੈ । ਇਸ ਗੱਲ ਦਾ ਸਬੂਤ ਹੈ ਕਿ ਇਸ ਦੋਸ਼ੀ ਦੇ ਅੰਤਰ ਰਾਸ਼ਟਰੀ ਸਮੱਗਲਰਾਂ ਨਾਲ ਨਜ਼ਦੀਕੀ ਸੰਬੰਧ ਹੋ ਸਕਦੇ ਹਨ ਜੋ ਇੰਨੀ ਵੱਡੀ ਮਾਤਰਾ ਵਿੱਚ ਹੈਰੋਇਨ ਸਪਲਾਈ ਕਰਨ ਦੀ ਕੋਸ਼ਿਸ਼ ਵਿੱਚ ਸੀ। ਬ੍ਰਾਮਦ ਕੀਤੀ ਗਈ ਹੈਰੋਇਨ ਦੀ ਮਾਰਕੀਟ ਕੀਮਤ ਕਰੀਬ 25 ਕਰੋੜ ਰੁਪਏ ਹੈ ਜੋ ਕਿ ਪੁਲਿਸ ਕਮਿਸ਼ਨਰ ਲੁਧਿਆਣਾ ਦੀ ਸਭ ਤੋਂ ਵੱਡੀ ਬ੍ਰਾਮਦਗੀ ਹੈ। ਦੋਸ਼ੀ ਤੋਂ ਹੋਰ ਪੁੱਛ ਗਿੱਛ ਕੀਤੀ ਜਾ ਰਹੀ ਹੈ ਅਤੇ ਹੋਰ ਵੱਡੇ ਇੰਕਸ਼ਾਫ ਹੋਣ ਦੀ ਸੰਭਾਵਨਾ ਹੈ

 

 

  • Share/Bookmark