ਹੜ੍ਹ ਪੀੜਤਾਂ ਨੂੰ ਇਕ ਹਫ਼ਤੇ ਅੰਦਰ ਮੁਆਵਜ਼ਾ ਦੇਣ ਦੇ ਹੁਕਮ
ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਸਹਿਕਾਰਤਾ ਵਿਭਾਗ ਨੂੰ ਕਿਹਾ ਹੈ ਕਿ ਰਾਜ ਦੇ ਹੜ੍ਹਪ੍ਰਭਾਵਿਤ ਪਿੰਡਾਂ ਦੇ ਕਿਸਾਨਾਂ ਤੋਂ ਸਹਿਕਾਰੀ ਖੇਤੀ ਕਰਜ਼ਿਆਂ ਦੀ ਵਸੂਲੀ ਨੂੰ ਮੁਲਤਵੀ ਕਰਨ ਤੋਂ ਇਲਾਵਾ ਅਲਪਕਾਲੀਨ ਕਰਜ਼ਿਆਂ ਨੂੰ ਦੀਰਘ ਕਾਲੀਨ ਕਰਜ਼ਿਆਂਵਿੱਚ ਬਦਲਿਆ ਜਾਵੇ। ਸ. ਬਾਦਲ ਨੇ ਕੇਂਦਰੀ ਵਿੱਤ ਮੰਤਰੀ ਸ਼੍ਰੀ ਪ੍ਰਣਬ ਮੁਖਰਜੀ ਨੂੰ ਇਕ ਪੱਤਰ ਰਾਹੀਂ ਬੇਨਤੀ ਕੀਤੀ ਹੈ ਕਿ ਅਜਿਹੇ ਨਿਰਦੇਸ਼ ਸਰਵਜਨਿਕਖੇਤਰ ਦੇ ਬੈਕਾਂ ਲਈ ਵੀ ਜਾਰੀ ਕੀਤੇ ਜਾਣ। ਇਸ ਤੋਂ ਇਲਾਵਾ ਉਪ ਮੁੱਖ ਮੰਤਰੀ ਨੇ ਕੇਂਦਰੀ ਗ੍ਰਹਿ ਮੰਤਰੀ ਨੂੰ ਵੀ ਅਪੀਲ ਕੀਤੀ ਹੈ ਕਿ ਕੁਦਰਤੀ ਆਫਤ ਤੋਂਪ੍ਰਭਾਵਿਤ ਪਿੰਡਾਂ ਲਈ ਨਿਸਚਿਤ ਰਾਹਤ ਦਿਸ਼ਾ ਨਿਰਦੇਸ਼ਾ ਵਿੱਚ ਵੀ ਤਰਮੀਮ ਕੀਤੀ ਜਾਵੇ ਤਾਂ ਜੋਂ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਜਿਨ੍ਹਾਂ ਕਿਸਾਨਾਂ ਦੇ ਟਿਊਬਵੈਲਖਰਾਬ ਹੋ ਗਏ ਹਨ ਉਨ੍ਹਾਂ ਨੂੰ ਵੀ ਢੁੱਕਵਾਂ ਮੁਆਵਜ਼ਾ ਦਿੱਤਾ ਜਾਵੇ।
ਰਾਜ ਅੰਦਰ ਹੜ੍ਹਾਂ ਦੀ ਸਥਿਤੀ ਬਾਰੇ ਇਕ ਉੱਚ ਪੱਧਰੀ ਮੀਟਿੰਗ ਜਿਸ ਵਿੱਚ ਸਬੰਧਿਤ ਵਿਭਾਗਾਂ ਦੇ ਮੰਤਰੀ, ਮੁੱਖ ਸਕੱਤਰ ਅਤੇ ਸਕੱਤਰਾਂ ਤੋਂ ਇਲਾਵਾ ਸਮੂਹਪ੍ਰਭਾਵਿਤ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਸ਼ਾਮਿਲ ਹੋਏ, ਦੀ ਪ੍ਰਧਾਨਗੀ ਕਰਦਿਆਂ ਸ. ਬਾਦਲ ਨੇ ਮੁੱਖ ਸਕੱਤਰ ਨੂੰ ਨਿਰਦੇਸ਼ ਦਿੱਤੇ ਕਿ ਪ੍ਰਭਾਵਿਤ ਕਿਸਾਨਾਂ ਨੂੰਉਨ੍ਹਾਂ ਦੀ ਫਸਲ ਅਤੇ ਹੋਰ ਜਾਇਦਾਦ ਦੇ ਨੁਕਸਾਨ ਦਾ ਮੁਆਵਜ਼ਾ ਇਕ ਹਫਤੇ ਵਿੱਚ ਯਕੀਨੀ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਮੁਆਵਜ਼ੇ ਦੀ ਪੂਰਨ ਪਾਰਦਰਸ਼ਤਾਨਾਲ ਵੰਡ ਯਕੀਨੀ ਬਣਾਈ ਜਾਵੇ। ਉਨ੍ਹਾਂ ਕਿਹਾ ਕਿ ਸਮੂਹ ਡਿਪਟੀ ਕਮਿਸ਼ਨਰਾਂ ਦੀ ਜ਼ਿੰਮੇਵਾਰੀ ਹੋਵੇਗੀ ਕਿ ਮੁਆਵਜ਼ੇ ਦੀ ਵੰਡ ਨਿਰਧਾਰਿਤ ਸਮੇਂ ਅੰਦਰ ਹਰਹਾਲਤ ਵਿੱਚ ਹੋਵੇ।
ਰਾਜ ਦੇ ਬਾਕੀ ਹਿੱਸਿਆਂ ਵਿੱਚ ਬਰਸਾਤੀ ਡਰੇਨਾਂ ਦੀ ਸਫਾਈ ਲਈ 22 ਕਰੋੜ ਰੁਪਏ ਦੀ ਰਾਸ਼ੀ ਜਾਰੀ ਕਰਦਿਆਂ ਸ. ਬਾਦਲ ਨੇ ਸਿੰਚਾਈ ਵਿਭਾਗ ਨੂੰ ਇਹ ਕਾਰਜਜੰਗੀ ਪੱਧਰ ’ਤੇ ਨੇਪਰੇ ਚਾੜ੍ਹਨ ਦੇ ਨਿਰਦੇਸ਼ ਦਿੱਤੇ ਹਨ। ਇਸ ਤੋਂ ਇਲਾਵਾ ਵੱਖ ਵੱਖ ਪਾੜਾਂ ਨੂੰ ਪੂਰਨ ਲਈ ਵੀ 9 ਕਰੋੜ ਰੁਪਏ ਦੀ ਵਾਧੂ ਰਾਸ਼ੀ ਜਾਰੀ ਕੀਤੀ ਗਈਹੈ। ਉਨ੍ਹਾਂ ਕਿਹਾ ਕਿ ਰਾਜ ਅੰਦਰ ਮੌਜੂਦਾ ਮੁੜ ਅਜਿਹੇ ਹੜ੍ਹਾਂ ਦੀ ਸਥਿਤੀ ਨੂੰ ਰੋਕਣ ਲਈ ਸਿੰਚਾਈ ਵਿਭਾਗ ਨੂੰ ਰਾਜ ਭਰ ਅੰਦਰ ਵੱਖ ਵੱਖ ਬੰਨ੍ਹਾਂ ’ਤੇ ਕਮਜ਼ੋਰਹਿੱਸਿਆਂ ਦੀ ਸ਼ਨਾਖਤ ਕਰਕੇ ਉਨ੍ਹਾਂ ਨੂੰ ਮਜ਼ਬੂਤ ਬਣਾਉਣ ਲਈ ਕਿਹਾ ਹੈ।
ਸ. ਬਾਦਲ ਨੇ ਕਿਹਾ ਕਿ ਸਰਕਾਰੀ ਤੰਤਰ ਦਾ ਪੂਰਾ ਧਿਆਨ ਇਸ ਵੇਲੇ ਹੜ੍ਹਾਂ ਤੋਂ ਪ੍ਰਭਾਵਿਤ ਕਿਸਾਨਾਂ ਨੂੰ ਤੇਜ਼ੀ ਨਾਲ ਰਾਹਤ ਪ੍ਰਦਾਨ ਕਰਨ ਵੱਲ ਕੇਂਦਰਤ ਹੈ ਅਤੇਰਾਜ ਸਰਕਾਰ ਇਸ ਨੂੰ ਇਕ ਚੁਣੌਤੀ ਵਜੋਂ ਲੈ ਰਹੀ ਹੈ। ਇਸੇ ਦੌਰਾਨ ਮਾਨਸਾ ਜਿਲ੍ਹੇ ਦੇ ਸਰਦੂਲਗੜ੍ਹ ਖੇਤਰ ਵਿੱਚ ਹੜ੍ਹਾਂ ਦੀ ਸਥਿਤੀ ਉਸ ਵੇਲੇ ਹੋਰ ਵਿਗੜ ਗਈਜਦੋਂ ਦੋ ਨਵੇਂ ਪਿੰਡ
ਹੜ੍ਹਾਂ ਦੀ ਮਾਰ ਹੇਠਾਂ ਆਉਣ ਨਾਲ ਪ੍ਰਭਾਵਿਤ ਪਿੰਡਾਂ ਦੀ ਗਿਣਤੀ 22 ਤੱਕ ਪਹੁੰਚ ਗਈ ਹੈ। ਇਸ ਤੋਂ ਇਲਾਵਾ ਕਮਜ਼ੋਰ ਥਾਵਾਂ ’ਤੇ ਬੰਨ੍ਹਾ ਦੀ ਮਜ਼ਬੂਤੀ ਅਤੇ ਪਾੜ੍ਹਾਂ ਨੂੰਭਰਨ ਦਾ ਕੰਮ 10 ਜੁਲਾਈ ਤੋਂ ਪੂਰੇ ਜ਼ੋਰਾਂ ਤੋਂ ਚੱਲ ਰਿਹਾ ਹੈ। ਇਸ ਤੋਂ ਇਲਾਵਾ ਸਰਦੂਲਗੜ੍ਹ ਕਸਬੇ ਨੂੰ ਮਾਨਸਾ ਮੁੱਖ ਦਫਤਰ ਨਾਲ ਜੋੜਦੀ ਸੜ੍ਹਕ ਤੇ ਘੱਗਰਦਰਿਆ ਦਾ ਪਾਣੀ ਪੁੱਲ ਦੇ ਉਪਰੋਂ ਵਹਿਣ ਕਾਰਨ ਅਤੇ ਪਾਣੀ ਦੇ ਪੱਧਰ ਵਿੱਚ ਕੋਈ ਕਮੀ ਨਾ ਆਉਣ ਕਾਰਨ ਵੱਡੀ ਚਿੰਤਾ ਬਣੀ ਹੋਈ ਹੈ। ਫਰੀਦਕੋਟ ਜ਼ਿਲ੍ਹੇ ਦੇਕਮਿਸ਼ਨਰ ਅਤੇ ਬਠਿੰਡਾ ਰੇਂਜ ਦੇ ਡੀ.ਆਈ.ਜੀ 11 ਜੁਲਾਈ ਤੋਂ ਮਾਨਸਾ ਵਿਖੇ ਰਹਿ ਕੇ ਸਮੁੱਚੇ ਪ੍ਰਬੰਧਾਂ ਦੀ ਨਿਰੰਤਰ ਸਮੀਖਿਆ ਕਰ ਰਹੇ ਹਨ। ਸਥਿਤੀ ਦੀਗੰਭੀਰਤਾ ਦੇ ਮੱਦੇਨਜ਼ਰ ਸਰਦੂਲਗੜ੍ਹ ਸ਼ਹਿਰ ਵਿੱਚ ਫੌਜ ਨੂੰ ਰਾਹਤ ਕਾਰਜਾਂ ਲਈ ਸੱਦ ਲਿਆ ਗਿਆ ਹੈ ਅਤੇ ਇਸੇ ਤਰ੍ਹਾਂ ਨੈਸ਼ਨਲ ਡੀਜਾਸਟਰ ਰਿਸਪੋਂਸ ਫੋਰਸਦਾ ਇਕ ਯੂਨਿਟ ਵੀ ਮੌਕੇ ’ਤੇ ਕਿਸੇ ਹੰਗਾਮੀ ਸਥਿਤੀ ਦੇ ਟਾਕਰੇ ਲਈ ਪੂਰੀ ਤਰ੍ਹਾਂ ਤਿਆਰ ਹੈ।
ਇਸ ਵੇਲੇ ਪੰਜਾਬ ਦੇ 1049 ਪਿੰਡ ਜਿਨ੍ਹਾਂ ਵਿੱਚ ਰੂਪਨਗਰ ਦੇ 58, ਪਟਿਆਲਾ ਦੇ 490, ਸੰਗਰੂਰ ਦੇ 28, ਐਸ.ਏ.ਐਸ ਨਗਰ ਦੇ 55, ਲਿਧਆਣਾ ਦੇ 200,ਫਤਹਿਗੜ੍ਹ ਸਾਹਿਬ ਦੇ 190, ਮੋਗਾ ਦੇ 6 ਅਤੇ ਮਾਨਸਾ ਦੇ 22 ਪਿੰਡ ਸ਼ਾਮਿਲ ਹਨ, ਹੜ੍ਹਾਂ ਦੀ ਮਾਰ ਹੇਠਾਂ ਜਿਸ ਨਾਲ ਜਿਥੇ 4 ਲੱਖ ਦੇ ਕਰੀਬ ਆਬਾਦੀ ਪ੍ਰਭਾਵਿਤਹੋਈ ਹੈ ਉਥੇ 2, 71,784 ਏਕੜ ਰਕਬੇ ਅੰਦਰ ਫਸਲ ਦਾ ਨੁਕਸਾਨ ਹੋਇਆ ਹੈ। ਇਸ ਤੋਂ ਇਲਾਵਾ ਹੜ੍ਹਾਂ ਕਾਰਨ 2868.75 ਕਿਲੋਮੀਟਰ ਸੜਕਾਂ ਨੂੰ ਭਾਰੀਨੁਕਸਾਨ ਪਹੁੰਚਿਆ ਹੈ ਅਤੇ ਕਈ ਥਾਵਾਂ ’ਤੇ ਇਹ ਪੂਰੀ ਤਰ੍ਹਾਂ ਰੁੜ ਗਈਆਂ ਹਨ।
ਉਪ ਮੁੱਖ ਮੰਤਰੀ ਨੇ ਡਿਪਟੀ ਕਮਿਸ਼ਨਰਾਂ ਨੂੰ ਹਦਾਇਤ ਦਿਤੀ ਹੈ ਕਿ ਉਹ ਪ੍ਰਭਾਵਿਤ ਲੋਕਾਂ ਲਈ ਢੁਕਵੀਂ ਮਾਤਰਾ ਵਿੱਚ ਪੋਲੀਥੀਨ ਸ਼ੀਟਾਂ, ਕਲੋਰੀਨ ਦੀ ਗੋਲੀਆਂ,ਦਵਾਈਆਂ, ਸੁੱਕਾ ਰਾਸਨ ਅਤੇ ਪਸ਼ੂਆਂ ਲਈ ਹਰਾ ਚਾਰਾ ਮੁਹੱਈਆ ਕਰਵਾਇਆ ਜਾਵੇ।
ਮੀਟਿੰਗ ਵਿੱਚ ਦੱਸਿਆ ਗਿਆ ਕਿ ਹੁਣ ਤੱਕ 60 ਹਜ਼ਾਰ ਪਸ਼ੂਆਂ ਨੂੰ ਮੂੰਹਖੁਰ ਦੀ ਬਿਮਾਰੀ ਅਤੇ 50 ਹਜਾਰ ਪਸ਼ੂਆਂ ਨੂੰ ਗਲਘੋਟੂ ਦੀ ਬਿਮਾਰੀ ਤੋਂ ਬਚਾ ਲਈ ਟੀਕੇਲਗਾਏ ਗਏ ਹਨ। ਇਸ ਤੋਂ ਇਲਾਵਾ ਪਸ਼ੂ ਪਾਲਣ ਵਿਭਾਗ ਵਲੋਂ 1500 ਕੁਇੰਟਲ ਫੀਡ, 1030 ਕੁਇੰਟਲ ਸੁੱਕਾ ਚਾਰਾ ਅਤੇ 900 ਕੁਇੰਟਲ ਹਰਾ ਚਾਰਾ ਹੜ੍ਹਪ੍ਰਭਾਵਿਤ ਇਲਾਕਿਆਂ ਵਿੱਚ ਵੰਡਿਆ ਗਿਆ ਹੈ। ਜਦੋਂ ਕਿ ਵੈਟਨਰੀ ਡਾਕਟਰਾਂ ਦੀਆਂ 165 ਟੀਮਾਂ ਹਰ ਹੜ੍ਹ ਪ੍ਰਭਾਵਿਤ ਪਿੰਡ ਵਿਚ ਜਾ ਕੇ ਪਸ਼ੂਆਂ ਦਾ ਇਲਾਜ ਕਰਰਹੀਆਂ ਹਨ