ਸਵਾਈਨ ਫ਼ਲੂ ਦੀ ਵਾਪਸੀ 17 ਹੋਰ ਲੋਕਾਂ ਦੀ ਮੌਤ
ਨਵੀਂ ਦਿੱਲੀ, ( ਨਵਾਂ ਪੰਗਾਂ ਨਿਉਜ਼ ਸਰਵਿਸ): ਮਾਨਸੂਨ ਦੇ ਆਉਣ ਨਾਲ ਹੀ ਦੇਸ਼ ਵਿਚ ਸਵਾਈਨ ਫਲੂ ਦੇ ਵਾਇਰਸ ਅਤੇ ਇਸ ਨਾਲ ਮਰਨ ਵਾਲਿਆਂ ਦੀ ਗਿਣਤੀ ਵਧਣ ਲੱਗੀ ਹੈ। ਪਿਛਲੇ ਇਕ ਹਫ਼ਤੇ ਦੌਰਾਨ ਇਸ ਰੋਗ ਨਾਲ 17 ਹੋਰ ਲੋਕਾਂ ਦੀ ਮੌਤ ਹੋਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਕੇ 1624 ਹੋ ਗਈ ਹੈ। ਜਦੋਂ ਕਿ 330 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਸੂਤਰਾਂ ਅਨੁਸਾਰ ਦੇਸ਼ ਵਿਚ 5 ਤੋਂ 11 ਜੁਲਾਈ ਵਿਚਾਲੇ ਹਫ਼ਤੇ ਦੌਰਾਨ ਸਵਾਈਨ ਫ਼ਲੂ ਨਾਲ ਕੁੱਲ 17 ਰੋਗੀਆਂ ਦੀ ਮੌਤ ਹੋਈ। ਇਨ੍ਹਾਂ ਵਿਚੋਂ ਕੇਰਲਾ ਅਤੇ ਮਹਾਰਾਸ਼ਟਰ ਦੇ 8-8 ਰੋਗੀ ਅਤੇ ਇਕ ਰੋਗੀ ਆਂਧਰਾ ਪ੍ਰਦੇਸ਼ ਦਾ ਸ਼ਾਮਲ ਹੈ। ਇਸ ਸਾਲ ਸਵਾਈਨ ਫਲੂ ਨਾਲ ਕੁੱਲ 1624 ਪੀੜਤ ਮਰ ਚੁੱਕੇ ਹਨ। ਸਭ ਤੋਂ ਵੱਧ ਨਵੇਂ ਮਾਮਲਿਆਂ ਦੀ ਪੁਸ਼ਟੀ ਕੇਰਲਾ ਵਿਚ ਹੋਈ ਹੈ ਜਿਥੇ 178 ਨਵੇਂ ਮਾਮਲੇ ਸਾਹਮਣੇ ਆਏ ਹਨ। ਜਦੋਂ ਕਿ ਮਹਾਰਾਸ਼ਟਰ 91 ਨਵੇਂ ਮਾਮਲਿਆਂ ਨਾਲ ਦੂਜੇ ਸਥਾਨ ‘ਤੇ ਹੈ।