This option will reset the home page of NavaPanga.com restoring closed widgets and categories.

Reset NavaPanga.com homepage
Hazards Of Dahi Handi: One Dead, Four May Never Walk Again - Stop Calling My Husband Taklya, Kalia, Says Kambli's Wife -

ਪ੍ਰਧਾਨ ਮੰਤਰੀ ਵੀ ਨਾ ਬਦਲ ਸਕੇ ਮਹਿਬੂਬਾ ਦਾ ਰਵੱਈਆ

ਲਾਲੀ ਬਾਠ ਮੁਗਲਮਾਜਰਾ

ਜੰਮੂ ਕਸ਼ਮੀਰ ਦੀ ਵਿਰੋਧੀ ਪਾਰਟੀ ਪੀ.ਡੀ.ਪੀ. ਦੀ ਆਗੂ ਮਹਿਬੂਬਾ ਮੁਫ਼ਤੀ ਕਸ਼ਮੀਰ ਦੇ ਹਾਲਾਤ ’ਤੇ ਚਰਚਾ ਲਈ ਸੋਮਵਾਰਨੂੰ ਮੁੱਖ ਮੰਤਰੀ ਉਮਰ ਅਬਦੁੱਲਾ ਵਲੋਂ ਸੱਦੀ ਸਰਬ ਪਾਰਟੀ ਬੈਠਕ ਤੋਂ ਦੂਰ ਰਹਿਣ ਦੇ ਆਪਣੇ ਫੈਸਲੇ ’ਤੇ ਕਾਇਮ ਹਨ। ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਵਲੋਂਮਹਿਬੂਬਾ ਨੂੰ ਆਪਣੇ ਫੈਸਲੇ ’ਤੇ ਮੁੜ ਵਿਚਾਰ ਕਰਨ ਲਈ ਅਪੀਲ ਦੇ ਬਾਵਜੂਦ ਉਨ੍ਹਾਂ ਨੇ ਆਪਣਾ ਰੁਖ ਬਰਕਰਾਰ ਰਖਿਆ ਹੈ। ਪ੍ਰਧਾਨ ਮੰਤਰੀ ਡਾ. ਮਨਮੋਹਨਸਿੰਘ ਨੇ ਸ਼ਨੀਵਾਰ ਨੂੰ ਮਹਿਬੂਬਾ ਮੁਫ਼ਤੀ ਨਾਲ ਗੱਲਬਾਤ ਕੀਤੀ ਸੀ। ਸਮਝਿਆ ਜਾਂਦਾ ਹੈ ਕਿ ਪ੍ਰਧਾਨ ਮੰਤਰੀ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਹਿੰਸਾਗ੍ਰਸਤਕਸ਼ਮੀਰ ਦੇ ਮੌਜੂਦਾ ਹਾਲਾਤ ਨਾਲ ਨਜਿੱਠਣ ਲਈ ਸਰਕਾਰ ਅਤੇ ਵਿਰੋਧੀ ਧਿਰ ਨੂੰ ਮਿਲ ਕੇ ਕੰਮ ਕਰਨ ਦੀ ਲੋੜ ਹੈ। ਉਨ੍ਹਾਂ ਨੇ ਮਹਿਬੂਬਾ ਨੂੰ ਸੋਮਵਾਰ ਨੂੰ ਹੋਣਵਾਲੀ ਸਰਬ ਪਾਰਟੀ ਬੈਠਕ ਵਿਚ ਭਾਗ ਲੈਣ ਲਈ ਅਪੀਲ ਕੀਤੀ ਸੀ। ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਮਹਿਬੂਬਾ ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀਦਾ ਕਾਫ਼ੀ ਸਨਮਾਨ ਕਰਦੇ ਹਨ, ਪਰ ਉਹ ਬੈਠਕ ਵਿਚ ਭਾਗ ਨਹੀਂ ਲੈ ਸਕਦੇ। ਕਿਉਂਕਿ ਸੂਬਾ ਸਰਕਾਰ ਆਪਣੀਆਂ ਨਾਕਾਮੀਆਂ ਨੂੰ ਛੁਪਾਉਣ ਦੀ ਕੋਸ਼ਿਸ਼ ਕਰਰਿਹਾ ਹੈ। ਉਨ੍ਹਾਂ ਕਿਹਾ ਕਿ ਮੈਂ ਉਮਰ ਅਬਦੁੱਲਾ ਨੂੰ ਮੈਨੂੰ ਬੈਠਕ ਵਿਚ ਭਾਗ ਲੈਣ ਦਾ ਅਲਟੀਮੇਟਮ ਦਿੰਦੇ ਸੁਣਿਆ। ਜੇਕਰ ਮੈਂ ਭਾਗ ਲੈਂਦੀ ਹਾਂ ਤਾਂ ਮੈਂ ਹੱਲ ਬਣਜਾਵਾਂਗੀ, ਪਰ ਮੈਂ ਜੇਕਰ ਅਜਿਹਾ ਨਹੀਂ ਕਰਦੀ ਤਾਂ ਸਮੱਸਿਆ ਦਾ ਹਿੱਸਾ ਬਣ ਜਾਵਾਂਗੀ। ਮਹਿਬੂਬਾ ਨੇ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਪਹਿਲ ਕਰਨਤਾਂ ਜੋ ਲੋਕ ਉਨ੍ਹਾਂ ਦੀ ਪਹਿਲ ਨੂੰ ਗੰਭੀਰਤਾ ਨਾਲ ਲੈਣ। ਉਨ੍ਹਾਂ ਦਾਅਵਾ ਕੀਤਾ ਕਿ ਮੁੱਖ ਮੰਤਰੀ ਹਾਨੀਪੂਰਤੀ ਦੀ ਕਵਾਇਦ ਕਰ ਰਹੇ ਹਨ, ਪਰ ਉਹ ਜ਼ਮੀਨੀਸੱਚਾਈ ਬਾਰੇ ਚਿੰਤਤ ਨਹੀਂ ਹਨ।

  • Share/Bookmark