ਸਖਤ ਸੁਰੱਖਿਆ ਹੇਠ ਅਮਰਨਾਥ ਯਾਤਰਾ ਸ਼ੁਰੂ

ਕਸ਼ਮੀਰ ਘਾਟੀ ਵਿਚ ਲੱਗੇ ਕਰਫਿਊ ਕਾਰਨ ਤਣਾਅਪੂਰਨ ਹਾਲਾਤਾਂ ਵਿਚ ਬੀਤੇ ਕੱਲ੍ਹ ਅਮਰਨਾਥ ਯਾਤਰਾ ਸ਼ੁਰੂ ਹੋ ਗਈ ਹੈ। ਸਖਤ ਸੁਰੱਖਿਆ ਪ੍ਰਬੰਧਾਂ ਹੇਠ 1272 ਸ਼ਰਧਾਲੂਆਂ ਦਾ ਜਥਾ ਅੱਜ ਇਥੋਂ ਦੇ ਬੇਸ ਕੈਂਪ ਤੋਂ ਅਮਰਨਾਥ ਗੁਫਾ ਦੇ ਦਰਸ਼ਨ ਕਰਨ ਲਈ ਰਵਾਨਾ ਹੋਇਆ। ਜ਼ਿਕਰਯੋਗ ਹੈ ਕਿ ਅਮਰਨਾਥ ਗੁਫਾ ਦੱਖਣੀ ਕਸ਼ਮੀਰ ਦੇ ਪਹਾੜੀ ਇਲਾਕੇ ਵਿਚ 3,338 ਮੀਟਰ ਦੀ ਉਚਾਈ ’ਤੇ ਸਥਿਤ ਹੈ।
ਯਾਤਰਾ ਦੀ ਰਵਾਨਗੀ ਮੌਕੇ ਜੰਮੂ-ਕਸ਼ਮੀਰ ਦੇ ਸੈਰ-ਸਪਾਟਾ ਮੰਤਰੀ ਨਵੰਗ ਰਿਗਜ਼ਿਨ ਜੋਰਾ ਨੇ ਇਥੋਂ ਦੇ ਭਗਵਤੀਨਗਰ ਯਾਤਰੀ ਨਿਵਾਸ ਤੋਂ 53 ਵਾਹਨਾਂ ਦੇ ਕਾਫਲੇ ਨੂੰ ਹਰੀ ਝੰਡੀ ਵਿਖਾਈ। ਇਹ ਯਾਤਰਾ ਅੱਜ ਸਵੇਰੇ 5 ਵਜੇ ਸ਼ੁਰੂ ਹੋਈ।
ਕਸ਼ਮੀਰ ਵਾਦੀ ਵਿਚ ਕਰਫਿਊ ਲੱਗੇ ਹੋਣ ਦੇ ਬਾਵਜੂਦ ਵੀ ਪ੍ਰਸ਼ਾਸਨ ਨੇ ਇਸ ਕਾਫਲੇ ਨੂੰ ਅਮਰਨਾਥ ਯਾਤਰਾ ਲਈ ਪ੍ਰਵਾਨਗੀ ਦੇ ਦਿੱਤੀ ਹੈ। ਇਸ ਪਹਿਲੇ ਬੈਚ ਵਿਚ 566 ਪੁਰਸ਼, 230 ਮਹਿਲਾਵਾਂ, 32 ਬੱਚੇ ਤੇ 444 ਸਾਧੂ ਸ਼ਾਮਲ ਹਨ ਤੇ ਉਹ ਪਹਿਲਗਾਮ ਤੇ ਬਾਲਟਾਲ ਰਸਤੇ ਰਾਹੀਂ ਅਮਰਨਾਥ ਪਹੁੰਚਣਗੇ। (lally batth)