This option will reset the home page of Nava Panga Online restoring closed widgets and categories.

Reset Nava Panga Online homepage

ਰਣਬੀਰ, ਕੈਟਰੀਨਾ ਫਿਰ ਇਕੱਠੇ!

IFM

ਦਰਸ਼ਕ ਉਸ ਜੋੜੀ ਨੂੰ ਵਾਰ-ਵਾਰ ਇਕੱਠੀ ਦੇਖਣਾ ਚਾਹੁੰਦੇ ਹਨ, ਜੋ ਸਫ਼ਲ ਹੋਵੇ ਅਤੇ ਸੋਹਣੀ ਹੋਵੇ। ਤਾਂ ਹੀ ਤਾਂ ਨਿਰਮਾਤਾ-ਨਿਰਦੇਸ਼ਕ ਉਸ ਜੋੜੀ ਨੂੰ ਵਾਰ-ਵਾਰ ਲੈਣ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ। ਅਸੀਂ ਗੱਲ ਕਰ ਰਹੇ ਹਾਂ ਰਣਬੀਰ ਕਪੂਰ ਅਤੇ ਕੈਟਰੀਨਾ ਕੈਫ਼ ਦੀ।

ਇਹ ਜੋੜੀ ਹੁਣ ਤੱਕ ਸਿਰਫ਼ ਦੋ ਫਿਲਮਾਂ ਵਿੱਚ ਇਕੱਠੀ ਨਜ਼ਰ ਆਈ ਅਤੇ ਦਰਸ਼ਕਾਂ ਅਤੇ ਨਿਰਮਾਤਾ-ਨਿਰਦੇਸ਼ਕਾਂ ਦੀ ਪਹਿਲੀ ਪਸੰਦ ਬਣ ਗਈ।

ਹੁਣ ਇਹ ਜੋੜੀ ਤੀਜੀ ਵਾਰ ਨਜ਼ਰ ਆਉਣ ਵਾਲੀ ਹੈ। ਜੀ ਹਾਂ, ਰਾਜਕੁਮਾਰ ਸੰਤੋਸ਼ੀ ਫਿਲਮ ‘ਅਜਬ ਪ੍ਰੇਮ ਕੀ ਗਜਬ ਕਹਾਣੀ’ ਤੋਂ ਬਾਅਦ ਇੱਕ ਵਾਰ ਫਿਰ ਇਨ੍ਹਾਂ ਨੂੰ ਆਪਣੀ ਫਿਲਮ ਵਿੱਚ ਲੈਣ ਵਾਲੇ ਹਨ। ਹਾਲਾਂਕਿ ਫਿਲਮ ਦਾ ਨਾਂਅ ਅਜੇ ਤੱਕ ਤੈਅ ਨਹੀਂ ਹੋਇਆ ਹੈ, ਪਰ ਫਿਲਮ ਦੇ ਕਲਾਕਾਰ ਤੈਅ ਹੋ ਗਏ ਹਨ।

ਰਾਜਕੁਮਾਰ ਸੰਤੋਸ਼ੀ ਦੀਆਂ ਪਿਛਲੀਆਂ ਕੁਝ ਫਿਲਮਾਂ ਬਾਕਸ ਆਫ਼ਿਸ ਤੇ ਮੂਧੇ ਮੂੰਹ ਡਿੱਗ ਚੁੱਕੀਆਂ ਸਨ, ਪਰ ਇੱਕ ਅਰਸੇ ਬਾਅਦ ਫਿਲਮ ‘ਅਜਬ ਪ੍ਰੇਮ ਕੀ ਗਜਬ ਕਹਾਣੀ’ ਨੇ ਰਾਜਕੁਮਾਰ ਸੰਤੋਸ਼ੀ ਨੂੰ ਇੱਕ ਵਾਰ ਫਿਰ ਕਾਮਯਾਬੀ ਦਾ ਸਵਾਦ ਚਖਾਇਆ, ਅਤੇ ਇਸ ਲਈ ਸੰਤੋਸ਼ੀ ਇਸ ਜੋੜੀ ਨੂੰ ਦੁਬਾਰਾ ਲੈਣਾ ਚਾਹੁੰਦੇ ਹਨ। ਹੋ ਸਕਦਾ ਹੈ ਕਿ ਰਣਬੀਰ ਅਤੇ ਕੈਟਰੀਨਾ ਇੱਕ ਵਾਰ ਫਿਰ ਉਨ੍ਹਾਂ ਲਈ ਭਾਗਸ਼ਾਲੀ ਸਾਬਿਤ ਹੋ ਜਾਣ। (lally batth)

  • Share/Bookmark