ਪਾਕਿਸਤਾਨ ਨੂੰ ਝਟਕਾ, ਕਪਤਾਨ ਅਫਰੀਦੀ ਜ਼ਖ਼ਮੀ
ਪਾਕਿਸਤਾਨੀ ਕ੍ਰਿਕਟ ਟੀਮ ਦੇ ਕਪਤਾਨ ਸ਼ਾਹਿਦ ਅਫਰੀਦੀ ਆਸਟ੍ਰੇਲੀਆ ਨਾਲ ਖੇਡੀ ਜਾਣ ਵਾਲੀ ਟਵੰਟੀ-20 ਅਤੇ ਟੈਸਟ ਲੜੀ ਤੋਂ ਠੀਕ ਪਹਿਲਾਂ ਜ਼ਖ਼ਮੀ ਹੋ ਗਏ ਹਨ। ਇਹ ਲੜੀ ਸ਼ੁਰੂ ਹੋਣ ‘ਚ ਇਕ ਹਫ਼ਤੇ ਦਾ ਸਮਾਂ ਰਹਿ ਗਿਆ ਹੈ।
ਅਫਰੀਦੀ ਦੀਆਂ ਮਾਸਪੇਸ਼ੀਆਂ ‘ਚ ਖਿਚਾਅ ਹੈ। ਉਨ੍ਹਾਂ ਹਾਲਾਂਕਿ ਸਮਾਂ ਰਹਿੰਦਿਆਂ ਖੁਦ ਦੇ ਫਿਟ ਹੋਣ ਦੀ ਆਸ ਜਤਾਈ ਹੈ। ਦੋਵਾਂ ਟੀਮਾਂ ਵਿਚਾਲੇ ਪਹਿਲਾ ਟਵੰਟੀ-20 ਮੈਚ 5 ਜੁਲਾਈ ਨੂੰ ਬਰਮਿੰਘਮ ਵਿਖੇ ਖੇਡਿਆ ਜਾਣਾ ਹੈ। (lally batth)