This option will reset the home page of Nava Panga Online restoring closed widgets and categories.

Reset Nava Panga Online homepage

ਟਵਿਟਰ ‘ਤੇ ਆਮਿਰ ਨਾਲ ਦੋ ਘੰਟਿਆਂ ‘ਚ ਜੁੜੇ 47,019 ਪ੍ਰਸ਼ੰਸਕ

IFM

ਬਾਲੀਵੁੱਡ ਅਭਿਨੇਤਾ ਆਮਿਰ ਖਾਨ ਕੱਲ੍ਹ ਟਵਿਟਰ ਨਾਲ ਜੁੜ ਗਏ। ਟਵਿਟਰ ਨਾਲ ਜੁੜਨ ਦੇ ਦੋ ਘੰਟਿਆਂ ਦੇ ਬਾਅਦ ਹੀ ਉਨ੍ਹਾਂ ਦੇ 47,019 ਪ੍ਰਸ਼ੰਸਕ ਬਣ ਗਏ। ਆਮਿਰ ਨੂੰ ਟਵਿਟਰ ਨਾਲ ਜੁੜਨ ਦੇ ਲਈ ਬਾਲੀਵੁੱਡ ਮਹਾਂਨਾਇਕ ਅਮਿਤਾਭ ਬੱਚਨ ਨੇ ਪ੍ਰੇਰਿਤ ਕੀਤਾ ਸੀ।

ਜਦ ਅਮਿਤਾਭ ਖੁਦ ਟਵਿਟਰ ਨਾਲ ਜੁੜੇ ਸੀ ਤਾਂ ਉਨ੍ਹਾਂ ਨਾਲ ਪਹਿਲੇ ਦਿਨ 37,500 ਪ੍ਰਸ਼ੰਸਕ ਜੁੜੇ ਸਨ ਜਦਕਿ ਆਮਿਰ ਦੇ ਪ੍ਰਸ਼ੰਸਕਾਂ ਦੀ ਗਿਣਤੀ ਜ਼ਿਆਦਾ ਹੈ। 45 ਸਾਲਾ ਆਮਿਰ ਨੇ ਪਿਛਲੀ ਰਾਤ ਟਵਿਟਰ ‘ਤੇ ਆਪਣਾ ਪਹਿਲਾਂ ਸੰਦੇਸ਼ ‘ਟੈਸਟਿੰਗ-ਆਮਿਰ’ ਲਿਖਿਆ ਸੀ।

ਅੱਜ ਸਵੇਰੇ ਉਹ ਟਵਿਟਰ ਨਾਲ ਅਧਿਕਾਰਕ ਰੂਪ ‘ਚ ਜੁੜ ਗਿਆ। ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਨੂੰ ਦਿੱਤੇ ਪਹਿਲੇ ਸੰਦੇਸ਼ ‘ਚ ਲਿਖਿਆ ‘ਭਲਾ ਗਰਦਿਸ਼ ਪਲਕ ਕੇ ਚੈਨ ਦੇਤੀ ਹੈ ਕਿਸੇ ਇੰਸਾਂ, ਗਨੀਮਤ ਹੈ ਕਿ ਹਮ ਸੂਰਤ ਯਹਾਂ ਦੋ-ਚਾਰ ਬੈਠੇ ਹਾਂ’ਖਾਸਕਰ ਆਪ ਲਈ ਗਰਮ ਜੋਸ਼ੀ ਨਾਲ ਸਵਾਗਤ ਅਤੇ ਧੰਨਵਾਦ। ਆਪ ਲਈ ਪਿਆਰ। (lally batth)

  • Share/Bookmark