This option will reset the home page of Nava Panga Online restoring closed widgets and categories.

Reset Nava Panga Online homepage

2010 ਦੀ ਪਹਿਲੀ ਛਿਮਾਹੀ ਅਤੇ ਬਾਲੀਵੁੱਡ

IFM

ਬਾਲੀਵੁੱਡ ਲਈ ਸਾਲ 2010 ਦੀ ਪਹਿਲੀ ਛਿਮਾਹੀ ਚੰਗੀ ਨਹੀਂ ਰਹੀ। ਕਾਈਟਸ, ਰਾਵਣ ਅਤੇ ਵੀਰ ਜਿਹੀਆਂ ਵੱਡੀਆਂ ਫਿਲਮਾਂ ਟਿਕਟ ਖਿੜਕੀ ਉੱਤੇ ਸਫਲ ਨਹੀਂ ਹੋ ਸਕੀਆਂ। ਇਸ ਦੌਰਾਨ 125 ਫਿਲਮਾਂ ਰਿਲੀਜ਼ ਹੋਈਆਂ ਪਰ ਪ੍ਰਕਾਸ਼ ਝਾਅ ਦੀ ‘ਰਾਜਨੀਤੀ’ ਨੂੰ ਹੀ ਸੁਪਰ ਹਿੱਟ ਘੋਸ਼ਿਤ ਕੀਤਾ ਗਿਆ। ਫਿਲਮ ਨੇ ਕੁੱਲ 77 ਕਰੋੜ ਰੁਪਏ ਕਮਾਏ ਹਨ।

ਵਿਸ਼ਲੇਸ਼ਕ ਅਮੋਦ ਮਹਿਰਾ ਮੁਤਾਬਕ ਫਿਲਮ ‘ਰਾਜਨੀਤੀ’ ਅਦਾਕਾਰ ਰਣਬੀਰ ਕਪੂਰ ਅਤੇ ਕੈਟਰੀਨਾ ਕੈਫ ਕਾਰਨ ਦਰਸ਼ਕ ਜੁਟਾਉਣ ਵਿਚ ਸਫਲ ਹੋ ਗਈ। ‘ਕਾਈਟਸ’ ਅਤੇ ‘ਰਾਵਣ’ ਨੂੰ 100 ਕਰੋੜ ਰੁਪਏ ਦਾ ਘਾਟਾ ਪਿਆ। ‘ਹਾਊਸਫੁਲ’ ਅਤੇ ‘ਲਵ ਸੈਕਸ ਔਰ ਧੋਖਾ’ ਠੀਕ-ਠਾਕ ਚੱਲੀਆਂ। ਬਾਕੀ ਸਾਰੀਆਂ ਫਿਲਮਾਂ ਫਲਾਪ ਹੋ ਗਈਆਂ। ਇਸ ਕਾਰਨ ਫਿਲਮ ਸਨਅਤ ਨੂੰ ਸਾਲ ਦੀ ਪਹਿਲੀ ਛਿਮਾਹੀ ਵਿਚ 450 ਤੋਂ 500 ਕਰੋੜ ਰੁਪਏ ਦਾ ਘਾਟਾ ਪਿਆ।

IFM

‘ਮਾਈ ਨੇਮ ਇਜ਼ ਖਾਨ’, ‘ਇਸ਼ਕੀਆ’ ਅਤੇ ‘ਅਤਿਥੀ ਤੁਮ ਕਬ ਜਾਓਗੇ’ ਦਰਸ਼ਕਾਂ ਨੂੰ ਕੁਝ ਪਸੰਦ ਆਈਆਂ ਪਰ ਕੁੱਲ ਮਿਲਾ ਕੇ ਟਿਕਟ ਖਿੜਕੀ ’ਤੇ ਅਸਫਲ ਰਹੀਆਂ। ‘ਕਾਈਟਸ, ‘ਰਾਵਣ’ ਅਤੇ ‘ਮਾਈ ਨੇਮ ਇਜ਼ ਖਾਨ’ ਦੀ ਬਹੁਤ ਚਰਚਾ ਹੋਈ ਪਰ ਰਿਲੀਜ਼ ਹੋਣ ਮਗਰੋਂ ਇਹ ਦਰਸ਼ਕਾਂ ਦੀਆਂ ਉਮੀਦਾਂ ਉੱਤੇ ਖਰੀਆਂ ਨਹੀਂ ਉੱਤਰ ਸਕੀਆਂ।
ਜੁਲਾਈ ਵਿਚ ਰਿਲੀਜ਼ ਹੋਣ ਵਾਲੀਆਂ ‘ਆਈ ਹੇਟ ਲਵ ਸਟੋਰੀਜ਼’, ‘ਵਨਸ ਅਪੌਨ ਏ ਟਾਈਮ ਇਨ ਮੁੰਬਈ’ ਅਤੇ ‘ਖੱਟਾ ਮੀਠਾ’ ਦੀ ਸਫਲਤਾ ਦੀ ਆਸ ਕੀਤੀ ਜਾ ਰਹੀ ਹੈ। (lally batth)

  • Share/Bookmark