ਸਹਿਯੋਗੀ ਤੇ ਉਤਸ਼ਾਹਜਨਕ ਪਤਨੀ ਹੈ ਐਸ਼ਵਰਿਆ
![]() |
|
IFM
|
ਬਾਲੀਵੁੱਡ ਅਭਿਨੇਤਾ ਅਭਿਸ਼ੇਕ ਬੱਚਨ ਇਹ ਕਹਿਣ ਵਿਚ ਜ਼ਰਾ ਵੀ ਨਹੀਂ ਹਿਚਕਾਉਂਦੇ ਕਿ ਉਨ੍ਹਾਂ ਦੀ ਪਤਨੀ ਅਤੇ ਅਭਿਨੇਤਰੀ ਐਸ਼ਵਰਿਆ ਰਾਏ ਬਹੁਤ ਹੀ ਸਹਿਯੋਗ ਕਰਨ ਵਾਲੀ ਅਤੇ ਉਤਸ਼ਾਹ ਵਧਾਉਣ ਵਾਲੀ ਹੈ।
ਅਭਿਸ਼ੇਕ ਨੇ ਪੱਤਰਕਾਰਾਂ ਨੂੰ ਕਿਹਾ ਕਿ ਐਸ਼ਵਰਿਆ ਬਹੁਤ ਹੀ ਖੁਸ਼ਮਿਜਾਜ਼ ਹੈ ਅਤੇ ਕਿਸੇ ਗੱਲ ਨੂੰ ਦਿਲ ‘ਤੇ ਨਹੀਂ ਲਾਉਂਦੀ। ਉਨ੍ਹਾਂ ਕਿਹਾ ਕਿ ਲੋਕ ਮੈਨੂੰ ਪੁੱਛਦੇ ਹਨ ਕਿ ਕੀ ਉਹ ਵਿਆਹ ਕਰਵਾ ਕੇ ਬਦਲ ਗਿਆ ਹੈ ਪਰ ਮੈਂ ਕਹਿੰਦਾ ਹਾਂ ਕਿ ਮੈਂ ਕਿਉਂ ਬਦਲਾਂ। ਮੈਂ ਜਿੱਦਾਂ ਦਾ ਹਾਂ ਐਸ਼ਵਰਿਆ ਮੈਨੂੰ ਉਸੇ ਰੂਪ ‘ਚ ਪਿਆਰ ਕਰਦੀ ਹੈ।
ਉਨ੍ਹਾਂ ਕਿਹਾ ਕਿ ਮੈਂ ਜਿੱਦਾਂ ਦਾ ਹਾਂ ਉਸ ਨੇ ਮੈਨੂੰ ਪਸੰਦ ਕਰ ਕੇ ਵਿਆਹ ਕਰਵਾਇਆ ਹੈ। ਇਸ ਲਈ ਮੈਂ ਕਿਉਂ ਬਦਲਾਂ। ਜ਼ਿਕਰਯੋਗ ਹੈ ਕਿ ਅਭਿਸ਼ੇਕ ਅਤੇ ਐਸ਼ਵਰਿਆ ਦੀ ਮੰਗਣੀ 14 ਜਨਵਰੀ 2007 ਨੂੰ ਹੋਈ ਸੀ ਅਤੇ ਉਸੇ ਸਾਲ 20 ਅਪ੍ਰੈਲ ਨੂੰ ਵਿਆਹ ਬੰਧਨ ‘ਚ ਬੱਝੇ ਸਨ। (lally batth)
