This option will reset the home page of Nava Panga Online restoring closed widgets and categories.

Reset Nava Panga Online homepage

ਸੁਸ਼ਮਿਤਾ ਦੀ ਚਾਹਤ

PR
ਬਾਲੀਵੁੱਡ ਅਦਾਕਾਰਾ ਸੁਸ਼ਮਿਤਾ ਸੇਨ ਹੁਣ ਇੱਕ ਬੱਚੇ ਨੂੰ ਜਨਮ ਦੇਣਾ ਚਾਹੁੰਦੀ ਹੈ, ਕਿਉਂਕਿ ਉਨ੍ਹਾਂ ਨੂੰ ਮਹਿਸੂਸ ਹੁੰਦਾ ਹੈ ਕਿ ਸਮਾਂ ਲੰਘਦਾ ਜਾ ਰਿਹਾ ਹੈ। ਹਾਲਾਂਕਿ ਉਹ ਗੋਦ ਲਈਆਂ ਹੋਈਆਂ ਦੋ ਬੱਚੀਆਂ ਦੀ ਪਹਿਲਾਂ ਤੋਂ ਹੀ ਮਾਂ ਹੈ।

34 ਸਾਲਾ ਸੁਸ਼ਮਿਤਾ ਨੇ ਸਾਲ 2000 ਵਿੱਚ ਰੈਨੀ ਨੂੰ ਗੋਦ ਲਿਆ ਸੀ, ਜਦੋਂ ਕਿ ਇਸ ਸਾਲ ਉਨ੍ਹਾਂ ਨੇ ਆਲੀਸ਼ਾ ਨਾਂਅ ਦੀ ਇੱਕ ਤਿੰਨ ਮਹੀਨੇ ਦੀ ਬੱਚੀ ਨੂੰ ਗੋਦ ਲਿਆ ਹੈ। ਉਹ ਹੋਰ ਬੱਚੇ ਵੀ ਗੋਦ ਲੈਣ ਨੂੰ ਤਿਆਰ ਹੈ।

‘ਆਈ ਐਮ ਸ਼ੀ’ ਦੇ ਸੈਟ ਤੇ ਉਨ੍ਹਾਂ ਨੇ ਕਿਹਾ ਕਿ ਮੈਂ ਇਸ ਵਾਰ ‘ਆਪਣਾ’ ਬੱਚਾ ਚਾਹੁੰਦੀ ਹਾਂ, ਕਿਉਂਕਿ ਮੇਰੇ ਲਈ ਸਮਾਂ ਲੰਘਦਾ ਜਾ ਰਿਹਾ ਹੈ।

ਸਾਬਕਾ ਮਿਸ ਯੂਨੀਵਰਸ ਨੇ ਕਿਹਾ ਕਿ ਇਸ ਬੱਚੇ ਤੋਂ ਬਾਅਦ ਮੈਂ ਜਿੰਨੇ ਚਾਹਾਂ, ਓਨੇ ਬੱਚਿਆਂ ਦੀ ਮਾਂ ਬਣ ਸਕਦੀ ਹਾਂ, ਕਿਉਂਕਿ ਇਸ ਤਰ੍ਹਾਂ ਦੇ ਬਹੁਤ ਸਾਰੇ ਬੱਚੇ ਹਨ, ਜੋ ਮਾਂ ਦਾ ਪਿਆਰ ਚਾਹੁੰਦੇ ਹਨ।

ਆਪਣੇ ਬੱਚੇ ਨੂੰ ਜਨਮ ਦੇਣ ਦੀ ਸੁਸ਼ਮਿਤਾ ਦੀ ਚਾਹਤ ਤੋਂ ਇਹ ਸੰਭਾਵਨਾ ਲਗਾਈ ਜਾ ਰਹੀ ਹੈ ਕਿ ਉਹ ਵਿਆਹ ਦੇ ਬੰਧਨ ਵਿੱਚ ਬੰਨ੍ਹਣ ਦੀ ਤਿਆਰੀ ਵਿੱਚ ਹੈ।

  • Share/Bookmark