ਕਾਈਟਸ : ਸਿੰਪਲ ਐਂਡ ਸਵੀਟ ਲਵਸਟੋਰੀ
IFM
ਬੈਨਰ : ਫਿਲਮਕ੍ਰਾਫਟ ਪ੍ਰੋਡਕਸ਼ੰਸ ਪ੍ਰਾ.ਲਿ.
ਨਿਰਮਾਤਾ : ਰਾਕੇਸ਼ ਰੌਸ਼ਨ
ਨਿਰਦੇਸ਼ਕ : ਅਨੁਰਾਗ ਬਸੂ
ਸੰਗੀਤ : ਰਾਜੇਸ਼ ਰੌਸ਼ਨ
ਕਲਾਕਾਰ : ਰਿਤਿਕ ਰੌਸ਼ਨ, ਬਾਰਬਰਾ ਮੋਰੀ, ਕੰਗਨਾ, ਨਿਕ ਬ੍ਰਾਉਨ, ਕਬੀਰ ਬੇਦੀ, ਯੂਰੀ ਸੂਰੀ
ਯੂ/ਏ * 14 ਰੀਲਾਂ * 2 ਘੰਟੇ 8 ਮਿੰਟ
ਰੇਟਿੰਗ : 3/5
‘ਕਾਈਟਸ’ ਦੀ ਕਹਾਣੀ ‘ਤੇ ਜੇਕਰ ਤੁਸੀਂ ਗੌਰ ਕਰੋ ਤਾਂ ਇਹ ਬਹੁਤ ਹੀ ਸਧਾਰਨ ਜਿਹੀ ਕਹਾਣੀ ਹੈ। ਇਸ ਵਿੱਚ ਕੋਈ ਨਵਾਂਪਣ ਨਹੀਂ ਹੈ। ਹਜ਼ਾਰਾਂ ਫਿਲਮਾਂ ਇਸ ਤਰ੍ਹਾਂ ਦੀ ਕਹਾਣੀ ‘ਤੇ ਅਸੀਂ ਦੇਖ ਚੁੱਕੇ ਹਾਂ। ਇਸ ਦੇ ਬਾਵਜੂਦ ਜੇਕਰ ਫਿਲਮ ਦੇਖਣ ਲਾਇਕ ਹੈ ਤਾਂ ਇਸਦੀ ਅਸਧਾਰਨ ਪੇਸ਼ਕਸ਼ ਦੇ ਕਾਰਨ।
ਨਿਰਦੇਸ਼ਕ ਅਨੁਰਾਗ ਬਸੂ ਇਸ ਮਾਮੂਲੀ ਕਹਾਣੀ ਨੂੰ ਇੱਕ ਅਲੱਗ ਹੀ ਚਰਣ ਵਿੱਚ ਲੈ ਗਏ ਹਨ ਅਤੇ ਫਿਲਮ ਨੂੰ ਉਨ੍ਹਾਂ ਨੇ ਇੰਟਰਨੈਸ਼ਨਲ ਲੁਕ ਦਿੱਤਾ ਹੈ। ਆਧੁਨਿਕ ਤਕਨੀਕ, ਸ਼ਾਰਪ ਐਡਿਟਿੰਗ ਅਤੇ ਮਜ਼ਬੂਤੀ ਦਾ ਐਨਾ ਸ਼ਾਨਦਾਰ ਪੈਕਿੰਗ ਕੀਤਾ ਗਿਆ ਹੈ ਕਿ ਪੁਰਾਣਾ ਮਾਲ (ਕਹਾਣੀ) ਵੀ ਲੁਕ ਜਾਂਦਾ ਹੈ।
ਲਾਸ ਵੇਗਾਸ ਵਿੱਚ ਰਹਿਣ ਵਾਲਾ ਜੇ (ਰਿਤਿਕ ਰੌਸ਼ਨ) ਪੈਸਾ ਕਮਾਉਣ ਲਈ ਉਨ੍ਹਾਂ ਕੁੜੀਆਂ ਨਾਲ ਵੀ ਵਿਆਹ ਕਰ ਲੈਂਦਾ ਹੈ ਜੋ ਗ੍ਰੀਨ ਕਾਰਡ ਚਾਹੁੰਦੀਆਂ ਹਨ। ਇਸ ਤਰ੍ਹਾਂ ਦਾ ਹੀ 11ਵਾਂ ਵਿਆਹ ਉਹ ਨਤਾਸ਼ਾ/ਲਿੰਡਾ (ਬਾਰਬਰਾ ਮੋਰੀ) ਨਾਲ ਕਰਦਾ ਹੈ ਜੋ ਮੈਕਸੀਕੋ ਤੋਂ ਲਾਸ ਵੇਗਾਸ ਪੈਸਾ ਕਮਾਉਣ ਆਈ ਹੈ।
ਅਰਬਪਤੀ ਅਤੇ ਕੈਸੀਨੋ ਮਾਲਿਕ (ਕਬੀਰ ਬੇਦੀ) ਦੀ ਧੀ ਜਿਨਾ (ਕੰਗਨਾ) ਨੂੰ ਜੇ ਡਾਂਸ ਸਿਖਾਉਂਦਾ ਹੈ। ਜਿਨਾ ਉਸ ‘ਤੇ ਮਰ ਮਿਟਦੀ ਹੈ। ਜੇ ਦੀ ਨਜ਼ਰ ਉਸਦੇ ਪੈਸਿਆਂ ਤੇ ਹੈ, ਇਸ ਲਈ ਉਹ ਵੀ ਉਸ ਨੂੰ ਪਿਆਰ ਕਰਨ ਦਾ ਨਾਟਕ ਕਰਨ ਲੱਗਦਾ ਹੈ।
ਉੱਧਰ ਨਤਾਸ਼ਾ ਵੀ ਜਿਨਾ ਦੇ ਭਰਾ ਟੋਨੀ (ਨਿਕ ਬ੍ਰਾਉਨ) ਨਾਲ ਵਿਆਹ ਕਰਾਉਣ ਲਈ ਤਿਆਰ ਹੋ ਜਾਂਦੀ ਹੈ ਤਾਂ ਕਿ ਉਸਦੀ ਗਰੀਬੀ ਦੂਰ ਹੋ ਸਕੇ। ਨਤਾਸ਼ਾ ਅਤੇ ਜੇ ਦੀ ਇੱਕ ਵਾਰ ਫਿਰ ਮੁਲਾਕਾਤ ਹੁੰਦੀ ਹੈ ਅਤੇ ਉਨ੍ਹਾਂ ਨੂੰ ਮਹਿਸੂਸ ਹੁੰਦਾ ਹੈ ਕਿ ਉਹ ਇੱਕ-ਦੂਜੇ ਨੂੰ ਪਿਆਰ ਕਰਨ ਲੱਗੇ ਹਨ।
IFM
ਵਿਆਹ ਤੋਂ ਇੱਕ ਦਿਨ ਪਹਿਲਾਂ ਜੇ ਨਾਲ ਨਤਾਸ਼ਾ ਭੱਜ ਜਾਂਦੀ ਹੈ। ਟੋਨੀ ਅਤੇ ਉਸਦੇ ਪਿਤਾ ਆਪਣੀ ਬੇਇੱਜ਼ਤੀ ਮਹਿਸੂਸ ਕਰਦੇ ਹਨ ਅਤੇ ਉਹ ਜੇ-ਨਤਾਸ਼ਾ ਨੂੰ ਤਲਾਸ਼ ਕਰਦੇ ਹਨ, ਤਾਂ ਕਿ ਉਨ੍ਹਾਂ ਦੀ ਹੱਤਿਆ ਕਰ ਕੇ ਉਹ ਆਪਣਾ ਬਦਲਾ ਲੈ ਸਕਣ। ਟੋਨੀ ਕਾਮਯਾਬ ਹੁੰਦਾ ਹੈ ਜਾਂ ਜੇ? ਇਹ ਫਿਲਮ ਵਿੱਚ ਲੰਬੀ ਚੇਜਿੰਗ ਦੇ ਜ਼ਰੀਏ ਦਿਖਾਇਆ ਗਿਆ ਹੈ।
ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਫਿਲਮ ਦੀ ਕਹਾਣੀ ਬਹੁਤ ਹੀ ਸਿੰਪਲ ਹੈ। ਬਹੁਤ ਜ਼ਿਆਦਾ ਉਤਾਰ-ਚੜ੍ਹਾਅ ਵੀ ਨਹੀਂ ਹਨ। ਕੁਝ ਕਮੀਆਂ ਵੀ ਹਨ ਕਿ ਕਿਵੇਂ ਅਮੀਰ, ਸ਼ਕਤੀਸ਼ਾਲੀ ਅਤੇ ਵਿਗੜੇ ਪਰਿਵਾਰ ਦੇ ਦੋ ਮੈਂਬਰ ਸੜਕਛਾਪ ਲੋਕਾਂ ਨਾਲ ਵਿਆਹ ਕਰਨ ਲਈ ਤਿਆਰ ਹੋ ਜਾਂਦੇ ਹਨ ਜਾਂ ਪੈਸੇ ਦੇ ਪਿੱਛੇ ਭੱਜਣ ਵਾਲੇ ਜੇ ਅਤੇ ਨਤਾਸ਼ਾ ਅਚਾਨਕ ਪਿਆਰ ਦੀ ਖਾਤਿਰ ਸਭ ਕੁਝ ਠੁਕਰਾ ਦਿੰਦੇ ਹਨ। ਪਰ ਨਿਰਦੇਸ਼ਕ ਅਨੁਰਾਗ ਬਸੂ ਨੇ ਇਸ ਕਹਾਣੀ ਨੂੰ ਐਨੇ ਸ਼ਾਨਦਾਰ ਤਰੀਕੇ ਨਾਲ ਫਿਲਮਾਇਆ ਹੈ ਕਿ ਇਨ੍ਹਾਂ ਗੱਲਾਂ ਨੂੰ ਇਗਨੋਰ ਕੀਤਾ ਜਾ ਸਕਦਾ ਹੈ।
ਕਹਾਣੀ ਨੂੰ ਸਿੱਧੇ ਤਰੀਕੇ ਨਾਲ ਕਹਿਣ ਦੀ ਬਜਾਏ ਉਨ੍ਹਾਂ ਨੇ ਇਸ ਨੂੰ ਘੁੰਮਾ-ਫਿਰਾ ਕੇ ਕਿਹਾ ਹੈ, ਇਸ ਨਾਲ ਫਿਲਮ ਵਿੱਚ ਰੌਚਕਤਾ ਪੈਦਾ ਹੋ ਗਈ। ਫਲੈਸ਼ਬੈਕ ਦਾ ਉਨ੍ਹਾਂ ਨੇ ਬਿਹਤਰੀਨ ਪ੍ਰਯੋਗ ਕੀਤਾ ਹੈ। ਇੱਕ ਫਲੈਸ਼ਬੈਕ ਸ਼ੁਰੂ ਹੁੰਦਾ ਹੈ ਅਤੇ ਇਸ ਤੋਂ ਪਹਿਲਾਂ ਕਿ ਉਹ ਪੂਰਾ ਹੋਵੇ ਦੂਜੇ ਘਟਨਾਕ੍ਰਮ ਸ਼ੁਰੂ ਹੋ ਜਾਂਦੇ ਹਨ। ਫਿਰ ਅੱਗੇ ਚੱਲਦੇ ਹੋਏ ਪੁਰਾਣੇ ਫਲੈਸ਼ਬੈਕ ਨੂੰ ਪੂਰਾ ਕੀਤਾ ਜਾਂਦਾ ਹੈ। ਅਲੱਰਟ ਰਹਿੰਦੇ ਹੋਏ ਦਰਸ਼ਕ ਨੂੰ ਸਭ ਕੁਝ ਯਾਦ ਰੱਖਣਾ ਪੈਂਦਾ ਹੈ।
ਫਿਲਮ ਵਿੱਚ ਇਮੋਸ਼ਨ ਪਾਉਣ ਲਈ ਡਾਇਲਾਗਾਂ ਦਾ ਸਹਾਰਾ ਨਹੀਂ ਲਿਆ ਗਿਆ ਹੈ, ਕਿਉਂਕਿ ਫਿਲਮ ਦੇ ਦੋਵੇਂ ਕੈਰੇਕਟਰ ਇੱਕ-ਦੂਜੇ ਦੀ ਭਾਸ਼ਾ ਨਹੀਂ ਜਾਣਦੇ ਹਨ, ਇਸਦੇ ਬਾਵਜੂਦ ਕੇ ਅਤੇ ਨਤਾਸ਼ਾ ਦੇ ਪਿਆਰ ਨੂੰ ਤੁਸੀਂ ਮਹਿਸੂਸ ਕਰ ਸਕਦੇ ਹੋ। ਟੋਨੀ ਤੋਂ ਬਚਦੇ ਹੋਏ ਉਨ੍ਹਾਂ ਨੂੰ ਇਹ ਪਤਾ ਨਹੀਂ ਹੁੰਦਾ ਕਿ ਕੱਲ੍ਹ ਉਹ ਜਿਉਂਦੇ ਰਹਿ ਸਕਣਗੇ ਜਾਂ ਨਹੀਂ, ਇਸ ਲਈ ਉਹ ਹਰ ਪਲ ਵਿੱਚ ਪੂਰੀ ਜ਼ਿੰਦਗੀ ਜਿਉਂ ਲੈਣਾ ਚਾਹੁੰਦੇ ਹਨ। ਇਸ ਗੱਲ ਨੂੰ ਅਨੁਰਾਗ ਨੇ ਖੂਬਸੂਰਤੀ ਨਾਲ ਪੇਸ਼ ਕੀਤਾ ਹੈ।
ਫਿਲਮ ਦੀ ਐਡਿਟਿੰਗ ਚੁਸਤ ਹੈ, ਜਿਸ ਨਾਲ ਫਿਲਮ ਦੀ ਗਤੀ ਵਿੱਚ ਐਨੀ ਤੇਜੀ ਹੈ ਕਿ ਜ਼ਿਆਦਾ ਸੋਚਣ ਦਾ ਮੌਕਾ ਦਰਸ਼ਕਾਂ ਨੂੰ ਨਹੀਂ ਮਿਲਦਾ। ‘ਕਾਈਟਸ’ ਨੂੰ ਇੰਟਰਨੈਸ਼ਨਲ ਲੁਕ ਦੇਣ ਵਿੱਚ ਇਸਦੀ ਐਡਿਟਿੰਗ ਨੇ ਮਹੱਤਵਪੂਰਨ ਰੋਲ ਅਦਾ ਕੀਤਾ ਹੈ।
ਰਿਤਿਕ ਰੌਸ਼ਨ ਹੈਂਡਸਮ ਲੱਗੇ ਹਨ। ਜਿੱਥੋਂ ਤੱਕ ਅਭਿਨੈ ਦਾ ਸਵਾਲ ਹੈ ਤਾਂ ਫਿਲਮ ਦੀ ਸ਼ੁਰੂਆਤ ਵਿੱਚ ਕੈਰੇਕਟਰ ਦੇ ਅਨੁਸਾਰ ਐਕਟਿੰਗ ਉਹ ਨਹੀਂ ਦਿਖਾ ਸਕੇ, ਪਰ ਇਸ ਤੋਂ ਬਾਅਦ ਪਿਆਰ ਵਿੱਚ ਡੁੱਬੇ ਪ੍ਰੇਮੀ ਦਾ ਰੋਲ ਉਨ੍ਹਾਂ ਨੇ ਬਿਹਤਰੀਨ ਤਰੀਕੇ ਨਾਲ ਕੀਤਾ ਹੈ। ਰਿਤਿਕ ਦੀ ਤੁਲਨਾ ਵਿੱਚ ਖੂਬਸੂਰਤ ਬਾਰਬਰਾ ਮੋਰੀ ਵੱਡੀ ਲੱਗਦੀ ਹੈ, ਪਰ ਉਨ੍ਹਾਂ ਦੀ ਕੈਮੇਸਟ੍ਰੀ ਕਾਫ਼ੀ ਸੋਹਣੀ ਜੰਮੀ ਹੈ। ਬਾਰਬਾਰਾ ਦੀ ਐਕਟਿੰਗ ਐਨੀ ਨੈਚੁਰਲ ਹੈ ਕਿ ਲੱਗਦਾ ਹੀ ਨਹੀਂ ਕਿ ਉਹ ਅਭਿਨੈ ਕਰ ਰਹੀ ਹੈ। ਕੰਗਨਾ ਅਤੇ ਕਬੀਰ ਬੇਦੀ ਦੇ ਕੋਲ ਕਰਨ ਲਈ ਜ਼ਿਆਦਾ ਕੁਝ ਨਹੀਂ ਸੀ। ਨਿਕ ਬ੍ਰਾਉਨ ਨੇ ਖਲਨਾਇਕੀ ਦੇ ਸਖਤ ਅੰਦਾਜ਼ ਅਤੇ ਮਿਜਾਜ ਦਿਖਾਏ ਹਨ।
PR
ਰਾਜੇਸ਼ ਰੌਸ਼ਨ ਨੇ ਦੋ ਗੀਤ ‘ਜ਼ਿੰਦਗੀ ਦੋ ਪਲ ਕੀ’ ਅਤੇ ‘ਦਿਲ ਕਿਉਂ ਯੇ ਮੇਰਾ’ ਸੁਣਨ ਲਾਇਕ ਬਣਾਏ ਹਨ। ਫਿਲਮ ਦੇ ਡਾਇਲਾਗ ਅੰਗਰੇਜ਼ੀ, ਸਪੈਨਿਸ਼ ਅਤੇ ਹਿੰਦੀ ਵਿੱਚ ਹਨ। ਮਲਟੀਪਲੈਕਸ ਵਿੱਚ ਅੰਗਰੇਜ਼ੀ ਅਤੇ ਸਿੰਗਲ ਸਕ੍ਰੀਨ ਵਿੱਚ ਹਿੰਦੀ ਸਬ ਟਾਈਟਲ ਦਿੱਤੇ ਗਏ ਹਨ। ਭਾਰਤੀ ਦਰਸ਼ਕਾਂ ਨੂੰ ਇਸ ਤਰ੍ਹਾਂ ਦੇ ਸਬ-ਟਾਈਟਲ ਪੜ੍ਹਨ ਦੀ ਆਦਤ ਨਹੀਂ ਹੈ ਅਤੇ ਇਹ ਗੱਲ ਫਿਲਮ ਦੇ ਖਿਲਾਫ ਜਾ ਸਕਦੀ ਹੈ।
ਤਕਨੀਕੀ ਰੂਪ ਨਾਲ ਫਿਲਮ ਹਾਲੀਵੁੱਡ ਦੇ ਪੱਧਰ ਤੱਕ ਪਹੁੰਚਦੀ ਹੈ। ਅਯਨੰਕਾ ਬੋਸ ਦੀ ਸਿਨੇਮਾਟੋਗ੍ਰਾਫ਼ੀ ਕਮਾਲ ਦੀ ਹੈ। ਸਲੀਮ-ਸੁਲੈਮਾਨ ਦਾ ਬੈਕਗ੍ਰਾਉਂਡ ਮਿਊਜ਼ਿਕ ਸ਼ਾਨਦਾਰ ਹੈ।
‘ਕਾਈਟਸ’ ਦੀ ਕਹਾਣੀ ਤੇ ਜੇਕਰ ਮਿਹਨਤ ਕੀਤੀ ਜਾਂਦੀ ਤਾਂ ਇਸ ਫਿਲਮ ਦੀ ਗੱਲ ਹੀ ਕੁਝ ਹੋਰ ਹੁੰਦੀ। ਫਿਰ ਵੀ ਔਰਡਨਰੀ ਕਹਾਣੀ ਨੂੰ ਐਕਸਟ੍ਰਾ ਔਰਡਨਰੀ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ ਅਤੇ ਇਸ ਕਾਰਨ ‘ਕਾਈਟਸ’ ਦੇਖੀ ਜਾ ਸਕਦੀ ਹੈ।